Wednesday, May 22, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਫਿਰੌਤੀ ਲਈ ਸੁਨਿਆਰੇ ਦੀ ਦੁਕਾਨ ’ਤੇ ਫਾਇਰੰਗ ਕਰਨ ਵਾਲੇ ਦੋ ਸ਼ੂਟਰ ਕਾਬੂ

May 01, 2024 11:59 AM

ਤਰਨਤਾਰਨ: ਫਿਰੌਤੀ ਦੀ ਮੰਗ ਨੂੰ ਲੈ ਕੇ ਪੰਡੋਰੀ ਗੋਲਾ ਮਾਰਗ ’ਤੇ ਸੁਨਿਆਰੇ ਦੀ ਦੁਕਾਨ ’ਤੇ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਉਣ ਦੇ ਕੇਸ ਨੂੰ ਪੁਲਿਸ ਨੇ ਹੱਲ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਉਕਤ ਮਾਮਲੇ ’ਚ ਦੋ ਹੋਰ ਅਪਰਾਧੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੇ ਕਹਿਣ ’ਤੇ ਉਕਤ ਸ਼ੂਟਰਾਂ ਨੇ ਫਿਰੌਤੀ ਲਈ 14 ਮਾਰਚ ਨੂੰ ਗੋਲੀ ਚਲਾਈ ਸੀ।ਐੱਸਐੱਸਪੀ ਅਸ਼ਵਨੀ ਕਪੂਰ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਪਿੰਡ ਪੰਡੋਰੀ ਗੋਲਾ ਵਿਚ ਗਹਿਣਿਆਂ ਦੀ ਦੁਕਾਨ ’ਤੇ ਗੋਲੀ ਚਲਾ ਕੇ ਫਿਰੌਤੀ ਮੰਗਣ ਦੀ ਘਟਨਾ 14 ਮਾਰਚ ਨੂੰ ਵਾਪਰੀ ਸੀ। ਦੁਕਾਨਦਾਰ ਜਸਬੀਰ ਸਿੰਘ ਸੋਨਾ ਨੇ ਦੱਸਿਆ ਕਿ ਦੋ ਨਕਾਬਪੋਸ਼ ਮੋਟਰਸਾਈਕਲ ’ਤੇ ਉਸ ਦੀ ਦੁਕਾਨ ਅੱਗੇ ਆਏ ਅਤੇ ਮੋਟਰਸਾਈਕਲ ਖੜ੍ਹਾ ਕਰ ਕੇ ਉਸ ਉੱਪਰ ਫਾਇਰਿੰਗ ਕਰ ਦਿੱਤੀ। ਹਾਲਾਂਕਿ ਉਹ ਤੁਰੰਤ ਕੁਰਸੀ ਤੋਂ ਉੱਠ ਕੇ ਜ਼ਮੀਨ ’ਤੇ ਬੈਠ ਗਿਆ ਤੇ ਗੋਲੀਆਂ ਸ਼ੀਸ਼ੇ ਨੂੰ ਪਾਰ ਕਰਦੀਆਂ ਹੋਈਆਂ ਕੁਰਸੀ ਦੇ ਪਿੱਛੇ ਕੰਧ ਉੱਪਰ ਜਾ ਲੱਗੀਆਂ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਅਣਪਛਾਤੇ ਸ਼ੂਟਰਾਂ ਵਿਰੁੱਧ ਫਿਰੌਤੀ ਲਈ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਅਮਰਿੰਦਰ ਸਿੰਘ ਨੇ ਮਾਮਲੇ ਦੀ ਤਫਤੀਸ਼ ਕਰਦਿਆਂ ਦੋ ਜਣਿਆਂ ਨਵਰਾਜ ਸਿੰਘ ਅਤੇ ਗੁਰਲਾਲ ਸਿੰਘ ਵਾਸੀ ਪਿੰਡ ਵਰਪਾਲ ਨੂੰ ਕੰਟਰੀ ਮੇਡ ਪਿਸਤੌਲ ਤੇ ਦੋ ਕਾਰਤੂਸਾਂ ਸਮੇਤ ਕਾਬੂ ਕੀਤਾ ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਵਿਦੇਸ਼ ਰਹਿੰਦੇ ਗੈਂਗਸਟਰ ਸੱਤਾ ਨੌਸ਼ਹਿਰਾ ਅਤੇ ਜੈਸਲ ਚੰਬਲ ਦੇ ਕਹਿਣ ’ਤੇ ਜਸਬੀਰ ਸਿੰਘ ਦੀ ਦੁਕਾਨ ’ਤੇ ਫਾਇਰਿੰਗ ਕੀਤੀ ਸੀ ਅਤੇ ਦਸ ਲੱਖ ਦੀ ਫਿਰੌਤੀ ਵੀ ਮੰਗੀ ਸੀ। ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Have something to say? Post your comment

