Saturday, July 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦਿਨ ਦਿਹਾੜੇ ਅਧਿਆਪਕ ਕੋਲੋਂ ਪਰਸ ਖੋਹ ਕੇ ਲੁਟੇਰੇ ਫ਼ਰਾਰ

January 05, 2024 05:35 PM

ਜਲੰਧਰ

ਥਾਣਾ ਇਕ ਅਧੀਨ ਆਉਂਦੀ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਨਜ਼ਦੀਕ ਸਥਿਤ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਸੈਂਟਰਲ ਬੈਂਕ ਦੇ ਬਾਹਰ ਦਿਨ ਦਿਹਾੜੇ ਮਹਿਲਾ ਅਧਿਆਪਕ ਕੋਲੋਂ ਦੋ ਐਕਟੀਵਾ ਸਵਾਰ ਲੁਟੇਰੇ ਪਰਸ ਖੋਹ ਕੇ ਫ਼ਰਾਰ ਹੋ ਗਏ। ਲੁੱਟ ਖੋਹ ਦਾ ਸ਼ਿਕਾਰ ਹੋਈ ਐੱਨਆਈਟੀ ਕਾਲਜ ਦੇ ਨਜ਼ਦੀਕ ਸਥਿਤ ਸੇਂਟ ਸੋਲਜਲ ਸਕੂਲ 'ਚ ਅੰਗਰੇਜ਼ੀ ਵਿਸ਼ੇ ਦੀ ਅਧਿਆਪਕ ਮੀਨਾਕਸ਼ੀ ਵਾਸੀ ਗੁਰਜੇਪਾਲ ਨਗਰ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਮਕਸੂਦਾਂ ਵਿਖੇ ਸਥਿਤ ਸੈਂਟਰਲ ਬੈਂਕ ਦੇ ਏਟੀਐੱਮ 'ਚੋਂ ਪੈਸੇ ਕਢਵਾਉਣ ਆਈ ਸੀ ਪਰ ਏਟੀਐੱਮ 'ਚੋਂ ਪੈਸੇ ਨਹੀਂ ਨਿਕਲੇ ਤੇ ਜਦ ਉਹ ਉਥੋਂ ਬਾਹਰ ਨਿਕਲੀ ਤਾਂ ਐਕਟੀਵਾ 'ਤੇ ਸਵਾਰ ਦੋ ਨੌਜਵਾਨਾਂ 'ਚੋਂ ਇਕ ਨੌਜਵਾਨ ਆਪਣੀ ਐਕਟੀਵਾ ਸਟਾਰਟ ਕਰ ਕੇ ਖੜ੍ਹਾ ਰਿਹਾ ਤੇ ਉਸ ਦੇ ਪਿੱਛੇ ਬੈਠੇ ਨੌਜਵਾਨ ਨੇ ਉਸ ਦਾ ਪਰਸ ਝਪਟ ਲਿਆ।

