Wednesday, July 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰੋਜੈਕਟ ਸੀ.ਐੱਮ ਦੀ ਯੋਗਸ਼ਾਲਾ ਦਾ ਹਜ਼ਾਰਾਂ ਲੋਕ ਲੈ ਰਹੇ ਲਾਭ, ਮੰਤਰੀ ਗੁਰਮੀਤ ਸਿੰਘ ਮੀਤ ਹੇਅਰ

June 14, 2024 03:33 PM

--ਜ਼ਿਲ੍ਹੇ ਚ 84 ਥਾਵਾਂ ਉੱਤੇ 2705 ਲੋਕ ਰੋਜ਼ਾਨਾ ਯੋਗਾ ਕਰ ਰਹੇ ਹਨ

ਬਰਨਾਲਾ, 14 ਜੂਨ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਲਈ ਰਾਜ ‘ਚ ਸੀ.ਐੱਮ ਦੀ ਯੋਗਸ਼ਾਲਾ ਪ੍ਰੋਜੈੱਕਟ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ 15 ਮਾਹਰ ਯੋਗਾ ਟ੍ਰੇਨਰ ਨਿਯੁਕਤ ਕੀਤੇ ਗਏ ਹਨ। ਜੋ ਬਰਨਾਲਾ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਅਤੇ ਪਿੰਡਾਂ ਵਿੱਚ ਸਵੇਰੇ-ਸ਼ਾਮ ਕਲਾਸਾਂ ਲੈ ਰਹੇ ਹਨ। ਜ਼ਿਲ੍ਹੇ ਵਿੱਚ ਕੁੱਲ 84 ਯੋਗਾ ਕਲਾਸਾਂ ਚੱਲ ਰਹੀਆ ਹਨ। ਜਿੰਨਾ ਵਿੱਚ 2705 ਲੋਕ ਰੋਜ਼ਾਨਾ ਯੋਗਾ ਕਰ ਰਹੇ ਹਨ। ਇਨ੍ਹਾਂ ਕਲਾਸਾਂ ਵਿੱਚੋਂ ਬਰਨਾਲਾ ਸ਼ਹਿਰ ਵਿੱਚ 38, ਭਦੌੜ 12, ਤਪਾ 11, ਸਹਿਣਾ 6, ਧਨੌਲਾ 5, ਮਹਿਲ ਕਲਾਂ 4, ਪਿੰਡ ਕੱਟੂ 3, ਮਹਿਲ ਖੁਰਦ 1, ਗੁੰਮਟੀ 1, ਹਮੀਦੀ 1, ਬਡਬਰ 1, ਭੱਠਲਾਂ 1 ਸਵੇਰੇ-ਸ਼ਾਮ ਸਾਂਝੀਆਂ ਥਾਵਾਂ ਜਿਵੇਂ ਪਬਲਿਕ ਪਾਰਕਾਂ,ਧਰਮਸ਼ਾਲਾ ਆਦਿ ਵਿੱਚ ਲੱਗ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਸਮਾਂ ਪਬਲਿਕ ਦੀ ਸਹੂਲਤ ਮੁਤਾਬਿਕ ਹੀ ਰੱਖਿਆ ਗਿਆ ਹੈ। ਬਰਨਾਲਾ ਸ਼ਹਿਰ ਵਿੱਚ ਯੋਗਾ ਕਲਾਸਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈੱਕਸ, ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ, ਭਗਤ ਸਿੰਘ ਪਾਰਕ, ਚਿੰਟੂ ਪਾਰਕ, ਸੰਧੂ ਐਵੇਨਿਊ, ਸ਼ਿਵਮ ਵਾਟਿਕਾ ਕਾਲੋਨੀ, 22 ਏਕੜ ਪਾਰਕ, ਕਿਲਾ ਮੁਬਾਰਕ ਬਾਬਾ ਚੁੱਲੇ ਪਾਰਕ, ਜੈਨ ਸਭਾ ਹਾਲ, ਗੋਬਿੰਦ ਕਾਲੋਨੀ ਪਾਰਕ, ਜੀਤਾ ਸਿੰਘ ਮਾਰਕੀਟ, 16 ਏਕੜ ਪਾਰਕ, ਪੰਚ ਮੁਖੀ ਸ਼ਿਵ ਮੰਦਰ, ਅਗਰਸੇਨ ਇਨਕਲੇਵ, ਸ਼੍ਰੀ ਗੁਰੂ ਤੇਗ ਬਹਾਦਰ ਨਗਰ, ਅੰਡਰ ਬ੍ਰਿਜ ਪਾਰਕ, ਇੰਦਰਲੋਕ ਐਵੇਨਿਊ, ਗਰੀਨ ਐਵੇਨਿਊ, ਨਾਨਕਸਰ ਹੋਮਸ, ਮਹੇਸ਼ ਨਗਰ, ਇੰਨਵਾਇਰਮੈਂਟਲ ਪਾਰਕ, ਏਕਤਾ ਕਾਲੋਨੀ, ਵੈੱਸਟ ਸਿਟੀ ਕਾਲੋਨੀ, ਓਮ ਸਿਟੀ ਕਾਲੋਨੀ, ਭਦੌੜ ਸ਼ਹਿਰ ਵਿੱਚ ਯੋਗਾ ਕਲਾਸਾਂ ਖੇਡ ਸਟੇਡੀਅਮ ਭਦੌੜ, ਸ਼ਹੀਦ ਭਗਤ ਸਿੰਘ ਚੌਕ, ਵੈਸਾਖੀ ਵਾਲਾ ਗੁਰੂਦੁਆਰਾ ਸਾਹਿਬ, ਢੀਡਸਾ ਪੱਤੀ ਪਾਰਕ, ਪੱਤੀ ਮੋਹਰ ਸਿੰਘ, ਸੰਗਮ ਕੰਪਲੈੱਕਸ, ਗੁਰੂਦੁਆਰਾ ਛੇਵੀਂ ਪਾਤਸ਼ਾਹੀ, ਵਾਰਡ ਨੰਬਰ 8, ਪੱਤੀ ਵੀਰ ਸਿੰਘ, ਗਊਸ਼ਾਲਾ ਪਾਰਕ, ਸ਼ਹੀਦ ਭਗਤ ਸਿੰਘ ਪਾਰਕ, ਤਪਾ ਸ਼ਹਿਰ ਵਿੱਚ ਯੋਗਾ ਕਲਾਸਾਂ ਲੇਡੀਜ਼ ਪਾਰਕ, ਡੇਰਾ ਸੱਚਾ ਸੌਦਾ ਸਤਿਸੰਗ ਭਵਨ, ਮਾਊਟੈੱਨ ਸਕੂਲ ਪਾਰਕ, ਸਰਾਂ ਮੰਦਰ ਪਾਰਕ, ਸੁੱਖਾਨੰਦ ਬਸਤੀ, ਬਾਬਾ ਮੱਠ ਭਵਨ, ਆਨੰਦ ਬਸਤੀ ਪਾਰਕ, ਨਿਊ ਇਰਾ ਸਕੂਲ ਪਾਰਕ, ਸਹਿਣਾ ਵਿੱਚ ਯੋਗਾ ਕਲਾਸਾਂ ਖੇਡ ਸਟੇਡੀਅਮ ਸਹਿਣਾ, ਸਿੱਧੂ ਪੱਤੀ ਪਾਰਕ, ਉਤਾਰੀ ਪਾਠਸ਼ਾਲਾ ਪਾਰਕ, ਪੱਖੋਕੇ ਬਸਤੀ, ਸ਼ਿਵ ਮੰਦਰ ਪਾਰਕ, ਪੰਚਾਇਤ ਘਰ ਸਹਿਣਾ, ਮਹਿਲ ਕਲਾਂ ਵਿੱਚ ਯੋਗਾ ਕਲਾਸਾਂ ਜਿੰਦਲ ਕਾਲੋਨੀ ਪਾਰਕ, ਸਹਿਕਾਰੀ ਸੁਸਾਇਟੀ, ਗਊਸ਼ਾਲਾ ਪਾਰਕ, ਮਾਲਵਾ ਨਰਸਿੰਗ ਕਾਲਜ ਹਾੱਲ ਵਿਖੇ ਲਗਾਈ ਜਾ ਰਹੀਆਂ ਹਨ ।