Wednesday, September 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

Gurdaspur 'ਚ ਭਿਆਨਕ ਹਾਦਸਾ, ਬ੍ਰੇਕਾਂ ਫੇਲ੍ਹ ਹੋਣ ਕਾਰਨ ਬੱਸ ਉਡੀਕ ਘਰ ਦੇ ਸ਼ੈੱਡ ਨਾਲ ਟਕਰਾਈ, 3 ਲੋਕਾਂ ਦੀ ਮੌਤ ਤੇ 15 ਤੋਂ ਵੱਧ ਜ਼ਖ਼ਮੀ

September 30, 2024 03:57 PM

ਬਟਾਲਾ : ਸੋਮਵਾਰ ਬਾਅਦ ਦੁਪਹਿਰ ਬਟਾਲਾ ਦੇ ਕਾਦੀਆਂ ਰੋਡ ਨੇੜੇ ਪਿੰਡ ਸ਼ਾਹਬਾਦ ਵਿਖੇ ਵਾਪਰੇ ਭਿਆਨਕ ਹਾਦਸੇ 'ਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਤੇ 15 ਤੋਂ ਜ਼ਿਆਦਾ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ। ਕਾਦੀਆਂ ਤੋਂ ਬਟਾਲਾ ਵੱਲ ਨੂੰ ਆ ਰਹੀ ਇਕ ਬੱਸ ਬੇਕਾਬੂ ਹੋ ਕੇ ਸ਼ਾਹਬਾਦ ਮੋੜ ਦੇ ਬਣੇ ਉਡੀਕ ਘਰ ਦੇ ਸ਼ੈੱਡ ਨਾਲ ਜਾ ਟਕਰਾਈ।ਜਾਣਕਾਰੀ ਅਨੁਸਾਰ ਬੱਸ ਇਕ ਸਕੂਟਰੀ ਨੂੰ ਬਚਾਉਂਦੀ ਹੋਈ ਸ਼ਾਹਬਾਦ ਪਿੰਡ ਦੇ ਮੋੜ 'ਤੇ ਬਣੇ ਉਡੀਕ ਘਰ ਦੇ ਸ਼ੈੱਡ ਨਾਲ ਜੱਟ ਕਰਾਈ ਹਾਦਸਾ ਇੰਨਾ ਭਿਆਨਕ ਸੀ ਕਿ ਸ਼ੈੱਡ ਨੂੰ ਚੀਰਦਿਆਂ ਹੋਇਆਂ ਬੱਸ ਅੱਗੇ ਜਾ ਨਿਕਲੀ। ਹਾਦਸੇ ਚ ਬੱਸ ਚਾਲਕ ਸਮੇਤ ਤਿੰਨ ਜਣਿਆਂ ਦੀ ਮੌਤ ਦੀ ਗੱਲ ਕਹੀ ਜਾ ਰਹੀ ਹੈ। ਜ਼ਖਮੀਆਂ ਨੂੰ ਐਂਬੂਲੈਂਸ ਦੀ ਦੇ ਨਾਲ ਸਿਵਲ ਹਸਪਤਾਲ ਬਟਾਲਾ ਵਿਖੇ ਲਿਜਾਇਆ ਗਿਆ ਹੈ ਤੇ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬਟਾਲਾ ਦੇ ਮੋਰਚਰੀ ਵਿਖੇ ਰਖਵਾਇਆ ਜਾ ਰਿਹਾ ਹੈ। ਇਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਤੇ ਚਾਰ ਚੁਫੇਰੇ ਚੀਕ-ਚਿਹਾੜਾ ਪਿਆ ਹੋਇਆ ਹੈ। ਬਟਾਲਾ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਹੈ ਤੇ ਰਾਹਤ ਕਾਰਜ ਜਾਰੀ ਹਨ।

Have something to say? Post your comment