Sunday, August 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

*ਮਾਂ-ਬੋਲੀ ਪੰਜਾਬੀ ਦੇ ਸਭ ਤੋਂ ਵੱਡੇ ਢਾਹਾਂ ਸਾਹਿਤ ਇਨਾਮ - 2025 ਵਾਸਤੇ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਐਲਾਨ*

ਸਾਲ 2025 ਦੇ ਢਾਹਾਂ ਸਾਹਿਤ ਇਨਾਮ ਲਈ ਚੁਣੇ ਗਏ ਤਿੰਨ ਲੇਖਕਾਂ ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਅਤੇ ਉਹਨਾਂ ਪੁਸਤਕਾਂ ਦੀ ਤਸਵੀਰ

August 15, 2025 08:27 PM

ਸਰੀ  , 15 ਅਗਸਤ - ਕੈਨੇਡਾ ਦੀ ਧਰਤੀ ਤੋਂ ਸਾਲ 2013 ਵਿਚ ਆਰੰਭ ਹੋਏ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ 51000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ 2025 ਦੇ ਆਖਰੀ ਪੜਾਅ ਵਿਚ ਪੁੱਜੀਆਂ ਤਿੰਨ ਪੁਸਤਕਾਂ ਅਤੇ ਉਹਨਾਂ ਦੇ ਲੇਖਕਾਂ ਦੇ ਨਾਵਾਂ ਦਾ ਐਲਾਨ ਸਰੀ ਲਾਇਬ੍ਰੇਰੀ ਦੀ ਨਿਊਟਨ ਸ਼ਾਖਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਰ ਦਿੱਤਾ ਗਿਆ ਹੈ । ਇਸ ਮੌਕੇ ਸ. ਬਰਜਿੰਦਰ ਸਿੰਘ ਢਾਹਾਂ ਬਾਨੀ ਢਾਹਾਂ ਸਾਹਿਤ ਇਨਾਮ ਨੇ ਸੰਬੋਧਨ ਕਰਦੇ ਤਿੰਨ ਫਾਈਨਲਿਸਟਾਂ ਸ੍ਰੀ ਬਲਬੀਰ ਪਰਵਾਨਾ (ਜਲੰਧਰ) ਦੇ ਨਾਵਲ ਰੌਲਿਆਂ ਵੇਲੇ’, ਸ੍ਰੀ ਮੁਦੱਸਰ ਬਸ਼ੀਰ (ਲਾਹੌਰ) ਦੇ ਨਾਵਲ ਗੋਇਲ’ ਅਤੇ ਸ੍ਰੀ ਭਗਵੰਤ ਰਸੂਲਪੁਰੀ (ਜਲੰਧਰ) ਦੇ ਕਹਾਣੀ ਸੰਗ੍ਰਹਿ ਡਲਿਵਰੀ ਮੈਨ’ ਦੇ ਨਾਵਾਂ ਦਾ ਐਲਾਨ ਕੀਤਾ । ਉਹਨਾਂ ਦੱਸਿਆ ਕਿ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਚ 13 ਨਵੰਬਰ 2025 ਨੂੰ ਹੋ ਰਹੇ ਸਨਮਾਨ ਸਮਾਰੋਹ ਵਿਚ ਇਹਨਾਂ ਵਿਚੋਂ ਇੱਕ ਪੁਸਤਕ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਅਤੇ ਦੋਵਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਾ ਢਾਹਾਂ ਸਾਹਿਤ ਇਨਾਮ ਬਹੁਤ ਸਤਿਕਾਰ ਸਹਿਤ ਭੇਟ ਕੀਤਾ ਜਾਵੇਗਾ । ਇਸ ਮੌਕੇ ਜੇਤੂ ਕਿਤਾਬਾਂ ਦੇ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਕਰਨ ਲਈ ਵੀ 6,000 ਕੈਨੇਡੀਅਨ ਡਾਲਰ ਦਾ ਸਨਮਾਨ ਭੇਟ ਕੀਤਾ ਜਾਵੇਗਾ ।

