ਜੰਮੂ-ਕਸ਼ਮੀਰ/ਜਲੰਧਰ, 17 ਅਗਸਤ: ਕਿਸ਼ਤਵਾੜ ਵਿੱਚ ਬੱਦਲ ਫਟਣ ਦੀ ਭਿਆਨਕ ਘਟਨਾ ਵਿੱਚ ਜਲੰਧਰ ਦੀਆਂ ਦੋ ਕੁੜੀਆਂ ਦਿਸ਼ਾ ਅਤੇ ਵੰਸ਼ਿਕਾ ਦੇ ਵੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵੇਂ ਕੁੜੀਆਂ ਜਲੰਧਰ ਦੇ ਸੋਢਲ ਇਲਾਕੇ ਦੀਆਂ ਰਹਿਣ ਵਾਲੀਆਂ ਹਨ।
ਪਰਿਵਾਰਕ ਮੈਂਬਰਾਂ ਮੁਤਾਬਿਕ, 22 ਸਾਲਾ ਵੰਸ਼ਿਕਾ ਆਪਣੇ ਪਰਿਵਾਰ ਨਾਲ ਨਾਨੀ ਦੇ ਘਰ ਜੰਮੂ-ਕਸ਼ਮੀਰ ਗਈ ਹੋਈ ਸੀ। ਉਸ ਦੇ ਨਾਲ ਉਸ ਦੀ ਸਹੇਲੀ ਦਿਸ਼ਾ ਵੀ ਗਈ ਸੀ। ਵੀਰਵਾਰ ਨੂੰ ਦੋਵੇਂ ਮਚੈਲ ਮਾਤਾ ਮੰਦਰ ਦਰਸ਼ਨ ਕਰਨ ਗਈਆਂ ਸਨ ਅਤੇ ਵਾਪਸੀ ਦੇ ਸਮੇਂ ਬੱਦਲ ਫਟਣ ਕਾਰਨ ਲਾਪਤਾ ਹੋ ਗਈਆਂ।
ਦੋਵੇਂ ਦੇ ਪਰਿਵਾਰਕ ਮੈਂਬਰ ਹੁਣ ਜੰਮੂ ਪਹੁੰਚ ਗਏ ਹਨ ਅਤੇ ਰਾਹਤ ਟੀਮਾਂ ਵੱਲੋਂ ਭਾਲ ਜਾਰੀ ਹੈ। ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਯਾਦ ਰਹੇ ਕਿ ਵੀਰਵਾਰ ਨੂੰ ਕਿਸ਼ਤਵਾੜ ਦੇ ਚਿਸ਼ੋਟੀ ਖੇਤਰ ਵਿੱਚ ਚਾਰ ਥਾਵਾਂ ‘ਤੇ ਬੱਦਲ ਫਟਣ ਕਾਰਨ 60 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਬਹੁਤ ਸਾਰੇ ਮਛੈਲ ਮਾਤਾ ਦੇ ਸ਼ਰਧਾਲੂ ਸ਼ਾਮਲ ਹਨ। ਇਸ ਘਟਨਾ ਵਿੱਚ ਸੀਆਈਐਸਐਫ ਦੇ ਦੋ ਜਵਾਨ ਵੀ ਸ਼ਹੀਦ ਹੋਏ ਹਨ। ਰਾਹਤ ਤੇ ਬਚਾਅ ਕਾਰਜ ਵੱਡੇ ਪੱਧਰ ‘ਤੇ ਜਾਰੀ ਹਨ।