Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਕਾਟਲੈਂਡ: ਸਿੱਧੂ ਮੂਸੇਵਾਲਾ ਦੀ ਯਾਦ 'ਚ ਅਰਦਾਸ ਸਮਾਗਮ ਕਰਵਾਇਆ ਗਿਆ

June 28, 2022 03:42 AM
ਸਕਾਟਲੈਂਡ: ਸਿੱਧੂ ਮੂਸੇਵਾਲਾ ਦੀ ਯਾਦ 'ਚ ਅਰਦਾਸ ਸਮਾਗਮ ਕਰਵਾਇਆ ਗਿਆ 
 
ਪੰਜਾਬ ਵਿੱਚ ਸੁਰੱਖਿਆ ਢਿੱਲ 'ਤੇ ਉਠਾਏ ਸਵਾਲ 
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) 
ਸਕਾਟਲੈਂਡ ਦੇ ਉੱਦਮੀ ਕਾਰੋਬਾਰੀ ਨੌਜਵਾਨਾਂ ਵੱਲੋਂ
ਭਰ ਜਵਾਨੀ ਵਿੱਚ ਜਹਾਨੋਂ ਰੁਖ਼ਸਤ ਹੋ ਗਏ ਗਾਇਕ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਗੁਰੂ ਗ੍ਰੰਥ ਸਹਿਬ ਗੁਰਦੁਆਰਾ ਗਲਾਸਗੋ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਨੌਜਵਾਨ ਗੁਰਚੇਤ ਸਿੰਘ ਗੁਰੀ ਤੇ ਰੌਬਿਨ ਸਿੰਘ, ਹਰਜਿੰਦਰ ਸਿੰਘ, ਪ੍ਰਵੀਨ, ਨਿਤਿਨ ਠਾਕੁਰ, ਪ੍ਰਦੀਪ, ਜਸਪਾਲ ਸਿੰਘ ਸੋਨੂੰ, ਪੁਸ਼ਪਿੰਦਰ ਸਿੰਘ, ਸਿਮਰ, ਰਾਜੀਵ ਕੌਲੇ, ਜਸਵੰਤ ਸਿੰਘ, ਸੰਦੀਪ ਸਿੰਘ, ਅਜੇ ਦਿਓਲ, ਗੁਰੂ ਸਿੰਘ, ਸਨੀ ਢਿੱਲੋਂ, ਨਿਤਿਸ਼, ਅੰਕੁਸ਼, ਗੋਪੀ, ਕਰਮਜੀਤ ਸਿੰਘ, ਅਨਮੋਲ ਸਿੰਘ, ਜਸਰਾਏ ਸਿੰਘ ਆਦਿ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਸਕਾਟਲੈਂਡ ਭਰ ਵਿੱਚੋਂ ਸੰਗਤਾਂ ਨੇ ਹਾਜ਼ਰੀ ਭਰ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰੂਘਰ ਦੇ ਵਜ਼ੀਰ ਭਾਈ ਅਮਰੀਕ ਸਿੰਘ, ਭਾਈ ਮਨਪ੍ਰੀਤ ਸਿੰਘ ਤੇ ਗਗਨਦੀਪ ਸਿੰਘ ਵੱਲੋਂ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਗੁਰਚੇਤ ਸਿੰਘ ਗੁਰੀ ਤੇ ਨਿਤਿਨ ਠਾਕੁਰ, ਚਰਨਦੀਪ ਸਿੰਘ ਨੇ ਜਿੱਥੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਧਲੀ ਭਰੇ ਬੋਲ ਸਾਂਝੇ ਕੀਤੇ ਉੱਥੇ ਪੰਜਾਬ ਵਿੱਚ ਸੁਰੱਖਿਆ ਵਿਵਸਥਾ ਵਿੱਚ ਲਗਾਤਾਰ ਚਲਦੀ ਆ ਰਹੀ ਢਿੱਲ 'ਤੇ ਵੀ ਸਵਾਲ ਉਠਾਏ। ਨੌਜਵਾਨ ਨੇ ਕਿਹਾ ਕਿ ਵਿਦੇਸ਼ਾਂ 'ਚ ਵਸਦੇ ਪੰਜਾਬੀ ਆਪਣੀ ਮਾਤਭੂਮੀ 'ਤੇ ਵਸਦੇ ਪਰਿਵਾਰਾਂ ਨੂੰ ਵਾਪਸ ਮਿਲਣ ਜਾਣ ਲਈ ਵੀ ਸਹਿਮ ਦੇ ਮਾਹੌਲ ਵਿੱਚੋਂ ਗੁਜਰ ਰਹੇ ਹਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਸੁਹਿਰਦ ਹੋ ਕੇ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੰਦੀ ਤਾਂ ਪੰਜਾਬ ਨੂੰ ਸਿਰਫ ਟੂਰਿਜ਼ਮ ਦੇ ਪੱਖ ਤੋਂ ਹੀ ਵੱਡਾ ਨੁਕਸਾਨ ਨਹੀਂ ਝੱਲਣਾ ਪਵੇਗਾ ਬਲਕਿ ਕੋਈ ਵੀ ਕਾਰੋਬਾਰੀ ਨਿਵੇਸ਼ ਕਰਨ ਲਈ ਵੀ ਅੱਗੇ ਨਹੀਂ ਆਵੇਗਾ। ਸਮਾਗਮ ਸਮਾਪਤੀ ਉਪਰੰਤ ਸਮੂਹ ਪ੍ਰਬੰਧਕ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਹੀ ਸਮੂਹਿਕ ਤੌਰ 'ਤੇ ਥਾਪੀ ਮਾਰ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਨੌਜਵਾਨਾਂ ਵੱਲੋਂ ਆਪਣੇ ਮਹਿਬੂਬ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਨਾਲ 5911 ਅਤੇ "ਲੀਜੈਂਡ ਨੈਵਰ ਡਾਈਜ਼" ਲਿਖੇ ਵਾਲੀਆਂ ਕਮੀਜ਼ਾਂ ਵੀ ਪਹਿਨੀਆਂ ਹੋਈਆਂ ਸਨ।
 
