ਧਨੌਲਾ, 24 ਮਈ (ਚਮਕੌਰ ਸਿੰਘ ਗੱਗੀ) ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਅਤਰਸਿੰਘ ਵਾਲਾ ਵਿਖੇ ਇੱਕ ਵਿਆਹੁਤਾ ਵੱਲੋਂ ਭੇਦਭਰੀ ਹਾਲਾਤਾਂ ਵਿੱਚ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਰਤਕ ਦੇ ਭਰਾ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭੈਣ ਸੰਦੀਪ ਕੌਰ ਵਾਸੀ ਧਨੌਲਾ ਖੁਰਦ ਜਿਸਦਾ ਕਰੀਬ ਤਿੰਨ ਕੂ ਸਾਲ ਪਹਿਲਾਂ ਪਿੰਡ ਅਤਰ ਸਿੰਘ ਵਾਲਾ ਵਿਖੇ ਸੁਖਵਿੰਦਰ ਦਾਸ ਪੁੱਤਰ ਨਿਰਮਲ ਦਾਸ ਦੇ ਨਾਲ ਵਿਆਹ ਹੋਇਆ ਸੀ, ਵਿਆਹ ਤੋਂ ਕੁਝ ਸਮਾਂ ਬਾਅਦ ਲੜਕੀ ਦਾ ਸਹੁਰਾ ਪ੍ਰੀਵਾਰ ਲੜਕੀ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸੀ, ਜਿਸ ਕਾਰਨ ਦੋ ਬਾਰ ਪੇਟ ਵਿੱਚ ਬੱਚਾ ਖਰਾਬ ਹੋ ਗਿਆ, ਕਦੇ ਦਵਾਈ ਨਾ ਦਵਾਉਣੀ, ਹਮੇਸ਼ਾ ਘਰ ਵਿੱਚ ਲੜਾਈ ਰਹਿੰਦੀ ਸੀ, ਓਹਨਾ ਕਿਹਾ ਕਿ ਕੱਲ ਸ਼ਾਮ ਨੂੰ ਸਾਨੂੰ ਫੋਨ ਆਇਆ ਕਿ ਜਲਦੀ ਆ ਜਾਵੋ, ਜਦੋਂ ਅਸੀਂ ਸਿਵਲ ਹਸਪਤਾਲ਼ ਪਹੁੰਚੇ ਤਾਂ ਸੰਦੀਪ ਕੌਰ ਦੀ ਲਾਸ ਪਈ ਸੀ।ਅਤੇ ਸਹੁਰਾ ਪ੍ਰੀਵਾਰ ਫਰਾਰ ਹੋ ਚੁੱਕਾ ਸੀ, ਓਹਨਾ ਕਿਹਾ ਕਿ ਸਾਡੀ ਭੈਣ ਕਦੀ ਵੀ ਫਾਹਾ ਨਹੀਂ ਲੈ ਸਕਦੀ, ਉਸ ਦਾ ਗਲਾ ਦਬਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਮਿਰਤਕ ਦੇ ਭਰਾ ਨੇ ਪ੍ਰਸਾਸ਼ਨ ਕੋਲੋ ਇਨਸਾਫ ਦੀ ਮੰਗ ਕਰਦਿਆਂ ਸਖ਼ਤ ਕਰਵਾਈ ਦੀ ਮੰਗ ਕੀਤੀ। ਉਥੇ ਦੂਜੇ ਪਾਸੇ ਲੜਕੇ ਪਰਿਵਾਰ ਦੇ ਰਿਸ਼ਤੇਦਾਰਾਂ ਸਕੇ ਸਬੰਧੀਆਂ ਸਮੇਤ ਲਖਵੀਰ ਸਿੰਘ, ਜੀਵਨ ਦਾਸ, ਜਗਸੀਰ ਦਾਸ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਹਰਪਿੰਦਰ ਸਿੰਘ, ਰਾਜਾ ਸਿੰਘ, ਸਾਬਕਾ ਮੈਬਰ,ਨੇ ਲੜਕੀ ਪਰਿਵਾਰ ਵਲੋਂ ਲੜਕੇ ਪਰਿਵਾਰ ਖਿਲਾਫ ਲਾਏ ਮਾਰਨ ਦੇ ਦੋਸਾਂ ਨੂੰ ਨਕਾਰਦਿਆਂ ਕਿਹਾ ਕਿ ਪਤੀ ਪਤਨੀ ਵਿੱਚ ਬਹੁਤ ਪਿਆਰ ਸੀ, ਕਦੇ ਵੀ ਕੋਈ ਆਪਸੀ ਝਗੜਾ ਨਹੀਂ ਹੋਇਆ, ਲੜਕੀ ਬਹੁਤ ਸਿਆਣੀ ਸਮਝਦਾਰ ਸੀ, ਜਦੋਂ ਇਸ ਸਬੰਧੀ ਥਾਣਾ ਧਨੌਲਾ ਦੇ ਮੁੱਖ ਅਫਸਰ ਕਿਰਪਾਲ ਸਿੰਘ ਮੋਹੀ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਿਰਤਕ ਦੇ ਭਰਾ ਤਰਸੇਮ ਚੰਦ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾ ਦੀ ਸੱਸ ਜਸਮੇਲ ਕੌਰ ਸਹੁਰਾ ਨਿਰਮਲ ਦਾਸ, ਅਤੇ ਪਤੀ ਸੁਖਵਿੰਦਰ ਦਾਸ ਖ਼ਿਲਾਫ਼ ਮੁਕੱਦਮਾ ਨੰਬਰ 71ਅ/ਧ 306/120b ਤਹਿਤ ਦਰਜ ਕਰ ਲਿਆ ਹੈ,ਅਤੇ ਪੋਸਟਮਾਰਟਮ ਕਰਵਾਕੇ ਲਾਸ ਵਾਰਸਾਂ ਹਵਾਲੇ ਕੀਤੀ ਜਾਵੇਗੀ।