ਫਿਲੌਰ : ਪਿੰਡ ਅੱਟੀ ਵਿਖ਼ੇ ਇਕੋ ਘਰ 'ਚੋਂ ਪੰਜਵੀਂ ਵਾਰੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਭਜਨ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਅੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੇ ਉਨ੍ਹਾਂ ਦੇ ਖ਼ੂਹ 'ਤੇ ਇਹ ਪੰਜਵੀਂ ਵਾਰੀ ਚੋਰੀ ਹੋਈ ਹੈ ਰਾਤ ਦੇ ਸਮੇਂ ਚੋਰ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਘਰ ਆ ਵੜੇ ਤੇ ਉਨ੍ਹਾਂ ਨੂੰ ਰੱਸਿਆ ਨਾਲ ਬੰਨ੍ਹ ਕੇ ਉਨ੍ਹਾਂ ਦਾ ਸਾਰਾ ਸਮਾਨ ਚੋਰੀ ਕਰ ਕੇ ਲੈ ਗਏ। ਜਿਸ ਵਿਚ ਜਰਨੇਟਰ, ਬੇਲਣਾ, ਪੱਠੇ ਕੁਤਰਨ ਵਾਲੀ ਮਸ਼ੀਨ ਅਤੇ ਖੇਤੀ ਕਰਨ ਵਾਲੇ ਹੋਰ ਜ਼ਰੂਰੀ ਸਮਾਨ ਨੂੰ ਵੀ ਲੱਦ ਕੇ ਲੈ ਗਏ। ਉਨ੍ਹਾਂ ਨੇ ਅੱਗੇ ਗੱਲਬਾਤ ਕਰਦੇ ਹੋਇਆ ਇਹ ਦੱਸਿਆ ਕਿ ਸਾਡੇ ਖੂਹ 'ਤੇ ਪੰਜਵੀਂ ਵਾਰ ਚੋਰੀ ਕਰਨ ਤੋਂ ਬਾਅਦ ਵੀ ਉਸ ਨੂੰ ਕਹਿ ਗਏ ਕਿ ਬਾਪੂ ਫੇਰ ਮਿਲਾਂਗੇ। ਉਸ ਨੇ ਦੱਸਿਆ ਕਿ ਅਸੀਂ ਤਿੰਨ ਵਾਰੀ ਪੁਲਿਸ ਨੂੰ ਰਿਪੋਰਟ ਕੀਤੀ ਪਰ ਸਾਡੇ ਪੱਲੇ ਕੁਝ ਨਹੀਂ ਪਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਚੋਰਾਂ ਖ਼ਿਲਾਫ਼ ਜਲਦ ਸਖ਼ਤ ਕਾਰਵਾਈ ਕੀਤੀ ਜਾਵੇ ।