Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਲੋਕਾਂ ਦਾ ਹਥਿਆਰ ਹੈ ਲੋਕਤੰਤਰ

January 10, 2022 11:59 PM

ਲੋਕਾਂ ਦਾ ਹਥਿਆਰ ਹੈ ਲੋਕਤੰਤਰ
ਭਾਰਤ ਵਿੱਚ ਵੋਟਾਂ ਸਮੇਂ ਹੱਕ ਅਤੇ ਖਿਲਾਫ ਅਵਾਜ ਉਠਾਉਣ ਲਈ ਭਾਰਤ ਮਾਤਾ ਨੂੰ
ਸ਼ਿੰਗਾਰਦਾ ਲੋਕਤੰਤਰ ਲੋਕਾਂ ਦਾ ਹਥਿਆਰ ਹੈ । ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਨੇ ਧਰਤੀ ਉਤੇ
ਜੀਉਣ ਲਈ ਖੁਦ ਹੀ ਕਈ ਤਰ੍ਹਾਂ ਦੇ ਮਾਪਦੰਡ ਨਿਰਧਾਰਿਤ ਕੀਤੇ। ਜਿਨ੍ਹਾਂ ਵਿੱਚ ਸਮਾਜਿਕ ਅਤੇ
ਰਾਜਨੀਤਿਕ ਖੇਤਰ ਮੁੱਖ ਹਨ। ਸਾਡੇ ਦੇਸ਼ ਵਿੱਚ ਲੋਕਤੰਤਰ ਦਾ ਰਾਜ ਕਾਇਮ ਹੋਇਆ। ਭਾਰਤ ਮਾਤਾ
ਦੇ ਸਿਰ ਤੇ ਲੋਕੰਤਤਰ ਦਾ ਤਾਜ ਲੋਕ ਹਿੱਤਾਂ ਵਿੱਚ ਗੂੰਜਦਾ ਹੈ। ਲੋਕਤੰਤਰ ਹੀ ਭਾਰਤ ਮਾਤਾ ਦੀ
ਸ਼ਾਨ ਨੂੰ ਦੁਨੀਆਂ ਵਿੱਚ ਨਿਖਾਰਦਾ ਹੈ। ਲੋਕਤੰਤਰ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਜ਼ੋ ਜਨਤਾ ਦੀ
ਕਸਵੱਟੀ ਤੇ ਪੂਰਾ ਨਾ ਉਤਰੇ ਉਹ ਬਦਲ ਜਾਂਦੇ ਹਨ। ਪਰ ਉਨ੍ਹਾਂ ਦੇ ਗਲਤ ਫੈਸਲੇ ਅਤੇ ਗਲਤ ਤੋਰ
ਤਰੀਕੇ ਦਾ ਹਿਸਾਬ ਕਿਤਾਬ ਲੈਣ ਲਈ ਸਭ ਚੁੱਪ ਹੋ ਜਾਂਦੇ ਹਨ। ਜਨਤਾ ਵਿਚਾਰੀ ਕੋਲ ਮਜਬੂਰੀ
ਹੁੰਦੀ ਹੈ ਹੋਰ ਜਾਣਾ ਵੀ ਕਿਥੇ ਹੁੰਦਾ ਹੈ? ਦੂਜਾ ਅਗਿਆਨਤਾ ਦਾ ਹਨੇਰਾ ਵੀ ਕੁਝ ਹੋਰ ਸੋਚਣ ਨਹੀਂ
