Sunday, June 02, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

May 19, 2024 11:50 AM

ਪਟਿਆਲਾ : ਸ਼ਨਿਚਰਵਾਰ ਨੂੰ ਪੰਜਾਬ ’ਚ ਪਾਰਾ 44 ਡਿਗਰੀ ਤੱਕ ਪੁੱਜ ਗਿਆ ਤੇ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਵੀ ਵੱਧ ਦਰਜ ਕੀਤੀ ਗਈ ਹੈ। ਮੰਗ ਪੂਰੀ ਕਰਨ ਲਈ ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਹਾਸਲ ਕੀਤੀ ਜਦੋਂਕਿ ਇਕ ਸਰਕਾਰੀ ਥਰਮਲ ਦੇ ਦੋ ਯੂਨਿਟ ਬੰਦ ਹੋਣ ਕਾਰਨ 420 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ। ਜਦੋਂਕਿ ਦੂਸਰੇ ਸਰਕਾਰੀ ਥਰਮਲ ਦਾ ਪਿਛਲੇ ਸਾਲਾਂ ਤੋਂ ਬੰਦ ਪਿਆ ਇਕ ਯੂਨਿਟ ਇਸ ਵਾਰ ਵੀ ਨਹਂੀਂ ਚੱਲ ਸਕਿਆ ਹੈ। ਪੀਐੈੱਸਪੀਸੀਐੱਲ ਨੇ ਸਰਕਾਰੀ ਤੇ ਨਿੱਜੀ ਖੇਤਰ ਦੇ ਥਰਮਲਾਂ ਤੋਂ 5 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਹੈ। ਇਸ ਦੌਰਾਨ ਸੂਬੇ ਵਿਚ ਕਈ ਥਾਈਂ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।ਜਾਣਕਾਰੀ ਅਨੁਸਾਰ ਸਰਕਾਰੀ ਖੇਤਰ ਦੇ 840 ਮੈਗਾਵਾਟ ਸਮਰੱਥਾ ਵਾਲੇ ਰੋਪੜ ਥਰਮਲ ਪਲਾਂਟ ਦੇ ਪੰਜ ਤੇ ਛੇ ਨੰਬਰ ਯੂਨਿਟ ਤੋਂ ਬਿਜਲੀ ਪੈਦਾਵਾਰ ਨਹੀਂ ਹੋ ਸਕੀ ਹੈ। ਪੰਜ ਨੰਬਰ ਯੂਨਿਟ ਸਵੇਰੇ ਬੰਦ ਹੋਇਆ ਤੇ ਦੁਪਹਿਰ 12 ਵਜੇ ਚੁੱਲਿਆ ਪਰ ਕੁਝ ਘੰਟੇ ਬਾਅਦ ਮੁੜ ਇਸ ਯੂਨਿਟ ਵਿਚ ਤਕਨੀਕੀ ਨੁਕਸ ਕਰ ਕੇ ਬੰਦ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਹੀ ਇਸੇ ਥਰਮਲ ਦਾ ਇਕ ਹੋਰ ਯੂਨਿਟ ਵੀ ਬੰਦ ਹੋ ਗਿਆ। ਸਰਕਾਰੀ ਖੇਤਰ ਦੇ 920 ਮੈਗਾਵਾਟ ਸਮਰੱਥਾ ਵਾਲੇ ਚਾਰ ਯੂਨਿਟਾਂ ਵਿਚੋਂ ਦੋ ਨੰਬਰ ਯੂਨਿਟ ਬੰਦ ਰਹਿਣ ਕਰਕੇ 210 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਨਿੱਜੀ ਖੇਤਰ ਦੇ 1400 ਮੈਗਾਵਾਟ ਸਮਰੱਥਾ ਵਾਲੇ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਅਤੇ 1980 ਮੈਗਾਵਾਟ ਸਮਰੱਥਾ ਵਾਲੇ ਤਲਵੰਤੀ ਸਾਬੋ ਥਰਮਲ ਤੋਂ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਜਾਰੀ ਰਿਹਾ। ਇਨ੍ਹਾਂ ਤੋਂ ਇਲਾਵਾ ਨਵਿਆਉਣ ਯੋਗ ਤੇ ਨਾ ਨਵਿਆਉਣਯੋਗ ਸਰੋਤਾਂ ਤੋਂ ਵੀ ਬਿਜਲੀ ਹਾਸਲ ਕੀਤੀ ਹੈ।ਸ਼ਨਿਚਵਾਰ ਨੂੰ ਸ਼ਾਮ ਸਾਢੇ ਪੰਜ ਵਜੇ ਤੱਕ ਪੰਜਾਬ ਭਰ ਤੋਂ 80 ਹਜ਼ਾਰ ਤੋਂ ਵੱਧ ਬਿਜਲੀ ਬੰਦ ਸਬੰਧੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚੋਂ 60 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਤੇ ਬਾਕੀ ’ਤੇ ਕੰਮ ਜਾਰੀ ਰਿਹਾ। ਇਸ ਵਿਚ ਸਭ ਤੋਂ ਵੱਧ ਸ਼ਿਕਾਇਤਾਂ 11487 ਜ਼ੀਰਕਪੁਰ ਅਤੇ ਸਭ ਤੋਂ ਘੱਟ 13 ਸ਼ਿਕਾਇਤਾਂ ਦਿੜਬਾ ਤੋਂ ਆਈਆਂ ਹਨ। ਦੱਸਣਾ ਬਣਦਾ ਹੈ ਕਿ ਸ਼ੁੱਕਰਵਾਰ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਇਕ ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।

