Wednesday, July 16, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ “ਰੂ-ਬ-ਰੂ” ਸਮਾਗਮ ਅਤੇ “ਆਪਣੀ ਆਵਾਜ਼” ਰਿਸਾਲਾ ਰਿਲੀਜ਼

July 15, 2025 04:42 PM

 

ਫਗਵਾੜਾ,  13 ਜੁਲਾਈ 2025  ਸਾਹਿਤ ਦੇ ਅਸਲ ਸ੍ਰੋਤ ਸਾਹਿਤਕਾਰਾਂ ਦੇ ਨਿੱਜੀ ਜੀਵਨ ਦੀਆਂ ਤਲਖ਼ੀਆਂਹਾਸੇ-ਰੋਣੇ,ਹੱਡ-ਬੀਤੀਆਂਤਜਰਬੇਔਕੜਾਂਸੰਘਰਸ਼ਾਂ ਨੂੰ ਜਾਣਨ-ਮਾਣਨ ਅਤੇ ਉਹਨਾਂ ਨੂੰ ਸਨਮਾਨਤ ਕਰਨ ਦੀ ਪਰੰਪਰਾ ਨਿਭਾਉਂਦਿਆਂਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਬਲੱਡ ਬੈਂਕ ਹਾਲਗੁਰੂ ਹਰਿਗੋਬਿੰਦ ਨਗਰਫਗਵਾੜਾ ਵਿਖੇ ਪ੍ਰਸਿੱਧ ਗੀਤਕਾਰ ਅਤੇ ਸ਼ਾਇਰ ਸ਼ਾਮ ਸਰਗੂੰਦੀ ਅਤੇ ਕਵੀ ਤੇ ਕਹਾਣੀਕਾਰ ਅਸ਼ੋਕ ਟਾਂਡੀ ਨਾਲ ਇੱਕ ਵਿਸ਼ੇਸ਼ ਰੂ-ਬ-ਰੂ” ਸਮਾਗਮ ਕਰਵਾਇਆ ਗਿਆ ਅਤੇ ਪੰਜਾਬੀ ਰਿਸਾਲਾ ਆਪਣੀ ਆਵਾਜ਼” ਵੀ ਰਿਲੀਜ਼ ਕੀਤਾ ਗਿਆ।

ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰ ਸਿੰਘ ਸੁੰਨੜ ਮੁੱਖ ਸੰਪਦਾਕ ਆਪਣੀ ਆਵਾਜ਼”, ਕ੍ਰਾਤੀਕਾਰੀ ਕਵੀ ਸੰਤ ਸੰਧੂ,ਅਸ਼ੋਕ ਟਾਂਡੀਸ਼ਾਮ ਸਰਗੂੰਦੀਚੇਤਨ ਸਿੰਘ ਸਾਬਕਾ ਡਾਇਰੈਕਟਰ, ਸੰਸਥਾ ਪ੍ਰਧਾਨ ਰਵਿੰਦਰ ਚੋਟ,ਸੰਸਥਾ ਸਰਪ੍ਰਸਤ ਗੁਰਮੀਤ ਸਿੰਘ ਪਲਾਹੀਡਾ. ਰਾਮ ਮੂਰਤੀ ਸ਼ਾਮਲ ਸਨ। ਇਹ ਸਮਾਰੋਹ ਸਾਹਿਤਕਾਰ ਸ਼ਾਮ ਸਰਗੂੰਦੀ ਅਤੇ ਅਸ਼ੋਕ ਟਾਂਡੀ ਨੂੰ ਸਮਰਪਿਤ ਸੀਜਿਹਨਾਂ ਨੇ ਸਿਰਫ਼ ਰਚਨਾਵਾਂ ਹੀ ਨਹੀਂਰਚਨਾਤਮਕ ਜੀਵਨ ਦੇ ਭਾਵੁਕ ਕਰ ਦੇਣ ਵਾਲੇ ਪਲ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ।

