ਸ਼ਰਾਬਬੰਦੀ
ਪਿੰਡ ਪਿੰਡ ਵਿੱਚ ਪਹੁੰਚ ਚੁੱਕੀ ਨਸ਼ਿਆਂ ਵਿਰੁੱਧ ਲਹਿਰ ਦੀ ਗੱਲ ਕਰਦਿਆਂ ਸੱਥ ਵਿੱਚ ਬੈਠਿਆਂ ਨਛੱਤਰ ਸਿੰਘ ਨੇ ਕਿਹਾ,ਬਾਈ ਸਰਕਾਰ ਹੁਣ ਪੂਰੀ ਸਖ਼ਤ ਹੋਈ ਪਈ ਆ,ਹਰ ਰੋਜ਼ ਨਸ਼ੇ ਫ਼ੜੇ ਜਾ ਰਹੇ ਨੇ, ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਘਰ ਢਾਏ ਜਾ ਰਹੇ ਨੇ ਅਜਿਹਾ ਤਾਂ ਪਹਿਲਾਂ ਕਦੇ ਨਹੀਂ ਦੇਖਿਆ। ਨਛੱਤਰ ਦੀ ਗੱਲ ਸੁਣ ਕੇ ਹਾਕਮ ਨੰਬਰਦਾਰ ਬੋਲਿਆ,ਉਹ ਤਾਂ ਠੀਕ ਆ ਨਛੱਤਰਾ,ਪਰ ਸਰਕਾਰ ਕੈਮੀਕਲ ਨਸ਼ੇ ਤਾਂ ਬੰਦ ਕਰ ਰਹੀ ਆ ਪਰ ਸ਼ਰਾਬ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਇੱਕ ਨਸ਼ਾ ਹੈ ਫ਼ਿਰ ਸਰਕਾਰ ਉਹ ਕਿਓਂ ਨਹੀਂ ਬੰਦ ਕਰਦੀ। ਨੰਬਰਦਾਰ ਦੀ ਗੱਲ ਸੁਣ ਕੇ ਪਿੱਛੇ ਬੈਠਾ ਬਿੱਕਰ ਬੋਲਿਆ,ਉਹ ਤਾਂ ਨਹੀਂ ਬੰਦ ਕਰਦੇ ਸ਼ਾਇਦ ਆਪ ਪੀਂਦੇ ਹੋਣਗੇ।ਬਿੱਕਰ ਦੀ ਗੱਲ ਸੁਣ ਕੇ ਪੂਰੀ ਸੱਥ ਵਿੱਚ ਚੁੱਪ ਛਾ ਗਈ।
ਰਜਵਿੰਦਰ ਪਾਲ ਸ਼ਰਮਾ
7087367969