Thursday, October 16, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਫ਼ਰਜ਼ੀ ਨਿਕਲਿਆ 1.70 ਲੱਖ ਦੀ ਹੋਈ ਲੁੱਟ ਦਾ ਮਾਮਲਾ, ਗ਼ਲਤ ਜਾਣਕਾਰੀ ਦੇਣ ਵਾਲੇ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡੀਐਸਪੀ ਅਰੁਣ ਮੁੰਡਨ

July 16, 2024 01:50 PM

ਅਬੋਹਰ : ਬੀਤੇ ਦਿਨ ਫਾਜ਼ਿਲਕਾ ਰੋਡ ’ਤੇ ਚੁੰਗੀ ਨੇੜੇ ਇੱਕ ਕਾਰ ਚਾਲਕ ਤੋਂ 1.70 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਵੀ ਫਰਜ਼ੀ ਨਿਕਲਿਆ ਹੈ। ਕਿਉਂਕਿ ਇਸ ਮਾਮਲੇ ਵਿੱਚ ਕੋਈ ਲੁੱਟ-ਖੋਹ ਦੀ ਵਾਰਦਾਤ ਨਹੀਂ ਹੋਈ ਸਗੋਂ ਕਾਰ ਨੂੰ ਓਵਰਟੇਕ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਲੜਾਈ ਹੋ ਗਈ ਸੀ ਅਤੇ ਪੂਰੀ ਜਾਂਚ ਕਰਨ ਉਪਰੰਤ ਥਾਣਾ ਸਿਟੀ 1ਦੀ ਪੁਲਿਸ ਨੇ ਲੁੱਟ ਦੀ ਫਰਜ਼ੀ ਸਾਜ਼ਿਸ਼ ਰਚਣ ਵਾਲੇ ਵਿਅਕਤੀ ਅਤੇ ਹਮਲਾ ਕਰ ਕੇ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਹੈ। ਦੋਵਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸ ਸਬੰਧੀ ਥਾਣਾ ਸਿਟੀ ਵਨ 'ਚ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਥਾਣਾ ਇੰਚਾਰਜ ਮਨਵਿੰਦਰ ਸਿੰਘ ਅਤੇ ਡੀਐੱਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਬੀਤੇ ਦਿਨੀਂ ਸੰਜੇ ਕੁਮਾਰ ਪੁੱਤਰ ਰਾਮ ਪ੍ਰਤਾਪ ਵਾਸੀ ਨਿਹਾਲਖੇੜਾ ਤੋਂ 1 ਲੱਖ 70 ਹਜ਼ਾਰ ਰੁਪਏ ਦੀ ਲੁੱਟ ਦੀ ਘਟਨਾ ਤੋਂ ਬਾਅਦ ਥਾਣਾ ਸਿਟੀ 1 ਦੇ ਇੰਚਾਰਜ ਮਨਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ। ਜਦੋਂ ਉਨ੍ਹਾਂ ਨੇ ਸੰਜੇ ਦੇ ਹਮਲਾਵਰ ਜਗਸੀਰ ਸਿੰਘ ਉਰਫ਼ ਸੀਰਾ ਪੁੱਤਰ ਤਾਰਾ ਸਿੰਘ ਵਾਸੀ ਢਾਣੀ ਨਿਰੰਜਨ ਸਿੰਘ ਨੇੜੇ ਸੱਚਖੰਡ ਕਾਨਵੈਂਟ ਸਕੂਲ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਸੱਚਾਈ ਸਾਹਮਣੇ ਆਈ ਕਿ ਸੰਜੇ ਕੁਮਾਰ ਅਤੇ ਜਗਸੀਰ ਦੀ ਕਾਰ ਨੂੰ ਸਾਈਡ ਦੇਣ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਸੀ। ਇਸ ਦੌਰਾਨ, ਸੰਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਕੋਲੋਂ ਕੋਈ ਪੈਸਾ ਲੁੱਟਿਆ ਨਹੀਂ ਗਿਆ। ਸੰਜੇ ਨੇ ਖੁਦ ਹੀ ਇਹ ਮਨਘੜਤ ਕਹਾਣੀ ਬਣਾ ਕੇ ਸੋਸ਼ਲ ਮੀਡੀਆ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ ਹੈ। ਹੁਣ ਜਾਂਚ ਦੌਰਾਨ ਸੰਜੇ ਨੇ ਖੁਦ ਮੰਨਿਆ ਹੈ ਕਿ ਪੈਸੇ ਉਸ ਤੋਂ ਲੁੱਟੇ ਨਹੀਂ ਗਏ ਸਨ। ਪੁਲਿਸ ਨੇ ਹਮਲਾਵਰ ਸਮੇਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਡੀਐਸਪੀ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੈ ਤਾਂ ਪੁਲਿਸ ਨੂੰ ਪੂਰੀ ਸੱਚਾਈ ਦੱਸੀ ਜਾਵੇ ਅਤੇ ਪੁਲਿਸ ਨੂੰ ਗੁੰਮਰਾਹ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਮੌਜਗੜ੍ਹ ਦੇ ਰਹਿਣ ਵਾਲੇ ਅਤੇ ਸ੍ਰੀ ਗੰਗਾਨਗਰ ਜਾ ਰਹੇ ਦੋ ਭਰਾਵਾਂ ਦੀ ਰਸਤੇ ਵਿੱਚ ਕੁੱਟਮਾਰ ਕਰ ਕੇ ਢਾਈ ਲੱਖ ਰੁਪਏ ਲੁੱਟਣ ਦਾ ਮਾਮਲਾ ਵੀ ਫਰਜ਼ੀ ਨਿਕਲਿਆ ਸੀ।