ਦਿੰਦਾ। ਇਸੇ ਲਈ ਲੋਕਤੰਤਰ ਅਹਿੰਸਾ ਨੂੰ ਪਰੇ ਹਟਾ ਕੇ ਹਥਿਆਰਨੁਮਾ ਸਾਬਤ ਹੁੰਦਾ ਹੈ ।
ਇਬਰਾਹਿਮ ਲਿੰਕਨ ਨੇ ਅੰਦਰੂਨੀ ਭਾਵ — ਅਰਥਾਂ ਨਾਲ ਲੋਕਤੰਤਰ ਨੂੰ ਇਉਂ ਪ੍ਰਭਾਸ਼ਿਤ
ਕੀਤਾ ਸੀ " ਲੋਕਤੰਤਰ ਲੋਕਾਂ ਲਈ, ਲੋਕਾਂ ਦੁਆਰਾ ਅਤੇ ਲੋਕਾਂ ਦਾ ਸ਼ਾਸਨ ਹੁੰਦਾ ਹੈ।” ਇਸ
ਕਥਨ ਦਾ ਸਮੇਂ ਅਤੇ ਸਥਿਤੀ ਮੁਤਾਬਿਕ ਰੁਤਬਾ ਉੱਚਾ ਹੈ, ਜਿਥੇ ਜਨਤਾ ਭੋਲੀ ਭਾਲੀ ਹੋਵੇ ਉਥੇ
ਲੋਕਤੰਤਰ ਦੇ ਉਦੇਸ਼ ਦੀ ਪ੍ਰਾਪਤੀ ਦਾ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ।‘ ਜਿਥੇ ਫੱ[ਲ ਉਥੇ
ਕੰਡਾ’ ਦੀ ਉਦਾਹਰਣ ਸਹਿਤ ਲੋਕਤੰਤਰ ਵੀ ਗੁਣਾਂ ਅਤੇ ਅਵਗੁਣਾਂ ਉਤੇ ਖੜ੍ਹਾ ਹੈ। ਗਿਣਾਤਮਿਕ
ਅਤੇ ਗੁਣਾਂਤਮਿਕ ਪੱਖ ਵੀ ਆਪਣਾ ਆਪਣਾ ਪ੍ਰਭਾਵ ਪਾਉਂਦੇ ਰਹਿੰਦੇ ਹਨ। ਵਿਅੰਗਆਤਮਿਕ ਤੋਰ
ਤੇ ਲੋਕਤੰਤਰ ਦੀ ਪਰਿਭਾਸ਼ਾ ਇਸ ਤਰ੍ਹਾਂ ਉਪਜੀ ਸੀ “ਲੋਕਤੰਤਰ ਲੋਕਾਂ ਦਾ ਡੰਡਾ, ਲੋਕਾਂ ਦੁਆਰਾ,
ਲੋਕਾਂ ਦੀ ਪਿੱਠ ਉਤੇ ਤੋੜਨਾ ਹੈ” ਇੱਕ ਵਾਰ ਲੋਕਾਂ ਤੋਂ ਰਾਜ ਭਾਗ ਪ੍ਰਾਪਤ ਕਰਕੇ ਲੋਕਤੰਤਰ ਦੇ
ਰਖਵਾਲੇ ਲੋਕਾਂ ਦੀ ਚਿੰਤਾ ਛੱਡ ਕੇ ਉਨ੍ਹਾਂ ਨੂੰ ਨੁਕਰੇ ਲਾ ਦਿੰਦੇ ਹਨ। ਇਸ ਵਾਰ ਕਿਸਾਨ ਅੰਦੋਲਨ ਨੇ
ਨਵੀਂ ਦਸ਼ਾ ਅਤੇ ਦਿਸ਼ਾ ਦੀ ਆਸ ਬਣਾਈ ਹੈ ।
