Friday, September 19, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਕੱਢਿਆ ਸ਼ਹਿਰ ਵਿੱਚ ਚੇਤਨਾ ਮਾਰਚ

May 24, 2024 02:41 PM

ਬਰਨਾਲਾ, 24 ਮਈ (ਬਘੇਲ ਸਿੰਘ ਧਾਲੀਵਾਲ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਮਾ. ਬਖਸ਼ੀਸ਼ ਸਿੰਘ, ਦਰਸ਼ਨ ਚੀਮਾ, ਰਮੇਸ਼ ਹਮਦਰਦ, ਮੇਲਾ ਸਿੰਘ ਕੱਟੂ, ਸੁਖਜੰਟ ਸਿੰਘ ਅਤੇ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਦਾਣਾ ਮੰਡੀ ਬਰਨਾਲਾ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਭੱਜ ਰਹੀਆਂ ਹਨ | ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਤੋਂ ਲਗਾਤਾਰ ਪਬਲਿਕ ਸੈਕਟਰ ਨੂੰ ਤਬਾਹ ਕਰਕੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਕਿਰਤ ਕਾਨੂੰਨ ਪਾਸ ਕਰਕੇ ਮਜ਼ਦੂਰ ਵਰਗ ਅਤੇ ਆਊਟਸੋਰਸ ਕਾਮਿਆਂ ਦੀ ਸੇਵਾ ਸ਼ਰਤਾਂ ਤੈਅ ਕਰਨ ਦੇ ਅਧਿਕਾਰ ਸੌਂਪੇ ਜਾ ਰਹੇ ਹਨ, ਲੋਕ ਭਲਾਈ ਦੇ ਮਹਿਕਮਿਆਂ ਦੇ ਆਕਾਰ ਘਟਾਈ ਕਰਨ ਲਈ ਅਦਾਰਿਆਂ ਵਿੱਚ ਵੱਡੇ ਪੱਧਰ ਤੇ ਛਾਂਟੀ ਕੀਤੀ ਜਾ ਰਹੀ ਹੈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਥਾਂ ਨਵੀਂ ਪੈਨਸ਼ਨ ਸਕੀਮ ਦਾ ਘੇਰਾ ਹੋਰ ਵਧਾਉਣ ਲਈ ਕਾਨੂੰਨ ਬਣਾਉਣ ਲਈ ਰਾਹ ਮੋਕਲਾ ਕੀਤਾ ਜਾ ਰਿਹਾ ਹੈ, ਕੇਂਦਰ ਸਰਕਾਰ ਦੇਸ਼ ਅੰਦਰ ਲੋਕਾਂ ਵਿੱਚ ਫ਼ਿਰਕੂ ਲੀਹਾਂ ਉਪਰ ਮਿਹਨਤੀ ਵਰਗ ਵਿੱਚ ਵੰਡੀਆਂ ਪਾ ਰਹੀ ਹੈ | ਇਸ ਮੌਕੇ ਅਨਿਲ ਬਰਨਾਲਾ, ਮਹਿਮਾ ਸਿੰਘ ਧਨੌਲਾ, ਮਾ. ਮਨੋਹਰ ਲਾਲ, ਮੋਹਨ ਸਿੰਘ, ਮੇਲਾ ਸਿੰਘ ਕੱਟੂ, ਜਗਰਾਜ ਰਾਮਾ, ਗੁਰਚਰਨ ਸਿੰਘ, ਨਰਾਇਣ ਦੱਤ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਪੈਨਸ਼ਨਰਾਂ ਦਾ 2.45 ਦੀ ਬਜਾਏ 2.59 ਗੁਣਾਂਕ ਲਾਗੂ ਕੀਤਾ ਜਾਵੇ, ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕੀਤਾ ਜਾਵੇ, ਛੇਵੇਂ ਤਨਖਾਹ ਕਮਿਸ਼ਨ ਦਾ 1/1/2016 ਤੋਂ 30/6/2021 ਤੱਕ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਕੁੱਲ 12% ਜਾਰੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ, ਮਾਣ ਭੱਤੇ ਦੇ ਕੰਮ ਕਰਦੀਆਂ ਆਂਗਣਵਾੜੀ, ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ 2600 ਰੁਪਏ ਤਨਖਾਹ ਦੇਣ ਤੋਂ ਭੱਜ ਰਹੀ ਹੈ | ਇਸ ਲਈ ਮੁਲਾਜ਼ਮ ਅਤੇ ਪੈਨਸ਼ਨਰਜ ਵਰਗ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਲੋਕ ਲਾਮਬੰਦੀ ਕਰਦਿਆਂ ਪੰਜਾਬ ਦੇ ਲੋਕਾਂ ਚੇਤਨ ਕਰੇਗੀ | ਇਸ ਮੌਕੇ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਗਿ੍ਫ਼ਤਾਰ ਕਰਨ ਅਤੇ ਮੋਦੀ ਦੀ ਪੰਜਾਬ ਫੇਰੀ ਮੌਕੇ ਵੱਖ ਵੱਖ ਥਾਵਾਂ 'ਤੇ ਗਿ੍ਫ਼ਤਾਰ ਕੀਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ | ਇਸ ਮੌਕੇ ਸੁਰਿੰਦਰ ਸ਼ਰਮਾ, ਵਿੰਦਰ ਸਿੰਘ, ਬਲਦੇਵ ਮੰਡੇਰ, ਗੁਰਪ੍ਰੀਤ ਮਾਨ, ਗੁਰਚਰਨ ਸਿੰਘ, ਚਮਕੌਰ ਸਿੰਘ ਨੇ ਸੰਬੋਧਨ ਕੀਤਾ |

