Friday, November 07, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਦਾ ਹਿੰਮਤ ਰਾਏ ਵੀ ਆਇਆ ਅੱਗ ਦੀ ਲਪੇਟ 'ਚ, ਪਿੰਡ ਕੱਕੋ 'ਚ ਰਹਿੰਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

June 14, 2024 01:50 PM

 ਹੁਸ਼ਿਆਰਪੁਰ : ਬੀਤੇ ਦਿਨੀ ਕੁਵੈਤ 'ਚ ਬਿਲਡਿੰਗ ਨੂੰ ਅੱਗ ਲੱਗਣ ਦੌਰਾਨ ਮਾਰੇ ਗਏ ਭਾਰਤੀਆਂ 'ਚ ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਰਹਿਣ ਵਾਲੇ 63 ਸਾਲਾ ਹਿੰਮਤ ਰਾਏ ਦੀ ਮੌਤ ਹੋ ਗਈ। ਜਿੱਦਾਂ ਹੀ ਹਿੰਮਤ ਰਾਏ ਦੀ ਮੌਤ ਦੀ ਖਬਰ ਪਰਿਵਾਰ ਨੇ ਸੁਣੀ, ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ ਹੈ। ਮ੍ਰਿਤਕ ਦੀ ਪਤਨੀ ਤੇ ਜਵਾਈ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਹਿੰਮਤ ਰਾਏ ਪਿਛਲੇ ਤਕਰੀਬਨ 25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ 'ਚ ਕੰਮ ਕਰ ਰਿਹਾ ਸੀ ਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਿੰਮਤ ਰਾਏ ਦਾ ਇਕ ਬੇਟਾ ਅਤੇ ਦੋ ਬੇਟੀਆਂ ਹਨ। ਬੇਟਾ ਹਾਲੇ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ ਤੇ ਧੀਆਂ ਵਿਆਹੀਆਂ ਹੋਈਆਂ ਨੇ।ਹਿੰਮਤ ਰਾਏ ਦੇ ਜਵਾਈ ਨੇ ਭਰੀਆਂ ਅੱਖਾਂ ਨਾਲ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਦੇ ਤਹਿਸੀਲਦਾਰ ਵੱਲੋਂ ਬੀਤੇ ਕੱਲ੍ਹ ਉਨ੍ਹਾਂ ਨੂੰ ਹਿੰਮਤ ਰਾਏ ਦੀ ਮ੍ਰਿਤਕ ਦੇ ਭਾਰਤ ਆਉਣ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਹੋਰ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਵਿੱਚ ਹਿੰਮਤ ਰਾਏ ਇਕੱਲਾ ਕਮਾਉਣ ਵਾਲਾ ਸੀ ਅਤੇ ਹੁਣ ਉਸ ਦੇ ਬੇਟੇ ਅਰਸ਼ਦੀਪ ਦਾ ਭਵਿੱਖ ਧੁੰਦਲਾ ਨਾ ਹੋਵੇ, ਇਸ ਲਈ ਸਰਕਾਰ ਉਨ੍ਹਾਂ ਦੀ ਬਾਂਹ ਜ਼ਰੂਰ ਫੜੇ ਅਤੇ ਆਰਥਿਕ ਮਦਦ ਕਰੇ।

Have something to say? Post your comment