Friday, March 21, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬਰਨਾਲਾ ਤੇ ਭਦੌੜ ਹਲਕਿਆਂ ਵਿੱਚ ਕਾਂਗਰਸ, ਮਾਨ ਦਲ ਤੇ ਬਾਦਲ ਦਲ ਦੇ ਸੈਂਕੜੇ ਸਾਥੀ ਆਪਣੇ ਸਮਰਥਕਾਂ ਨਾਲ ਆਪ ਵਿੱਚ ਸ਼ਾਮਲ

May 24, 2024 04:45 PM
 
ਬਰਨਾਲਾ, 24 ਮਈ (ਚਮਕੌਰ ਸਿੰਘ ਗੱਗੀ)-ਸੰਗਰੂਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਦਿਨੋਂ-ਦਿਨ ਵੱਡਾ ਹੁਲਾਰਾ ਮਿਲ ਰਿਹਾ ਹੈ। ਬੀਤੇ ਕੱਲ੍ਹ ਤੇ ਅੱਜ ਬਰਨਾਲਾ ਤੇ ਭਦੌੜ ਹਲਕਿਆਂ ਵਿੱਚ ਬਰਨਾਲਾ ਸ਼ਹਿਰ, ਧਨੌਲਾ, ਫਰਵਾਰੀ, ਖੁੱਡੀ, ਕੱਟੂ ਅਤੇ ਦੀਪਗੜ੍ਹ ਵਿਖੇ ਵੱਖ-ਵੱਖ ਪਾਰਟੀਆਂ ਕਾਂਗਰਸ, ਅਕਾਲੀ ਦਲ ਬਾਦਲ ਤੇ ਅਕਾਲੀ ਦਲ ਮਾਨ ਦੇ ਸੈਂਕੜੇ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ਆਪ ਵਿੱਚ ਸ਼ਮੂਲੀਅਤ ਕੀਤੀ। ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦਾ ਹਰ ਵਾਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕੇ ਆਪ ਦੇ ਹੱਥ ਮਜ਼ਬੂਤ ਕਰ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਦੇ ਲੋਕ ਬਹੁਤ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਆਪ ਉਮੀਦਵਾਰਾਂ ਨੂੰ ਬਹੁਤ ਹੁਲਾਰਾ ਮਿਲ ਰਿਹਾ ਅਤੇ ਦੇਸ਼ ਵਿੱਚ ਭਾਜਪਾ ਵਿਰੋਧੀ ਲਹਿਰ ਚੱਲ ਰਹੀ ਹੈ। ਨਵੀਂ ਸਰਕਾਰ ਵਿੱਚ ਆਪ ਦੀ ਵੱਡੀ ਭੂਮਿਕਾ ਹੋਵੇਗੀ ਅਤੇ ਨਵੀਂ ਸਰਕਾਰ ਤੋਂ ਸੂਬੇ ਦੇ ਰੁਕੇ ਹੋਏ ਫੰਡ ਜਾਰੀ ਕਰਵਾਏ ਜਾਣਗੇ ਅਤੇ ਸੰਗਰੂਰ ਹਲਕੇ ਲਈ ਨਵੇਂ ਪ੍ਰਾਜੈਕਟ ਲਿਆਂਦੇ ਜਾਣਗੇ।
ਨਵੇਂ ਸ਼ਾਮਲ ਹੋਏ ਮੈਂਬਰਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਿਸਾਨ ਖੇਤ ਮਜ਼ਦੂਰ ਸੈੱਲ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਧਨੌਲਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੌਂਸਲਰ ਸੁਖਦੇਵ ਸਿੰਘ ਠੇਕੇਦਾਰ, ਯੂਥ ਕਾਂਗਰਸ ਦੇ ਸਾਬਕਾ ਸਕੱਤਰ, ਨਗਰ ਕੌਂਸਲ ਧਨੌਲਾ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਾਜਿੰਦਰ ਪਾਲ ਸਿੰਘ ਰਾਜੀ ਠੇਕੇਦਾਰ, ਸਾਬਕਾ ਕੌਂਸਲਰ ਮਾਤਾ ਗੁਰਦੇਵ ਕੌਰ, ਪੰਜਾਬ ਪੱਲੇਦਾਰ ਯੂਨੀਅਨ ਧਨੌਲਾ ਦੇ ਸਾਬਕਾ ਪ੍ਰਧਾਨ ਭੋਲਾ ਸਿੰਘ ਤੇ ਬਾਬਾ ਜੀਵਨ ਜੀ ਕਮੇਟੀ ਨਵੀਂ ਬਸਤੀ ਧਨੌਲਾ ਦੇ ਪ੍ਰਧਾਨ ਬਿੰਦਰ ਸਿੰਘ ਨੇ ਆਪ ਵਿੱਚ ਜੁਆਇਨਿੰਗ ਕੀਤੀ। ਇਸੇ ਤਰ੍ਹਾਂ ਪਿੰਡ ਖੁੱਡੀ ਵਿਖੇ ਕਾਂਗਰਸ ਪਾਰਟੀ ਨੂੰ ਛੱਡ ਕੇ ਪ੍ਰਧਾਨ ਨਿਰਮਲ ਸਿੰਘ ਬਾਜਵਾ, ਗੋਰਾ ਸਿੰਘ ਬਾਜਵਾ, ਕੁਲਦੀਪ ਸਿੰਘ ਬਾਜਵਾ ਤੇ ਬੇਅੰਤ ਸਿੰਘ ਖੰਗੂੜਾ ਅਤੇ ਪਿੰਡ ਕੱਟੂ ਵਿਖੇ ਅਕਾਲੀ ਦਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਛੱਡ ਕੇ ਬੂਟਾ ਸਿੰਘ ਸੋਹੀ, ਗੁਰਵੀਰ ਸਿੰਘ ਜਿੰਟੂ ਬਾਠ, ਪਰਵਿੰਦਰ ਸਿੰਘ ਸਰਾਂ, ਨਿਰਮਲ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਗਗਨਦੀਪ ਸਿੰਘ ਤੇ ਰਸਵੀਰ ਸਿੰਘ ਸੰਧੂ ਨੇ ਆਪ ਵਿੱਚ ਸ਼ਮੂਲੀਅਤ ਕੀਤੀ। ਬਰਨਾਲਾ ਸ਼ਹਿਰ ਤੇ ਪਿੰਡ ਫਰਵਾਹੀ ਵਿਖੇ ਕਾਂਗਰਸ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਛੱਡ ਕੇ ਨਵੇਂ ਸਾਥੀ ਸ਼ਾਮਲ ਹੋਏ ਅਤੇ ਧਨੌਲਾ ਵਿਖੇ ਝਰਮਲ ਸਿੰਘ, ਗੁਲਾਬ ਸਿੰਘ ਧਨੌਲਾ ਤੇ ਜਸਪ੍ਰੀਤ ਸਿੰਘ ਜੱਸੀ ਨੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਛੱਡ ਕੇ ਜੁਆਇਨ ਕੀਤਾ। ਭਦੌੜ ਹਲਕੇ ਦੇ ਪਿੰਡ ਦੀਪਗੜ੍ਹ ਦੇ ਸਾਬਕਾ ਸਰਪੰਚ ਬਲਦੇਵ ਸਿੰਘ, ਬਲਦੇਵ ਸਿੰਘ, ਗੁਰਜੰਟ ਸਿੰਘ, ਕਰਮ ਸਿੰਘ, ਸੁਖਦੇਵ ਸਿੰਘ, ਭੂਰਾ ਖਾਂ, ਗੁਰਮੇਲ ਸਿੰਘ, ਗੁਰਦੇਵ ਸਿੰਘ, ਧਰਮ ਸਿੰਘ, ਸਤਨਾਮ ਸਿੰਘ, ਡਾ ਗੁਰਮੀਤ ਸਿੰਘ, ਗੁਰਬਖ਼ਸ਼ ਸਿੰਘ ਸੋਨੀ, ਪ੍ਰਕਾਸ਼ ਸਿੰਘ, ਬਲਬੀਰ ਸਿੰਘ, ਜੀਤ ਸਿੰਘ, ਭਗਵੰਤ ਸਿੰਘ, ਰਣਜੀਤ ਸਿੰਘ, ਗਿੰਦਰ ਸਿੰਘ, ਘੋਟਾ ਸਿੰਘ, ਮਿੱਠੂ ਸਿੰਘ, ਪਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