Have something to say? Post your comment

More From Punjab

ਭਾਰਤ ਵਿੱਚ ਸ਼ੁਰੂ ਹੋਈ iPhone 17 ਸੀਰੀਜ਼ ਦੀ ਵਿਕਰੀ, ਐਪਲ ਸਟੋਰਾਂ ਦੇ ਬਾਹਰ ਲੰਬੀਆਂ ਕਤਾਰਾਂ

ਭਾਰਤ ਵਿੱਚ ਸ਼ੁਰੂ ਹੋਈ iPhone 17 ਸੀਰੀਜ਼ ਦੀ ਵਿਕਰੀ, ਐਪਲ ਸਟੋਰਾਂ ਦੇ ਬਾਹਰ ਲੰਬੀਆਂ ਕਤਾਰਾਂ

ਪੈਨਸਿਲਵੇਨੀਆ ਵਿੱਚ ਘਾਤ ਲਗਾ ਕੇ ਫਾਇਰਿੰਗ – ਤਿੰਨ ਪੁਲਿਸ ਅਧਿਕਾਰੀਆਂ ਦੀ ਮੌਤ, ਦੋ ਜ਼ਖਮੀ

ਪੈਨਸਿਲਵੇਨੀਆ ਵਿੱਚ ਘਾਤ ਲਗਾ ਕੇ ਫਾਇਰਿੰਗ – ਤਿੰਨ ਪੁਲਿਸ ਅਧਿਕਾਰੀਆਂ ਦੀ ਮੌਤ, ਦੋ ਜ਼ਖਮੀ

ਸਰੀ ਵਿੱਚ 20-21 ਸਤੰਬਰ ਨੂੰ ਚੌਥੀ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ

ਸਰੀ ਵਿੱਚ 20-21 ਸਤੰਬਰ ਨੂੰ ਚੌਥੀ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ

ਜਿਸਦਾ ਖੇਤ ਉਸਦੀ ਰੇਤ, ਪਰ ਕਿਸਾਨਾਂ ਲਈ ਵੱਡੀ ਮੁਸ਼ਕਲ – “ਰੇਤ ਨਹੀਂ ਗਾਰਾ ਹੈ, ਆਪਣੇ ਖਰਚੇ ਤੇ ਕੱਢਾਉਣੀ ਪੈਣੀ”

ਜਿਸਦਾ ਖੇਤ ਉਸਦੀ ਰੇਤ, ਪਰ ਕਿਸਾਨਾਂ ਲਈ ਵੱਡੀ ਮੁਸ਼ਕਲ – “ਰੇਤ ਨਹੀਂ ਗਾਰਾ ਹੈ, ਆਪਣੇ ਖਰਚੇ ਤੇ ਕੱਢਾਉਣੀ ਪੈਣੀ”

रोहतास में बहू पर पति और ससुर को जहर देकर मारने का आरोप, देवर की हालत नाजुक

रोहतास में बहू पर पति और ससुर को जहर देकर मारने का आरोप, देवर की हालत नाजुक

Bathinda youth arrested for plotting suicide attack on Army, injured in blast while making bomb

Bathinda youth arrested for plotting suicide attack on Army, injured in blast while making bomb

ਅੰਮ੍ਰਿਤਸਰ ਵਿੱਚ ਕਾਰ ’ਤੇ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਅੰਮ੍ਰਿਤਸਰ ਵਿੱਚ ਕਾਰ ’ਤੇ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਮੇਲੇ ਦੌਰਾਨ ਪੁਲਿਸ ’ਤੇ ਹਮਲਾ, ਐਸਐਚਓ ਸਮੇਤ ਤਿੰਨ ਜ਼ਖਮੀ

ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਮੇਲੇ ਦੌਰਾਨ ਪੁਲਿਸ ’ਤੇ ਹਮਲਾ, ਐਸਐਚਓ ਸਮੇਤ ਤਿੰਨ ਜ਼ਖਮੀ

ਗੁਰਦਾਸਪੁਰ ਵਿੱਚ ਹੜਾਂ ਕਾਰਨ ਫਸਲਾਂ ਦਾ ਖਰਾਬਾ, ਸਰਵੇ ਸ਼ੁਰੂ

ਗੁਰਦਾਸਪੁਰ ਵਿੱਚ ਹੜਾਂ ਕਾਰਨ ਫਸਲਾਂ ਦਾ ਖਰਾਬਾ, ਸਰਵੇ ਸ਼ੁਰੂ

ਲੁਧਿਆਣਾ ਪੁਲਿਸ ਨੇ NRI ਮਹਿਲਾ ਕਤਲ ਮਾਮਲਾ ਬੇਨਕਾਬ ਕੀਤਾ

ਲੁਧਿਆਣਾ ਪੁਲਿਸ ਨੇ NRI ਮਹਿਲਾ ਕਤਲ ਮਾਮਲਾ ਬੇਨਕਾਬ ਕੀਤਾ