Friday, October 31, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਅੱਤਵਾਦੀ ਹਮਲਿਆਂ ਤੋਂ ਬਾਅਦ ਪੁਲਿਸ ਨੇ ਸਰਹੱਦੀ ਪਿੰਡਾਂ 'ਚ ਚਲਾਇਆ ਤਲਾਸ਼ੀ ਅਭਿਆਨ, ਡੀਐਸਪੀ ਨੇ ਕਿਹਾ- ਸ਼ੱਕੀ ਵਿਅਕਤੀ ਤੇ ਸਬੰਧੀ ਪੁਲਿਸ ਨੂੰ ਦੇਣ ਤੁਰੰਤ ਇਤਲਾਹ

June 14, 2024 03:36 PM

ਕਲਾਨੌਰ : ਬੀਤੇ ਦਿਨ ਜੰਮੂ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੀ ਭਾਰਤ ਪਾਕਿਸਤਾਨ ਦੇ ਕੌਮਾਂਤਰੀ ਸਰਹੱਦ ਤੇ ਜਿੱਥੇ ਬੀਐਸਐਫ ਪੂਰੀ ਤਰ੍ਹਾਂ ਅਲਰਟ ਹੈ ਉਥੇ ਪੁਲਿਸ ਜ਼ਿਲਾਂ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਿਆਯਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਬਾਰਡਰ ਏਰੀਏ ਨਾਲ ਲੱਗਦੇ ਪਿੰਡਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਹੋਇਆ ਹੈ। ਸ਼ੁੱਕਰਵਾਰ ਨੂੰ ਸਬ ਡਵੀਜ਼ਨ ਕਲਾਨੌਰ ਦੇ ਡੀਐਸਪੀ ਗੁਰਵਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਪੁਲਿਸ ਥਾਣਾ ਕਲਾਨੌਰ, ਘੁੰਮਣ ਕਲਾਂ ਤੋਂ ਇਲਾਵਾ ਪੰਜਾਬ ਪੁਲਿਸ ਅਤੇ ਸਵੈਟ ਟੀਮ ਦੇ ਜਵਾਨਾਂ ਵੱਲੋਂ ਬਾਰਡਰ ਕੰਢੇ ਵਸੇ ਪਿੰਡ ਸਹੂਰ, ਚੌੜਾ ਕਲਾਂ, ਦੋਸਤ ਪੁਰ ਆਦਿ ਸਰਹਦੀ ਪਿੰਡਾਂ ਵਿੱਚ ਆਪ੍ਰੇਸ਼ਨ ਚਲਾਇਆ ਗਿਆ। ਇਸ ਮੌਕੇ ਤੇ ਬਾਰਡਰ ਏਰੀਏ ਵਿੱਚ ਬਾਹਰੀ ਖੇਤਰ ਤੋਂ ਆਉਣ ਵਾਲੇ ਵਾਹਨ ਚਾਲਕਾਂ ਦੇ ਕਾਰਜ ਅਤੇ ਉਹਨਾਂ ਦੀਆਂ ਗੱਡੀਆਂ ਦੀ ਚੈਕਿੰਗ ਕਰਨ ਤੋਂ ਇਲਾਵਾ ਪੰਜਾਬ ਪੁਲਿਸ ਦੇ ਮਹਿਲਾ ਅਤੇ ਪੁਰਸ਼ ਜਵਾਨਾਂ ਵੱਲੋਂ ਬਾਰਡਰ ਏਰੀਆ ਨਾਲ ਸੰਬੰਧਿਤ ਪਿੰਡਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਮੌਕੇ ਬਾਹਰੀ ਖੇਤਰ ਤੋਂ ਆਏ ਲੋਕਾਂ ਤੋਂ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਗਈ।ਬਾਰਡਰ ਏਰੀਆ 'ਚ ਚਲਾਏ ਗਏ ਤਲਾਸ਼ੀ ਅਭਿਆਨ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਗੁਰਵਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਬੀਤੇ ਦਿਨ ਜੰਮੂ ਵਿੱਚ ਹੋਈਆਂ ਅੱਤਵਾਦੀ ਘਟਨਾਵਾਂ ਦੇ ਮੱਦੇ ਨਜ਼ਰ ਪੁਲਿਸ ਜ਼ਿਲਾ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਿਆਯਮਾ ਦੀ ਦੇਖ ਦੇਖ ਹੇਠ ਜ਼ਿਲੇ ਵਿੱਚੋਂ ਗੁਜ਼ਰਦੀ ਭਾਰਤ ਪਾਕਤਾਨ ਦੀ ਕੌਮਾਂਤਰੀ ਸਰਹੱਦ 'ਤੇ ਉਨ੍ਹਾਂ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ। ਇਸ ਮੌਕੇ ਤੇ ਡੀਐਸਪੀ ਗੁਰਵਿੰਦਰ ਸਿੰਘ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਗੈਰ ਵਸਤੂ ਦਿਖਾਈ ਦਿੰਦੀ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਤੇ ਤਿੱਖੀ ਨਜ਼ਰ ਰੱਖਣ ਲਈ ਬਾਰਡਰ ਏਰੀਏ ਵਿੱਚ ਗਸ਼ਤ ਅਤੇ ਰਾਤ ਵੇਲੇ ਨਾਕਾਬੰਦੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਐਸਐਚ ਓ ਮੇਜਰ ਸਿੰਘ, ਏਐਸਆਈ ਸਤਨਾਮ ਸਿੰਘ, ਹਰਪਾਲ ਸਿੰਘ, ਸੁਲੱਖਣ ਸਿੰਘ , ਸੁਖਵਿੰਦਰ ਸਿੰਘ, ਰਣਬੀਰ ਸਿੰਘ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਮਹਿਲਾਵਾਂ ਅਤੇ ਪੁਰਸ਼ ਜਵਾਨ ਵੀ ਹਾਜ਼ਰ ਸਨ

