Monday, May 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

Mohali Road Accident : ਸਕੂਟੀ 'ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ, ਸਿਰ 'ਤੇ ਚੜ੍ਹਿਆ ਪਹੀਆ; ਮੌਕੇ 'ਤੇ ਮੌਤ

May 07, 2024 02:05 PM

ਜ਼ੀਰਕਪੁਰ : Mohali Accident News : ਚੰਡੀਗੜ੍ਹ ਦੇ ਅੰਬਾਲਾ ਰੋਡ 'ਤੇ ਗੁਲਿਸਤਾਨ ਮੈਰਿਜ ਪੈਲੇਸ ਸਾਹਮਣੇ ਮੰਗਲਵਾਰ ਸਵੇਰੇ 8 ਵਜੇ ਇਕ ਟਰੱਕ ਡਰਾਈਵਰ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਕੁਚਲ ਦਿੱਤਾ, ਜਿਸ ਕਾਰਨ 12 ਸਾਲਾ ਅਨੰਨਿਆ ਨਾਂ ਦੀ ਵਿਦਿਆਰਥਣ ਦੀ ਮੌਕੇ 'ਤੇ ਮੌਤ ਹੋ ਗਈ। ਐਕਟਿਵਾ ਚਲਾ ਰਹੀ ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਲੜਕੀ ਅਨੰਨਿਆ ਆਪਣੀ ਮਾਂ ਪੁਸ਼ਪਾ ਨਾਲ ਐਕਟਿਵਾ 'ਤੇ ਸਕੂਲ ਜਾ ਰਹੀ ਸੀ। ਵਿਦਿਆਰਥC ਨਗਲਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਸੀ।

ਜ਼ਖਮੀ ਮਾਂ ਦਾ ਇਲਾਜ ਜਾਰੀ

 ਮਾਂ ਐਕਟਿਵਾ ਚਲਾ ਰਹੀ ਸੀ ਤੇ ਧੀ ਪਿੱਛੇ ਬੈਠੀ ਸੀ। ਜਿਵੇਂ ਹੀ ਉਹ ਸਿੰਘਪੁਰਾ ਚੌਕ ਨੇੜੇ ਗੁਲਿਸਤਾਨ ਪੈਲੇਸ ਸਾਹਮਣੇ ਪਹੁੰਚੀ ਤੇ ਮੇਨ ਰੋਡ ਤੋਂ ਸਲਿਪ 'ਤੇ ਉਤਰਨ ਲੱਗਿਆਂ ਉਸ ਦੀ ਐਕਟਿਵਾ ਟਰੱਕ ਨਾਲ ਟਕਰਾ ਗਈ ਤੇ ਅਨੰਨਿਆ ਟਰੱਕ ਵੱਲ ਜਾ ਡਿੱਗੀ। ਦੇਖਦੇ ਹੀ ਦੇਖਦੇ ਟਰੱਕ ਦਾ ਪਿਛਲਾ ਟਾਇਰ ਲੜਕੀ ਦੇ ਸਿਰ 'ਤੇ ਚੜ੍ਹ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਜਦੋਂ ਮਾਂ ਸੜਕ ਦੇ ਦੂਜੇ ਪਾਸੇ ਡਿੱਗ ਗਈ ਤਾਂ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀ ਔਰਤ ਦਾ ਇਲਾਜ ਜਾਰੀ ਹੈ।

ਟਰੱਕ ਡਰਾਈਵਰ ਗ੍ਰਿਫਤਾਰ

 ਫਿਲਹਾਲ ਲੜਕੀ ਦੀ ਲਾਸ਼ ਨੂੰ ਡੇਰਾਬਸੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ। ਟਰੱਕ ਚਾਲਕ ਕਾਲੀ ਭੂਸ਼ਨ (23) ਵਾਸੀ ਜੰਮੂ ਨੇ ਦੱਸਿਆ ਕਿ ਉਹ ਬੱਦੀ ਤੋਂ ਅੰਬਾਲਾ ਸਰੀਆ ਛੱਡਣ ਜਾ ਰਿਹਾ ਸੀ। ਮੋੜ ਹੋਣ ਕਾਰਨ ਉਹ ਐਕਟਿਵਾ ਨਹੀਂ ਦੇਖ ਸਕਿਆ ਤੇ ਹਾਦਸਾ ਵਾਪਰ ਗਿਆ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment

More From Punjab

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

ਅਸਮਾਨ ਤੋਂ ਵਰ੍ਹਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੰਜਾਬ ’ਚ ਲੂ ਨੂੰ ਲੈ ਕੇ ਤਿੰਨ ਦਿਨ ਰੈੱਡ ਅਲਰਟ; ਲੁਧਿਆਣਾ ’ਚ ਪਾਰਾ 46 ਤੋਂ ਪਾਰ

ਅਸਮਾਨ ਤੋਂ ਵਰ੍ਹਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੰਜਾਬ ’ਚ ਲੂ ਨੂੰ ਲੈ ਕੇ ਤਿੰਨ ਦਿਨ ਰੈੱਡ ਅਲਰਟ; ਲੁਧਿਆਣਾ ’ਚ ਪਾਰਾ 46 ਤੋਂ ਪਾਰ

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

 ਗਿੱਲ ਪੈਲੇਸ ਨੇੜੇ ਇਲੈਕਟ੍ਰੌਨਿਕਸ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਗਿੱਲ ਪੈਲੇਸ ਨੇੜੇ ਇਲੈਕਟ੍ਰੌਨਿਕਸ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

 ਗੱਡੀ ਸਿਖਾਉਂਦਿਆ ਵਾਪਰਿਆ ਹਾਦਸਾ, ਪਰਵਾਸੀ ਮਜ਼ਦੂਰ ਦੀ ਪਤਨੀ ਤੇ ਬੱਚੇ ਨੂੰ ਲਿਆ ਲਪੇਟ 'ਚ, ਬੱਚੇ ਦੀ ਮੌਤ

ਗੱਡੀ ਸਿਖਾਉਂਦਿਆ ਵਾਪਰਿਆ ਹਾਦਸਾ, ਪਰਵਾਸੀ ਮਜ਼ਦੂਰ ਦੀ ਪਤਨੀ ਤੇ ਬੱਚੇ ਨੂੰ ਲਿਆ ਲਪੇਟ 'ਚ, ਬੱਚੇ ਦੀ ਮੌਤ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

 ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