Thursday, September 18, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਿੱਧੂ ਮੁਸੇਵਾਲਾ ਦੇ ਕਤਲ ਦੇ ਇਨਸਾਫ ਲਈ ਕਾਂਗਰਸ ਨੂੰ ਵੋਟ ਦਿਓ-ਬਲਕੌਰ ਸਿੰਘ ਸਿੱਧੂ

May 15, 2024 04:12 PM


ਬਰਨਾਲਾ, 15 ਮਈ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਮਰਹੂਮ ਗਾਇਕ ਸਿੱਧੂ ਮੂਸੇਵਾਲ ਦੇ ਕੀਤੇ ਕਤਲ ਦਾ ਇਨਸਾਫ ਲੈਣ ਲਈ ਕਾਂਗਰਸ ਨੂੰ ਵੋਟ ਦਿਓ | ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਗਾਇਕ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਬਰਨਾਲਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ | ਬਰਨਾਲਾ ਦੇ ਧਨੌਲਾ ਰੋਡ ਤੇ ਸਥਿਤ ਇੱਕ ਰੈਸਟੋਰੈਂਟ ਵਿੱਚ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਖਹਿਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲ ਕੇ ਸੱਤਾ ਵਿੱਚ ਆਈ, ਝੂੱਠੇ ਵਾਅਦੇ ਕੀਤੇ, ਪਰ ਅਸਲ ਸੱਚਾਈ ਕੁਝ ਹੋਰ ਹੈ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਖੁਸ਼ ਕਰਨ ਲਈ ਅਤੇ ਹਰਿਆਣਾ ਦਿੱਲੀ ਰਾਜਸਥਾਨ ਨੂੰ ਨਹਿਰੀ ਪਾਣੀ ਦੇਣ ਲਈ ਪਟਵਾਰੀਆਂ ਤੋਂ ਗਲਤ ਰਿਪੋਰਟਾਂ ਬਣਵਾ ਰਹੀ ਹੈ, ਪੰਜਾਬ ਸਰਕਾਰ ਦੇ ਪਿ੍ੰਸੀਪਲ ਸੈਕਟਰੀ ਵਲੋਂ ਇਰੀਗੇਸ਼ਨ ਵਿਭਾਗ ਨੂੰ ਲਿਖਤੀ ਪੱਤਰ ਜਾਰੀ ਕਰਕੇ ਪੂਰੇ ਪੰਜਾਬ ਵਿੱਚ ਨਹਿਰੀ ਪਾਣੀ ਪਹੁੰਚ ਗਿਆ ਬਾਰੇ ਜਾਣਕਾਰੀ ਦੇਣ ਦੇ ਹੁਕਮ ਕੀਤੇ ਗਏ ਹਨ, ਭਾਵੇਂ ਇਹਨਾ ਹੁਕਮਾਂ ਨੂੰ ਮੰਨਣ ਤੋ ਪਟਵਾਰੀਆਂ ਨੇ ਸਾਫ ਜਵਾਬ ਦੇ ਦਿੱਤਾ, ਜਿਸ ਕਾਰਨ ਸਰਕਾਰ ਨੇ ਪਟਵਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਅਤੇ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਹੈ, ਖਹਿਰਾ ਨੇ ਸਰਕਾਰ ਵੱਲੋਂ ਕਿਸਾਨਾਂ ਤੋ ਨਹਿਰੀ ਪਾਣੀ ਦੇ ਮੰਗੇ ਗਏ ਪੈਸਿਆਂ ਬਾਰੇ ਸਬੂਤ ਦਿਖਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਰਾਖਵਾਂ ਰੱਖੇ ਫ਼ੈਸਲਿਆਂ ਨੂੰ ਮੁੜ ਤੋਂ ਪਾਣੀ ਦੇ ਬਕਾਏ ਲੈਣ ਲਈ ਹੁਕਮ ਜਾਰੀ ਕਰ ਦਿੱਤੇ ਹਨ, ਜਿਹੜਾ ਕਿ ਕਿਸਾਨਾਂ ਨਾਲ ਧੋਖਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਕਿ ਰੋਕ ਕੇ ਕਿਤੇ ਵਾਅਦਿਆਂ ਸਬੰਧੀ ਸਵਾਲ ਕਰਨ ਚਾਹੀਦੇ ਹਨ | ਇਸ ਦੌਰਾਨ ਸਿੱਧੂ ਮੁਸੈਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਮੇਰੇ ਪੁੱਤ ਦੇ ਕਾਤਲਾਂ ਦਾ ਸਾਥ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੰਤਰੀ ਮੀਤ ਹੇਅਰ ਮੇਰੇ ਪੁੱਤ ਦੇ ਕਤਲ ਵਿੱਚ ਨਾਮਜ਼ਦ ਜੀਵਨਜੋਤ ਜਿਸ ਦਾ ਕੇਸ ਚਲਾਨ ਵਿੱਚ ਨਾਮ ਦਰਜ ਹੈ, ਉਸ ਨੂੰ ਬਚਾਅ ਰਿਹਾ ਹੈ ਅਤੇ ਉਸ ਨਾਲ ਚੋਣ ਪ੍ਰਚਾਰ ਕਰ ਰਿਹਾ | ਉਨ੍ਹਾਂ ਕਿਹਾ ਕਿ ਸਕਿਓਰਟੀ ਘਟਾਉਣ ਦੇ ਪ੍ਰਚਾਰ ਕਰਨ ਵਾਲੇ ਬਲਤੇਜ ਪੰਨੂ ਖਿਲਾਫ ਕੋਈ ਕਾਰਵਾਈ ਨਹੀਂ, ਜੇਲ ਵਿਚੋਂ ਲਾਰੈਂਸ ਬਿਸਨੋਈ ਇੰਟਰਵਿਊ ਬਾਰੇ ਕੋਈ ਪੜਤਾਲ ਨਹੀਂ | ਉਨ੍ਹਾਂ ਕਿਹਾ ਕਿ ਇਸ ਕਰਕੇ ਸਾਨੂੰ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ, ਜੇਕਰ ਇਨਸਾਫ ਦੇ ਸਕਦੀ ਹੈ ਤਾਂ ਗਠਜੋੜ ਦੀ ਸਰਕਾਰ ਹੀ ਇਨਸਾਫ ਦੇ ਸਕਦੀ ਹੈ | ਇਸ ਮੌਕੇ ਕੁਲਦੀਪ ਸਿੰਘ ਕਾਲਾ ਢਿੱਲੋਂ, ਮਨੀਸ ਬਾਂਸਲ, ਸੂਰਤ ਸਿੰਘ ਬਾਜਵਾ, ਮੱਖਣ ਸ਼ਰਮਾ, ਮਹੇਸ਼ ਲੋਟਾ, ਗੁਰਜੀਤ ਰਾਮਨਵਾਸੀਆ, ਬਲਦੇਵ ਭੁੱਚਰ, ਸੁਖਜੀਤ ਕੌਰ ਸੁਖੀ, ਅਜੇ ਕੁਮਾਰ, ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਵਰਕਰ ਹਾਜਰ ਸਨ |

Have something to say? Post your comment