Have something to say? Post your comment

More From Punjab

ਬੱਚਿਆਂ ਦੀ ਪਰਵਰਿਸ਼  ਜ਼ਿੰਦਗੀ ਦਾ ਸਭ ਤੋਂ ਸੁੰਦਰ ਤੇ ਜ਼ਿੰਮੇਵਾਰ ਫਰਜ਼   

ਬੱਚਿਆਂ ਦੀ ਪਰਵਰਿਸ਼  ਜ਼ਿੰਦਗੀ ਦਾ ਸਭ ਤੋਂ ਸੁੰਦਰ ਤੇ ਜ਼ਿੰਮੇਵਾਰ ਫਰਜ਼   

ਨਿਊਜ਼ੀਲੈਂਡ ਟੈਕਸ ਵਿਭਾਗ ਵੱਲੋਂ ਬਕਾਇਆ ਵਸੂਲਣ ਲਈ ਵੱਡੀ ਕਾਰਵਾਈ – ਖਾਤਿਆਂ ਵਿੱਚੋਂ ਸਿੱਧੀ ਕਟੌਤੀ ਦਾ ਰਾਹ ਅਪਣਾਇਆ -ਹਰਜਿੰਦਰ ਸਿੰਘ ਬਸਿਆਲਾ-

ਨਿਊਜ਼ੀਲੈਂਡ ਟੈਕਸ ਵਿਭਾਗ ਵੱਲੋਂ ਬਕਾਇਆ ਵਸੂਲਣ ਲਈ ਵੱਡੀ ਕਾਰਵਾਈ – ਖਾਤਿਆਂ ਵਿੱਚੋਂ ਸਿੱਧੀ ਕਟੌਤੀ ਦਾ ਰਾਹ ਅਪਣਾਇਆ -ਹਰਜਿੰਦਰ ਸਿੰਘ ਬਸਿਆਲਾ-

ਪ੍ਰੇਰਨਾਦਾਇਕ: ਸ਼ਾਹੀ ਰੁਤਬਾ ਛੱਡਿਆ, ਪਿਆਰ ਨੂੰ ਫੜਿਆ

ਪ੍ਰੇਰਨਾਦਾਇਕ: ਸ਼ਾਹੀ ਰੁਤਬਾ ਛੱਡਿਆ, ਪਿਆਰ ਨੂੰ ਫੜਿਆ

भारतीय मूल के अमेरिकी डिफेंस एक्सपर्ट एशले जे. टेलिस गिरफ्तार — खुफिया दस्तावेज़ रखने का आरोप

भारतीय मूल के अमेरिकी डिफेंस एक्सपर्ट एशले जे. टेलिस गिरफ्तार — खुफिया दस्तावेज़ रखने का आरोप

जुबिन गर्ग केस पर असम में बवाल — बकसा में हिंसक प्रदर्शन, इंटरनेट बंद

जुबिन गर्ग केस पर असम में बवाल — बकसा में हिंसक प्रदर्शन, इंटरनेट बंद

गाजा में युद्ध थमा, पर खौफ नहीं — सीजफायर के बाद हमास ने ‘इजरायल के समर्थकों’ को बीच सड़क दी मौत

गाजा में युद्ध थमा, पर खौफ नहीं — सीजफायर के बाद हमास ने ‘इजरायल के समर्थकों’ को बीच सड़क दी मौत

चांदी ने छुआ दो लाख रुपये का आंकड़ा — मांग बढ़ी, सप्लाई घटने से कारोबारियों ने ऑर्डर लेना रोका

चांदी ने छुआ दो लाख रुपये का आंकड़ा — मांग बढ़ी, सप्लाई घटने से कारोबारियों ने ऑर्डर लेना रोका

पाकिस्तान-अफगान तालिबान में खूनी जंग थमी, 48 घंटे के संघर्षविराम पर सहमति

पाकिस्तान-अफगान तालिबान में खूनी जंग थमी, 48 घंटे के संघर्षविराम पर सहमति

Ludhiana ASI’s Death Not Suicide, Confirms Police — Probe Points to Accidental Gunfire

Ludhiana ASI’s Death Not Suicide, Confirms Police — Probe Points to Accidental Gunfire

ਲੱਖਾਂ ਰੁਪਏ ਲਗਾ ਕੇ ਭੇਜਿਆ, ਕੈਨੇਡਾ ਪਹੁੰਚਦੇ ਹੀ ਮੁਕਰ ਗਈ

ਲੱਖਾਂ ਰੁਪਏ ਲਗਾ ਕੇ ਭੇਜਿਆ, ਕੈਨੇਡਾ ਪਹੁੰਚਦੇ ਹੀ ਮੁਕਰ ਗਈ