Wednesday, May 22, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬਠਿੰਡਾ 'ਚ ਨਾੜ ਨੂੰ ਅੱਗ ਲਾਉਣੋਂ ਰੋਕਿਆ ਤਾਂ ਰੰਜ਼ਿਸ਼ ਦੇ ਚਲਦਿਆਂ ਬਜ਼ੁਰਗ ਦੀਆਂ ਤੋੜ ਦਿੱਤੀਆਂ ਬਾਹਾਂ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ

May 01, 2024 11:57 AM

ਰਾਮਪੁਰਾ ਫੂਲ: ਖੇਤ ਵਿਚ ਕਣਕ ਵੱਢਣ ਉਪਰੰਤ ਬਚੀ ਹੋਈ ਰਹਿੰਦ-ਖੂਹੰਦ ਨੂੰ ਮਚਾਉਣ ਲਈ ਅੱਗ ਲਗਾਉਣ ਤੋਂ ਰੋਕਣ ਦੀ ਰੰਜਿਸ਼ ਦੇ ਚੱਲਦਿਆਂ ਕੁਝ ਵਿਅਕਤੀਆਂ ਨੇ ਹਮਲਾ ਕਰ ਕੇ ਇਕ 60 ਸਾਲਾ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਦੋਵੇਂ ਬਾਹਾਂ ਤੋੜ ਦਿੱਤੀਆਂ। ਹਸਪਤਾਲ ’ਚ ਜ਼ੇਰੇ ਇਲਾਜ਼ ਪੀੜਤ ਬਲਜਿੰਦਰ ਸਿੰਘ ਵਾਸੀ ਬਦਿਆਲਾ ਨੇ ਪੁਲਿਸ ਨੂੰ ਦੱਸਿਆ ਕਿ 26 ਅਪ੍ਰੈਲ ਸ਼ਾਮ ਕਰੀਬ 7 ਵਜੇ ਨੇੜਲੇ ਪਿੰਡ ਬੱਲੋਂ ਦੇ ਇਕ ਕਿਸਾਨ ਨੇ ਖੇਤ ਵਿਚ ਕਣਕ ਵੱਢਣ ਉਪਰੰਤ ਬਚੀ ਹੋਈ ਰਹਿੰਦ-ਖੂਹੰਦ ਨੂੰ ਅੱਗ ਲਾ ਦਿੱਤੀ। ਅੱਗ ਕਾਰਨ ਹੋਰ ਖੇਤਾਂ ਵਿਚ ਫਸਲ ਸਮੇਤ ਤੂੜੀ ਆਦਿ ਦਾ ਨੁਕਸਾਨ ਨਾ ਹੋਵੇ ਇਸ ਲਈ ਪਿੰਡ ਵਾਸੀਆਂ ਸਮੇਤ ਉਹ ਉਕਤ ਕਿਸਾਨ ਨੂੰ ਸਮਝਾਉਣ ਗਿਆ ਤੇ ਇਸ ਦੀ ਸ਼ਿਕਾਇਤ ਚੌਂਕੀ ਚੋਕੇ ਵਿਖੇ ਕੀਤੀ। ਰਾਤ ਵੇਲੇ ਕਣਕ ਦੀ ਰਾਖੀ ਲਈ ਉਹ ਅਨਾਜ ਮੰਡੀ ਬਦਿਆਲਾ ਵਿਖੇ ਆ ਕੇ ਸੌਂ ਗਿਆ। ਰਾਤ ਕਰੀਬ 9 ਵਜੇ ਰੰਜਿਸ ਦੇ ਚੱਲਦਿਆਂ ਮਾਮਲੇ ਵਿਚ ਸ਼ਾਮਿਲ ਕਥਿਤ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ’ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮਰਿਆ ਹੋਇਆ ਸਮਝ ਕੇ ਛੱਡ ਗਏ। ਉਸ ਨੂੰ ਭਤੀਜੇ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਿਲ ਕਰਵਾਇਆ। ਪੀੜਤ ਨੇ ਕਿਹਾ ਕਿ ਉਕਤ ਵਿਅਕਤੀ ਧਮਕੀਆਂ ਦੇ ਰਹੇ ਹਨ ਕਿ ਉਹ ਪੁਲਿਸ ਤੋਂ ਆਪਣੀ ਸ਼ਿਕਾਇਤ ਵਾਪਸ ਲੈ ਲਵੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਬਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਥਿਤ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਥਾਣਾ ਸਦਰ ਰਾਮਪੁਰਾ ਦੇ ਮੁਖੀ ਜੋਗਿੰਦਰ ਸਿੰਘ ਨੇ ਕਿਹਾ ਕਿ ਬਲਜਿੰਦਰ ਸਿੰਘ ਦੇ ਬਿਆਨ ਕਲਮਬੰਦ ਕਰ ਲਏ ਹਨ ਤੇ ਐਕਸਰੇ ਦੀਆਂ ਰਿਪੋਰਟਾਂ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Have something to say? Post your comment

