Wednesday, May 22, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬੀ ਢਾਬਾ ਚਲਾਉਂਦਾ ਪਰਵਾਸੀ ਟਰੱਕਾਂ ਚੋਂ ਡੀਜ਼ਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ, 720 ਲੀਟਰ ਡੀਜ਼ਲ ਤੇ 210 ਲੀਟਰ ਪੈਟਰੋਲ ਬਰਾਮਦ

May 01, 2024 11:53 AM

ਫਿਰੋਜ਼ਪੁਰ : ਅਣਜਾਨ ਢਾਬਿਆਂ 'ਤੇ ਰੋਟੀ ਪਾਣੀ ਖਾਣ-ਪੀਣ ਲਈ ਰੁਕਣ ਵਾਲੇ ਟਰੱਕ ਤੇ ਹੋਰ ਕਮਰਸ਼ੀਅਲ ਵਾਹਨ ਡਰਾਈਵਰਾਂ ਲਈ ਬੜੀ ਅਹਿਮ ਖਬਰ ਹੈ। ਫਿਰੋਜ਼ਪੁਰ ਵਿਖੇ ਠੇਕੇ 'ਤੇ ਪੰਜਾਬੀ ਢਾਬਾ ਚਲਾਉਣ ਵਾਲੇ ਅਜਿਹੇ ਹੀ ਇਕ ਵਿਅਕਤੀ ਵੱਲੋਂ ਢਾਬੇ 'ਤੇ ਰੁਕਣ ਵਾਲੇ ਟਰੱਕਾਂ ਅਤੇ ਵਹੀਕਲਾਂ ਤੋਂ ਡੀਜ਼ਲ ਅਤੇ ਪੈਟਰੋਲ ਚੋਰੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਥਾਣਾ ਘੱਲਖੁਰਦ ਪੁਲਿਸ ਨੇ ਉਕਤ ਵਿਅਕਤੀ ਕੋਲੋਂ ਚੋਰੀ ਕੀਤਾ ਹੋਇਆ 720 ਲੀਟਰ ਡੀਜ਼ਲ ਅਤੇ 210 ਲੀਟਰ ਪੈਟਰੋਲ ਬਰਾਮਦ ਕਰਦਿਆਂ ਉਸ ਖਿਲਾਫ 379 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਇੰਚਾਰਜ਼ ਪੁਲਿਸ ਚੌਕੀ ਮੁੱਦਕੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਮੁੱਦਕੀ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੁਹੰਮਦ ਫੈਆਦ ਪੁੱਤਰ ਮੁਹੰਮਦ ਫਕਰੂਦੀਨ ਵਾਸੀ ਅਮਨਾ ਪੂਰਨਾ ਜ਼ਿਲ੍ਹਾ ਪੰਜਾਬੀ ਢਾਬਾ ਠੇਕੇ 'ਤੇ ਲੈ ਕੇ ਚਲਾਉਂਦਾ ਹੈ, ਜੋ ਢਾਬੇ ’ਤੇ ਆਉਣ ਵਾਲੇ ਟਰੱਕ, ਵ੍ਹੀਕਲ ਤੋਂ ਡੀਜ਼ਲ ਤੇ ਪੈਟਰੋਲ ਚੋਰੀ ਕਰ ਕੇ ਅੱਗੇ ਵੇਚਦਾ ਹੈ। ਉਕਤ ਵਿਅਕਤੀ ਨੇ ਚੋਰੀ ਕੀਤਾ ਹੋਇਆ ਤੇਲ ਡਰੰਮਾਂ 'ਚ ਪਾ ਕੇ ਢਾਬੇ ਵਿਚ ਬਣੇ ਕਮਰੇ ਵਿਚ ਲੁਕੋ ਕੇ ਰੱਖਿਆ ਹੈ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਬਰਾਮਦ ਹੋ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ ਮੌਕੇ ’ਤੇ 720 ਲੀਟਰ ਡੀਜ਼ਲ ਅਤੇ 210 ਲੀਟਰ ਪੈਟਰੋਲ ਬਰਾਮਦ ਕੀਤਾ ਗਿਆ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

Have something to say? Post your comment

More From Punjab

ਕਿਸੇ ਵੀ ਸਿਆਸੀ ਪਾਰਟੀ ਨੇ ਮੌਜੂਦਾ ਚੋਣਾਂ 'ਚ ਬੇਦਅਬੀਆਂ ਦੇ ਇਨਸਾਫ਼ ਦੀ ਗੱਲ ਨਹੀਂ ਕੀਤੀ-ਹਰਿੰਦਰਜੀਤ ਢੀਂਡਸਾ

ਕਿਸੇ ਵੀ ਸਿਆਸੀ ਪਾਰਟੀ ਨੇ ਮੌਜੂਦਾ ਚੋਣਾਂ 'ਚ ਬੇਦਅਬੀਆਂ ਦੇ ਇਨਸਾਫ਼ ਦੀ ਗੱਲ ਨਹੀਂ ਕੀਤੀ-ਹਰਿੰਦਰਜੀਤ ਢੀਂਡਸਾ

ਚੜ੍ਹਦੀਕਲਾਂ ਟਾਈਮ ਟੀਵੀ ਵੱਲੋਂ ਬਰਨਾਲਾ 'ਚ ਚੋਣਾਂ 'ਤੇ ਓਪਨ ਡਿਬੇਟ ਕਰਵਾਈ

ਚੜ੍ਹਦੀਕਲਾਂ ਟਾਈਮ ਟੀਵੀ ਵੱਲੋਂ ਬਰਨਾਲਾ 'ਚ ਚੋਣਾਂ 'ਤੇ ਓਪਨ ਡਿਬੇਟ ਕਰਵਾਈ

ਅਤਿ ਮਹੱਤਵਪੂਰਨ ਬਣੀ ਜਲੰਧਰ ਸੀਟ ’ਤੇ ਆਸਾਨ ਨਹੀਂ ਹੋਵੇਗੀ ਕਿਸੇ ਵੀ ਉਮੀਦਵਾਰ ਦੀ ਜਿੱਤ, ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ

ਅਤਿ ਮਹੱਤਵਪੂਰਨ ਬਣੀ ਜਲੰਧਰ ਸੀਟ ’ਤੇ ਆਸਾਨ ਨਹੀਂ ਹੋਵੇਗੀ ਕਿਸੇ ਵੀ ਉਮੀਦਵਾਰ ਦੀ ਜਿੱਤ, ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ

ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ 'ਚ ਸ਼ਾਮਲ

ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ 'ਚ ਸ਼ਾਮਲ

ਗੰਨ ਪੁਆਇੰਟ 'ਤੇ ਆੜ੍ਹਤੀਏ ਤੋਂ 6 ਲੱਖ ਰੁਪਏ ਦੀ ਲੁੱਟ, ਸਾਦਿਕ ਥਾਣੇ ਤੋਂ 2 ਕਿੱਲੋਮੀਟਰ ਦੂਰੀ 'ਤੇ ਹੋਈ ਵਾਰਦਾਤ

ਗੰਨ ਪੁਆਇੰਟ 'ਤੇ ਆੜ੍ਹਤੀਏ ਤੋਂ 6 ਲੱਖ ਰੁਪਏ ਦੀ ਲੁੱਟ, ਸਾਦਿਕ ਥਾਣੇ ਤੋਂ 2 ਕਿੱਲੋਮੀਟਰ ਦੂਰੀ 'ਤੇ ਹੋਈ ਵਾਰਦਾਤ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