Friday, August 22, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਇੰਸਪੈਕਟਰ ਨੇ ਕੀਤਾ ਇੰਸਪੈਕਟਰ ਨੂੰ ਰੰਗੇ ਹੱਥੀਂ ਕਾਬੂ

March 25, 2024 02:38 PM


ਬਰਨਾਲਾ, 22ਮਾਰਚ (ਬਘੇਲ ਸਿੰਘ ਧਾਲੀਵਾਲ)-ਸਥਾਨਕ ਨਗਰ ਕੌਂਸਲ ਵਿਚ ਕੰਮ ਕਰਦੇ ਇੰਸੈਪਟਰ ਨੂੰ ਰੰਗੇਂ ਹੱਥੀਂ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਰਨਾਲਾ ਦੀ ਟੀਮ ਨੇ ਉਚ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦਫ਼ਤਰ ਬਰਨਾਲਾ ਵਿਚ ਤਾਇਨਾਤ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਰਛਪਾਲ ਸਿੰਘ ਵਾਸੀ ਹੰਡਿਆਇਆ ਜਿਸਨੇ ਆਪਣੇ ਕਿਸੇ ਪਲਾਟ ਵਿਚ ਕੋਈ ਸ਼ੈਡ ਵਗੈਰਾ ਪਾਇਆ ਹੋਇਆ ਸੀ ਇਸਦੀ ਭਿਣਕ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਹਰਬਖ਼ਸ਼ ਸਿੰਘ ਨੂੰ ਪਈ ਤਾਂ ਉਸਨੇ ਇਕ ਨੋਟਿਸ ਕੱਟ ਕੇ ਰਛਪਾਲ ਸਿੰਘ ਕੋਲ ਚਲਾ ਗਿਆ ਤੇ ਆਖਿਆ ਕਿ ਤੂੰ ਨਕਸ਼ਾ ਨਹੀਂ ਬਣਾਇਆ ਜਿਸ ਕਾਰਨ ਇਹ ਨੋਟਿਸ ਤੈਨੂੰ ਭੇਜਿਆ ਗਿਆ, ਜੇਕਰ ਇਸਨੂੰ ਖ਼ੁਰਦ ਬੁੁਰਦ ਕਰਾਉਣਾ ਤੇ ਮੈਨੂੰ 50ਹਜ਼ਾਰ ਰੁਪਏ ਦੇ ਦਿਓ ਤਾਂ ਇਹ ਨੋਟਿਸ ਰਫ਼ਾ ਦਫ਼ਾ ਹੋ ਜਾਏਗਾ। ਸ਼ਿਕਾਇਤ ਕਰਤਾ ਰਛਪਾਲ ਸਿੰਘ ਦੀ ਤੇ ਇੰਸਪੈਕਟਰ ਹਰਬਖਸ਼ ਸਿੰਘ ਦੀ ਗੱਲਬਾਤ 25ਹਜ਼ਾਰ ਰੁਪਏ ਵਿਚ ਤੈਅ ਹੋ ਗਈ ਜਿਸਨੂੰ ਦੇਣਾ ਸੀ। ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਨੇ ਇਹ ਮਾਮਲਾ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਦੇ ਹੁਕਮਾਂ ਤਹਿਤ ਅੱਜ ਸਰਕਾਰੀ ਗਵਾਹਾਂ ਦੀ ਨਿਗਰਾਨੀ ਵਿਚ ਇਸ ਇੰਸਪੈਕਟਰ ਹਰਬਖ਼ਸ਼ ਸਿੰਘ ਨੂੰ ਰੰਗੇਂ ਹੱਥੀਂ ਕਾਬੂ ਕਰਕੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਮਾਮਲਾ ਦਰਜ਼ ਕਰਨ ਉਪਰੰਤ ਨਾਮਜ਼ਦ ਹਰਬਖ਼ਸ਼ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Have something to say? Post your comment