ਉਸ ਨੇ ਦੱਸਿਆ ਕਿ ਉਸ ਵੱਲੋਂ ਲੁਟੇਰਿਆਂ ਦਾ ਪਿੱਛਾ ਕਰਨ ਦੇ ਨਾਲ-ਨਾਲ ਰੌਲਾ ਵੀ ਪਾਇਆ ਪਰ ਉੱਥੇ ਮੌਜੂਦ ਲੋਕ ਉਸ ਦੀ ਮਦਦ ਲਈ ਅੱਗੇ ਨਹੀਂ ਆਏ ਤੇ ਜਦ ਤੱਕ ਆਸ-ਪਾਸ ਦੇ ਦੁਕਾਨਦਾਰਾਂ ਰੌਲਾ ਪੈਣ ਸੁਣ ਕੇ ਬਾਹਰ ਆਏ ਤਦ ਤੱਕ ਲੁਟੇਰੇ ਨਵੀਂ ਸਬਜੀ ਮੰਡੀ ਵੱਲ ਫ਼ਰਾਰ ਹੋ ਗਏ ਸਨ। ਅਧਿਆਪਕ ਮੀਨਾਕਸ਼ੀ ਨੇ ਦੱਸਿਆ ਕਿ ਉਸ ਦੇ ਪਰਸ 'ਚ ਜ਼ਰੂਰੀ ਸਰਕਾਰੀ ਕਾਗਜਾਤ, ਪਛਾਣ ਕਾਰਡ, ਦੋ ਮੋਬਾਈਲ, ਨਕਦੀ, ਘਰ ਦੀਆਂ ਚਾਬੀਆਂ, ਲਾਕਰ ਦੀਆਂ ਚਾਬੀਆਂ ਵੀ ਸੀ। ਪੀੜਤ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਦੌਰਾਨ ਮੌਕੇ 'ਤੇ ਥਾਣਾ 1 ਦੀ ਪੁਲਿਸ ਵੱਲੋਂ ਜਾਂਚ ਆਰੰਭੀ ਗਈ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। ਇਸ ਸਬੰਧੀ ਥਾਣਾ-1 ਦੇ ਥਾਣੇਦਾਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਦ ਹੋਈ ਲੁਟੇਰਿਆਂ ਦੀ ਫੁਟੇਜ ਦੇ ਆਧਾਰ 'ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Have something to say? Post your comment

More From Punjab

ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ

ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ 16 ਅਗਸਤ ਨੂੰ, ਦੀਪਕ ਟੀਨੂੰ , ਕਪਿਲ ਪੰਡਿਤ, ਦੀਪਕ ਮੁੰਡੀ ਤੇ ਜੱਗੂ ਭਗਵਾਨਪੁਰੀਆ ਨਹੀਂ ਹੋ ਸਕੇ ਵੀਸੀ ਰਾਹੀਂ ਪੇਸ਼

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ 16 ਅਗਸਤ ਨੂੰ, ਦੀਪਕ ਟੀਨੂੰ , ਕਪਿਲ ਪੰਡਿਤ, ਦੀਪਕ ਮੁੰਡੀ ਤੇ ਜੱਗੂ ਭਗਵਾਨਪੁਰੀਆ ਨਹੀਂ ਹੋ ਸਕੇ ਵੀਸੀ ਰਾਹੀਂ ਪੇਸ਼

 ਪੰਜਾਬੀ ਖ਼ਬਰਾਂ ਪੰਜਾਬ ਤਰਨਤਾਰਨ ਸੜਕ ਪਾਰ ਕਰਦੇ 21 ਸਾਲਾ ਨੌਜਵਾਨ ਨੂੰ ਆਲਟੋ ਕਾਰ ਨੇ ਮਾਰੀ ਟੱਕਰ, ਮੌਤ

ਪੰਜਾਬੀ ਖ਼ਬਰਾਂ ਪੰਜਾਬ ਤਰਨਤਾਰਨ ਸੜਕ ਪਾਰ ਕਰਦੇ 21 ਸਾਲਾ ਨੌਜਵਾਨ ਨੂੰ ਆਲਟੋ ਕਾਰ ਨੇ ਮਾਰੀ ਟੱਕਰ, ਮੌਤ

ਤਿੰਨ ਘੰਟੇ ਦੀ ਜੱਦੋ- ਜਹਿਦ ਤੋਂ ਬਾਅਦ ਬਟਾਲਾ ਪੁਲਿਸ ਨੇ ਗੈਂਗਸਟਰ ਕੀਤਾ ਕਾਬੂ, ਕਬਜ਼ੇ 'ਚ ਲਈ ਮਰਸੀਡੀਜ਼ ਗੱਡੀ ਤੇ ਪਿਸਤੌਲ

ਤਿੰਨ ਘੰਟੇ ਦੀ ਜੱਦੋ- ਜਹਿਦ ਤੋਂ ਬਾਅਦ ਬਟਾਲਾ ਪੁਲਿਸ ਨੇ ਗੈਂਗਸਟਰ ਕੀਤਾ ਕਾਬੂ, ਕਬਜ਼ੇ 'ਚ ਲਈ ਮਰਸੀਡੀਜ਼ ਗੱਡੀ ਤੇ ਪਿਸਤੌਲ