Have something to say? Post your comment

More From Punjab

 ਲਗਾਤਾਰ 16 ਘੰਟਿਆਂ ਤੋਂ ਬਿਜਲੀ ਸਪਲਾਈ ਨਾ ਆਉਣ 'ਤੇ ਗਿੱਦੜਬਾਹਾ ਸ਼ਹਿਰ ਵਾਸੀਆਂ ਨੇ ਲਾਇਆ ਧਰਨਾ

ਲਗਾਤਾਰ 16 ਘੰਟਿਆਂ ਤੋਂ ਬਿਜਲੀ ਸਪਲਾਈ ਨਾ ਆਉਣ 'ਤੇ ਗਿੱਦੜਬਾਹਾ ਸ਼ਹਿਰ ਵਾਸੀਆਂ ਨੇ ਲਾਇਆ ਧਰਨਾ

ਭਾਰੀ ਗਰਮੀ ਦੇ ਬਾਵਜੂਦ ਪਿੰਡ ਝਲੂਰ ਦੇ 68 ਫੀਸਦੀ ਵੋਟਰਾਂ ਨੇ ਕੀਤਾ ਵੋਟ ਦੇ ਅਧਿਕਾਰ ਦਾ ਇਸਤੇਮਾਲ

ਭਾਰੀ ਗਰਮੀ ਦੇ ਬਾਵਜੂਦ ਪਿੰਡ ਝਲੂਰ ਦੇ 68 ਫੀਸਦੀ ਵੋਟਰਾਂ ਨੇ ਕੀਤਾ ਵੋਟ ਦੇ ਅਧਿਕਾਰ ਦਾ ਇਸਤੇਮਾਲ

-ਜ਼ਿਲ੍ਹਾ ਬਰਨਾਲਾ ਵਿੱਚ ਆਦਰਸ਼ ਪੋਲਿੰਗ ਬੂਥ ਰਹੇ ਖਿੱਚ ਦਾ ਕੇਂਦਰ

-ਜ਼ਿਲ੍ਹਾ ਬਰਨਾਲਾ ਵਿੱਚ ਆਦਰਸ਼ ਪੋਲਿੰਗ ਬੂਥ ਰਹੇ ਖਿੱਚ ਦਾ ਕੇਂਦਰ

ਸੰਗਰੂਰ: ਪਿੰਡ ਫ਼ਤਹਿਗੜ੍ਹ ਛੰਨਾਂ ’ਚ ਸਵੇਰੇ 11 ਵਜੇ ਤੱਕ 50 ਫ਼ੀਸਦ ਪੋਲਿੰਗ, ਮਾਨ ਨੇ ਪਤਨੀ ਸਣੇ ਮੰਗਵਾਲ ਦੇ ਬੂਥ ’ਤੇ ਵੋਟ ਪਾਈ

ਸੰਗਰੂਰ: ਪਿੰਡ ਫ਼ਤਹਿਗੜ੍ਹ ਛੰਨਾਂ ’ਚ ਸਵੇਰੇ 11 ਵਜੇ ਤੱਕ 50 ਫ਼ੀਸਦ ਪੋਲਿੰਗ, ਮਾਨ ਨੇ ਪਤਨੀ ਸਣੇ ਮੰਗਵਾਲ ਦੇ ਬੂਥ ’ਤੇ ਵੋਟ ਪਾਈ

ਫ਼ਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਨੇ ਵੋਟ ਪਾਉਣ ਸਮੇਂ ਬਣਾਈ ਵੀਡੀਓ, ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਦਰਜ ਹੋਇਆ ਮਾਮਲਾ

ਫ਼ਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਨੇ ਵੋਟ ਪਾਉਣ ਸਮੇਂ ਬਣਾਈ ਵੀਡੀਓ, ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਦਰਜ ਹੋਇਆ ਮਾਮਲਾ

ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ, ਪਰਿਵਾਰ ਨੇ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਦੀ ਕੀਤੀ ਮੰਗ

ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ, ਪਰਿਵਾਰ ਨੇ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਦੀ ਕੀਤੀ ਮੰਗ

ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ’ਚ ਲੱਗੇ ਬੂਥ ’ਤੇ ਬੈਠੇ ਕਾਂਗਰਸੀ ਵਰਕਰ ਹਿਮਾਂਸ਼ੂ ਕੌਸ਼ਲ ’ਤੇ ਦੋ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ

ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ’ਚ ਲੱਗੇ ਬੂਥ ’ਤੇ ਬੈਠੇ ਕਾਂਗਰਸੀ ਵਰਕਰ ਹਿਮਾਂਸ਼ੂ ਕੌਸ਼ਲ ’ਤੇ ਦੋ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ

ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਬਹਿਬਲ ਕਲਾਂ ਗੋਲੀ ਕਾਂਡ ਦਾ ਕੇਸ ਚੰਡੀਗੜ ਤਬਦੀਲ

ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਬਹਿਬਲ ਕਲਾਂ ਗੋਲੀ ਕਾਂਡ ਦਾ ਕੇਸ ਚੰਡੀਗੜ ਤਬਦੀਲ

ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਨੇ ਸਾਬਕਾ ਵਿਧਾਇਕ ਮਰਾੜ ਦੇ ਪੁੱਤਰ ਬਲਵਿੰਦਰ ਮਰਾੜ ਨੂੰ ਪਾਰਟੀ 'ਚੋਂ ਕੱਢਿਆ

ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਨੇ ਸਾਬਕਾ ਵਿਧਾਇਕ ਮਰਾੜ ਦੇ ਪੁੱਤਰ ਬਲਵਿੰਦਰ ਮਰਾੜ ਨੂੰ ਪਾਰਟੀ 'ਚੋਂ ਕੱਢਿਆ

ਮੇਰੀ ਵੋਟ ਮੇਰੀ ਧੀ ਵਰਗੀ

ਮੇਰੀ ਵੋਟ ਮੇਰੀ ਧੀ ਵਰਗੀ