ਸ. ਬਰਜਿੰਦਰ ਸਿੰਘ ਢਾਹਾਂ ਨੇ ਗੱਲਬਾਤ ਕਰਦੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਦਾ ਉਦੇਸ਼ ਮਾਂ ਬੋਲੀ ਪੰਜਾਬੀ ਵਿਚ ਰਚੇ ਪੰਜਾਬੀ ਸਾਹਿਤ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਅਤੇ ਪਸਾਰ ਕਰਨਾਪੰਜਾਬੀ ਗਲਪ ਦੀਆਂ ਨਵੀਆਂ ਉੱਤਮ ਰਚਨਾਵਾਂ ਲਈ ਪੰਜਾਬੀ ਪਾਠਕਾਂ ਨੂੰ ਪ੍ਰੇਰਿਤ ਕਰਨਾਲੇਖਕਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਅਤੇ ਸਰਹੱਦੋਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ । ਇਸ ਦੇ ਇਨਾਮ ਦੇ ਜੇਤੂ ਜਿੱਥੇ ਪੰਜਾਬੀ ਸਾਹਿਤ ਜਗਤ ਦੇ ਉੱਚ ਕੋਟੀ ਦੇ ਨਾਵਲਕਾਰ ਅਤੇ ਕਹਾਣੀਕਾਰ ਹਨਉੱਥੇ ਉਹਨਾਂ ਦੀਆਂ ਪੁਸਤਕਾਂ ਦੇ ਵਿਸ਼ੇ ਪੰਜਾਬੀ ਸਾਹਿਤ ਜਗਤ ਨੂੰ ਇਕ ਵਿੱਲਖਣ ਸੁਨੇਹਾ ਦਿੰਦੀਆਂ ਹਨ । ਸ. ਢਾਹਾਂ ਨੇ ਦੱਸਿਆ ਕਿ ਜਿਊਰੀ ਨੂੰ ਇਸ ਸਾਲ ਇਨਾਮ ਲਈ ਕੈਨੇਡਾਭਾਰਤਪਾਕਿਸਤਾਨਆਸਟ੍ਰੇਲੀਆਅਮਰੀਕਾ ਅਤੇ ਯੂ.ਕੇ. ਤੋਂ 55 ਪੁਸਤਕਾਂ ਪ੍ਰਾਪਤ ਹੋਈਆਂ । ਸ. ਢਾਹਾਂ ਨੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਨੇ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠਕੇ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿੱਚ ਪੰਜਾਬੀ ਸਾਹਿਤ ਦੇ ਸਥਾਪਿਤ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਤੇ ਦੋਵਾਂ ਪੰਜਾਬਾਂ ਵਿਚ ਸਾਂਝਾਂ ਦਾ ਪੁਲ ਬਣ ਰਿਹਾ ਹੈ । ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ 13 ਨਵੰਬਰ ਨੂੰ ਹੋ ਰਹੇ ਸਨਮਾਨ ਸਮਾਰੋਹ ਵਿੱਚ ਪ੍ਰਸਿੱਧ ਕੈਨੇਡੀਅਨ ਨਾਵਲਕਾਰ ਗੁਰਜਿੰਦਰ ਬਸਰਾਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ ਅਤੇ ਇਸ ਮੌਕੇ ਕਲਾਕਾਰਾਂ ਵੱਲੋਂ ਸ਼ਾਨਦਾਰ ਸੰਗੀਤਕ ਪੇਸ਼ਕਾਰੀਆਂ ਵੀ ਹੋਣਗੀਆਂ ।

ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਚੇਅਰਮੈਨ ਸ੍ਰੀ ਬਲਬੀਰ ਮਾਧੋਪੁਰੀ ਨੇ ਕਿਹਾ ਕਿ ਜਿਊਰੀ ਵੱਲੋਂ ਇਨਾਮਾਂ ਲਈ ਪ੍ਰਾਪਤ ਅਰਜ਼ੀਆਂ ਵਿੱਚੋਂ ਤਿੰਨ ਫਾਈਨਲਿਸਟਾਂ ਦੀ ਚੋਣ ਬਹੁਤ ਹੀ ਯੋਗ ਤੇ ਨਿਰਪੱਖ ਢੰਗ ਨਾਲ ਕੀਤੀ ਗਈ ਹੈ । ਸਨਮਾਨਿਤ ਪੁਸਤਕਾਂ ਦਾ ਐਲਾਨ ਕਰਨ ਮੌਕੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਕੈਨੇਡੀਅਨ ਸੈਨੇਟਰ ਬਲਤੇਜ ਸਿੰਘ ਢਿੱਲੋਂ ਸਨ । ਇਸ ਮੌਕੇ ਪ੍ਰਸਿੱਧ ਨਾਵਲਕਾਰ ਸ. ਜਰਨੈਲ ਸਿੰਘ ਸੇਖਾਸ਼ਾਇਰ ਸ੍ਰੀ ਮੋਹਨ ਗਿੱਲਸ੍ਰੀ ਅਜਮੇਰ ਰੋਡੇਸ੍ਰੀ ਸਾਧੂ ਬਿਨਿੰਗ ਤੋਂ ਇਲਾਵਾ ਅਨੇਕਾਂ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰਕੈਨੇਡਾ ਵਿਚ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੁਆਰਾ ਦਿੱਤਾ ਜਾਂਦਾ ਹੈ ਅਤੇ ਜੋ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਇਸ ਇਨਾਮ ਦੇ ਬਾਨੀ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਤੇ ਉਹਨਾਂ ਸੁਪਤਨੀ ਬੀਬੀ ਰੀਟਾ ਢਾਹਾਂ ਹਨ ।

