ਜੋਧਾਂ / ਸਰਾਭਾ 08ਅਗਸਤ (ਦਲਜੀਤ ਸਿੰਘ ਰੰਧਾਵਾ )-- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਸਰਕਾਰ ਵਲੋਂ ਬਣਾਈ ਲੈਂਡ ਪੂਲਿੰਗ ਨੀਤੀ ਮੁੱਢੋਂ ਰੱਦ ਕਰਵਾਉਣ ਲਈ ਦਾਣਾ ਮੰਡੀ ਜੋਧਾਂ ਵਿਖੇ ਹਜਾਰਾਂ ਦੀ ਗਿਣਤੀ ਚ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਆਏ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਵਿਸ਼ਾਲ ਇਤਿਹਾਸਿਕ ਕਿਸਾਨ ਮਹਾਂ ਪੰਚਾਇਤ ਅਤੇ ਜਮੀਨ ਬਚਾਓ ਰੈਲੀ ਚ ਸ਼ਮੂਲੀਅਤ ਕੀਤੀ।ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਭਾਕਿਯੂ ਸਿੱਧੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਗਲਾਡਾ ਵਲੋਂ ਤਿਆਰ ਕੀਤੀ ਕਿਸਾਨ ਮਾਰੂ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਅਤੇ ਪੰਜਾਬ ਦੀਆਂ ਜਰਖੇਜ਼ ਜਮੀਨਾਂ ਬਚਾਉਣ ਲਈ ਕਿਸਾਨ ਹਰ ਇੱਕ ਕੁਰਬਾਨੀ ਕਰਨ ਨੂੰ ਤਿਆਰ ਹਨ।ਪੰਜਾਬ ਸਰਕਾਰ ਨੇ ਇਹ ਗਲਤ ਪਾਲਿਸੀ ਲਿਆ ਕੇ ਜਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਹੈ।ਲੈਂਡ ਪੂਲੰਿਗ ਦੀ ਨੀਤੀ ਪੰਜਾਬ ਨੂੰ ਉਸੇ ਤਰਾਂ ਉਜਾੜਨ ਲਈ ਲਿਆਂਦੀ ਗਈ ਹੈ, ਜਿਸ ਤਰਾਂ 1947 ਚ ਪੰਜਾਬ ਨੂੰ ਉਜਾੜਿਆ ਗਿਆ ਸੀ।ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ 65 ਹਜਾਰ ਏਕੜ ਤੋਂ ਵੱਧ ਜਮੀਨ ਤੇ ਹੋਣ ਵਾਲੀ ਫਸਲ ਨਾਲ ਪੰਜਾਬ ਤੇ ਦੇਸ਼ ਦੇ ਕਰੋੜਾਂ ਲੋਕਾਂ ਦੇ ਅਨਾਜ ਦੀ ਪੂਰਤੀ ਅਤੇ ਲੱਖਾਂ ਲੋਕਾਂ ਦੇ ਜੀਵਨ ਦਾ ਨਿਰਬਾਹ ਹੁੰਦਾ ਹੈ, ਜਿਸ ਉੱਪਰ ਪੰਜਾਬ ਸਰਕਾਰ ਵਲੋਂ ਪੱਥਰਾਂ ਦੇ ਜੰਗਲ ਉਸਾਰ ਕੇ ਦੇਸ਼ ਅੰਦਰ ਭੁੱਖਮਰੀ ਦੇ ਆਸਾਰ ਪੈਦਾ ਕੀਤੇ ਜਾ ਰਹੇ ਹਨ।ਤਾਂ ਜੋ ਲੋਕ ਆਰਥਿਕ ਤੌਰ ਤੇ ਐਨੇ ਟੁੱਟ ਜਾਣ ਕਿ ਆਪਣੇ ਖਿੱਤੇ ਦੇ ਲੋਕ ਆਪਣੇ ਹੱਕਾਂ ਲਈ ਸੰਘਰਸ਼ ਨਾ ਕਰ ਸਕਣ।ਉਹਨਾਂ ਅੱਗੇ ਕਿਹਾ ਕਿ ਪਿਛਲੇ ਸਮਿਆਂ ਚ ਅਕਵਾਇਰ ਕੀਤੀਆਂ ਜਮੀਨਾਂ ਨੂੰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹ ਡਿਵੈਲਪ ਨਾ ਸਕੀਆਂ।