ਲੁਧਿਆਣਾ : 14 ਸਾਲ ਦੀ ਲੜਕੀ ਦੀ ਮਾਸੂਮੀਅਤ ਦਾ ਫਾਇਦਾ ਚੁੱਕਦਾ ਹੋਇਆ ਇੱਕ ਨੌਜਵਾਨ ਲੜਕੀ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ ਲੈ ਗਿਆ l ਹੋਟਲ ਦੇ ਬੰਦ ਕਮਰੇ ਵਿੱਚ ਮੁਲਜ਼ਮ ਨੇ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਤੇ ਕਈ ਦਿਨਾਂ ਬਾਅਦ ਲੜਕੀ ਨੂੰ ਲੁਧਿਆਣਾ ਦੀ ਗਿਆਨ ਵਿਦਿਆਲਿਆ ਸਕੂਲ ਨੇੜੇ ਛੱਡ ਗਿਆ l ਇਸ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਨੌਜਵਾਨ ਖਿਲਾਫ਼ ਮੁਕੱਦਮਾ ਦਰਜ ਕਰ ਲਿਆl ਪੁਲਿਸ ਮੁਤਾਬਕ ਲੜਕੀ ਮੁਲਜ਼ਮ ਦੇ ਨਾਂ ਤੋਂ ਇਲਾਵਾ ਉਸ ਸਬੰਧੀ ਕੁਝ ਨਹੀਂ ਜਾਣਦੀl ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ 1ਅਗਸਤ ਦੀ ਰਾਤ ਨੂੰ ਉਨ੍ਹਾਂ ਦੀ ਬੇਟੀ ਕਿਸੇ ਨੂੰ ਬਿਨ੍ਹਾਂ ਦੱਸੇ ਘਰ ਤੋਂ ਚਲੀ ਗਈ l2ਅਗਸਤ ਨੂੰ ਢਿੱਲੋਂ ਚੌਂਕ ਲੁਹਾਰਾ ਵਿੱਚ ਲੜਕੀ ਨੂੰ ਇੱਕ ਨੌਜਵਾਨ ਮਿਲਿਆ l ਮੁਲਜ਼ਮ ਨੌਜਵਾਨ ਲੜਕੀ ਦੀ ਮਾਸੂਮੀਅਤ ਦਾ ਫਾਇਦਾ ਚੁੱਕਦਾ ਹੋਇਆ ਉਸਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਗਿਆ l ਅੰਮ੍ਰਿਤਸਰ ਪਹੁੰਚ ਕੇ ਮੁਲਜਮ ਨੇ ਹੋਟਲ ਦੇ ਬੰਦ ਕਮਰੇ 'ਚ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ l ਕਈ ਦਿਨਾਂ ਬਾਅਦ ਮੁਲਜਮ ਲੜਕੀ ਨੂੰ ਫਿਰ ਤੋਂ ਲੁਧਿਆਣਾ ਲੈ ਕੇ ਆਇਆ ਅਤੇ ਉਸਨੂੰ ਗਿਆਨ ਵਿਦਿਆਲਿਆ ਦੇ ਲਾਗੇ ਛੱਡ ਦਿੱਤਾ l ਘਰ ਪਹੁੰਚਣ 'ਤੇ ਲੜਕੀ ਨੇ ਮਾਪਿਆਂ ਨੂੰ ਆਪ ਬੀਤੀ ਦੱਸੀl ਇਸ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈl ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੌਜਵਾਨ ਖਿਲਾਫ਼ ਜ਼ੀਰੇ ਐਫਆਈਆਰ ਦਰਜ ਕਰ ਕੇ ਜਾਂਚ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਨੂੰ ਭੇਜ ਦਿੱਤੀ ਹੈl ਕੇਸ ਦੀ ਅਗਲੀ ਪੜਤਾਲ ਅੰਮ੍ਰਿਤਸਰ ਪੁਲਿਸ ਕਰੇਗੀl