More From Punjab

ਕਿਸੇ ਵੀ ਸਿਆਸੀ ਪਾਰਟੀ ਨੇ ਮੌਜੂਦਾ ਚੋਣਾਂ 'ਚ ਬੇਦਅਬੀਆਂ ਦੇ ਇਨਸਾਫ਼ ਦੀ ਗੱਲ ਨਹੀਂ ਕੀਤੀ-ਹਰਿੰਦਰਜੀਤ ਢੀਂਡਸਾ

ਕਿਸੇ ਵੀ ਸਿਆਸੀ ਪਾਰਟੀ ਨੇ ਮੌਜੂਦਾ ਚੋਣਾਂ 'ਚ ਬੇਦਅਬੀਆਂ ਦੇ ਇਨਸਾਫ਼ ਦੀ ਗੱਲ ਨਹੀਂ ਕੀਤੀ-ਹਰਿੰਦਰਜੀਤ ਢੀਂਡਸਾ

ਚੜ੍ਹਦੀਕਲਾਂ ਟਾਈਮ ਟੀਵੀ ਵੱਲੋਂ ਬਰਨਾਲਾ 'ਚ ਚੋਣਾਂ 'ਤੇ ਓਪਨ ਡਿਬੇਟ ਕਰਵਾਈ

ਚੜ੍ਹਦੀਕਲਾਂ ਟਾਈਮ ਟੀਵੀ ਵੱਲੋਂ ਬਰਨਾਲਾ 'ਚ ਚੋਣਾਂ 'ਤੇ ਓਪਨ ਡਿਬੇਟ ਕਰਵਾਈ

ਅਤਿ ਮਹੱਤਵਪੂਰਨ ਬਣੀ ਜਲੰਧਰ ਸੀਟ ’ਤੇ ਆਸਾਨ ਨਹੀਂ ਹੋਵੇਗੀ ਕਿਸੇ ਵੀ ਉਮੀਦਵਾਰ ਦੀ ਜਿੱਤ, ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ

ਅਤਿ ਮਹੱਤਵਪੂਰਨ ਬਣੀ ਜਲੰਧਰ ਸੀਟ ’ਤੇ ਆਸਾਨ ਨਹੀਂ ਹੋਵੇਗੀ ਕਿਸੇ ਵੀ ਉਮੀਦਵਾਰ ਦੀ ਜਿੱਤ, ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ

ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ 'ਚ ਸ਼ਾਮਲ

ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ 'ਚ ਸ਼ਾਮਲ

ਗੰਨ ਪੁਆਇੰਟ 'ਤੇ ਆੜ੍ਹਤੀਏ ਤੋਂ 6 ਲੱਖ ਰੁਪਏ ਦੀ ਲੁੱਟ, ਸਾਦਿਕ ਥਾਣੇ ਤੋਂ 2 ਕਿੱਲੋਮੀਟਰ ਦੂਰੀ 'ਤੇ ਹੋਈ ਵਾਰਦਾਤ

ਗੰਨ ਪੁਆਇੰਟ 'ਤੇ ਆੜ੍ਹਤੀਏ ਤੋਂ 6 ਲੱਖ ਰੁਪਏ ਦੀ ਲੁੱਟ, ਸਾਦਿਕ ਥਾਣੇ ਤੋਂ 2 ਕਿੱਲੋਮੀਟਰ ਦੂਰੀ 'ਤੇ ਹੋਈ ਵਾਰਦਾਤ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