ਨਸ਼ੇ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਕੈਦੀ ਕੋਲੋਂ ਜੇਲ੍ਹ ਵਿੱਚੋਂ ਵੀ ਮਿਲਿਆ ਨਸ਼ਾ, ਤਿੰਨ ਜਣਿਆਂ ਖਿਲਾਫ ਕੇਸ ਦਰਜ, ਪੈਸਕੋ ਕਰਮਚਾਰੀ ਦੀ ਹੋਈ ਗ੍ਰਿਫਤਾਰੀ

ਨਸ਼ੇ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਕੈਦੀ ਕੋਲੋਂ ਜੇਲ੍ਹ ਵਿੱਚੋਂ ਵੀ ਮਿਲਿਆ ਨਸ਼ਾ, ਤਿੰਨ ਜਣਿਆਂ ਖਿਲਾਫ ਕੇਸ ਦਰਜ, ਪੈਸਕੋ ਕਰਮਚਾਰੀ ਦੀ ਹੋਈ ਗ੍ਰਿਫਤਾਰੀ

ਦਸੂਹਾ ’ਚ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ 2 ਨੌਜਵਾਨਾਂ ਦੀ ਕੀਤੀ ਵੱਢ-ਟੁੱਕ, 1 ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ

ਦਸੂਹਾ ’ਚ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ 2 ਨੌਜਵਾਨਾਂ ਦੀ ਕੀਤੀ ਵੱਢ-ਟੁੱਕ, 1 ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ

 ਸੁਨਿਆਰੇ ਦੀ ਦੁਕਾਨ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਪੁਲਿਸ ਜਾਂਚ ’ਚ ਜੁਟੀ

ਸੁਨਿਆਰੇ ਦੀ ਦੁਕਾਨ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਪੁਲਿਸ ਜਾਂਚ ’ਚ ਜੁਟੀ

ਪੱਟੀ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ; ਖੜ੍ਹੇ ਟਰੱਕ ’ਚ ਵੱਜਾ ਬਾਈਕ, ਦੋ ਮੌਤਾਂ

ਪੱਟੀ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ; ਖੜ੍ਹੇ ਟਰੱਕ ’ਚ ਵੱਜਾ ਬਾਈਕ, ਦੋ ਮੌਤਾਂ

ਚੰਡੀਗੜ੍ਹ ’ਚ ਮਿਲਿਆ ਸਵਾਈਨ ਫਲੂ ਦਾ ਪਹਿਲਾ ਮਾਮਲਾ

ਚੰਡੀਗੜ੍ਹ ’ਚ ਮਿਲਿਆ ਸਵਾਈਨ ਫਲੂ ਦਾ ਪਹਿਲਾ ਮਾਮਲਾ

ਮਕਾਨ ਵੇਚ ਕੇ ਆਏ ਮਾਮੇ ਦੇ 21 ਲੱਖ ਲੈ ਕੇ ਦੋਸਤ ਨਾਲ ਭੱਜੀ ਭਾਣਜੀ, ਪਰਿਵਾਰ ਨੂੰ ਬੇਹੋਸ਼ ਕਰਕੇ ਦਿੱਤਾ ਘਟਨਾ ਨੂੰ ਅੰਜ਼ਾਮ

ਮਕਾਨ ਵੇਚ ਕੇ ਆਏ ਮਾਮੇ ਦੇ 21 ਲੱਖ ਲੈ ਕੇ ਦੋਸਤ ਨਾਲ ਭੱਜੀ ਭਾਣਜੀ, ਪਰਿਵਾਰ ਨੂੰ ਬੇਹੋਸ਼ ਕਰਕੇ ਦਿੱਤਾ ਘਟਨਾ ਨੂੰ ਅੰਜ਼ਾਮ