ਇਸੇ ਤਰ੍ਹਾਂ ਧਨੌਲਾ ਵਿੱਚ ਯੋਗਾ ਕਲਾਸਾਂ ਡਰੀਮ ਸਿਟੀ ਕਾਲੋਨੀ, ਵੱਡਾ ਡੇਰਾ ਪਾਰਕ, ਤੇਰਾ ਪੰਥ ਸਭਾ ਹਾੱਲ, ਸੰਘਰ ਪੱਤੀ ਪਾਰਕ, ਪਿੰਡ ਕੱਟੂ ਧਰਮਸ਼ਾਲਾ ਹਾੱਲ, ਸਰਕਾਰੀ ਸਕੂਲ ਕੱਟੂ ਪਾਰਕ, ਪਿੰਡ ਹਮੀਦੀ ਧਰਮਸ਼ਾਲਾ, ਪਿੰਡ ਮਹਿਲ ਖੁਰਦ ਪਾਰਕ, ਪਿੰਡ ਬਡਬਰ ਖੇਡ ਸਟੇਡੀਅਮ, ਪਿੰਡ ਭੱਠਲਾ ਸਰਕਾਰੀ ਹਸਪਤਾਲ ਪਾਰਕ,ਪਿੰਡ ਗੁੰਮਟੀ ਧਰਮਸ਼ਾਲਾ ਹਾੱਲ ਵਿੱਚ ਯੋਗਾ ਕਲਾਸਾਂ ਸਵੇਰੇ ਸ਼ਾਮ ਲੱਗਦੀਆਂ ਹਨ। ਇਨ੍ਹਾਂ ਕਲਾਸਾਂ ਦੀ ਕੋਈ ਵੀ ਫੀਸ ਨਹੀ ਲਈ ਜਾਂਦੀ, ਬਿਲਕੁਲ ਮੁਫਤ ਇਹ ਕਲਾਸਾਂ ਲਗਾਤਾਰ ਚੱਲ ਰਹੀਆਂ ਹਨ।
ਇਸ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਪ੍ਰੋਜੈਕਟ ਤਹਿਤ ਬਿਲਕੁਲ ਮੁਫਤ ਯੋਗਾ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲਾਸਾਂ ਵਿੱਚ ਬੱਚੇ, ਨੌਜਵਾਨ, ਔਰਤਾਂ, ਬਜ਼ੁਰਗ ਹਰ ਕੋਈ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ।
ਇਸ ਪ੍ਰੋਜੈਕਟ ਦੀ ਜ਼ਿਲ੍ਹਾ ਕੋਆਰਡੀਨੇਟਰ ਰਸਪਿੰਦਰ ਬਰਾੜ ਨੇ ਕਿਹਾ ਕਿ ਕਲਾਸਾਂ ਵਿੱਚ ਯੋਗਾ ਕਰ ਰਹੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਬੀਮਾਰੀਆਂ ਯੋਗਾ ਕਰਨ ਨਾਲ ਠੀਕ ਹੋ ਰਹੀਆਂ ਹਨ। ਲੋਕ ਮਾਨਸਿਕ ਤੌਰ 'ਤੇ ਤੰਦਰੁਸਤ ਹੋ ਰਹੇ ਹਨ। ਲੋਕ ਇਸ ਉਪਰਾਲੇ ਲਈ ਸੀ.ਐੱਮ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਗੁਣ-ਗਾਣ ਗਾ ਰਹੇ ਹਨ। ਸਰਕਾਰ ਦੇ ਇਸ ਉਪਰਾਲੇ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਜੇਕਰ ਕੋਈ ਵੀ ਵਿਅਕਤੀ/ਨਾਗਰਿਕ ਆਪਣੇ ਮੁਹੱਲੇ/ਗਲੀ/ਪਿੰਡ/ਸ਼ਹਿਰ/ ਵਿੱਚ ਕਲਾਸ ਸ਼ੁਰੂ ਕਰਵਾਉਣੀ ਚਾਹੁੰਦਾ ਹੈ ਤਾਂ 76694-00500 ਮੋਬਾਇਲ ਨੰਬਰ 'ਤੇ ਮਿੱਸ ਕਾੱਲ ਕਰਕੇ ਕਲਾਸ ਸ਼ੁਰੂ ਕਰਵਾ ਸਕਦਾ ਹੈ। ਕਲਾਸ ਸ਼ੁਰੂ ਕਰਨ ਲਈ 25 ਵਿਅਕਤੀਆਂ ਦਾ ਇੱਕ ਗਰੁੱਪ ਅਤੇ ਕੋਈ ਵੀ ਸਾਂਝਾ ਸਥਾਨ ਪਾਰਕ/ਧਰਮਸ਼ਾਲਾ ਹੋਣਾ ਜ਼ਰੂਰੀ ਹੈ। ਜਿੱਥੇ 25 ਵਿਅਕਤੀ ਯੋਗਾ ਕਲਾਸ ਲਗਾ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਯੋਗਾ ਕਲਾਸ ਵਿੱਚ ਪਹੁੰਚ ਕੇ ਯੋਗਾ ਦੇ ਲਾਭ ਲੈਣ। ਆਪਣੇ ਮੁਹੱਲੇ ਵਿੱਚ ਜ਼ਰੂਰ ਯੋਗਾ ਕਲਾਸਾਂ ਸ਼ੁਰੂ ਕਰਵਾਉਣ।
-ਬਾਕਸ ਨਿਊਜ-
ਕਿਲ੍ਹਾ ਮੁਬਾਰਕ ਬਾਬਾ ਚੁੱਲਾ ਪਾਰਕ ਨਿਵਾਸੀ ਮਨਜੀਤ ਕੌਰ ਨੇ ਮੁੱਖ ਮੰਤਰੀ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਈਆਂ ਦੱਸਿਆ ਕਿ ਉਹ ਪਿਛਲੇ 8 ਮਹੀਨਿਆਂ ਤੋਂ ਯੋਗਾ ਕਲਾਸ ਵਿੱਚ ਪਹੁੰਚ ਕੇ ਯੋਗਾ ਕਰ ਰਹੀ ਹੈ ਅਤੇ ਗੋਡਿਆਂ ਦੇ ਜੋੜਾਂ ਦੀ ਬੀਮਾਰੀ ਤੋਂ ਉਸਨੂੰ ਰਾਹਤ ਮਿਲੀ ਹੈ । ਇਸੇ ਤਰ੍ਹਾਂ ਕਿਲ੍ਹਾ ਮੁਬਾਰਕ ਨਿਵਾਸੀ ਨਵੀਨਾ ਵਰਮਾ ਨੇ ਦੱਸਿਆ ਕਿ ਉਸ ਦੀ ਸਰਵਾਇਕਲ ਦੀ ਬੀਮਾਰੀ ਬਿਲਕੁਲ ਠੀਕ ਹੋ ਗਈ ਹੈ। ਇਸ ਤਰਾਂ 22 ਏਕੜ ਬਰਨਾਲਾ ਦੀ ਰਹਿਣ ਵਾਲੀ ਬਲਜੀਤ ਕੌਰ ਦੀ ਥਾਈਰੈੱਡ ਦੀ ਬੀਮਾਰੀ ਅਤੇ ਪਿੰਡ ਹਮੀਦੀ ਦੀ ਬਲਵਿੰਦਰ ਕੌਰ ਦੀ ਬੀ.ਪੀ. ਦੀ ਬੀਮਾਰੀ ਯੋਗਾ ਕਰਨ ਨਾਲ ਬਿਲਕੁਲ ਠੀਕ ਹੋ ਗਈ ਹੈ। ਇਸ ਤਰਾਂ ਹੋਰ ਵੀ ਲੋਕਾਂ ਨੇ ਪੰਜਾਬ ਸਰਕਾਰ ਅਤੇ ਸੀ.ਐੱਮ ਸ. ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰੋਜੈਕਟ ਸੀ.ਐੱਮ ਦੀ ਯੋਗਸਾਲਾ ਨਾਲ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਪ੍ਰਾਪਤ ਕਰ ਰਹੇ ਹਨ।

