Saturday, April 04, 2026
24 Punjabi News World
Mobile No: + 31 6 39 55 2600
Email id: hssandhu8@gmail.com

Punjab

ਐੱਸਜੀਪੀਸੀ ਚੋਣਾਂ ’ਚੋਂ ਹਰਿਆਣਾ ਦੇ ਚੋਣ ਹਲਕਿਆਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ

December 07, 2023 02:33 PM

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਹਰਿਆਣਾ ’ਚ ਮੌਜੂਦ ਚੋਣ ਹਲਕਿਆਂ ਨੂੰ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਬੁੱਧਵਾਰ ਨੂੰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕੇਂਦਰ ਸਰਕਾਰ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਤੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ। ਪਟੀਸ਼ਨ ’ਚ ਦਲੀਲ ਦਿੱਤੀ ਗਈ ਹੈ ਕਿ ਹਰਿਆਣੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਜਾ ਚੁੱਕਿਆ ਹੈ। ਇਸ ਲਈ ਹਰਿਆਣੇ ਦੇ ਚੋਣ ਹਲਕਿਆਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਅੰਮ੍ਰਿਤਸਰ ਵਾਸੀ ਬਲਦੇਵ ਸਿੰਘ ਸਿਰਸਾ ਨੇ ਪਟੀਸ਼ਨ ਦਾਖ਼ਲ ਕਰਦਿਆਂ 20 ਅਪ੍ਰੈਲ 1996 ਦੇ ਨੋਟੀਫਿਕੇਸ਼ਨ ਤੇ ਇਸ ਤੋਂ ਬਾਅਦ 17 ਸਤੰਬਰ 2009 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਣ) ਐਕਟ 2014 ਸੂਬੇ ’ਚ ਲਾਗੂ ਹੋ ਚੁੱਕਿਆ ਹੈ ਤੇ ਇਸ ’ਤੇ ਸੁਪਰੀਮ ਕੋਰਟ ਵੀ ਮੋਹਰ ਲਾ ਚੁੱਕੀ ਹੈ। ਇਸ ਲਈ ਹਰਿਆਣੇ ’ਚ ਮੌਜੂਦ ਚੋਣ ਹਲਕਿਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚੋਂ ਹਟਾਇਆ ਜਾਵੇ ਤੇ ਚੋਣਾਂ ਲਈ ਨਵੇਂ ਸਿਰੇ ਤੋਂ ਚੋਣ ਹਲਕਿਆਂ ਨੂੰ ਨੋਟੀਫਾਈਡ ਕੀਤਾ ਜਾਵੇ।

Have something to say? Post your comment

More From Punjab

Chandigarh Woman Slams Uber After Driver Allegedly Abandons Injured Daughter in Mohali Crash

Chandigarh Woman Slams Uber After Driver Allegedly Abandons Injured Daughter in Mohali Crash

ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਗੁਰਪੁਰਬ ਸਮਾਗਮ ਦੌਰਾਨ ਨਾਚ-ਗਾਣੇ ਦਾ ਪ੍ਰੋਗਰਾਮ, ਸਿੱਖ ਸੰਗਤਾਂ ਵੱਲੋਂ ਵਿਰੋਧ

ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਗੁਰਪੁਰਬ ਸਮਾਗਮ ਦੌਰਾਨ ਨਾਚ-ਗਾਣੇ ਦਾ ਪ੍ਰੋਗਰਾਮ, ਸਿੱਖ ਸੰਗਤਾਂ ਵੱਲੋਂ ਵਿਰੋਧ

ਡੇਰਾਬੱਸੀ ਵਿੱਚ ਪੁਲਿਸ ਤੇ ਲਾਰੈਂਸ-ਗੋਲਡੀ ਢਿੱਲੋਂ ਗੈਂਗ ਵਿਚਕਾਰ ਮੁਕਾਬਲਾ, ਦੋ ਗੈਂਗ ਮੈਂਬਰ ਜ਼ਖਮੀ

ਡੇਰਾਬੱਸੀ ਵਿੱਚ ਪੁਲਿਸ ਤੇ ਲਾਰੈਂਸ-ਗੋਲਡੀ ਢਿੱਲੋਂ ਗੈਂਗ ਵਿਚਕਾਰ ਮੁਕਾਬਲਾ, ਦੋ ਗੈਂਗ ਮੈਂਬਰ ਜ਼ਖਮੀ

