ਅੰਮ੍ਰਿਤਸਰ : ਪਾਕਿਸਤਾਨ ਵਿੱਚ ਹਿੰਦੂਆਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂ ਲਗਾਤਾਰ ਪਰਵਾਸ ਕਰ ਰਹੇ ਹਨ। ਇਸੇ ਲੜੀ 'ਚ ਵੀਰਵਾਰ ਨੂੰ 21 ਹਿੰਦੂ ਪਾਕਿਸਤਾਨ ਤੋਂ ਭੱਜ ਕੇ ਅਟਾਰੀ ਬਾਰਡਰ 'ਤੇ ਪਹੁੰਚ ਗਏ। ਭਾਰਤ ਤੇ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਸਰਹੱਦ 'ਤੇ ਆਏ ਇਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਤਣਾਅ ਅਤੇ ਝੁਰੜੀਆਂ ਸਨ। ਇਹ ਸਾਰੇ ਲੋਕ ਅਟਾਰੀ ਸਰਹੱਦ ਤੋਂ ਜੋਧਪੁਰ ਲਈ ਰਵਾਨਾ ਹੋਣਗੇ। ਇਹ ਸਾਰੇ ਪਾਕਿਸਤਾਨ ਦੇ ਸਾਹਮਯਾਰ ਖਾਨਾ ਸੂਬੇ ਵਿੱਚ ਰਹਿੰਦੇ ਸਨ ਪਰ ਮਾੜੇ ਮਾਹੌਲ ਕਾਰਨ ਉਹ ਪਰਵਾਸ ਕਰ ਗਏ। ਦਰਸ਼ਨ ਕੁਮਾਰ ਅਤੇ ਬੀਰੀਆ ਰਾਮ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਸਾਰੇ ਟੂਰਿਸਟ ਵੀਜ਼ੇ ’ਤੇ ਭਾਰਤ ਆਏ ਹਨ। ਹੁਣ ਉਹ ਕਦੇ ਪਾਕਿਸਤਾਨ ਨਹੀਂ ਜਾਣਗੇ। ਉਨ੍ਹਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਤੋਂ ਕਈ ਹੋਰ ਹਿੰਦੂ ਪਰਿਵਾਰ ਭਾਰਤ ਆਉਣਗੇ। ਬੰਗਲਾਦੇਸ਼ 'ਚ ਸਰਕਾਰ ਡਿੱਗਣ ਅਤੇ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਤੋਂ ਬਾਅਦ ਹੁਣ ਪਾਕਿਸਤਾਨ 'ਚ ਵੀ ਹਿੰਦੂ ਸੁਰੱਖਿਅਤ ਨਹੀਂ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਹਿੰਦੂ ਧੀਆਂ ਨੂੰ ਅਗਵਾ, ਜ਼ਬਰਦਸਤੀ ਵਿਆਹ ਤੇ ਤਲਾਕ ਦੇਣਾ ਆਮ ਗੱਲ ਹੈ। ਕਈ ਕਿਸ਼ੋਰ ਕੁੜੀਆਂ ਨੂੰ ਕੱਟੜਪੰਥੀਆਂ ਨੇ ਅਗਵਾ ਕਰ ਕੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਹੈ। ਜਦਕਿ ਹਿੰਦੂਆਂ ਨੂੰ ਬੇਰਹਿਮੀ ਨਾਲ ਮਾਰਿਆ ਜਾਂਦਾ ਹੈ।