ਅਕਵਾਇਰ ਕੀਤੀਆਂ ਜਮੀਨਾਂ ਦੇ ਮਾਲਕਾਂ ਨੂੰ ਅੱਜ ਤੱਕ ਪਲਾਟ ਨਾ ਮਿਲੇ, ਜਿਸ ਕਾਰਨ ਆਪਣੇ ਖਰਚੇ ਇੱਥੋਂ ਤੱਕ ਕਿ ਆਪਣੀਆਂ ਧੀਆਂ ਦੇ ਵਿਆਹ ਤੱਕ ਨਾ ਕਰ ਸਕੇ।ਉਹਨਾਂ ਕਿਹਾ ਕਿ ਸਰਕਾਰ ਖਿਲਾਫ ਇਹ ਲੜਾਈ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਹੈ।ਭਗਵੰਤ ਮਾਨ ਵਲੋਂ ਇਹ ਗਲਤ ਪਾਲਿਸੀ ਲਿਆ ਕੇ ਕਿਸਾਨਾਂ ਦੀਆਂ ਜਮੀਨਾਂ ਤੇ ਵੱਡਾ ਹਮਲਾ ਕੀਤਾ ਗਿਆ ਹੈ।ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਹ ਪਾਲਿਸੀ ਰੱਦ ਨਾ ਕੀਤੀ ਤਾਂ ਅਗਲਾ ਵੱਡਾ ਅੰਦੋਲਨ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ 10 ਅਗਸਤ ਨੂੰ ਪਾਣੀਪਤ ਦੀ ਰੈਲੀ ਤੋਂ ਕੀਤੀ ਜਾਵੇਗੀ।ਪੰਜਾਬ ਚ ਵੀ 17 ਤੋਂ 19 ਅਗਸਤ ਤੱਕ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਦੀ ਧਰਤੀ ਤੇ ਕਿਸਾਨ ਮਹਾਂ ਪੰਚਾਇਤ ਕੀਤੀਆਂ ਜਾਣਗੀਆਂ।ਇਸ ਕਿਸਾਨ ਮਹਾਂ ਪੰਚਾਇਤ ਨੂੰ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸਿਰਸਾ, ਲੱਖਾ ਸਿੰਘ ਸਿਧਾਣਾ, ਨਵਦੀਪ ਸਿੰਘ ਜਲਬੇੜਾ, ਇੰਦਰਜੀਤ ਪੰਨੀਵਾਲਾ, ਰਾਜਵੀਰ ਸਿੰਘ, ਅਨਿਲ ਭਲਾਨ ਟਕੇਤ ਧੜਾ, ਵੈਕਟੇਸ਼ਵਰ ਰਾਓ ਤੇਲੰਗਾਨਾ, ਪੀ.ਆਰ. ਪਾਂਡੀਅਨ ਤਾਮਿਲਨਾਢੂ, ਗੁਰਦਾਸ ਸਿੰਘ, ਜਰਨੈਲ ਸਿੰਘ, ਅਭਿਮਨਓ ਕੋਹਾਯ ਹਰਿਆਣਾ, ਸਤਨਾਮ ਸਿੰਘ ਬਹਿਰੂ, ਹਰਸੁਲੰਿਦਰ ਸਿੰਘ ਦੋਆਬਾ, ਸੁਖਪਾਲ ਡੱਫਰ, ਅਮਰਜੀਤ ਸਿੰਘ ਰੜਾ, ਜਸਵੀਰ ਸਿੰਘ ਸਿੱਧੂਪੁਰ, ਮਾਨ ਸਿੰਘ ਰਾਜਪੁਰਾ, ਮੇਹਰ ਸਿੰਘ ਬੇੜੀ, ਸੁਪਿੰਦਰ ਸਿੰਘ ਬੰਗਾ ਆਦਿ ਵਲੋਂ ਵੀ ਸੰਬੋਧਨ ਕੀਤਾ ਗਿਆ।ਇਸ ਮੌਕੇ ਸੁਖਦੇਵ ਸਿੰਘ ਮੋਹੀ ਇਕਾਈ ਪ੍ਰਧਾਨ, ਕਾਮਰੇਡ ਤਰਸੇਮ ਜੋਧਾ ਸਾਬਕਾ ਵਿਧਾਇਕ, ਜਗਦੇਵ ਸਿੰਘ ਗਰੇਵਾਲ ਸਾਬਕਾ ਸਰਪੰਚ, ਸਰਪੰਚ ਪ੍ਰਕਾਸ਼ ਸਿੰਘ, ਦਲਵੀਰ ਸਿੰਘ ਜੋਧਾਂ, ਪ੍ਰਧਾਨ ਜਸਵੰਤ ਸਿੰਘ ਘੋਲੀ, ਡਾ. ਭੁਪਿੰਦਰ ਸਿੰਘ. ਮਨਜੀਤ ਸਿੰਘ ਮੋਹਲਾ, ਚਮਕੌਰ ਸਿੰਘ ਉੱਭੀ, ਪ੍ਰਧਾਨ ਪੰਮਾ ਲਲਤੋਂ, ਪੀ.ਆਰ. ਪਾੜੀਆ, ਲਖਵੀਰ ਸਿੰਘ, ਸੰਦੀਪ ਸ਼ਨੀ, ਪੰਮ ਜੋਧਾਂ, ਕੁਲਵਿੰਦਰ ਸਿੰਘ ਛੋਕਰਾਂ, ਸੰਦੀਪ ਕਾਲੜਾ, ਹਰਪ੍ਰੀਤ ਸਿੰਘ ਆਦਿ ਹਾਜਰ ਸਨ।