ਅਸ਼ੋਕ ਟਾਂਡੀ ਅਤੇ ਸ਼ਾਮ ਸਰਗੂੰਦੀ ਦੋਹਾਂ ਸਾਹਿਤਕਾਰਾਂ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਭਾਵੁਕ ਹੋ ਕੇ ਗੱਚ ਭਰ ਗਏਤਾਂ ਹਾਲ ਵਿੱਚ ਮੌਜੂਦ ਹਰ ਦਿਲ ਨੇ ਉਹਨਾਂ ਦੇ ਦਰਦ ਨੂੰ ਮਹਿਸੂਸ ਕੀਤਾ।ਸ਼ਾਮ ਸਰਗੂੰਦੀ ਦੀ ਆਵਾਜ਼ ਦੀ ਕੰਪਨ ਨੇ ਹਾਲ 'ਚ ਮੌਜੂਦ ਹਰ ਇੱਕ ਮਨ ਨੂੰ ਝੰਜੋੜ ਕੇ ਰੱਖ ਦਿੱਤਾ।

ਅਸ਼ੋਕ ਟਾਂਡੀ ਨੇ ਦੱਸਿਆ ਕਿ ਦਰਅਸਲ ਇਕਲਾਪੇ ਨੇ ਹੀ ਉਹਨਾਂ ਨੂੰ ਸ਼ਾਇਰ ਬਣਾ ਦਿੱਤਾ।ਇਕੱਲਤਾ ਹੰਢਾਉਂਦਿਆਂ ਉਹਨਾਂ ਕਲਮ ਨੂੰ ਆਪਣੀ ਆਵਾਜ਼ ਬਣਾ ਲਿਆ ਅਤੇ ਕਲਮ ਨੇ ਉਹਨਾਂ ਨੂੰ ਬੋਲਣਾ ਸਿਖਾ ਦਿੱਤਾ।ਦੋਵਾਂ ਸਾਹਿਤਕਾਰਾਂ ਨੇ ਆਪਣੇ ਨਿੱਜੀ ਜੀਵਨ ਦੀਆਂ ਹੱਡ-ਬੀਤੀਆਂ ਬੇਬਾਕੀ ਨਾਲ ਸਾਂਝੀਆਂ ਕੀਤੀਆਂ।

