ਫਗਵਾੜਾ, 15 ਅਗਸਤ - ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਪਲਾਹੀ ਵਿਖੇ 79 ਵਾਂ ਅਜ਼ਾਦੀ ਦਿਹਾੜਾ ਧੂੰਮ-ਧਾਮ ਨਾਲ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਗੁਰਬਖ਼ਸ਼ ਕੌਰ ਪੰਚ (ਚੇਅਰਮੈਨ ਮਿਡਲ ਸਕੂਲ) ਬਲਵਿੰਦਰ ਕੌਰ ਪੰਚ (ਚੇਅਰਮੈਨ ਪ੍ਰਾਇਮਰੀ ਸਕੂਲ) ਰਵੀ ਸੱਗੂ ਪੰਚ, ਸੰਨੀ ਚੰਦੜ (ਵਾਈਸ ਚੇਅਰਮੈਨ ਪ੍ਰਾਇਮਰੀ ਸਕੂਲ) ਨੇ ਅਦਾ ਕੀਤੀ। ਇਸ ਸਮੇਂ ਵਿਸ਼ੇਸ਼ ਤੌਰ 'ਤੇ ਸਮਾਜ ਸੇਵਕ ਸੁਖਵਿੰਦਰ ਸਿੰਘ ਸੱਲ (ਵਾਈਸ ਚੇਅਰਮੈਨ ਮਿਡਲ ਸਕੂਲ), ਮਦਨ ਲਾਲ ਸਾਬਕਾ ਪੰਚ, ਜਸਵਿੰਦਰਪਾਲ ਸਾਬਕਾ ਪੰਚ, ਬਲਵਿੰਦਰ ਸਿੰਘ ਫੋਰਮੈਨ, ਰਣਜੀਤ ਸਿੰਘ ਮੈਨੇਜਰ, ਜਸਬੀਰ ਸਿੰਘ ਬਸਰਾ, ਨਿਰਮਲ ਜੱਸੀ, ਅਰਚਨਾ ( ਮੁੱਖੀ ਮਿਡਲ ਸਕੂਲ), ਰੇਖਾ ਬਾਵਾ (ਮੁੱਖੀ ਪ੍ਰਾਇਮਰੀ ਸਕੂਲ) ਆਦਿ ਹਾਜ਼ਰ ਸਨ। ਇਸ ਸਮੇਂ ਸਰਕਾਰੀ ਮਿਡਲ ਸਕੂਲ ਦਾ ਸਮੁੱਚਾ ਸਟਾਫ਼ ਜਿਹਨਾ ਵਿੱਚ ਹਰਪ੍ਰੀਤ ਕੌਰ, ਅਲਿਕਾ ਸੈਣੀ, ਆਰਤੀ ਸ਼ਰਮਾ ਅਤੇ ਦੋਹਾਂ ਸਕੂਲਾਂ ਦੇ ਵਿਦਿਆਰਥੀ ਵੀ ਸਮਾਗਮ 'ਚ ਸ਼ਾਮਲ ਹੋਏ। ਮਦਨ ਲਾਲ ਸਾਬਕਾ ਪੰਚ ਅਤੇ ਬਲਵਿੰਦਰ ਕੌਰ ਪੰਚ ਦੇ ਪਰਿਵਾਰ ਵੱਲੋਂ ਅਜ਼ਾਦੀ ਦਿਹਾੜੇ ਦੇ ਮੌਕੇ ਖੁਸ਼ੀ 'ਚ ਵਿਦਿਆਰਥੀਆਂ ਅਤੇ ਹਾਜ਼ਰ ਲੋਕਾਂ ਨੂੰ ਲੱਡੂ ਵੰਡੇ ਗਏ।
ਫੋਟੋ ਕੈਪਸ਼ਨ : ਪਲਾਹੀ ਸਰਕਾਰੀ ਸਕੂਲ 'ਚ ਝੰਡੇ ਲਹਿਰਾਉਣ ਦੀ ਰਸਮ ਅਦਾ ਕਰਦੇ ਪੰਚ ਗੁਰਬਖ਼ਸ਼ ਕੌਰ, ਪੰਚ ਬਲਵਿੰਦਰ ਕੌਰ, ਰਵੀ ਸੱਗੂ ਪੰਚ, ਸੰਨੀ ਚੰਦੜ ਪੰਚ, ਮਿਡਲ ਸਕੂਲ ਮੁੱਖੀ ਅਰਚਨਾ, ਪ੍ਰਾਇਮਰੀ ਸਕੂਲ ਮੁੱਖੀ ਰੇਖਾ ਬਾਵਾ, ਨਗਰ ਨਿਵਾਸੀ ਅਤ ਸਕੂਲ ਸਟਾਫ਼।