Have something to say? Post your comment

More From Punjab

1,50,000 ਰੁਪਏ ਰਿਸ਼ਵਤ ਲੈਂਦਾ ਪ੍ਰਾਇਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

1,50,000 ਰੁਪਏ ਰਿਸ਼ਵਤ ਲੈਂਦਾ ਪ੍ਰਾਇਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸਲਾਨਾ ਬਰਸੀ ਸਮਾਗਮਾਂ ਮੌਕੇ ਇਤਿਹਾਸਕਾਰ ਬਘੇਲ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

ਸਲਾਨਾ ਬਰਸੀ ਸਮਾਗਮਾਂ ਮੌਕੇ ਇਤਿਹਾਸਕਾਰ ਬਘੇਲ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

1,00,000 ਰੁਪਏ ਰਿਸ਼ਵਤ ਲੈਂਦੇ ਪਨਸਪ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

1,00,000 ਰੁਪਏ ਰਿਸ਼ਵਤ ਲੈਂਦੇ ਪਨਸਪ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਲੁਧਿਆਣਾ ਦੀ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਤਿੰਨ ਦਰਜਨ ਗੱਡੀਆਂ ਨੇ ਪਾਇਆ ਅੱਗ 'ਤੇ ਕਾਬੂ

ਲੁਧਿਆਣਾ ਦੀ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਤਿੰਨ ਦਰਜਨ ਗੱਡੀਆਂ ਨੇ ਪਾਇਆ ਅੱਗ 'ਤੇ ਕਾਬੂ

ਚਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਚਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ ਸਮਰਪਿਤ-ਵਿਧਾਇਕ ਪੰਡੋਰੀ

ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ ਸਮਰਪਿਤ-ਵਿਧਾਇਕ ਪੰਡੋਰੀ

19 ਸਾਲ ਨੌਕਰੀ ਮਗਰੋਂ ਸਰਟੀਫਿਕੇਟ ਜਾਅਲੀ ਨਿਕਲਣ ’ਤੇ ਹੋਇਆ ਟਰਮੀਨੇਟ, ਪੰਜਾਬੀ ਯੂਨੀਵਰਿਸਟੀ ’ਚ ਕੱਚੇ ਲੈਬ ਅਟੈਡੈਂਟ ਵਜੋਂ ਹੋਇਆ ਸੀ ਭਰਤੀ

19 ਸਾਲ ਨੌਕਰੀ ਮਗਰੋਂ ਸਰਟੀਫਿਕੇਟ ਜਾਅਲੀ ਨਿਕਲਣ ’ਤੇ ਹੋਇਆ ਟਰਮੀਨੇਟ, ਪੰਜਾਬੀ ਯੂਨੀਵਰਿਸਟੀ ’ਚ ਕੱਚੇ ਲੈਬ ਅਟੈਡੈਂਟ ਵਜੋਂ ਹੋਇਆ ਸੀ ਭਰਤੀ

ਫ਼ਰਜ਼ੀ ਨਿਕਲਿਆ 1.70 ਲੱਖ ਦੀ ਹੋਈ ਲੁੱਟ ਦਾ ਮਾਮਲਾ, ਗ਼ਲਤ ਜਾਣਕਾਰੀ ਦੇਣ ਵਾਲੇ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡੀਐਸਪੀ ਅਰੁਣ ਮੁੰਡਨ

ਫ਼ਰਜ਼ੀ ਨਿਕਲਿਆ 1.70 ਲੱਖ ਦੀ ਹੋਈ ਲੁੱਟ ਦਾ ਮਾਮਲਾ, ਗ਼ਲਤ ਜਾਣਕਾਰੀ ਦੇਣ ਵਾਲੇ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡੀਐਸਪੀ ਅਰੁਣ ਮੁੰਡਨ

ਘਰੇਲੂ ਝਗੜੇ 'ਚ ਪਤਨੀ ਨੂੰ ਮਾਰ ਕੇ ਨਹਿਰ ’ਚ ਸੁੱਟਿਆ, ਲਾਸ਼ ਬਰਾਮਦ,ਪਤੀ ਖਿਲਾਫ਼ ਮਾਮਲਾ ਦਰਜ

ਘਰੇਲੂ ਝਗੜੇ 'ਚ ਪਤਨੀ ਨੂੰ ਮਾਰ ਕੇ ਨਹਿਰ ’ਚ ਸੁੱਟਿਆ, ਲਾਸ਼ ਬਰਾਮਦ,ਪਤੀ ਖਿਲਾਫ਼ ਮਾਮਲਾ ਦਰਜ

 ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ‘ਚ 10ਵੀਂ ਦੇ ਵਿਦਿਆਰਥੀ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ‘ਚ 10ਵੀਂ ਦੇ ਵਿਦਿਆਰਥੀ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