ਦੱਖਣ ਏਸ਼ਿਆਈ ਭਾਸ਼ਾਵਾਂ ਵਿੱਚੋਂ ਢਾਹਾਂ ਸਾਹਿਤ ਇਨਾਮ ਪੰਜਾਬੀ ਭਾਸ਼ਾ ਦੀ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਦੀਆਂ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਾਹਿਤਕ ਇਨਾਮ ਹੈਜੋ ਵੈਨਕੂਵਰਬ੍ਰਿਟਿਸ਼ ਕੋਲੰਬੀਆ ਵਿਖੇ ਸਾਲ 2013 ਵਿਚ ਸਥਾਪਿਤ ਕੀਤਾ ਗਿਆ ਸੀਜਿੱਥੇ ਪੰਜਾਬੀ ਲੋਕਾਂ ਦਾਪੰਜਾਬੀ ਭਾਸ਼ਾ ਦਾ ਅਤੇ ਪੰਜਾਬੀ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ । ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਦੇਸ਼ ਦੇ ਬਹੁ-ਸੱਭਿਆਚਾਰ ਦਾ ਪ੍ਰਮੁੱਖ ਹਿੱਸਾ ਹੈ ।

Have something to say? Post your comment

More From Punjab

ਭਾਰਤ ਨੇ ਪੁਤਿਨ-ਟਰੰਪ ਮੁਲਾਕਾਤ ਦਾ ਕੀਤਾ ਸਵਾਗਤ, ਕਿਹਾ- ਗੱਲਬਾਤ ਅਤੇ ਕੂਟਨੀਤੀ ਹੀ ਹੈ ਅੱਗੇ ਦਾ ਰਸਤਾ

ਭਾਰਤ ਨੇ ਪੁਤਿਨ-ਟਰੰਪ ਮੁਲਾਕਾਤ ਦਾ ਕੀਤਾ ਸਵਾਗਤ, ਕਿਹਾ- ਗੱਲਬਾਤ ਅਤੇ ਕੂਟਨੀਤੀ ਹੀ ਹੈ ਅੱਗੇ ਦਾ ਰਸਤਾ