ਲੋਕਾਂ ਨੂੰ ਚੁੱਪ ਚੁਪੀਤੇ ਭੜਾਸ ਕੱਢਣ ਦਾ ਮੌਕਾ ਇਸੇ ਲਈ ਕਿਹਾ ਜਾਂਦਾ ਹੈ । ਲੋਕਤੰਤਰ
ਵਿੱਚ ਲੋਕ ਹੱਕ ਵਿੱਚ ਨਹੀਂ ਬਲਕਿ ਖਿਲਾਫ ਵੋਟ ਪਾਉਂਦੇ ਹਨ। ਹੱਕ ਅਤੇ ਖਿਲਾਫ ਵੋਟ ਪੈਣ ਨਾਲ
ਭਵਿੱਖ ਖੁਸ਼ਗਵਾਰ ਦੇਖਿਆ ਜਾਂਦਾ ਹੈ, ਬਦਕਿਸਮਤੀ ਨਾਲ ਛੇ ਮਹੀਨੇ ਵਿੱਚ ਹੀ ਲੋਕ ਆਪਣੀ

ਗਲਤੀ ਮਹਿਸੂਸ ਕਰਣ ਲੱਗ ਪਂ?ਦੇ ਹਨ। ਬਿਨਾ ਸ਼ੱਕ ਵੋਟ ਦਾ ਹਥਿਆਰ ਹੀ ਲੋਕਾਂ ਨੂੰ
ਲੋਕਤੰਤਰਿਕ ਬਣਾਉਂਦਾ ਹੈ। ਜਿਸ ਵਿੱਚ ਸਮਾਂ ਆਉਂਣ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ
ਲੈਂਦੇ ਹਨ। ਪਰ ਜਿਸ ਆਸ ਉਮੀਦ ਨਾਲ ਵੋਟ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਅੱਗੇ
ਰਖਵਾਲਿਆ ਵੱਲੋਂ ਤੁਰਿਆ ਨਹੀਂ ਜਾਂਦਾ। ਵੋਟ ਦੀ ਵਰਤੋਂ ਤੋਂ ਬਾਅਦ ਵੋਟਰ ਦੀ ਸੋਚ ਅਤੇ ਆਸ
ਨੁਕਰੇ ਅਤੇ ਜੇਤੂ ਅਗਲੇ 5 ਸਾਲ ਬਾਅਦ ਦਾ ਨਕਸ਼ਾ ਸੋਚਣ ਲੱਗ ਪੈਂਦਾ ਹੈ। ਇੱਕ ਇਹ ਵੀ ਰੁਝਾਨ
ਹੁੰਦਾ ਹੈ ਅੱਜ ਦੀ ਹੰਢਾਵੋਂ ਕੱਲ ਤਾਂ ਲੋਕਾਂ ਨੇ ਮੁੱਖ ਮੋੜ ਹੀ ਲੈਣਾ ਹੈ। ਬੇਇੰਨਸਾਫੀ , ਬੇਰੁਜਗਾਰੀ ਅਤੇ
ਭ੍ਰਿਸ਼ਟਾਚਾਰ ਲੋਕਤੰਤਰ ਵਿੱਚ ਅੱਗ ਬਬੂਲੇ ਵਾਂਗ ਨੱਚਦੇ ਹਨ। ਪਰ ਇਕਦਮ ਅਗਲੇ 5 ਸਾਲ ਲਈ
ਲੋਕਾਂ ਦੀ ਕਚਿਹਰੀ ਵਿੱਚ ਲੰਬਿਤ ਪੈ ਜਾਂਦੇ ਹਨ। ਸਾਡੀ ਅਗਿਆਨਤਾ ਦਾ ਰਾਜਨੀਤਕ ਵਰਗ
