ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵੜਿੰਗ ਟੋਲ ਪਲਾਜ਼ਾ ‘ਤੇ ਉਸ ਵੇਲੇ ਤਣਾਅ ਬਣ ਗਿਆ, ਜਦੋਂ ਸਿੱਧੂਪੁਰ ਏਕਤਾ ਕਿਸਾਨ ਯੂਨੀਅਨ ਨੇ ਟੋਲ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੋਲ ਕਰਮਚਾਰੀਆਂ, ਪਿੰਡ ਵਾਸੀਆਂ ਅਤੇ ਕਿਸਾਨਾਂ ਵਿਚ ਧੱਕਾ-ਮੁੱਕੀ ਅਤੇ ਡਾਂਗਾਂ ਚੱਲੀਆਂ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਸਮਝੌਤੇ ਅਨੁਸਾਰ ਨਵੇਂ ਪੁਲ ਡੇਢ ਸਾਲ ਵਿਚ ਬਣਾਉਣੇ ਸਨ ਪਰ ਅਜੇ ਤੱਕ ਨਹੀਂ ਬਣੇ। ਇਸੇ ਲਈ ਟੋਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ। ਪਿੰਡ ਵਾਸੀਆਂ ਦਾ ਦਲੀਲ ਸੀ ਕਿ ਟੋਲ ਰੁਜ਼ਗਾਰ ਦਾ ਸਰੋਤ ਹੈ, ਇਸਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਘਟਨਾ ਦੌਰਾਨ ਇੱਕ ਪੱਤਰਕਾਰ ਨਾਲ ਪੁਲਿਸ ਮੁਲਾਜ਼ਮ ਵੱਲੋਂ ਬਦਸਲੂਕੀ ਵੀ ਹੋਈ। ਅੰਤ ਵਿੱਚ ਪੁਲਿਸ ਨੇ ਦੋਵੇਂ ਪਾਸਿਆਂ ਨੂੰ ਮਨਾਇਆ ਤੇ ਕੱਲ ਲਈ ਮੀਟਿੰਗ ਰੱਖ ਕੇ ਧਰਨਾ ਖਤਮ ਕਰਵਾਇਆ।