Have something to say? Post your comment

More From Punjab

जमैका में ‘मेलिसा’ का कहर: श्रेणी-5 का तूफान बना सदी का सबसे शक्तिशाली चक्रवात

जमैका में ‘मेलिसा’ का कहर: श्रेणी-5 का तूफान बना सदी का सबसे शक्तिशाली चक्रवात

भारत-अमेरिका के बीच 10 साल का बड़ा रक्षा समझौता, राजनाथ सिंह बोले — “रक्षा साझेदारी का नया युग शुरू”

भारत-अमेरिका के बीच 10 साल का बड़ा रक्षा समझौता, राजनाथ सिंह बोले — “रक्षा साझेदारी का नया युग शुरू”

मुंबई बंधक कांड: “शूटिंग के नाम पर बच्चों को कमरे में ले गया” — दादी ने सुनाई दहला देने वाली कहानी

मुंबई बंधक कांड: “शूटिंग के नाम पर बच्चों को कमरे में ले गया” — दादी ने सुनाई दहला देने वाली कहानी

बेंगलुरु में

बेंगलुरु में "गार्बेज डंपिंग फेस्टिवल" शुरू — सड़कों पर कचरा फेंकने वालों को मिलेगा ‘रिटर्न गिफ्ट’

ਪੰਜਾਬ 'ਚ ਤਾਪਮਾਨ ਹਾਲੇ ਵੀ ਉੱਚਾ, ਠੰਢ ਦੇਰੀ ਨਾਲ ਆਉਣ ਦੇ ਅਸਾਰ

ਪੰਜਾਬ 'ਚ ਤਾਪਮਾਨ ਹਾਲੇ ਵੀ ਉੱਚਾ, ਠੰਢ ਦੇਰੀ ਨਾਲ ਆਉਣ ਦੇ ਅਸਾਰ

ਬੈਂਗਲੁਰੂ 'ਚ ਆਨਲਾਈਨ ਠੱਗੀ ਦਾ ਮਾਮਲਾ — ₹1.86 ਲੱਖ ਦਾ ਮੋਬਾਈਲ ਮੰਗਵਾਇਆ, ਪਰ ਮਿਲਿਆ ਖਾਲੀ ਡੱਬਾ

ਬੈਂਗਲੁਰੂ 'ਚ ਆਨਲਾਈਨ ਠੱਗੀ ਦਾ ਮਾਮਲਾ — ₹1.86 ਲੱਖ ਦਾ ਮੋਬਾਈਲ ਮੰਗਵਾਇਆ, ਪਰ ਮਿਲਿਆ ਖਾਲੀ ਡੱਬਾ

ਲੁਧਿਆਣਾ ਦੇ ਜਗਰਾਉਂ 'ਚ ਕਬੱਡੀ ਖਿਡਾਰੀ ਦਾ ਕਤਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ ਦੇ ਜਗਰਾਉਂ 'ਚ ਕਬੱਡੀ ਖਿਡਾਰੀ ਦਾ ਕਤਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਪਟਿਆਲਾ ਵਿੱਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ: ਕੰਡਕਟਰ ਦੀ ਮੌਤ, 12 ਯਾਤਰੀ ਜ਼ਖਮੀ

ਪਟਿਆਲਾ ਵਿੱਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ: ਕੰਡਕਟਰ ਦੀ ਮੌਤ, 12 ਯਾਤਰੀ ਜ਼ਖਮੀ

ਬਠਿੰਡਾ 'ਚ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 3 ਨੌਜਵਾਨ ਗ੍ਰਿਫਤਾਰ, ਵਿਦੇਸ਼ 'ਚ ਬੈਠੇ ਵਿਅਕਤੀ ਤੋਂ ਮਿਲ ਰਹੀ ਸੀ ਫੰਡਿੰਗ

ਬਠਿੰਡਾ 'ਚ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 3 ਨੌਜਵਾਨ ਗ੍ਰਿਫਤਾਰ, ਵਿਦੇਸ਼ 'ਚ ਬੈਠੇ ਵਿਅਕਤੀ ਤੋਂ ਮਿਲ ਰਹੀ ਸੀ ਫੰਡਿੰਗ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪ੍ਰਕਾਸ਼ ਪੁਰਬ ਲਈ 1796 ਸ਼ਰਧਾਲੂਆਂ ਨੂੰ ਪਾਕਿਸਤਾਨ ਵੀਜ਼ਾ ਮਿਲਿਆ, 4 ਨਵੰਬਰ ਨੂੰ ਜਥਾ ਰਵਾਨਾ ਹੋਵੇਗਾ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪ੍ਰਕਾਸ਼ ਪੁਰਬ ਲਈ 1796 ਸ਼ਰਧਾਲੂਆਂ ਨੂੰ ਪਾਕਿਸਤਾਨ ਵੀਜ਼ਾ ਮਿਲਿਆ, 4 ਨਵੰਬਰ ਨੂੰ ਜਥਾ ਰਵਾਨਾ ਹੋਵੇਗਾ