Have something to say? Post your comment

More From Punjab

ਮਾਮਲਾ ਗਲਤ ਇਲਾਜ ਕਾਰਨ ਹੋਈ ਮੌਤ ਦਾ ---ਡਾਕਟਰ ਦੇਵਨ ਮਿੱਤਲ ’ਤੇ ਲੱਗੇ ਗੰਭੀਰ ਇਲਜ਼ਾਮ, ਬਿਮਾਰੀ ਸਿਰ ਦੀ, ਇਲਾਜ ਕੀਤਾ ਪੇਟ ਦਾ --ਪਰਿਵਾਰਿਕ ਮੈਂਬਰਾਂ ਨੇ ਰੋਡ ਜਾਮ ਕਰਕੇ ਹਸਪਤਾਲ ਦੇ ਅੱਗੇ ਕੀਤਾ ਪ੍ਰਦਰਸ਼ਨ

ਮਾਮਲਾ ਗਲਤ ਇਲਾਜ ਕਾਰਨ ਹੋਈ ਮੌਤ ਦਾ ---ਡਾਕਟਰ ਦੇਵਨ ਮਿੱਤਲ ’ਤੇ ਲੱਗੇ ਗੰਭੀਰ ਇਲਜ਼ਾਮ, ਬਿਮਾਰੀ ਸਿਰ ਦੀ, ਇਲਾਜ ਕੀਤਾ ਪੇਟ ਦਾ --ਪਰਿਵਾਰਿਕ ਮੈਂਬਰਾਂ ਨੇ ਰੋਡ ਜਾਮ ਕਰਕੇ ਹਸਪਤਾਲ ਦੇ ਅੱਗੇ ਕੀਤਾ ਪ੍ਰਦਰਸ਼ਨ

ਜਗਜੀਤ ਸਿੰਘ ਡੱਲੇਵਾਲ ਨੂੰ ਦੇਰ ਰਾਤ ਲਿਆਂਦਾ ਗਿਆ ਜਲੰਧਰ, PIMS ਤੋਂ PWD ਗੈਸਟ ਹਾਊਸ 'ਚ ਕੀਤਾ ਸ਼ਿਫਟ

ਜਗਜੀਤ ਸਿੰਘ ਡੱਲੇਵਾਲ ਨੂੰ ਦੇਰ ਰਾਤ ਲਿਆਂਦਾ ਗਿਆ ਜਲੰਧਰ, PIMS ਤੋਂ PWD ਗੈਸਟ ਹਾਊਸ 'ਚ ਕੀਤਾ ਸ਼ਿਫਟ

'ਸਾਡੇ ਨਾਲ ਧੋਖਾ ਹੋਇਆ', ਖਨੌਰੀ ਤੇ ਸ਼ੰਭੂ ਸਰਹੱਦ 'ਤੇ ਪੰਜਾਬ ਪੁਲਿਸ ਦੀ ਕਾਰਵਾਈ ਬਾਰੇ ਬੋਲੇ ਕਿਸਾਨ ਆਗੂ

'ਸਾਡੇ ਨਾਲ ਧੋਖਾ ਹੋਇਆ', ਖਨੌਰੀ ਤੇ ਸ਼ੰਭੂ ਸਰਹੱਦ 'ਤੇ ਪੰਜਾਬ ਪੁਲਿਸ ਦੀ ਕਾਰਵਾਈ ਬਾਰੇ ਬੋਲੇ ਕਿਸਾਨ ਆਗੂ