More From Punjab

ਕਿਸੇ ਵੀ ਸਿਆਸੀ ਪਾਰਟੀ ਨੇ ਮੌਜੂਦਾ ਚੋਣਾਂ 'ਚ ਬੇਦਅਬੀਆਂ ਦੇ ਇਨਸਾਫ਼ ਦੀ ਗੱਲ ਨਹੀਂ ਕੀਤੀ-ਹਰਿੰਦਰਜੀਤ ਢੀਂਡਸਾ

ਕਿਸੇ ਵੀ ਸਿਆਸੀ ਪਾਰਟੀ ਨੇ ਮੌਜੂਦਾ ਚੋਣਾਂ 'ਚ ਬੇਦਅਬੀਆਂ ਦੇ ਇਨਸਾਫ਼ ਦੀ ਗੱਲ ਨਹੀਂ ਕੀਤੀ-ਹਰਿੰਦਰਜੀਤ ਢੀਂਡਸਾ

ਚੜ੍ਹਦੀਕਲਾਂ ਟਾਈਮ ਟੀਵੀ ਵੱਲੋਂ ਬਰਨਾਲਾ 'ਚ ਚੋਣਾਂ 'ਤੇ ਓਪਨ ਡਿਬੇਟ ਕਰਵਾਈ

ਚੜ੍ਹਦੀਕਲਾਂ ਟਾਈਮ ਟੀਵੀ ਵੱਲੋਂ ਬਰਨਾਲਾ 'ਚ ਚੋਣਾਂ 'ਤੇ ਓਪਨ ਡਿਬੇਟ ਕਰਵਾਈ

ਅਤਿ ਮਹੱਤਵਪੂਰਨ ਬਣੀ ਜਲੰਧਰ ਸੀਟ ’ਤੇ ਆਸਾਨ ਨਹੀਂ ਹੋਵੇਗੀ ਕਿਸੇ ਵੀ ਉਮੀਦਵਾਰ ਦੀ ਜਿੱਤ, ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ

ਅਤਿ ਮਹੱਤਵਪੂਰਨ ਬਣੀ ਜਲੰਧਰ ਸੀਟ ’ਤੇ ਆਸਾਨ ਨਹੀਂ ਹੋਵੇਗੀ ਕਿਸੇ ਵੀ ਉਮੀਦਵਾਰ ਦੀ ਜਿੱਤ, ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ

ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ 'ਚ ਸ਼ਾਮਲ

ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ 'ਚ ਸ਼ਾਮਲ

ਗੰਨ ਪੁਆਇੰਟ 'ਤੇ ਆੜ੍ਹਤੀਏ ਤੋਂ 6 ਲੱਖ ਰੁਪਏ ਦੀ ਲੁੱਟ, ਸਾਦਿਕ ਥਾਣੇ ਤੋਂ 2 ਕਿੱਲੋਮੀਟਰ ਦੂਰੀ 'ਤੇ ਹੋਈ ਵਾਰਦਾਤ

ਗੰਨ ਪੁਆਇੰਟ 'ਤੇ ਆੜ੍ਹਤੀਏ ਤੋਂ 6 ਲੱਖ ਰੁਪਏ ਦੀ ਲੁੱਟ, ਸਾਦਿਕ ਥਾਣੇ ਤੋਂ 2 ਕਿੱਲੋਮੀਟਰ ਦੂਰੀ 'ਤੇ ਹੋਈ ਵਾਰਦਾਤ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