ਪ੍ਰਿਗੁਰਮੀਤ ਸਿੰਘ ਪਲਾਹੀ ਨੇ ਸੰਬੋਧਤ ਹੁੰਦਿਆਂ ਕਿਹਾ ਕਿ ਅੱਜ ਪੰਜਾਬ ਦੀ ਸਿਆਸਤ ਚ ਖਲਾਅ ਹੈ। ਇਹੋ ਖਿਲਾਅ ਪੰਜਾਬੀ ਸਾਹਿੱਤ  ਵਿੱਚ ਹੈ। ਜਿਸ ਨੂੰ ਭਰਨ ਲਈ ਬੁਧੀਜੀਵੀਆਂ, ਲੇਖਕਾਂ ਨੂੰ ਅੱਗੇ ਆਉਣਾ ਪਵੇਗਾ। ਚੰਗਾ ਸਾਹਿਤ ਹੀ ਇਹ ਖਿਲਾਅ ਭਰ ਸਕਦਾ ਹੈ। ਇਸ ਮੌਕੇ ਪ੍ਰਿੰ.ਗੁਰਮੀਤ ਸਿੰਘ ਪਲਾਹੀ ਵੱਲੋਂ ਰਿਸਾਲਾ ਆਪਣੀ ਆਵਾਜ਼” ਵੀ ਰਿਲੀਜ਼ ਕੀਤਾ ਗਿਆ।ਸਮਾਰੋਹ ਦੌਰਾਨ ਸੰਤ ਸੰਧੂਅਸ਼ੋਕ ਟਾਂਡੀਸ਼ਾਮ ਸਰਗੂੰਦੀਚੇਤਨ ਸਿੰਘ ਅਤੇ ਡਾ. ਰਾਮ ਮੂਰਤੀ ਨੂੰ ਸਕੇਪ ਸਾਹਿਤਕ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।ਸੰਤ ਸੰਧੂ ਅਤੇ ਡਾ. ਰਾਮ ਮੂਰਤੀ ਵੱਲੋਂ ਯਥਾਰਥਕ ਵਿਸ਼ਿਆਂ 'ਤੇ ਲਿਖੀਆਂ ਦਿਲ ਨੂੰ ਟੁੰਬ ਲੈਣ ਵਾਲੀਆਂ ਕਵਿਤਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ ਗਈਆਂ।ਸੰਤ ਸੰਧੂ ਨੇ ਕਵਿਤਾ "ਮੈਥੋਂ ਪੁੱਛ ਨਾ ਹਾਲ ਪੰਜਾਬ ਦਾ" ਰਾਹੀਂ ਪੰਜਾਬ ਦਾ ਦਰਦ ਅਤੇ ਪੰਜਾਬ ਦੇ ਹਲਾਤਾਂ ਦੀ ਹਕੀਕਤ ਦਾ ਚਿੱਤਰ ਸਾਂਝਾ ਕੀਤਾ।ਉਹਨਾਂ ਦੀ ਕਵਿਤਾ ਪੰਜਾਬ ਦੀ ਆਤਮਿਕਆਰਥਿਕਸਮਾਜਿਕ ਅਤੇ ਰਾਜਨੀਤਿਕ ਹਾਲਤ 'ਤੇ ਇਕ ਸਟੀਕ ਤੇ ਯਥਾਰਥਕ ਟਿੱਪਣੀ ਕਹਿ ਸਕਦੇ ਹਾਂ।

ਡਾ. ਰਾਮ ਮੂਰਤੀ ਵੱਲੋਂ ਪੜ੍ਹੀ ਗਈ ਕਵਿਤਾ "ਮੈਨੂੰ ਸ਼ਰਮ ਆਉਂਦੀ ਹੈ" ਨੇ ਹਾਲ 'ਚ ਇੱਕ ਖਾਮੋਸ਼ੀ ਅਤੇ ਦਰਦ ਭਰ ਦਿੱਤਾ।ਇਹ ਕਵਿਤਾ ਨਿਰੀ ਲਫ਼ਜ਼ਾਂ ਦੀ ਕਲਾ ਨਾ ਹੋ ਕੇ  ਜ਼ਮੀਰ ਦੀ ਗੂੰਜ ਸੀ,ਜਿਸ ਵਿੱਚ ਅਧਿਆਪਕਾਂ ਦੀ ਵਿਅਕਤੀਗਤ ਚਮਕ ਅਤੇ ਬੱਚਿਆਂ ਦੀ ਸਮਾਜਿਕ ਹਕੀਕਤ ਦਰਮਿਆਨਇਕ ਆਰਥਿਕ ਅਸਮਾਨਤਾ ਭਰੀ ਖਿੱਚੀ ਲਕੀਰ ਦਾ ਚਿਤਰਨ ਸੀ।ਅਧਿਆਪਕ ਵਰਗ ਦੀ ਦੋਹਰੀ ਸੱਚਾਈਸਮਾਜਿਕ ਵਿਅੰਗ ਅਤੇ ਵਿਦਿਆਰਥੀਆਂ ਦੀ ਹਕੀਕਤ ਨੂੰ ਬੇਨਕਾਬ ਕਰਦੀ ਇਸ ਕਵਿਤਾ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।ਸਮਾਗਮ ਦੌਰਾਨ ਡਾ. ਰਾਮ ਮੂਰਤੀ ਅਤੇ ਸੁਰਿੰਦਰ ਸਿੰਘ ਸੁੰਨੜ ਨੇ ਸਕੇਪ ਦੀ ਕਾਰਗੁਜ਼ਾਰੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਕੇਪ ਉਹ ਸੰਘਰਸ਼ੀਲ ਸੋਚ ਹੈਜੋ ਹਾਸ਼ੀਏ 'ਤੇ ਖੜ੍ਹੇ ਲੋਕਾਂ ਨੂੰ ਮੱਧ ਵਿੱਚ ਲਿਆਉਂਦੀ ਹੈ। ਸਕੇਪ ਉਹ ਸੰਸਥਾ ਹੈ ਜੋ ਅਣਗੌਲ਼ਿਆਂ ਨੂੰ ਗੌਲ਼ਦੀ ਹੈ।ਸਕੇਪ ਦੀ ਅਸਲ ਪਹਿਚਾਣ ਹੀ ਗੁੰਮ ਆਵਾਜ਼ਾਂ ਨੂੰ ਆਪਣੀ ਆਵਾਜ਼ ਦੇਣਾ ਹੈ।

ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਸਰੋਤਿਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਸਾਹਿਤਕਾਰ  ਉਹ ਸਮਾਜ ਦੀ ਅੱਖ ਹੁੰਦੇ ਹਨ। ਜਿਵੇਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਵੇ ਤਾਂ ਰੋਂਦੀ ਸਿਰਫ਼ ਅੱਖ ਹੀ ਹੈਉਸੇ ਤਰ੍ਹਾਂ ਜਦ ਸਮਾਜ ਦੇ ਕਿਸੇ ਵੀ ਵਰਗਫਿਰਕੇ ਜਾਂ ਜਾਤ-ਧਰਮ ਦੇ ਲੋਕਾਂ ਨੂੰ ਤਕਲੀਫ਼ ਪਹੁੰਚਦੀ ਹੈਤਾਂ ਉਹ ਦਰਦ ਸਭ ਤੋਂ ਪਹਿਲਾਂ ਸਾਹਿਤਕਾਰ ਮਹਿਸੂਸ ਕਰਦਾ ਹੈ। ਉਹ ਉਸ ਦਰਦ ਨੂੰ ਕਲਮ ਰਾਹੀਂ ਸੰਵੇਦਨਾ ਦੇ ਰੂਪ 'ਚ ਸੰਸਾਰ ਅੱਗੇ ਰੱਖਦਾ ਹੈ।ਸਮਾਜ ਵਿੱਚ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਸਾਹਿਤਕਾਰ ਹੀ ਜ਼ਾਹਿਰ ਕਰਦੇ ਹਨ। ਪ੍ਰਧਾਨ ਰਵਿੰਦਰ  ਚੋਟ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਟੇਜ ਸੰਚਾਲਨ ਪਰਵਿੰਦਰ ਜੀਤ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ।ਇਸ ਮੌਕੇ ਐਡਵੋਕੇਟ ਐੱਸ.ਐੱਲ.ਵਿਰਦੀਸ੍ਰੀਮਤੀ ਬੰਸੋ ਦੇਵੀਜਸਵਿੰਦਰ ਫਗਵਾੜਾਬਲਦੇਵ ਰਾਜ ਕੋਮਲਬਲਵੀਰ ਕੌਰ ਬੱਬੂ ਸੈਣੀਭਿੰਡਰ ਪਟਵਾਰੀਅਸ਼ੋਕ ਸ਼ਰਮਾਮਨਦੀਪ ਸਿੰਘਜਸ ਸਰੋਆਦਵਿੰਦਰ ਜੱਸਲ,ਜਰਨੈਲ ਸਿੰਘ ਸਾਖੀਸੁਖਜਿੰਦਰ ਸਿੰਘ ਸੰਘਾ , ਬਲਜੀਤ ਸਿੰਘ ਸੰਘਾ, ਸਿਮਰਤ ਕੌਰਲਸ਼ਕਰ ਢੰਡਵਾੜਵੀਮਾਸਟਰ ਸੁਖਦੇਵ ਸਿੰਘਦਲਜੀਤ ਮਹਿਮੀਗੁਰਮੁਖ ਲੁਹਾਰ,ਰਵਿੰਦਰ ਸਿੰਘ ਰਾਏ,ਕਮਲੇਸ਼ ਸੰਧੂ, ਆਦਿ ਹਾਜ਼ਰ ਸਨ।ਸਕੇਪ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਆਯੋਜਿਤ ਇਹ ਸਮਾਗਮ ਸਿਰਫ਼ ਇੱਕ ਸਾਹਿਤਕ ਸਨਮਾਨ ਸਮਾਰੋਹ ਨਹੀਂ ਸੀਸਗੋਂ ਉਹਨਾਂ ਲਿਖਾਰੀਆਂ ਦੀ ਜ਼ਿੰਦਗੀ ਦਾ ਜਿਊਂਦਾ ਜਾਗਦਾ ਚਿਤਰਣ ਤੇ ਸ਼ੀਸ਼ਾ ਸੀਜਿਨ੍ਹਾਂ ਨੇ ਆਪਣੀ ਸ਼ਖ਼ਸੀਅਤ ਅਤੇ ਕਲਮ ਰਾਹੀਂ ਸਮਾਜ ਨੂੰ ਰੌਸ਼ਨ ਕੀਤਾ।

