Tuesday, May 21, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦਲਵੀਰ ਗੋਲਡੀ ਨੇ 'ਪੰਜਾ' ਛੱਡ ਕੇ ਫੜਿਆ 'ਝਾੜੂ', CM ਭਗਵੰਤ ਮਾਨ ਤੇ ਮੀਤ ਹੇਅਰ ਨੇ ਕੀਤਾ ਸਵਾਗਤ

May 01, 2024 11:51 AM

ਚੰਡੀਗੜ੍ਹ : ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ (Dalvir Singh Goldy) ਅੱਜ ਆਮ ਆਦਮੀ ਪਾਰਟੀ (AAP Punjab) 'ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਦਾ ਦਾ ਸਵਾਗਤ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਚੰਗੇ ਲੋਕਾਂ ਦੀ ਲੋੜ ਹੈ। ਸੀਐਮ ਨੇ ਕਿਹਾ ਕਿ ਗੋਲਡੀ ਉਸ ਸਮੇਂ ਧੂਰੀ ਤੋਂ ਵਿਧਾਇਕ ਸਨ ਤੇ ਮੈਂ ਐਮਪੀ। ਉਦੋਂ ਵੀ ਮੈਂ ਉਨ੍ਹਾਂ ਕਿਹਾ ਸੀ ਕਿ ਕਦੇ ਵੀ ਸੰਕੋਚ ਨਾ ਕਰਨਾ। ਹਾਲ ਹੀ 'ਚ ਮੈਂ ਉਨ੍ਹਾਂ ਦੀਆਂ ਵੀਡੀਓ ਦੇਖੀਆਂ। ਸਾਰੀਆਂ ਪਾਰਟੀਆਂ ਨੌਜਵਾਨਾਂ ਨੂੰ ਸਰਗਰਮ ਰਾਜਨੀਤੀ 'ਚ ਸ਼ਾਮਲ ਹੋਣ ਲਈ ਕਹਿੰਦੀਆਂ ਹਨ ਪਰ ਉਨ੍ਹਾਂ ਨੂੰ ਸ਼ਾਮਲ ਹੋਣ ਨਹੀਂ ਦਿੰਦੀਆਂ। ਫਿਰ ਪਰਿਵਾਰ ਨੂੰ ਅੱਗੇ ਕਰ ਦਿੰਦੀਆਂ ਹਨ। ਦਲਵੀਰ ਗੋਲਡੀ ਨੇ ਧੂਰੀ ਤੋਂ ਭਗਵੰਤ ਮਾਨ ਖਿਲਾਫ ਚੋਣ ਲੜੀ ਸੀ ਤੇ ਸੰਗਰੂਰ ਤੋਂ ਸੰਸਦੀ ਜ਼ਿਮਨੀ ਚੋਣ ਵੀ ਲੜੀ ਸੀ। ਦਲਵੀਰ ਗੋਲਡੀ ਨੇ ਕਿਹਾ ਕਿ ਮੈਂ ਮਾਨ ਖਿਲਾਫ ਲੜਾਈ ਲੜੀ ਸੀ। ਅੱਜ ਉਨ੍ਹਾਂ ਨੇ ਮੈਨੂੰ ਆਪਣੇ ਕੋਲ ਬਿਠਾਇਆ ਹੈ। ਜਦੋਂ ਉਹ ਐੱਮਪੀ ਸਨ ਤਾਂ ਵੀ ਉਹ ਮੇਰੇ ਨਾਲ ਰਹੇ ਹਨ। ਨੌਜਵਾਨਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਰਾਜਨੀਤੀ 'ਚ ਕੁਝ ਕਰਨਾ ਹੈ ਤਾਂ ਉਹ ਖੁਦ ਰਾਜਨੀਤੀ 'ਚ ਆਉਣ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਖੰਗੂੜਾ (ਗੋਲਡੀ) ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ। ਦਲਵੀਰ ਗੋਲਡੀ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਖਿ਼ਲਾਫ਼ 2022 ਦੀ ਵਿਧਾਨ ਸਭਾ ਚੋਣ ਲੜੀ ਸੀ। ਉਹ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵਿਧਾਇਕ ਵੀ ਰਹੇ ਹਨ।

ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜੇ ਪੱਤਰ ਵਿੱਚ ਲਿਖਿਆ ਕਿ ਉਹ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ।

Have something to say? Post your comment

More From Punjab

ਅਤਿ ਮਹੱਤਵਪੂਰਨ ਬਣੀ ਜਲੰਧਰ ਸੀਟ ’ਤੇ ਆਸਾਨ ਨਹੀਂ ਹੋਵੇਗੀ ਕਿਸੇ ਵੀ ਉਮੀਦਵਾਰ ਦੀ ਜਿੱਤ, ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ

ਅਤਿ ਮਹੱਤਵਪੂਰਨ ਬਣੀ ਜਲੰਧਰ ਸੀਟ ’ਤੇ ਆਸਾਨ ਨਹੀਂ ਹੋਵੇਗੀ ਕਿਸੇ ਵੀ ਉਮੀਦਵਾਰ ਦੀ ਜਿੱਤ, ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ

ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ 'ਚ ਸ਼ਾਮਲ

ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ 'ਚ ਸ਼ਾਮਲ

ਗੰਨ ਪੁਆਇੰਟ 'ਤੇ ਆੜ੍ਹਤੀਏ ਤੋਂ 6 ਲੱਖ ਰੁਪਏ ਦੀ ਲੁੱਟ, ਸਾਦਿਕ ਥਾਣੇ ਤੋਂ 2 ਕਿੱਲੋਮੀਟਰ ਦੂਰੀ 'ਤੇ ਹੋਈ ਵਾਰਦਾਤ

ਗੰਨ ਪੁਆਇੰਟ 'ਤੇ ਆੜ੍ਹਤੀਏ ਤੋਂ 6 ਲੱਖ ਰੁਪਏ ਦੀ ਲੁੱਟ, ਸਾਦਿਕ ਥਾਣੇ ਤੋਂ 2 ਕਿੱਲੋਮੀਟਰ ਦੂਰੀ 'ਤੇ ਹੋਈ ਵਾਰਦਾਤ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