ਸਹਿਜੇ ਹੀ ਅੰਦਾਜ਼ਾ ਲਾ ਲੈਂਦਾ ਹੈ । ਇਸੇ ਲਈ ਇਹ ਨੌਬਤ ਆਉਂਦੀ ਹੈ ।
ਆਮ ਲੋਕਾਂ ਨੂੰ ਵੋਟਾਂ ਸਮੇਂ ਹੀ ਲੋਕਤੰਤਰ ਦਾ ਪਤਾ ਚੱਲਦਾ ਹੈ । ਰਾਜਨੀਤੀਵਾਨਾਂ ਨੂੰ ਸਵਾਲ
ਪੁੱਛਣ ਵਿੱਚ ਡਰਦੇ ਰਹਿੰਦੇ ਹਨ । ਇਸ ਪਿੱਛੇ ਸਾਡੀ ਗੈਰਜਾਗਰੂਕਤਾ ਅਤੇ ਅਗਿਆਨਤਾ ਦਾ ਹਨੇਰਾ
ਹੁੰਦਾ ਹੈ । ਲੋਕਤੰਤਰ ਫ਼ਰਜ਼ਾ ਦੀ ਪਾਲਣਾ ਦਾ ਸੁਨੇਹਾ ਦਿੰਦਾ ਹੈ, ਪਰ ਫ਼ਰਜ਼ ਲੋਕਾਂ ਦੇ ਪੱਲੇ ਅਤੇ
ਹੱਕ ਰਖਵਾਲਿਆਂ ਦੇ ਪੱਲੇ ਪੈ ਜਾਂਦੇ ਹਨ। ਲੋਕਾਂ ਦੇ ਹੱਕ, ਜਿੱਤਣ ਵਾਲੀ ਜਮਾਤ ਕੋਲ ਗਿਰਵੀ ਹੋ
ਜਾਂਦੇ ਹਨ। ਜਨਤਾ ਅਨੈਤਿਕਤਾ, ਬੇਇੰਨਸਾਫੀ ਅਤੇ ਸ਼ੋਸਣ ਨੂੰ ਪਿੰਡੇ ਹੰਢਾਉਣ ਲਈ ਮਜਬੂਰ ਹੋ ਕੇ
ਲਾਚਾਰ ਹੋ ਜਾਂਦੀ ਹੈ। ਸਭ ਕੁਝ ਅਣਸੁਲਝੇ ਅਤੇ ਅਣਕਿਆਸੇ ਸਵਾਲਾਂ ਵਿੱਚ ਘਸਮੰਡਿਆ ਜਾਂਦਾ
ਹੈ। ਜਨਤਾ ਨੂੰ ਘਟਨਾਵਾਂ ਸਦਾ ਯਾਦ ਰੱਖਣੀਆਂ ਚਾਹੀਦੀਆਂ ਹਨ, ਤਾਂ ਜ਼ੋ ਦੁਹਰਾਓ ਨਾ ਹੋਵੇ। ਪਰ
ਇਸ ਲਈ ਸਾਡੀ ਅਣਸੋਝੀ ਅਤੇ ਅਗਿਆਨਤਾ ਲੋਕਤੰਤਰ ਦੇ ਰਖਵਾਲਿਆਂ ਲਈ ਸਹਾਈ ਹੋ ਜਾਂਦੀ
ਹੈ । ਬਹੁਤੇ ਰਖਵਾਲੇ ਸੱਚ ਬੋਲਣ ਤੋਂ ਪਾਸਾ ਵੱਟਦੇ ਹਨ। ਸਾਡੀ ਭੇਡ — ਚਾਲ ਦਾ ਸਹਾਰਾ ਲੈਂਦੇ
ਹਨ। ਮੋਕੇ ਦੇ ਹਾਲਾਤ ਅਨੁਸਾਰ ਸ਼ਰਾਬ, ਪੈਸਾ ਅਤੇ ਲਾਲਚ ਵੰਡ ਕੇ ਲੋਕਾਂ ਦੀ ਲਾਚਾਰੀ ਦਾ
ਫਾਇਦਾ ਉਠਾਇਆ ਜਾਂਦਾ ਹੈ। ਜਨਤਾ ਦੀ ਇਸ ਲਾਚਾਰੀ ਨੂੰ ਪੈਦਾ ਹੋਣ ਦੇ ਕਾਰਨਾਂ ਦੀ ਪੜ੍ਹਤਾਲ