Have something to say? Post your comment

More From Punjab

114-Year-Old Marathon Icon Fauja Singh Dies in Hit-and-Run; NRI Accused Arrested

114-Year-Old Marathon Icon Fauja Singh Dies in Hit-and-Run; NRI Accused Arrested

ਪਾਣੀ ਨੂੰ ਤਰਸਦਾ ਪਾਣੀਆਂ ਦਾ ਦੇਸ਼ ਪੰਜਾਬ --ਚਾਨਣਦੀਪ ਸਿੰਘ ਔਲਖ

ਪਾਣੀ ਨੂੰ ਤਰਸਦਾ ਪਾਣੀਆਂ ਦਾ ਦੇਸ਼ ਪੰਜਾਬ --ਚਾਨਣਦੀਪ ਸਿੰਘ ਔਲਖ

ਸ੍ਰੀ ਦਰਬਾਰ ਸਾਹਿਬ 'ਚ BSF ਦਾ ਸਰਚ ਓਪਰੇਸ਼ਨ – ਲੰਗਰ ਹਾਲ 'ਤੇ ਬੰਬ ਧਮਾਕੇ ਦੀ ਧਮਕੀ ਮਗਰੋਂ ਸੁਰੱਖਿਆ ਚੁਸਤ

ਸ੍ਰੀ ਦਰਬਾਰ ਸਾਹਿਬ 'ਚ BSF ਦਾ ਸਰਚ ਓਪਰੇਸ਼ਨ – ਲੰਗਰ ਹਾਲ 'ਤੇ ਬੰਬ ਧਮਾਕੇ ਦੀ ਧਮਕੀ ਮਗਰੋਂ ਸੁਰੱਖਿਆ ਚੁਸਤ

ਪੰਜਾਬ ਸਰਕਾਰ ਵੱਲੋਂ 725 ਸਪੈਸ਼ਲ ਐਜੂਕੇਟਰਾਂ ਦੀ ਭਰਤੀ, 47 ਹਜ਼ਾਰ ਵਿਸ਼ੇਸ਼ ਬੱਚਿਆਂ ਨੂੰ ਹੋਵੇਗਾ ਲਾਭ

ਪੰਜਾਬ ਸਰਕਾਰ ਵੱਲੋਂ 725 ਸਪੈਸ਼ਲ ਐਜੂਕੇਟਰਾਂ ਦੀ ਭਰਤੀ, 47 ਹਜ਼ਾਰ ਵਿਸ਼ੇਸ਼ ਬੱਚਿਆਂ ਨੂੰ ਹੋਵੇਗਾ ਲਾਭ

