Friday, May 10, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ 28 ਅਪ੍ਰੈਲ ਨੂੰ ਬਰਨਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ: ਮੀਤ ਹੇਅਰ

April 27, 2024 04:36 PM
ਮੁੱਖ ਮੰਤਰੀ ਭਗਵੰਤ ਸਿੰਘ ਮਾਨ 28 ਅਪ੍ਰੈਲ ਨੂੰ ਬਰਨਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ: ਮੀਤ ਹੇਅਰ 
ਬਰਨਾਲਾ, 27 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਸਿਖਰਾਂ ਉਤੇ ਲਿਜਾਣ ਲਈ 28 ਅਪ੍ਰੈਲ ਨੂੰ ਬਰਨਾਲਾ ਦੇ ਮੈਰੀਲੈਂਡ ਪੈਰਿਸ ਵਿਖੇ ਬਾਅਦ ਦੁਪਹਿਰ ਰੱਖੀ ਰੈਲੀ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸੰਬੋਧਨ ਕਰਨਗੇ। “ਸੰਸਦ ਚ ਵੀ ਭਗਵੰਤ ਮਾਨ” ਮੁਹਿੰਮ ਅਤੇ 13-0 ਦੇ ਟੀਚੇ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਸਰਕਾਰ ਦੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਰਿਕਾਰਡ ਰੱਖਣ ਦੇ ਨਾਲ ਵਿਰੋਧੀਆਂ ਦੀ ਪੰਜਾਬ ਵਿਰੋਧੀ ਸੋਚ ਨੂੰ ਬੇਨਕਾਬ ਕਰਨਗੇ। ਅੱਜ ਇੱਥੇ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ, ਹੱਸਦਾ ਤੇ ਖੇਡਦਾ ਬਣਾਉਣ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਵੱਡਾ ਰੋਲ ਹੈ। ਆਮ ਆਦਮੀ ਪਾਰਟੀ ਨੂੰ ਸੰਗਰੂਰ ਪਾਰਲੀਮੈਂਟ ਹਲਕੇ ਦੇ ਵੋਟਰਾਂ ਉਤੇ ਰੱਬਾ ਜਿੱਡਾ ਮਾਣ ਹੈ ਜਿੰਨਾ ਸ ਭਗਵੰਤ ਸਿੰਘ ਮਾਨ ਨੂੰ ਦੋ ਵਾਰ ਪਾਰਲੀਮੈਂਟ ਭੇਜ ਕੇ ਸੂਬੇ ਵਿੱਚ ਬਦਲਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ। ਮੀਤ ਹੇਅਰ ਨੇ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ ਰਿਕਾਰਡ ਕੰਮ ਕੀਤੇ ਹਨ।300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ, ਸਕੂਲ ਆਫ਼ ਐਮੀਨੈਂਸ, ਆਮ ਆਦਮੀ ਕਲੀਨਿਕ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦੇ ਦਿੱਤਾ ਹੈ। ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ, ਫਸਲਾਂ ਦੀ ਮੰਡੀਕਰਨ ਬਿਹਤਰ ਕੀਤੀ ਅਤੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਦਿੱਤੀ।  14 ਟੋਲ ਪਲਾਜ਼ੇ ਬੰਦ ਕੀਤੇ, ਨੌਜਵਾਨਾਂ ਨੂੰ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਨਿਵੇਕਲੀ ਖੇਡ ਨੀਤੀ ਬਣਾਈ ਜਿਸ ਨਾਲ ਏਸ਼ੀਅਨ ਗੇਮਜ਼ ਚ ਪੰਜਾਬ ਨੇ 72 ਸਾਲ ਦੇ ਰਿਕਾਰਡ ਤੋੜੇ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਧਿਰਾਂ ਕੋਲ ਸਰਕਾਰ ਖ਼ਿਲਾਫ਼ ਬੋਲਣ ਲਈ ਇੱਕ ਵੀ ਨੁਕਤਾ ਨਹੀਂ।