ਕਰਕੇ ਜਗਿਆਸਾ ਪੈਦਾ ਕਰਨੀ ਚਾਹੀਦੀ ਹੈ। ਇਸਦਾ ਸਿੱਟਾ ਇਹ ਨਿਕਲਦਾ ਹੈ ਕਿ ਲੋਕਤੰਤਰ
ਵਿੱਚ ਲੋਕਾਂ ਦੀ ਨਜਾਕਤ ਪਹਿਚਾਣ ਕੇ ਰਾਜਨੀਤਿਕ ਵਰਗ ਸਭ ਕੁਝ ਸਿੱਖ ਲੈਦਾ ਹੈ, ਜਦੋਂ ਕਿ ਲੋਕ
ਸਿੱਖਣ ਤੋਂ ਦਰਕਿਨਾਰ ਹੋ ਕੇ ਅਣਸੁਲਝੇ ਸਵਾਲਾਂ ਵਿੱਚ ਗੁਆਚ ਜਾਂਦੇ ਹਨ।
ਲੋਕਤੰਤਰ ਵਿੱਚ ਸਰਕਾਰ ਤੇ " ਹਰ ਇੱਕ ਮਾਣ ਕਰਦਾ ਹੈ ਕਿ ਉਸਦੀ ਭਾਗੀਦਾਰੀ ਹੈ, ਪਰ
ਜਦੋਂ ਲੋਕਤੰਤਰੀ ਰਖਵਾਲੇ ਆਸ ਤੋਂ ਉਲਟ ਸੁਨੇਹੇ ਦੇਣ ਲੱਗਦੇ ਹਨ, ਤਾਂ ਕਿਸਮਤਵਾਦੀ ਬਣਨਾ

ਜਨਤਾ ਦਾ ਧਰਵਾਸ ਹੋ ਕੇ ਰਹਿ ਜਾਂਦਾ ਹੈ। ਡਬਲਿਊ ਚੈਨਿੰਗ ਕਹਿੰਦਾ ਹੈ, " ਸਰਕਾਰ ਦਾ ਕੰਮ
ਲੋਕਾਂ ਨੂੰ ਅਜਿਹੇ ਮੋਕੇ ਮੁਹੱਈਆਂ ਕਰਵਾਉਣਾ ਹੈ ਜ਼ੋ ਉਨ੍ਹਾਂ ਦੀ ਖੁਸ਼ੀ ਦਾ ਸਬੱਬ ਬਣਨੌ ਇਹ ਤੱਥ
ਲੋਕਤੰਤਰੀ ਸਰਕਾਰ ਤੇ ਢੁਕਦਾ ਹੈ ਕਿਉਂਕਿ ਲੋਕਾਂ ਨੇ ਲੋਕਤੰਤਰਿਕ ਤੋਰ ਤੇ ਵੋਟ ਆਪਣੀ ਖੁਸ਼ੀ
ਲਈ ਦਿੱਤੀ ਹੁੰਦੀ ਹੈ। ਕੁਰਸੀ ਤੋਂ ਬਾਅਦ ਭੁੱਲ ਭੁੱਲਈਆ ਸ਼ੁਰੂ ਹੋ ਜਾਂਦਾ ਹੈ। ਲੋਕਾਂ ਦੇ ਮਸਲੇ ਮੁੱਦੇ
ਮਿਣਸ ਦਿੱਤੇ ਜਾਂਦੇ ਹਨ। ਕਾਰਣ ਇਹ ਹੁੰਦਾ ਹੈ ਕਿ ਰਖਵਾਲੇ ਸਮਝ ਲੈਂਦੇ ਹਨ ਕਿ ਲੋਕ ਬਦਲਾਓ
ਚਾਹੁੰਦੇ ਹਨ। ਪੰਜ ਸਾਲਾਂ ਬਾਅਦ ਲੋਕਾਂ ਨੇ ਸਾਨੂੰ ਵੀ ਮਿਣਸ ਦੇਣਾ ਹੁੰਦਾ ਹੈ। ਇਸ ਲਈ ਬਹੁਤਾ ਕੁਝ
