ਲੁਧਿਆਣਾ : ਮਹਾਨਗਰ ਦੇ ਨਿਊ ਬਾਜਵਾ ਨਗਰ (New Bajwa Nagar) ਇਲਾਕੇ 'ਚ ਨਸ਼ੇ ਦੀ ਓਵਰਡੋਜ਼ (Drug Overdose) ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਕਤ ਸਾਰੀ ਘਟਨਾ ਕੋਲੋਂ ਲੰਘਦੇ ਰਾਹਗੀਰਾਂ ਨੇ ਫੋਨ ਰਾਹੀਂ ਰਿਕਾਰਡ ਕਰ ਲਈ ਤੇ ਥੋੜ੍ਹੇ ਹੀ ਸਮੇਂ 'ਚ ਇਹ ਵੀਡੀਓ ਵਾਇਰਲ (Video Viral) ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲਈ ਅਤੇ ਪੋਸਟ ਮਾਰਟਮ ਲਈ ਭੇਜ ਕੇ ਇਸ ਸਨਸਨੀਖੇਜ਼ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਿਕ ਨਿਊ ਬਾਜਵਾ ਨਜ਼ਰ ਇਲਾਕੇ 'ਚ ਤਿੰਨ ਦੋਸਤ ਖਾਲੀ ਪਲਾਟ 'ਚ ਬੈਠ ਕੇ ਨਸ਼ਾ ਕਰ ਰਹੇ ਸਨ। ਪਹਿਲਾਂ ਹੀ ਨਸ਼ੇ ਵਿੱਚ ਦਿਸਣ ਵਾਲੇ ਦੋਵਾਂ ਦੋਸਤਾਂ ਨੇ ਆਪਣੇ ਤੀਜੇ ਸਾਥੀ ਨੂੰ ਨਸ਼ਾ ਕਰਵਾਇਆ ਤਾਂ ਉਹ ਓਵਰਡੋਜ਼ ਕਾਰਨ ਬੇਹੋਸ਼ ਹੋ ਗਿਆ। ਸਾਥੀ ਨੂੰ ਬੇਹੋਸ਼ ਹੋਇਆ ਵੇਖ ਨਸ਼ਾ ਕਰਵਾਉਣ ਵਾਲਾ ਨੌਜਵਾਨ ਆਪਣੇ ਸਿਰ 'ਤੇ ਹੱਥ ਮਰਨ ਲੱਗਾ ਤੇ ਬੇਚੈਨ ਹੋ ਗਿਆ। ਇਸ ਦੌਰਾਨ ਕੋਲੋਂ ਲੰਘ ਰਹੇ ਕੁਝ ਰਾਹਗੀਰਾਂ ਨੇ ਮੋਬਾਈਲ 'ਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਨਸ਼ਾ ਕਰਵਾ ਰਹੇ ਦੋਨੋਂ ਆਪਣੇ ਦੋਸਤ ਨੂੰ ਮੌਕੇ 'ਤੇ ਹੀ ਛੱਡ ਕੇ ਭੱਜ ਨਿਕਲੇ। ਆਸ-ਪਾਸ ਦੇ ਲੋਕਾਂ ਦੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਮੌਕੇ 'ਤੇ ਐਬੂਲੈਂਸ ਮੰਗਵਾਈ ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।