Thursday, October 30, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਭਦੌੜ ਦੀ 22 ਸਾਲਾ ਲੜਕੀ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

September 04, 2024 03:58 PM

ਬਰਨਾਲਾ, ਬਘੇਲ ਸਿੰਘ ਧਾਲੀਵਾਲ--ਕਸਬਾ ਭਦੌੜ ਦੀ 22 ਸਾਲਾ ਲੜਕੀ ਗੁਰਮੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਕਰਮਗੜ੍ਹ ਹਾਲ ਅਬਾਦ ਭਦੌੜ ਦੀ ਸਰੀ (ਕੈਨੇਡਾ) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |ਮਿ੍ਤਕ ਗੁਰਮੀਤ ਕੌਰ ਦੇ ਨਾਨਾ ਸੁਦਾਗਰ ਸਿੰਘ ਬੁੱਟਰ ਤੇ ਪਿਤਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੀ ਧੀ ਗੁਰਮੀਤ ਕੌਰ ਦੀ ਆਈਲੈਟਸ ਕੀਤੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਅੱਜ ਤੋਂ ਪੌਣੇ ਦੋ ਸਾਲ ਪਹਿਲਾ ਲਖਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਥੱਮਣਗੜ੍ਹ ਜ਼ਿਲਾ (ਬਠਿੰਡਾ) ਨਾਲ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ  ਰੋਜੀ ਰੋਟੀ ਕਮਾਉਣ ਦੀ ਖਾਤਿਰ ਮਿਤੀ 29 ਦਸੰਬਰ 2023 ਨੂੰ ਸਰੀ (ਕੈਨੇਡਾ) ਵਿਖੇ ਪੜ੍ਹਾਈ ਕਰਨ ਦੇ ਲਈ ਭੇਜਿਆ ਸੀ ਅਤੇ ਹੁਣ ਉਸ ਦਾ ਇੱਕ ਸਮੈਸਟਰ ਪੁੂਰਾ ਹੋ ਚੁੱਕਿਆ ਸੀ ਅਤੇ ਦੂਜੇ ਸਮੈਸਟਰ ਦੀ ਫੀਸ ਅੱਠ ਹਜਾਰ ਡਾਲਰ ਅਸੀ ਭਰ ਦਿੱਤੇ ਸਨ ਪਰੰਤੂ ਪੜ੍ਹਾਈ ਦੇ ਨਾਲ ਨਾਲ ਕੰਮਕਾਰ ਨਾ ਮਿਲਣ ਕਾਰਨ ਦਿਮਾਗ ਤੇ ਟੈਨਸ਼ਨ ਰੱਖਦੀ ਸੀ | ਸਾਨੂੰ ਮਿਤੀ 1 ਸਤੰਬਰ ਨੂੰ ਗੁਰਮੀਤ ਕੌਰ ਦੇ ਨਾਲ ਰਹਿੰਦੀਆਂ ਲੜਕੀਆਂ ਦਾ ਫੋਨ ਆਇਆ ਕਿ ਬੀਤੀ ਰਾਤ ਗੁਰਮੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ਉਨ੍ਹਾ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਮੇਰੀ ਲੜਕੀ ਗੁਰਮੀਤ ਕੌਰ ਦੀ ਮਿ੍ਤਕ ਦੇਹ ਕਸਬਾ ਭਦੌੜ ਵਿਖੇ ਲਿਆਉਣ ਦੇ ਲਈ ਸਾਡੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤਾਂ ਕਿ ਅਸੀ ਆਪਣੀ ਲੜਕੀ ਨੂੰ ਆਖਰੀ ਵਾਰ ਤਾਂ ਦੇਖ ਲਈਏ | ਇਸ ਮੋਕੇ ਸੁਦਾਗਰ ਸਿੰਘ ਬੁੁੱਟਰ, ਪਰਮਜੀਤ ਸਿੰਘ, ਸ਼ਿਕੰਦਰ ਸਿੰਘ, ਗੁਰਚਰਨ ਸਿੰੰਘ ਆਦਿ ਹਾਜਿਰ ਸਨ |

Have something to say? Post your comment

More From Punjab

नासा का X-59 सुपरसोनिक विमान आसमान में उड़ा, ध्वनि की रफ्तार से तेज उड़ान का सफल टेस्ट

नासा का X-59 सुपरसोनिक विमान आसमान में उड़ा, ध्वनि की रफ्तार से तेज उड़ान का सफल टेस्ट

भारतीय यात्री ने उड़ान में किया हमला, दो घायल; बोस्टन एयरपोर्ट पर लुफ्थांसा फ्लाइट की इमरजेंसी लैंडिंग

भारतीय यात्री ने उड़ान में किया हमला, दो घायल; बोस्टन एयरपोर्ट पर लुफ्थांसा फ्लाइट की इमरजेंसी लैंडिंग

गाजा पर इजरायली हवाई हमले: 100 फिलिस्तीनियों की मौत, 35 बच्चे शामिल

गाजा पर इजरायली हवाई हमले: 100 फिलिस्तीनियों की मौत, 35 बच्चे शामिल

बारिश बनी विलेन: भारत-ऑस्ट्रेलिया के बीच पहला T20I मैच रद्द

बारिश बनी विलेन: भारत-ऑस्ट्रेलिया के बीच पहला T20I मैच रद्द

भारत के पीएम मोदी को

भारत के पीएम मोदी को "टफ किलर" बताते हुए ट्रंप ने कहा—"मैं भारत के साथ व्यापार समझौता कर रहा हूं"

बिहार चुनाव: राहुल गांधी का पीएम मोदी पर तीखा हमला, बोले—

बिहार चुनाव: राहुल गांधी का पीएम मोदी पर तीखा हमला, बोले—"वोटों के लिए मंच पर नाचने को भी तैयार"

Former AIG Racchpal Singh Arrested by Punjab ANTF in 2017 Fake Drug Seizure Case

Former AIG Racchpal Singh Arrested by Punjab ANTF in 2017 Fake Drug Seizure Case

ਹਿਸਾਰ ਦਾ ਨੌਜਵਾਨ ਸੋਨੂੰ ਰੂਸ-ਯੂਕਰੇਨ ਯੁੱਧ 'ਚ ਮਾਰਿਆ ਗਿਆ, ਜ਼ਬਰਦਸਤੀ ਭਰਤੀ ਹੋਇਆ ਸੀ

ਹਿਸਾਰ ਦਾ ਨੌਜਵਾਨ ਸੋਨੂੰ ਰੂਸ-ਯੂਕਰੇਨ ਯੁੱਧ 'ਚ ਮਾਰਿਆ ਗਿਆ, ਜ਼ਬਰਦਸਤੀ ਭਰਤੀ ਹੋਇਆ ਸੀ

ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ’ਤੇ ਗੋਲੀਆਂ ਨਾਲ ਹਮਲਾ, ਹਾਲਤ ਗੰਭੀਰ

ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ’ਤੇ ਗੋਲੀਆਂ ਨਾਲ ਹਮਲਾ, ਹਾਲਤ ਗੰਭੀਰ

ਰਿਸ਼ਵਤ ਮਾਮਲੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕਰੀਬੀ ਕ੍ਰਿਸ਼ਨੂ ਸ਼ਾਰਦਾ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ 'ਤੇ ਭੇਜਿਆ ਗਿਆ

ਰਿਸ਼ਵਤ ਮਾਮਲੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕਰੀਬੀ ਕ੍ਰਿਸ਼ਨੂ ਸ਼ਾਰਦਾ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ 'ਤੇ ਭੇਜਿਆ ਗਿਆ