Tuesday, November 04, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮਹਿੰਗੀ ਬੀਅਰ ਨੇ ਕੁਟਵਾ'ਤਾ ਸ਼ਰਾਬ ਠੇਕੇਦਾਰ ! ਬੀਅਰ ਸਸਤੀ ਨਾ ਕਰਨ ਦੀ ਰੰਜ਼ਿਸ਼ 'ਚ ਠੇਕੇਦਾਰ ਦੀ ਕੀਤੀ ਕੁੱਟਮਾਰ

June 14, 2024 12:36 PM

ਗੁਰੂਹਰਸਹਾਏ : ਇਲਾਕੇ ਦੀ ਮੰਡੀ ਪੰਜੇ ਕੇ ਉਤਾੜ ਵਿਖੇ ਬੀਅਰ ਸਸਤੀ ਨਾ ਦੇਣ ਦੀ ਰੰਜ਼ਿਸ਼ ਨੂੰ ਲੈ ਕੇ ਕੁਝ ਹਥਿਆਰਬੰਦ ਲੋਕਾਂ ਵੱਲੋਂ ਸ਼ਰਾਬ ਦੇ ਠੇਕੇਦਾਰ ਨੂੰ ਸੱਟਾਂ ਮਾਰਨ ਦੀ ਖਬਰ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਇਕ ਬਾਏ ਨੇਮ ਵਿਅਕਤੀ ਅਤੇ 8-9 ਅਣਪਛਾਤੇ ਵਿਅਕਤੀਆਂ ਖਿਲਾਫ 307, 341, 324, 323, 506, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਝੰਡੂ ਵਾਲਾ ਨੇ ਦੱਸਿਆ ਕਿ ਉਸ ਦੇ ਠੇਕੇਦਾਰਾਂ ਦੇ ਹੋਰ ਵਰਕਰ ਰਾਜ ਸਿੰਘ ਪੁੱਤਰ ਲੋਹਾਰਾ ਸਿੰਘ ਨਾਲ ਬ੍ਰਾਂਚ ਪੰਜੇ ਕੇ ਤੋਂ ਕੈਸ਼ ਲੈਣ ਗਏ ਸੀ ਤਾਂ ਉਸ ਨੂੰ ਆਪਣੇ ਘਰ ਤੋਂ ਫੋਨ ਆ ਗਿਆ।ਫੋਨ ਸੁਣਨ ਲਈ ਜਦੋਂ ਉਹ ਬ੍ਰਾਂਚ ਤੋਂ ਬਾਹਰ ਗਿਆ ਤਾਂ ਦੋਸ਼ੀਅਨ ਕਰਨ ਸਿੰਘ ਉਰਫ ਮੋਰ ਪੁੱਤਰ ਰਾਜ ਸਿੰਘ ਵਾਸੀ ਰਾਣਾ ਪੰਜ ਗਰਾਈਂ ਨੇ ਉਸ ਨੂੰ ਘੇਰ ਕੇ ਜਾਨੋ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪੁੱਠੇ ਕਾਪੇ ਨਾਲ ਸੱਟਾਂ ਮਾਰੀਆਂ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਵਜ੍ਹਾ ਰੰਜ਼ਿਸ਼ ਇਹ ਹੈ ਕਿ ਮਿਤੀ 4 ਜੂਨ 2024 ਨੂੰ ਕਰਨ ਸਿੰਘ ਉਰਫ ਮੋਰ ਤੇ ਇਸ ਦੇ ਨਾਲ ਇਕ ਹੋਰ ਅਣਪਛਾਤਾ ਵਿਅਕਤੀ ਉਸ ਨੂੰ ਤੇ ਉਸ ਦੇ ਸਰਕਲ ਇੰਚਾਰਜ਼ ਹਰਜਿੰਦਰ ਸਿੰਘ ਨੂੰ ਸਸਤੀ ਬੀਅਰ ਦੇਣ ਬਾਰੇ ਕਹਿੰਦੇ ਸਨ, ਜੋ ਇਨ੍ਹਾਂ ਨੂੰ ਸਸਤੇ ਰੇਟਾਂ ਤੇ ਬੀਅਰ ਨਹੀਂ ਦਿੱਤੀ। ਇਸ ' ਤੇ ਦੋਸ਼ੀ ਨੇ ਧਮਕੀਆਂ ਦਿੰਦਿਆਂ ਇਹ ਆਖਿਆ ਸੀ ਕਿ ਉਹ ਇਸ ਇਲਾਕੇ ਦਾ ਮੰਨਿਆ ਪ੍ਰਮੰਨਿਆ ਗੈਂਗਸਟਰ ਹੈ, ਤੁਹਾਡੀ ਕੀ ਔਕਾਤ ਹੈ ਕਿ ਤੁਸੀਂ ਰੇਟ ਘੱਟ ਨਾ ਕਰੋਂ।" ਇਹ ਕਹਿੰਦਾ ਹੋਇਆ ਚਲਾ ਗਿਆ ਕਿ ਕੋਈ ਗੱਲ ਤੁਹਾਨੂੰ ਰੇਟ ਘੱਟ ਨਾ ਕਰਨ ਦਾ ਮਜ਼ਾ ਜ਼ਰੂਰ ਚਖਾਵਾਂਗੇ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Have something to say? Post your comment