ਸੰਗਰੂਰ ਦੇ ਉਪਲੀ ਪਿੰਡ ’ਚ ਐਨਰਜੀ ਡ੍ਰਿੰਕਸ ’ਤੇ ਪਾਬੰਦੀ, ਨਸ਼ਿਆਂ ਤੋਂ ਬਚਾਉ ਲਈ ਵੱਡਾ ਫੈਸਲਾ

ਸੰਗਰੂਰ ਦੇ ਉਪਲੀ ਪਿੰਡ ’ਚ ਐਨਰਜੀ ਡ੍ਰਿੰਕਸ ’ਤੇ ਪਾਬੰਦੀ, ਨਸ਼ਿਆਂ ਤੋਂ ਬਚਾਉ ਲਈ ਵੱਡਾ ਫੈਸਲਾ

ਪਟਿਆਲਾ ਸਟਰੀਟ ਕਲੱਬ ‘ਚ ਦੇਰ ਰਾਤ ਫਾਇਰਿੰਗ, ਬਾਊਂਸਰ ਜ਼ਖਮੀ

ਪਟਿਆਲਾ ਸਟਰੀਟ ਕਲੱਬ ‘ਚ ਦੇਰ ਰਾਤ ਫਾਇਰਿੰਗ, ਬਾਊਂਸਰ ਜ਼ਖਮੀ

ਸਪਾ ਨੇ ਬਾਗ਼ੀ ਵਿਧਾਇਕ ਪੂਜਾ ਪਾਲ ਨੂੰ ਪਾਰਟੀ ਤੋਂ ਕੱਢਿਆ

ਸਪਾ ਨੇ ਬਾਗ਼ੀ ਵਿਧਾਇਕ ਪੂਜਾ ਪਾਲ ਨੂੰ ਪਾਰਟੀ ਤੋਂ ਕੱਢਿਆ

ਪੰਜਾਬ ’ਚ AAP ਵਿਧਾਇਕ ਰਣਬੀਰ ਭੁੱਲਰ ਦੀ ਗੱਡੀ ਨਾਲ ਵੱਡਾ ਹਾਦਸਾ

ਪੰਜਾਬ ’ਚ AAP ਵਿਧਾਇਕ ਰਣਬੀਰ ਭੁੱਲਰ ਦੀ ਗੱਡੀ ਨਾਲ ਵੱਡਾ ਹਾਦਸਾ

ਝਾਰਖੰਡ ਦੇ ਮੰਤਰੀ ਰਾਮਦਾਸ ਸੋਰੇਨ ਦਾ ਦਿੱਲੀ ਵਿੱਚ ਦੇਹਾਂਤ

ਝਾਰਖੰਡ ਦੇ ਮੰਤਰੀ ਰਾਮਦਾਸ ਸੋਰੇਨ ਦਾ ਦਿੱਲੀ ਵਿੱਚ ਦੇਹਾਂਤ

ਖੈਬਰ ਪਖਤੂਨਖਵਾ ਵਿੱਚ ਹੜ੍ਹਾਂ ਨਾਲ ਭਾਰੀ ਤਬਾਹੀ, 321 ਮੌਤਾਂ

ਖੈਬਰ ਪਖਤੂਨਖਵਾ ਵਿੱਚ ਹੜ੍ਹਾਂ ਨਾਲ ਭਾਰੀ ਤਬਾਹੀ, 321 ਮੌਤਾਂ

“ਪੈਰਿਸ ’ਚ 25ਵਾਂ ਅੰਤਰਰਾਸ਼ਟਰੀ ਦੋ ਰੋਜਾ ਕਬੱਡੀ ਕੱਪ ਸਫਲ – ਰਘਬੀਰ ਸਿੰਘ ਕੋਹਾੜ, ਗੁਰਪ੍ਰੀਤ ਸਿੰਘ ਮੱਲ੍ਹੀ ਤੇ ਦਲਵਿੰਦਰ ਸਿੰਘ ਘੁੰਮਣ ਵੱਲੋਂ ਦਰਸ਼ਕਾਂ ਤੇ ਪ੍ਰਬੰਧਕੀ ਟੀਮ ਦਾ ਧੰਨਵਾਦ”

“ਪੈਰਿਸ ’ਚ 25ਵਾਂ ਅੰਤਰਰਾਸ਼ਟਰੀ ਦੋ ਰੋਜਾ ਕਬੱਡੀ ਕੱਪ ਸਫਲ – ਰਘਬੀਰ ਸਿੰਘ ਕੋਹਾੜ, ਗੁਰਪ੍ਰੀਤ ਸਿੰਘ ਮੱਲ੍ਹੀ ਤੇ ਦਲਵਿੰਦਰ ਸਿੰਘ ਘੁੰਮਣ ਵੱਲੋਂ ਦਰਸ਼ਕਾਂ ਤੇ ਪ੍ਰਬੰਧਕੀ ਟੀਮ ਦਾ ਧੰਨਵਾਦ”

ਪਲਾਹੀ ਸਰਕਾਰੀ ਸਕੂਲ 'ਚ ਮਨਾਇਆ ਅਜ਼ਾਦੀ ਦਿਹਾੜਾ

ਪਲਾਹੀ ਸਰਕਾਰੀ ਸਕੂਲ 'ਚ ਮਨਾਇਆ ਅਜ਼ਾਦੀ ਦਿਹਾੜਾ

आईसीसी ने श्रीलंका के पूर्व क्रिकेटर सालिया समन पर 5 साल का प्रतिबंध लगाया

आईसीसी ने श्रीलंका के पूर्व क्रिकेटर सालिया समन पर 5 साल का प्रतिबंध लगाया