Wednesday, May 01, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

April 18, 2024 03:39 PM

ਜੰਡਿਆਲਾ ਗੁਰੂ : ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਚਿੱਤਰ ਸਿੰਘ ਪੁੱਤਰ ਮੂਰਤਾ ਸਿੰਘ ਵਾਸੀ ਧੀਰਕੋਟ ਥਾਣਾ ਜੰਡਿਆਲਾ ਨੇ ਦੱਸਿਆ ਕਿ ਉਹ ਪਰਿਵਾਰ ਵਿੱਚ 2 ਭਰਾ ਅਤੇ 2 ਭੈਣਾਂ ਹਨ ਜਿਸ ਦੀ ਉਮਰ 47 ਸਾਲ ਦੇ ਕਰੀਬ ਹੈ। ਅੱਜ ਜਦੋਂ ਉਹ ਸਵੇਰੇ 6.30 ਵਜੇ ਦੇ ਕਰੀਬ ਜਾਗਿਆ ਤਾਂ ਉਸ ਦੀ ਭਰਜਾਈ ਰਣਜੀਤ ਕੌਰ ਪਤਨੀ ਸੁਖਦੇਵ ਸਿੰਘ ਉਰਫ਼ ਲਾਡੀ ਨੇ ਉਸ ਨੂੰ ਦੱਸਿਆ ਕਿ ਅਚਾਨਕ ਉਸ ਦੇ ਭਰਾ ਦੇ ਮੋਬਾਈਲ 'ਤੇ ਮਨੀ ਨਾਮਕ ਵਿਅਕਤੀ ਵੱਲੋਂ ਕਾਲਾਂ ਆ ਰਹੀਆਂ ਹਨ, ਜਿਸ ਕਾਰਨ ਸੁਖਦੇਵ ਸਿੰਘ ਸਵੇਰੇ 3.30 ਵਜੇ ਦੇ ਕਰੀਬ ਜਦੋਂ ਉਹ ਘਰੋਂ ਵਾਪਸ ਨਾ ਆਇਆ ਤਾਂ ਉਸ ਨੇ ਆਪਣੇ ਭਰਾ ਦੀ ਭਾਲ ਲਈ ਖੇਤਾਂ ਵਿਚ ਜਾ ਕੇ ਦੇਖਿਆ ਤਾਂ ਉਸ ਨੇ ਆਪਣੇ ਭਰਾ ਸੁਖਦੇਵ ਸਿੰਘ ਦੀ ਲਾਸ਼ ਪਈ ਸੀ ਉਸ ਦੀ ਮੋਟਰ ਦੇ ਕੋਲ ਮੱਕੀ ਦੇ ਖੇਤਾਂ ਵਿਚ ਖੂਨ ਨਾਲ ਲੱਥਪੱਥ ਪਈ ਸੀ, ਉਸ ਦਾ ਸਿਰ, ਮੂੰਹ ਅਤੇ ਗਲਾ ਬੁਰੀ ਤਰ੍ਹਾਂ ਨਾਲ ਰਗੜਿਆ ਹੋਇਆ ਸੀ ਅਤੇ ਖੱਬੇ ਹੱਥ ਦੀਆਂ ਦੋ ਉਂਗਲਾਂ 'ਤੇ ਤੇਜ਼ਧਾਰ ਹਥਿਆਰਾਂ ਦੇ ਸੱਟਾਂ ਦੇ ਨਿਸ਼ਾਨ ਸਨ। ਐੱਸ.ਐਚ.ਓ ਜੰਡਿਆਲਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀ ਨੂੰ ਫੜ ਲਿਆ ਜਾਵੇਗਾ।

Have something to say? Post your comment

More From Punjab

ਚੱਲਦੀ ਬੱਸੀ 'ਚੋਂ ਡਿੱਗੀ ਬਜ਼ੁਰਗ ਔਰਤ, ਮੌਤ

ਚੱਲਦੀ ਬੱਸੀ 'ਚੋਂ ਡਿੱਗੀ ਬਜ਼ੁਰਗ ਔਰਤ, ਮੌਤ

17 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ

17 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ

Punjab Politics: ਕਰਮਜੀਤ ਕੌਰ ਚੌਧਰੀ ਨੇ ਜਾਖੜ ਨਾਲ ਕੀਤੀ ਮੁਲਾਕਾਤ, ਲੋਕ ਸਭਾ ਚੋਣਾਂ ਬਾਰੇ ਕੀਤੀ ਚਰਚਾ

Punjab Politics: ਕਰਮਜੀਤ ਕੌਰ ਚੌਧਰੀ ਨੇ ਜਾਖੜ ਨਾਲ ਕੀਤੀ ਮੁਲਾਕਾਤ, ਲੋਕ ਸਭਾ ਚੋਣਾਂ ਬਾਰੇ ਕੀਤੀ ਚਰਚਾ

ਪੰਜਾਬ ਬੋਰਡ ਦਾ ਨਤੀਜਾ: ਅੱਠਵੀਂ ਜਮਾਤ ਦੇ 6 ਅਤੇ ਬਾਰਵੀਂ ਦੇ 4 ਵਿਦਿਆਰਥੀਆਂ ਨੇ ਮੱਲਿਆ ਮੈਰਿਟ 'ਚ ਸਥਾਨ