Have something to say? Post your comment

More From Punjab

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ

Mohali Encounter : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਵੱਡਾ ਐਨਕਾਊਂਟਰ, ਮਨੀਸ਼ ਬਾਊਂਸਰ ਦਾ ਕਤਲ ਕਰਨ ਵਾਲੇ ਦੋ ਗੈਂਗਸਟਰ ਜ਼ਖ਼ਮੀ

Mohali Encounter : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਵੱਡਾ ਐਨਕਾਊਂਟਰ, ਮਨੀਸ਼ ਬਾਊਂਸਰ ਦਾ ਕਤਲ ਕਰਨ ਵਾਲੇ ਦੋ ਗੈਂਗਸਟਰ ਜ਼ਖ਼ਮੀ

ਥਾਈਲੈਂਡ 'ਚ ਲੁਕਿਆ 300 ਕਰੋੜ ਰੁਪਏ ਦੀ ਧੋਖਾਧੜੀ ਦਾ ਭਗੌੜਾ ਮੁਲਜ਼ਮ ਸੁਖਵਿੰਦਰ ਛਾਬੜਾ,  ਹੁਣ ਗ੍ਰਹਿ ਮੰਤਰਾਲੇ ਰਾਹੀਂ ਭੇਜੇ ਜਾਣਗੇ ਅਦਾਲਤੀ ਸੰਮਨ

ਥਾਈਲੈਂਡ 'ਚ ਲੁਕਿਆ 300 ਕਰੋੜ ਰੁਪਏ ਦੀ ਧੋਖਾਧੜੀ ਦਾ ਭਗੌੜਾ ਮੁਲਜ਼ਮ ਸੁਖਵਿੰਦਰ ਛਾਬੜਾ, ਹੁਣ ਗ੍ਰਹਿ ਮੰਤਰਾਲੇ ਰਾਹੀਂ ਭੇਜੇ ਜਾਣਗੇ ਅਦਾਲਤੀ ਸੰਮਨ

ਭਾਜਪਾ ਨੇ ਪੰਜਾਬ ’ਚ ਤਿੰਨ ਹੋਰ ਉਮੀਦਵਾਰ ਐਲਾਨੇ

ਭਾਜਪਾ ਨੇ ਪੰਜਾਬ ’ਚ ਤਿੰਨ ਹੋਰ ਉਮੀਦਵਾਰ ਐਲਾਨੇ

'ਜੇਲ੍ਹਾਂ 'ਚ ਕਿੰਨੇ ਹਨ ਵਿਦੇਸ਼ੀ ਕੈਦੀ', ਹਾਈ ਕੋਰਟ ਨੇ ਪੁੱਛਿਆ- ਟਰਾਂਸਜੈਂਡਰਾਂ ਲਈ ਵੱਖਰੀ ਬੈਰਕ ਕਿਉਂ ਨਹੀਂ? ਪੰਜਾਬ-ਚੰਡੀਗੜ੍ਹ ਦੇਵੇ ਜਵਾਬ

'ਜੇਲ੍ਹਾਂ 'ਚ ਕਿੰਨੇ ਹਨ ਵਿਦੇਸ਼ੀ ਕੈਦੀ', ਹਾਈ ਕੋਰਟ ਨੇ ਪੁੱਛਿਆ- ਟਰਾਂਸਜੈਂਡਰਾਂ ਲਈ ਵੱਖਰੀ ਬੈਰਕ ਕਿਉਂ ਨਹੀਂ? ਪੰਜਾਬ-ਚੰਡੀਗੜ੍ਹ ਦੇਵੇ ਜਵਾਬ

ਹਲਕਾ ਸੰਗਰੂਰ ਤੋਂ ਮਾਨ ਅਤੇ ਮੀਤ ਹੇਅਰ 'ਚ ਪੂਰੀ ਟੱਕਰ

ਹਲਕਾ ਸੰਗਰੂਰ ਤੋਂ ਮਾਨ ਅਤੇ ਮੀਤ ਹੇਅਰ 'ਚ ਪੂਰੀ ਟੱਕਰ

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