ਚੰਡੀਗੜ੍ਹ, 8 ਅਗਸਤ 2025 – ਚੰਡੀਗੜ੍ਹ ਪੁਲਿਸ ਨੇ 78 ਲੱਖ ਰੁਪਏ ਦੀ ਵੀਜ਼ਾ ਧੋਖਾਧੜੀ ਦਾ ਪਰਦਾਫਾਸ਼ ਕਰਦਿਆਂ ਟਰੈਵਲ ਏਜੰਸੀ ਮਾਲਕ ਹਰਮੀਤ ਸਿੰਘ ਉਰਫ਼ ਟੀਟੂ ਚੰਦ ਅਤੇ ਉਸਦੇ ਸਾਥੀ ਅਰਜੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਥਲ ਨਿਵਾਸੀ ਮਨਜੀਤ ਸਿੰਘ ਨੇ ਦੋਸ਼ ਲਗਾਇਆ ਸੀ ਕਿ ਸੈਕਟਰ-34 ਸਥਿਤ ਗੁਰੂ ਟੂਰਜ਼ ਐਂਡ ਟਰੈਵਲਜ਼ ਨੇ ਗ੍ਰੀਸ ਵੀਜ਼ਾ ਦੇ ਨਾਂ ‘ਤੇ ਉਸ ਨਾਲ ਠੱਗੀ ਕੀਤੀ।
ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਦੋਵੇਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਲਈ ਜਾਅਲੀ ਪਾਸਪੋਰਟ ਤਿਆਰ ਕਰ ਚੁੱਕੇ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਦੇਸ਼ ਤੋਂ ਭੱਜਣ ਵਿੱਚ ਕਾਮਯਾਬ ਹੋਏ। ਪੁਲਿਸ ਹੁਣ ਗਿਰੋਹ ਦੇ ਹੋਰ ਰਾਜ਼ ਖੋਲ੍ਹਣ ਲਈ ਪੁੱਛਗਿੱਛ ਕਰ ਰਹੀ ਹੈ।