ਜੀਜੇ ਨੇ ਸਹੁਰੇ ਘਰ ਜਾ ਕੇ ਸਾਲੇ ਦੀ ਲੱਤ ’ਚ ਮਾਰ ਗੋਲੀ, ਕੇਸ ਦਰਜ

ਜੀਜੇ ਨੇ ਸਹੁਰੇ ਘਰ ਜਾ ਕੇ ਸਾਲੇ ਦੀ ਲੱਤ ’ਚ ਮਾਰ ਗੋਲੀ, ਕੇਸ ਦਰਜ

HRTC ਦੀਆਂ ਬੱਸਾਂ 'ਤੇ ਹਮਲੇ ਤੋਂ ਬਾਅਦ ਊਨਾ ਤੋਂ ਹੁਸ਼ਿਆਰਪੁਰ ਦੇ 10 ਰੂਟ ਸਸਪੈਂਡ, ਹਿਮਾਚਲ ਦਾ ਇਹ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ

HRTC ਦੀਆਂ ਬੱਸਾਂ 'ਤੇ ਹਮਲੇ ਤੋਂ ਬਾਅਦ ਊਨਾ ਤੋਂ ਹੁਸ਼ਿਆਰਪੁਰ ਦੇ 10 ਰੂਟ ਸਸਪੈਂਡ, ਹਿਮਾਚਲ ਦਾ ਇਹ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ

ਸਿਰ ਤੇ ਵਾਲ ਆਉਣ ਲਈ ਲਵਾਈ ਦਵਾਈ ਕਾਰਨ ਅੱਖਾਂ ਤੇ ਪਿਆ ਬੁਰਾ ਅਸਰ -- ਕੈਂਪ ਲਾਉਣ ਵਾਲੇ ਖਿਲਾਫ ਪਰਚਾ ਦਰਜ ਸੈਲੂਨ ਕੀਤਾ ਸੀਲ 

ਸਿਰ ਤੇ ਵਾਲ ਆਉਣ ਲਈ ਲਵਾਈ ਦਵਾਈ ਕਾਰਨ ਅੱਖਾਂ ਤੇ ਪਿਆ ਬੁਰਾ ਅਸਰ -- ਕੈਂਪ ਲਾਉਣ ਵਾਲੇ ਖਿਲਾਫ ਪਰਚਾ ਦਰਜ ਸੈਲੂਨ ਕੀਤਾ ਸੀਲ 

ਹਸਪਤਾਲ ਦੀਆਂ ਕਮਜ਼ੋਰ ਕੜੀਆਂ ’ਤੇ ਪਰਦਾ ਪਾਉਣ ’ਚ ਸਫ਼ਲ ਰਿਹੈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ

ਹਸਪਤਾਲ ਦੀਆਂ ਕਮਜ਼ੋਰ ਕੜੀਆਂ ’ਤੇ ਪਰਦਾ ਪਾਉਣ ’ਚ ਸਫ਼ਲ ਰਿਹੈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ

ਲੁਧਿਆਣਾ ’ਚ ਹਰ ਰੋਜ਼ 6 ਲੱਖ ਲੀਟਰ ਨਕਲੀ ਦੁੱਧ ਵਿਕਦੈ

ਲੁਧਿਆਣਾ ’ਚ ਹਰ ਰੋਜ਼ 6 ਲੱਖ ਲੀਟਰ ਨਕਲੀ ਦੁੱਧ ਵਿਕਦੈ

ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਹਮਲਾਵਰ ਦਾ ਪੁਲਿਸ ਨਾਲ ਮੁਕਾਬਲਾ, ਲੱਤ 'ਚ ਲੱਗੀ ਗੋਲ਼ੀ

ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਹਮਲਾਵਰ ਦਾ ਪੁਲਿਸ ਨਾਲ ਮੁਕਾਬਲਾ, ਲੱਤ 'ਚ ਲੱਗੀ ਗੋਲ਼ੀ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 113ਵੇਂ ਦਿਨ ਵੀ ਜਾਰੀ, ‘ਫਸਲ ਬਚਾਓ, ਨਸਲ ਬਚਾਓ’ ਮਹਾਪੰਚਾਇਤ 30 ਨੂੰ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 113ਵੇਂ ਦਿਨ ਵੀ ਜਾਰੀ, ‘ਫਸਲ ਬਚਾਓ, ਨਸਲ ਬਚਾਓ’ ਮਹਾਪੰਚਾਇਤ 30 ਨੂੰ