ਲੰਡਨ - ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ 40ਵੀਂ ਸਾਲਾਨਾ ਯਾਦ ਵਿਚ ਸ਼ਹੀਦੀ ਯਾਦਗਾਰ (ਫ਼ਤਹਿ ਦਰਵਾਜ਼ਾ), ਨਵੀਂ ਰੈਫ਼ਰੈਂਸ ਲਾਇਬ੍ਰੇਰੀ ਅਤੇ 1947 ਤੋਂ ਲੈ ਕੇ ਜੂਨ 1984 ਦੇ ਸ਼ਹੀਦੀ ਸਾਕੇ ਅਤੇ ਹੁਣ ਤੱਕ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਥਾਪਿਤ ਵਿਸ਼ੇਸ਼ ਪ੍ਰਦਰਸ਼ਨੀ ਦਾ ਉਦਘਾਟਨ ਪੰਥ ਦੀਆਂ ਅਹਿਮ ਸੰਸਥਾਵਾਂ ਦੇ ਪੰਜ ਸਿੰਘ ਸਾਹਿਬਾਨ ਵਲੋਂ ਕੀਤਾ ਜਾਵੇਗਾ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੰਘ ਸਭਾ ਡਰਬੀ ਦੇ ਪ੍ਰਧਾਨ ਸ. ਰਘਬੀਰ ਸਿੰਘ ਅਤੇ ਜਨਰਲ ਸਕੱਤਰ ਤੇ ਅਜਾਇਬਘਰ ਦੇ ਚੇਅਰਮੈਨ ਸ. ਰਾਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਫ਼ਤਹਿ ਦਰਵਾਜ਼ੇ ਦੀਆਂ ਦੀਵਾਰਾਂ 'ਤੇ ਵਿਸਾਖੀ 1978, ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਅਤੇ ਫ਼ੌਜ ਦੇ ਹਮਲੇ ਵਿਰੁੱਧ ਭਾਰਤੀ ਫÏਜ ਵਿਚੋਂ ਬਗ਼ਾਵਤ ਕਰਕੇ ਬੈਰਿਕਾਂ ਛੱਡਣ ਵਾਲੇ ਸਿੱਖ ਫ਼ੌਜੀਆਂ ਦੇ ਨਾਂ ਦਰਜ ਹਨ¢ ਉਨ੍ਹਾਂ ਦੱਸਿਆ ਕਿ ਇਸ ਮÏਕੇ ਡਾ. ਸੁਖਪ੍ਰੀਤ ਸਿੰਘ ਉਦੋਕੇ ਅਤੇ ਹੋਰ ਪੰਥਕ ਆਗੂ, ਵਿਦਵਾਨ ਤੇ ਬੁੱਧੀਜੀਵੀ ਪੰਥ ਦੇ ਮੌਜੂਦਾ ਹਾਲਾਤ, ਸਿੱਖ ਪੰਥ ਲਈ ਚੁਣੌਤੀਆਂ ਅਤੇ ਪੰਥ ਨੂੰ ਚੜ੍ਹਦੀਕਲਾ ਵੱਲ ਲਿਜਾਣ ਲਈ ਉਸਾਰੂ ਰਣਨੀਤੀ ਅਤੇ ਇਤਿਹਾਸ ਬਾਰੇ ਚਾਨਣਾ ਪਾਉਣਗੇ¢ ਇਸ ਮੌਕੇ ਪੰਜ ਸਿੰਘ ਸਾਹਿਬਾਨ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਅਤੇ ਵੱਖ-ਵੱਖ ਮਿਸਲਾਂ ਦੇ ਝੰਡੇ ਫ਼ਤਹਿ ਦਰਵਾਜ਼ੇ ਵਿਖੇ ਸਥਾਪਿਤ ਕੀਤੇ ਜਾਣਗੇ ਅਤੇ ਸ਼ਹੀਦੀ ਬਗ਼ੀਚੀ ਵਿਚ ਪੰਜ ਬੂਟੇ ਵੀ ਲਗਾਏ ਜਾਣਗੇ ¢ਸ. ਪੁਰੇਵਾਲ ਨੇ ਦੱਸਿਆ ਕਿ ਰੈਫ਼ਰੈਂਸ ਲਾਇਬ੍ਰੇਰੀ ਵਿਚ ਸਿੱਖ ਪੰਥ ਵਲੋਂ ਮੁਗਲ ਰਾਜ, ਬਰਤਾਨਵੀ ਰਾਜ ਅਤੇ ਬਾਅਦ ਦੇ ਭਾਰਤ ਸਰਕਾਰ ਨਾਲ ਸੰਬੰਧਿਤ ਸਮਝੌਤਿਆਂ ਸੰਬੰਧੀ ਬਹੁਤ ਸਾਰੇ ਅਹਿਮ ਦਸਤਾਵੇਜ਼ (ਡਾਕੂਮੈਂਟਸ), ਉਪਲਬਧ ਕਰਵਾਏ ਜਾਣਗੇ ¢ ਇਸ ਦੇ ਇਲਾਵਾ 1984 ਤੋਂ ਬਾਅਦ ਭਾਰਤੀ ਫ਼ੌਜ ਤੇ ਪੁਲਿਸ ਵਲੋਂ ਸ਼ਹੀਦ ਕੀਤੇ ਅਤੇ ਸਿੱਖਾਂ 'ਤੇ ਤਸ਼ੱਦਦ ਸੰਬੰਧੀ ਦਸਤਾਵੇਜ਼ ਵੀ ਲਾਇਬ੍ਰੇਰੀ ਵਿਚ ਉਪਲਬਧ ਹੋਣਗੇ¢ ਉਨ੍ਹਾਂ ਵਿਦਵਾਨਾਂ, ਲੇਖਕਾਂ ਤੇ ਸਾਹਿਤਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਇਤਿਹਾਸ ਤੇ ਫਲਸਫ਼ੇ ਸੰਬੰਧੀ ਉਹ ਆਪਣੀਆਂ ਲਿਖੀਆਂ ਕਿਤਾਬਾਂ, ਜੋ ਇਸ ਲਾਇਬ੍ਰੇਰੀ ਲਈ ਦੇਣੀਆਂ ਚਾਹੁੰਦੇ ਹੋਣ ਤਾਂ ਪੁੱਜਦੀਆਂ ਕਰਨ ਜਾਂ 23 ਜੂਨ ਨੂੰ ਆਪਣੇ ਨਾਲ ਲੈ ਕੇ ਆ ਸਕਦੇ ਹਨ | ਇਸ ਮੌਕੇ ਹਰਜਿੰਦਰ ਸਿੰਘ ਮੰਡੇਰ ਅਤੇ ਕੰਵਰਜੀਤ ਸਿੰਘ ਦੁਆਰਾ ਸੰਪਾਦਿਤ 40 ਸਾਲਾ ਸਿੱਖ ਸੰਘਰਸ਼ ਨੂੰ ਸਮਰਪਿਤ ਕਿਤਾਬ, “ਸਿੱਖ ਸੰਘਰਸ਼ ਦੇ ਯੋਧਿਆਂ ਦੀ ਗਾਥਾ) ਵੀ ਰਿਲੀਜ਼ ਕੀਤੀ ਜਾਵੇਗੀ