ਪੰਜਾਬ ਬੋਰਡ ਦਾ ਨਤੀਜਾ: ਅੱਠਵੀਂ ਜਮਾਤ ਦੇ 6 ਅਤੇ ਬਾਰਵੀਂ ਦੇ 4 ਵਿਦਿਆਰਥੀਆਂ ਨੇ ਮੱਲਿਆ ਮੈਰਿਟ 'ਚ ਸਥਾਨ

ਦਮਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ, ਗੁਰਦੁਆਰਾ ਸਾਹਿਬ ਪੁਲ ਅਠਵਾਲ ਘੁਮਾਣ ਵਿਖੇ ਮੁੱਖ ਸੇਵਾਦਾਰ ਵਜੋਂ ਨਿਭਾ ਰਹੇ ਸਨ ਸੇਵਾਵਾਂ

ਦਮਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ, ਗੁਰਦੁਆਰਾ ਸਾਹਿਬ ਪੁਲ ਅਠਵਾਲ ਘੁਮਾਣ ਵਿਖੇ ਮੁੱਖ ਸੇਵਾਦਾਰ ਵਜੋਂ ਨਿਭਾ ਰਹੇ ਸਨ ਸੇਵਾਵਾਂ

ਫਿਰੌਤੀ ਲਈ ਸੁਨਿਆਰੇ ਦੀ ਦੁਕਾਨ ’ਤੇ ਫਾਇਰੰਗ ਕਰਨ ਵਾਲੇ ਦੋ ਸ਼ੂਟਰ ਕਾਬੂ

ਫਿਰੌਤੀ ਲਈ ਸੁਨਿਆਰੇ ਦੀ ਦੁਕਾਨ ’ਤੇ ਫਾਇਰੰਗ ਕਰਨ ਵਾਲੇ ਦੋ ਸ਼ੂਟਰ ਕਾਬੂ

ਬਠਿੰਡਾ 'ਚ ਨਾੜ ਨੂੰ ਅੱਗ ਲਾਉਣੋਂ ਰੋਕਿਆ ਤਾਂ ਰੰਜ਼ਿਸ਼ ਦੇ ਚਲਦਿਆਂ ਬਜ਼ੁਰਗ ਦੀਆਂ ਤੋੜ ਦਿੱਤੀਆਂ ਬਾਹਾਂ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ

ਬਠਿੰਡਾ 'ਚ ਨਾੜ ਨੂੰ ਅੱਗ ਲਾਉਣੋਂ ਰੋਕਿਆ ਤਾਂ ਰੰਜ਼ਿਸ਼ ਦੇ ਚਲਦਿਆਂ ਬਜ਼ੁਰਗ ਦੀਆਂ ਤੋੜ ਦਿੱਤੀਆਂ ਬਾਹਾਂ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ

 ਚੰਡੀਗੜ੍ਹ ਦੀ ਮਹਿਲਾ ਜਨਰਲ ਸਕੱਤਰ ਜੋਤੀ ਹੰਸ ਨੇ ਛੱਡਿਆ ਕਾਂਗਰਸ ਦਾ 'ਹੱਥ', ਪੱਤਰ ਲਿਖ ਕੇ ਦੱਸਿਆ ਅਸਤੀਫੇ ਦਾ ਕਾਰਨ

ਚੰਡੀਗੜ੍ਹ ਦੀ ਮਹਿਲਾ ਜਨਰਲ ਸਕੱਤਰ ਜੋਤੀ ਹੰਸ ਨੇ ਛੱਡਿਆ ਕਾਂਗਰਸ ਦਾ 'ਹੱਥ', ਪੱਤਰ ਲਿਖ ਕੇ ਦੱਸਿਆ ਅਸਤੀਫੇ ਦਾ ਕਾਰਨ

ਪੰਜਾਬੀ ਢਾਬਾ ਚਲਾਉਂਦਾ ਪਰਵਾਸੀ ਟਰੱਕਾਂ ਚੋਂ ਡੀਜ਼ਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ, 720 ਲੀਟਰ ਡੀਜ਼ਲ ਤੇ 210 ਲੀਟਰ ਪੈਟਰੋਲ ਬਰਾਮਦ

ਪੰਜਾਬੀ ਢਾਬਾ ਚਲਾਉਂਦਾ ਪਰਵਾਸੀ ਟਰੱਕਾਂ ਚੋਂ ਡੀਜ਼ਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ, 720 ਲੀਟਰ ਡੀਜ਼ਲ ਤੇ 210 ਲੀਟਰ ਪੈਟਰੋਲ ਬਰਾਮਦ

ਦਲਵੀਰ ਗੋਲਡੀ ਨੇ 'ਪੰਜਾ' ਛੱਡ ਕੇ ਫੜਿਆ 'ਝਾੜੂ', CM ਭਗਵੰਤ ਮਾਨ ਤੇ ਮੀਤ ਹੇਅਰ ਨੇ ਕੀਤਾ ਸਵਾਗਤ

ਦਲਵੀਰ ਗੋਲਡੀ ਨੇ 'ਪੰਜਾ' ਛੱਡ ਕੇ ਫੜਿਆ 'ਝਾੜੂ', CM ਭਗਵੰਤ ਮਾਨ ਤੇ ਮੀਤ ਹੇਅਰ ਨੇ ਕੀਤਾ ਸਵਾਗਤ