Have something to say? Post your comment

More From Punjab

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਲੁਧਿਆਣਾ ਦੇ ਪੁਰਾਣੇ ਬਾਜ਼ਾਰ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ

ਲੁਧਿਆਣਾ ਦੇ ਪੁਰਾਣੇ ਬਾਜ਼ਾਰ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ

ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਹੋਇਆ ਪਾਕਿਸਤਾਨੀ ਡ੍ਰੋਨ

ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਹੋਇਆ ਪਾਕਿਸਤਾਨੀ ਡ੍ਰੋਨ

ਲੁਧਿਆਣਾ 'ਚ ਵੱਡਾ ਹਾਦਸਾ, ਦੋ ਕੈਂਟਰਾਂ ਵਿਚਕਾਰ ਹੋਈ ਟੱਕਰ ਦੌਰਾਨ ਡਰਾਈਵਰ ਦੀ ਮੌਤ, ਮਸਾਂ ਕੱਢੀ ਲਾਸ਼

ਲੁਧਿਆਣਾ 'ਚ ਵੱਡਾ ਹਾਦਸਾ, ਦੋ ਕੈਂਟਰਾਂ ਵਿਚਕਾਰ ਹੋਈ ਟੱਕਰ ਦੌਰਾਨ ਡਰਾਈਵਰ ਦੀ ਮੌਤ, ਮਸਾਂ ਕੱਢੀ ਲਾਸ਼

ਮੁੱਖ ਮੰਤਰੀ ਮਾਨ ਅੱਜ ਲਵ-ਕੁਸ਼ ਚੌਕ ਤੋਂ ਭਗਤ ਸਿੰਘ ਚੌਕ ਤੱਕ ਕਰਨਗੇ ਰੋਡ ਸ਼ੋਅ, ਪਵਨ ਕੁਮਾਰ ਟੀਨੂੰ ਲਈ ਕਰਨਗੇ ਪ੍ਰਚਾਰ

ਮੁੱਖ ਮੰਤਰੀ ਮਾਨ ਅੱਜ ਲਵ-ਕੁਸ਼ ਚੌਕ ਤੋਂ ਭਗਤ ਸਿੰਘ ਚੌਕ ਤੱਕ ਕਰਨਗੇ ਰੋਡ ਸ਼ੋਅ, ਪਵਨ ਕੁਮਾਰ ਟੀਨੂੰ ਲਈ ਕਰਨਗੇ ਪ੍ਰਚਾਰ

ਧੀ ਨਿਆਮਤ ਕੌਰ ਮਾਨ ਨੂੰ ਮੱਥਾ ਟਿਕਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ CM ਮਾਨ ਤੇ ਗੁਰਪ੍ਰੀਤ ਕੌਰ

ਧੀ ਨਿਆਮਤ ਕੌਰ ਮਾਨ ਨੂੰ ਮੱਥਾ ਟਿਕਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ CM ਮਾਨ ਤੇ ਗੁਰਪ੍ਰੀਤ ਕੌਰ

ਡਰੱਗ ਇੰਸਪੈਕਟਰ ਨੇ ਸਿਵਲ ਸਰਜਨ ਨੂੰ ਕੱਢੀਆਂ ਗਾਲ਼ਾਂ, ਸਿਵਲ ਸਰਜਨ ਨੇ ਐੱਸਐੱਸਪੀ ਤੇ ਡੀਸੀ ਨੂੰ ਕੀਤੀ ਸ਼ਿਕਾਇਤ

ਡਰੱਗ ਇੰਸਪੈਕਟਰ ਨੇ ਸਿਵਲ ਸਰਜਨ ਨੂੰ ਕੱਢੀਆਂ ਗਾਲ਼ਾਂ, ਸਿਵਲ ਸਰਜਨ ਨੇ ਐੱਸਐੱਸਪੀ ਤੇ ਡੀਸੀ ਨੂੰ ਕੀਤੀ ਸ਼ਿਕਾਇਤ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