ਅਣਕਿਆਸਿਆ ਅਤੇ ਅਣਸੁਲਝਿਆ ਰਹਿ ਜਾਂਦਾ ਹੈ। ਮਿਣਸ ਦੇਣ ਦੀ ਪ੍ਰਕ੍ਰਿਰਿਆ ਵਿੱਚ ਸਭ ਕੁਝ
ਫਸ ਜਾਂਦਾ ਹੈ। ਨੁਕਸਾਨ ਇਹ ਹੁੰਦਾ ਹੈ ਰਖਵਾਲੇ ਆਪਣਾ ਡੰਗ ਟਪਾਉਂਦੇ ਹਨ। ਲੋਕਾਂ ਦੀ ਸਿਹਤ
ਸਿੱਖਿਆ ਵੱਲ ਤਵੱਜੋਂ ਨਹੀਂ ਦਿੰਦੇ। ਬਿਹਾਮ ਯੰਗ ਦਾ ਸੁਨੇਹਾ ਹੈ, ਜਿਸ ਅਨੁਸਾਰ ਲੋਕ ਤੰਤਰ ਦੀ
ਆਵਾਜ਼ ਅਜਿਹੀ ਬਣਨੀ ਚਾਹੀਦੀ ਹੈ " ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ ਜ਼ੋ ਦੋਲਤ ਅਤੇ
ਸ਼ੋਹਰਤ ਨਾਲੋਂ ਲੋਕਾਂ ਦੀ ਭਲਾਈ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਤਰਜੀਹ ਦੇਵੇ " ਇਸ ਕਥਨ ਦੇ ਨੁਕਤੇ
ਵਿੱਚ ਝਾਤੀ ਮਾਰ ਕੇ ਦੇਖਿਆ ਜਾਵੇ ਤਾਂ ਪ੍ਰਤੀਤ ਹੁੰਦਾ ਹੈ ਕਿ ਅਜੇ ਬਹੁਤ ਕੁਝ ਅਣਸੁਲਝਿਆ
ਸੁਲਝਣ ਦੀ ਉਡੀਕ ਲਾਈ ਬੈਠਾ ਹੈ।
ਲੋਕਤੰਤਰ ਵਿੱਚ ਸਮੇਂ ਦੀ ਮੰਗ ਹੈ ਕਿ ਚੋਣ ਵਾਅਦੇ ਕਾਨੂੰਨੀ ਦਾਇਰੇ ਵਿੱਚ ਆਉਣ ਜੇ ਉਨ੍ਹਾਂ
ਤੇ ਲਾਗੂ ਹੋਣ ਲਈ ਆਨਾਕਾਨੀ ਹੋਵੇ ਤਾਂ ਸਖਤ ਕਾਨੂੰਨੀ ਕਾਰਵਾਈ ਦੇ ਭਾਗੀ ਬਨਣ। ਇਸ ਨਾਲ
ਲੋਕਤੰਤਰ ਦਾ ਸਹੀ ਅਨੰਦ ਮਾਨਣ ਦੇ ਨਾਲ — ਨਾਲ ਸ਼ੋਹਰਤ ਅਤੇ ਦੋਲਤ ਨੂੰ ਵਿਰਾਮ ਲੱਗੇਗਾ।
ਇਸ ਵਿੱਚੋਂ ਹੀ ‘ਰਾਜ ਨਹੀਂ ਸੇਵਾ ’ ਦਾ ਅਸਲੀ ਮਕਸਦ ਉਪਜੇਗਾ। ਇਸ ਤਰ੍ਹਾਂ ਨਾਲ ਰਾਜ ਨਹੀਂ
