ਨਿਊਯਾਰਕ, 17 ਅਗਸਤ ( ਰਾਜ ਗੋਗਨਾ )- ਅਮਰੀਕਾ ਦੇ ਵੈਸਟ ਸੀਏਟਲ ਸਟੋਰ ਦੇ ਨਿਗਰਾਨੀ ਕੈਮਰਿਆਂ ਤੋਂ ਪ੍ਰਾਪਤ ਵੀਡੀਓ ਵਿੱਚ ਚਾਰ ਨਕਾਬਪੋਸ਼ ਸ਼ੱਕੀ ਵਿਅਕਤੀਆਂ ਨੇ ਹਥੌੜਿਆਂ ਦੇ ਨਾਲ ਬੰਦ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋੜ ਕੇ ਅਤੇ ਫਿਰ ਛੇ ਡਿਸਪਲੇਅ ਕੇਸਾਂ ਦੀ ਤੋੜ-ਭੰਨ ਕਰਦੇ ਹੋਏ ਦੋ ਮਿਲੀਅਨ ਡਾਲਰ ਦੇ ਗਹਿਣੇ ਲੁੱਟ ਕੇ ਲੈ ਗਏ। ਪੁਲਿਸ ਨੇ ਸ਼ੁੱਕਰਵਾਰ (15 ਅਗਸਤ, 2025) ਨੂੰ ਕਿਹਾ ਕਿ ਸੀਏਟਲ ਵਿੱਚ ਚੋਰ ਇੱਕ ਦਲੇਰਾਨਾ ਲੁੱਟ ਨੂੰ ਦੁਪਹਿਰ ਦੇ ਸਮੇਂ ਇਕ ਗਹਿਣਿਆਂ ਦੇ ਸਟੋਰ ਵਿੱਚ ਲਗਭਗ 90 ਸਕਿੰਟਾਂ ਵਿੱਚ ਹੋਈ ਡਕੈਤੀ ਵਿੱਚ ਅੰਦਾਜ਼ਨ 2 ਮਿਲੀਅਨ ਡਾਲਰ ਦੇ ਹੀਰੇ, ਲਗਜ਼ਰੀ ਘੜੀਆਂ, ਸੋਨਾ ਅਤੇ ਹੋਰ ਚੀਜ਼ਾਂ ਚੋਰੀ ਕਰਕੇ ਫਰਾਰ ਹੋ ਗਏ। ਅਮਰੀਕਾ ਦੇ ਵੈਸਟ ਸੀਏਟਲ ਸਟੋਰ ਦੇ ਨਿਗਰਾਨੀ ਕੈਮਰਿਆਂ ਤੋਂ ਪ੍ਰਾਪਤ ਵੀਡੀਓ ਵਿੱਚ ਚਾਰ ਨਕਾਬਪੋਸ਼ ਸ਼ੱਕੀ ਲੰਘੇ ਵੀਰਵਾਰ ਨੂੰ ਹਥੌੜਿਆਂ ਦੇ ਨਾਲ ਬੰਦ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋੜਦੇ ਅਤੇ ਫਿਰ ਛੇ ਡਿਸਪਲੇਅ ਕੇਸਾਂ ਦੀ ਤੋੜ-ਭੰਨ ਕਰਦੇ ਦਿਖਾਈ ਵੀ ਦੇ ਰਹੇ ਹਨ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਪ੍ਰਦਰਸ਼ਨੀ ਵਿੱਚ ਲਗਭਗ 750,000 ਹਜ਼ਾਰ ਡਾਲਰ ਦੀਆਂ ਰੋਲੈਕਸ ਘੜੀਆਂ ਸਨ, ਅਤੇ ਇੱਕ ਹੋਰ ਪ੍ਰਦਰਸ਼ਨੀ ਵਿੱਚ 125,000 ਹਜ਼ਾਰ ਡਾਲਰ ਦੀ ਕੀਮਤ ਦਾ ਇਕ ਪੰਨੇ ਦਾ ਹਾਰ ਵੀ ਲੈ ਗਏ।ਪੁਲਿਸ ਨੇ ਦੱਸਿਆ ਕਿ ਇੱਕ ਨਕਾਬਪੋਸ਼ ਸ਼ੱਕੀ ਨੇ ਕਰਮਚਾਰੀਆਂ ਨੂੰ ਰਿੱਛ ਦੇ ਸਪਰੇਅ ਅਤੇ ਟੇਜ਼ਰ ਨਾਲ ਧਮਕੀ ਦਿੱਤੀ, ਪਰ ਕੋਈ ਵੀ ਮੁਲਾਜ਼ਮ ਜ਼ਖਮੀ ਨਹੀਂ ਹੋਇਆ।