ਫਾਜ਼ਿਲਕਾ: ਡਿਪਟੀ ਕਮਿਸ਼ਨਰ ਵਿਰੁੱਧ ਵਿਰੋਧ ਨੇ ਲਿਆ ਤੀਖਾ ਰੂਪ, ਆਗੂ ਗ੍ਰਿਫ਼ਤਾਰ, ਥਾਣੇ ਦਾ ਘੇਰਾਅ

ਫਾਜ਼ਿਲਕਾ: ਡਿਪਟੀ ਕਮਿਸ਼ਨਰ ਵਿਰੁੱਧ ਵਿਰੋਧ ਨੇ ਲਿਆ ਤੀਖਾ ਰੂਪ, ਆਗੂ ਗ੍ਰਿਫ਼ਤਾਰ, ਥਾਣੇ ਦਾ ਘੇਰਾਅ

ਕਵੀ ਪਾਸ਼ ਦੀ ਯਾਦ 'ਚ ਤਲਵੰਡੀ ਸਲੇਮ 'ਚ ਬਣੇਗਾ ਯਾਦਗਾਰੀ ਸਮਾਰਕ

ਕਵੀ ਪਾਸ਼ ਦੀ ਯਾਦ 'ਚ ਤਲਵੰਡੀ ਸਲੇਮ 'ਚ ਬਣੇਗਾ ਯਾਦਗਾਰੀ ਸਮਾਰਕ

ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰੀ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ

ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰੀ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ

ਪੰਜਾਬ ਵਿਧਾਨ ਸਭਾ 'ਚ ਬੇਅਦਬੀ ਰੋਕੂ ਬਿਲ ਪੇਸ਼, ਕੱਲ੍ਹ ਹੋਵੇਗੀ ਵਿਸਥਾਰ ਵਿੱਚ ਬਹਿਸ

ਪੰਜਾਬ ਵਿਧਾਨ ਸਭਾ 'ਚ ਬੇਅਦਬੀ ਰੋਕੂ ਬਿਲ ਪੇਸ਼, ਕੱਲ੍ਹ ਹੋਵੇਗੀ ਵਿਸਥਾਰ ਵਿੱਚ ਬਹਿਸ

ਮੌਸਮ ਅਲਰਟ: ਪੰਜਾਬ ਅਤੇ ਚੰਡੀਗੜ੍ਹ ‘ਚ ਤੇਜ਼ ਮੀਂਹ, ਸੁਖਨਾ ਝੀਲ ਦੇ ਫਲੱਡ ਗੇਟ ਖੁਲੇ

ਮੌਸਮ ਅਲਰਟ: ਪੰਜਾਬ ਅਤੇ ਚੰਡੀਗੜ੍ਹ ‘ਚ ਤੇਜ਼ ਮੀਂਹ, ਸੁਖਨਾ ਝੀਲ ਦੇ ਫਲੱਡ ਗੇਟ ਖੁਲੇ

ਡਾ. ਜਮੀਲ ਜਾਲਿਬੀ ਦੀਆਂ ਵਿਗਿਆਨਕ ਅਤੇ ਸਾਹਿਤਕ ਪ੍ਰਾਪਤੀਆਂ ਦੀ ਇੱਕ ਦਿਲਚਸਪ ਸਮੀਖਿਆ ਲਿਖਤ: ਜ਼ਫ਼ਰ ਇਕਬਾਲ ਜ਼ਫ਼ਰ

ਡਾ. ਜਮੀਲ ਜਾਲਿਬੀ ਦੀਆਂ ਵਿਗਿਆਨਕ ਅਤੇ ਸਾਹਿਤਕ ਪ੍ਰਾਪਤੀਆਂ ਦੀ ਇੱਕ ਦਿਲਚਸਪ ਸਮੀਖਿਆ ਲਿਖਤ: ਜ਼ਫ਼ਰ ਇਕਬਾਲ ਜ਼ਫ਼ਰ