ਸੇਵਾ ਦਾ ਪ੍ਰਚਾਰ ਰਾਜਨੀਤਿਕ ਵਰਗ ਨੂੰ ਪੈਸੇ ਖਰਚ ਕੇ ਕਰਨ ਦੀ ਬਜਾਏ ਲੋਕ ਖੁਦ ਹੀ ਕਰਨਗੇ।
ਲੋਕਾਂ ਵਿੱਚ ਵੀ ਹਿਸਾਬ ਕਿਤਾਬ ਲੈਣ ਦੀ ਜੁਰਅਤ ਪੈਦਾ ਹੋਵੇ ਤਾਂ ਜ਼ੋ ਭਵਿੱਖ ਆਸਮੁਖੀ ਖੁਸ਼ਹਾਲੀ
ਦੇ ਸੁਨੇਹੇ ਛੱਡੇ। ਅੱਜ ਸਮੇਂ ਦੀ ਮੰਗ ਲੋਕਤੰਤਰ ਨੂੰ ਸਹੀ ਅਰਥਾਂ ਵਿੱਚ ਲੋਕਾਂ ਤੱਕ ਪਹੁੰਚਾਉਂਣ ਦੀ ਹੈ
ਤਾਂ ਜ਼ੋ ਲੋਕਤੰਤਰ ਵਿੱਚ ਮੁੱਦੇ ਅਤੇ ਸਵਾਲ ਅਣਸੁਲਝੇ ਨਾ ਰਹਿਣ ਬਲਕਿ ਲੋਕਤੰਤਰ ਆਪਣੇ
ਉਦੇਸ਼ ਦੀ ਪੂਰਤੀ ਕਰਨ ਦੇ ਨਾਲ ਨਾਲ ਹਕੀਕਤ ਵਿੱਚ ਲੋਕਾਂ ਕੋਲ ਸਮੇਂ ਤੇ ਕੰਮ ਆਉਣ ਵਾਲਾ
ਹਥਿਆਰ ਬਣੇ।ਵੋਟਾਂ ਸਮੇਂ ਆਪਣੇ ਵੋਟ ਦੀ ਸਹੀ ਵਰਤੋਂ ਕਰਨ ਨਾਲ ਲੋੜੀਂਦੇ ਨਤੀਜੇ ਤੇ ਪਹੁੰਚਿਆ
ਜਾ ਸਕਦਾ ਹੈ । ਕਿਸਾਨ ਅੰਦੋਲਨ ਸਮੇਂ ਇੱਕਮੱਤ ਹੋ ਕੇ ਜਿੱਤਣਾ ਲੋਕਤੰਤਰ ਦੀ ਸਹੀ ਪਰੀਭਾਸ਼ਾ
ਸਾਬਤ ਹੋਈ । ਇਹ ਚੋਣਾਂ ਪੰਜਾਬ ਦੇ ਭਵਿੱਖ ਲਈ ਸ਼ੁੱਭ ਸੰਕੇਤ ਦੇਣ ਦੀ ਆਸ ਕਿਸਾਨੀ ਅੰਦੋਲਨ ਨੇ
ਪੈਦਾ ਕੀਤੀ ਹੈ ਅਤੇ ਲੋਕਤੰਤਰ ਨੂੰ ਮਜ਼ਬੂਤੀ ਦਿੱਤੀ ਹੈ । ਲੋਕਤੰਤਰ ਵਿੱਚ ਲੋਕਾਂ ਦੀ ਗੱਲ ਮੰਨ ਕੇ

ਸਰਕਾਰਾਂ ਨੂੰ ਆਪਣੇ ਹੀ ਲੋਕਾਂ ਦੇ ਹਿੱਤਾਂ ਅੱਗੇ ਝੁਕਣਾ ਪੈਂਦਾ ਹੈ । ਜਿਸ ਨਾਲ ਸਰਕਾਰਾ ਦਾ ਮਾਨ
ਸਨਮਾਨ ਅਤੇ ਕੱਦ ਉੱਚਾ ਹੁੰਦਾ ਹੈ ।

ਸੁਖਪਾਲ ਸਿੰਘ ਗਿੱਲ ਅਬਿਆਣਾ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