Wednesday, September 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਤਪਾ ਮੰਡੀ ਵਿਖੇ FCI ਦੇ ਗੁਦਾਮਾਂ 'ਚ ਲੱਗੀ ਭਿਆਨਕ ਅੱਗ, ਵੱਡੇ ਨੁਕਸਾਨ ਤੋਂ ਬਚਾਅ

September 19, 2024 11:57 AM

ਤਪਾ ਮੰਡੀ: ਤਪਾ ਦੇ ਬਾਹਰਲੇ ਬੱਸ ਸਟੈਂਡ ਨੇੜੇ FCI ਗੁਦਾਮਾਂ 'ਚ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੌਕੇ ਤੋ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਫ.ਸੀ.ਆਈ ਦੇ ਗੁਦਾਮ ਵਿੱਚ E ਸ਼ੈਡ 4 ਸਟੈਕ ਦੇ ਚੱਕਾ ਨੰਬਰ 37,38,39,40 ਵਿਚ ਵੱਡੀ ਗਿਣਤੀ ਦੇ ਵਿਚ ਚੌਲਾਂ ਦੇ ਗੱਟੇ ਲੱਗੇ ਹੋਏ ਸਨ ਤਾਂ ਅਚਾਨਕ ਮੌਕੇ 'ਤੇ ਡਿਊਟੀ ਕਰ ਰਹੇ ਤੇ ਸਿਕਿਓਰਿਟੀ ਕਰਮਚਾਰੀ ਨੇ ਧੂੰਆਂ ਨਿਕਲਦਾ ਦੇਖਿਆ ਨੇ ਤੁਰੰਤ ਇਸਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਜਿੰਨ੍ਹਾਂ ਤੁਰੰਤ ਇਸ ਸਬੰਧੀ ਫਾਇਰ ਬਿਗ੍ਰੇਡ ਕਰਮਚਾਰੀਆਂ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਜਿਸ 'ਚ ਡਰਾਈਵਰ ਬੇਅੰਤ ਸਿੰਘ,ਡਰਾਇਵਰ ਮਲਕੀਤ ਸਿੰਘ, ਫਾਇਰਮੈਨ ਮਨਜੀਤ ਸਿੰਘ, ਫਾਇਰਮੈਨ ਅਰਸ਼ਦੀਪ ਸਿੰਘ, ਫਾਇਰਮੈਨ ਹਰਜਿੰਦਰ ਸਿੰਘ, ਫਾਇਰਮੈਨ ਰਾਜਦੀਪ ਸਿੰਘ ਆਦਿ ਨੇ ਬੜੀ ਮਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੀ ਅਗਵਾਈ 'ਚ ਸਹਾਇਕ ਥਾਣੇਦਾਰ ਬਲਜੀਤ ਸਿੰਘ ਮੌਕੇ ਤੇ ਪਹੁੰਚੇ।ਜਦ ਇਸ ਸਬੰਧੀ ਡੀਪੂ ਮੈਨੇਜਰ ਆਸ਼ੂਤੋਸ਼ ਸ਼ੰਤੋਸ਼,ਏ.ਐਮ ਤਿਲਕ ਮੋਹਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਜਿਸ ਸਬੰਧੀ ਜਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਘਟਨਾ ਦਾ ਪਤਾ ਲੱਗਦੇ ਹੀ ਮਹਿਕਮੇ ਦੇ ਸਬੰਧਤ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ। ਜਿਨ੍ਹਾਂ ਮੌਕੇ ਤੇ ਲੇਬਰ ਬੁਲਾ ਕੇ ਬੋਰੀਆਂ ਨੂੰ ਬਾਹਰ ਕਢਵਾਇਆ ਜਾ ਰਿਹਾ ਸੀ ਵੱਡੇ ਨੁਕਸਾਨ ਤੋਂ ਬਚਾ ਰਿਹਾ ਅੱਗ ਬੁਝਾਉਣ ਵੇਲੇ ਵਰਤੇ ਪਾਣੀ ਨਾਲ ਕੁਝ ਕੁ ਚਾਵਲ ਹੀ ਨੁਕਸਾਨੇ ਗਏ ਲੋਕਾਂ ਨੇ ਕਿਹਾ ਅਗਰ ਸਮਾ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਮੌਕੇ ਐਫ ਸੀ ਆਈ ਦੇ ਅਧਿਕਾਰੀ, ਅਤੇ ਸ਼ੈਲਰ ਮਾਲਕ ਅਤੇ ਹੋਰ ਅਨਾਜ ਖਰੀਦ ਨਾਲ ਸਬੰਧਤ ਮਹਿਕਮੇ ਦੇ ਅਫਸਰ ਪਹੁੰਚੇ ਹੋਏ ਸਨ ਵੇਅਰਹਾਊਸ ਤਪਾ ਦੇ ਮੈਨੇਜਰ ਜਗਦੇਵ ਸਿੰਘ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ, ਰਵਿੰਦਰ ਘੁੱਨਸ, ਰਾਜੂ ਧੌਲਾ, ਬਿੱਟੂ ਜੋਸ਼ੀ, ਰਮਣ ਕੁਮਾਰ ਹਾਜ਼ਰ ਸਨ

Have something to say? Post your comment