Mohali: Man Murders Wife Under Influence of Alcohol; Married Just Two Months Ago

Mohali: Man Murders Wife Under Influence of Alcohol; Married Just Two Months Ago

ਪੰਜਾਬ ਕਾਂਗਰਸ ਨੇ ਐਲਾਨੀ 27 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ, 2027 ਚੋਣਾਂ ਲਈ ਤਿਆਰੀਆਂ ਤੇਜ਼

ਪੰਜਾਬ ਕਾਂਗਰਸ ਨੇ ਐਲਾਨੀ 27 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ, 2027 ਚੋਣਾਂ ਲਈ ਤਿਆਰੀਆਂ ਤੇਜ਼

ਦਿੱਲੀ ਬਲਾਸਟ ਮਾਮਲਾ: ਸ੍ਰੀਨਗਰ ਦੇ ਕੁਲਗਾਮ ਤੋਂ ਡਾਕਟਰ ਤਜਾਮੁਲ ਅਹਿਮਦ ਮਲਿਕ ਗ੍ਰਿਫ਼ਤਾਰ, ਅੱਤਵਾਦੀ ਮਾਡਿਊਲ ਨਾਲ ਸੰਬੰਧਾਂ ਦੀ ਜਾਂਚ ਜਾਰੀ

ਦਿੱਲੀ ਬਲਾਸਟ ਮਾਮਲਾ: ਸ੍ਰੀਨਗਰ ਦੇ ਕੁਲਗਾਮ ਤੋਂ ਡਾਕਟਰ ਤਜਾਮੁਲ ਅਹਿਮਦ ਮਲਿਕ ਗ੍ਰਿਫ਼ਤਾਰ, ਅੱਤਵਾਦੀ ਮਾਡਿਊਲ ਨਾਲ ਸੰਬੰਧਾਂ ਦੀ ਜਾਂਚ ਜਾਰੀ

ਕਾਹਨੂੰਵਾਨ ਵਿਖੇ ਡਿਊਟੀ ਦੌਰਾਨ ਬਿਜਲੀ ਵਿਭਾਗ ਦੇ ਜੇ.ਈ. ਅਵਤਾਰ ਸਿੰਘ ਦੀ ਕਰੰਟ ਲੱਗਣ ਨਾਲ ਮੌਤ

ਕਾਹਨੂੰਵਾਨ ਵਿਖੇ ਡਿਊਟੀ ਦੌਰਾਨ ਬਿਜਲੀ ਵਿਭਾਗ ਦੇ ਜੇ.ਈ. ਅਵਤਾਰ ਸਿੰਘ ਦੀ ਕਰੰਟ ਲੱਗਣ ਨਾਲ ਮੌਤ

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਵਾਦ: VC ਅਤੇ ਵਿਦਿਆਰਥੀਆਂ ਦੀ ਮੀਟਿੰਗ, ਪਰ ਪ੍ਰਦਰਸ਼ਨ ਜਾਰੀ

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਵਾਦ: VC ਅਤੇ ਵਿਦਿਆਰਥੀਆਂ ਦੀ ਮੀਟਿੰਗ, ਪਰ ਪ੍ਰਦਰਸ਼ਨ ਜਾਰੀ

ਲੁਧਿਆਣਾ ਸਬਜ਼ੀ ਮੰਡੀ ਵਿੱਚ ਭਿਆਨਕ ਅੱਗ, ਕਈ ਦੁਕਾਨਾਂ ਸੜੀਆਂ, ਧਮਾਕਿਆਂ ਨਾਲ ਮਚੀ ਦਹਿਸ਼ਤ

ਲੁਧਿਆਣਾ ਸਬਜ਼ੀ ਮੰਡੀ ਵਿੱਚ ਭਿਆਨਕ ਅੱਗ, ਕਈ ਦੁਕਾਨਾਂ ਸੜੀਆਂ, ਧਮਾਕਿਆਂ ਨਾਲ ਮਚੀ ਦਹਿਸ਼ਤ

U.S. Senate Passes Bill to End Longest Government Shutdown

U.S. Senate Passes Bill to End Longest Government Shutdown