Monday, May 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

May 09, 2024 05:28 PM

---ਜਿੰਨਾ ਵਿਕਾਸ ਸ਼ੋ੍ਰ.ਅ.ਦਲ ਬਾਦਲ ਦੀ ਸਰਕਾਰ ਸਮੇਂ ਹੋਇਆ ਹੈ, ਉਨਾ ਵਿਕਾਸ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ-ਸੁਖਬੀਰ ਬਾਦਲ

ਤਪਾ/ਭਦੌੜ, 09 ਮਈ (ਬਘੇਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਅੰਦਰ ਪੰਜਾਬ ਬਚਾਓ ਯਾਤਰਾ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ ਅਤੇ ਸ਼ੋ੍ਰ.ਅ.ਦਲ ਹੋਰ ਮਜਬੂਤ ਹੋ ਰਿਹਾ ਹੈ | ਇਸ ਪੰਜਾਬ ਬਚਾਓ ਯਾਤਰਾ ਦਾ ਤਪਾ ਪਹੁੰਚਣ ਤੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਸੀਨੀਅਰ ਅਕਾਲੀ ਆਗੂ ਤਰਲੋਚਨ ਬਾਂਸਲ, ਸ਼ਹਿਰੀ ਪ੍ਰਧਾਨ ਉਗਰਸੈਨ ਮੌੜ ਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਸ਼ੇਰ ਗਿੱਲ ਦੀ ਅਗਵਾਈ ਵਿੱਚ ਵਰਕਰਾਂ ਵੱਲੋਂ ਸ਼ਹਿਰ ਦੇ ਬਜ਼ਾਰਾਂ ਵਿਚ ਵੱਖ ਵੱਖ ਪੜਾਵਾਂ ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹਰ ਫਰੰਟ ਤੇ ਫੇਲ ਸਾਹਿਬ ਤੋਂ ਹੋ ਚੁੱਕੀ ਹੈ | ਜਿਸ ਦਾ ਖਮਿਆਜਾ ਲੋਕ ਸਭਾ ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ ਕਿਉਂਕਿ ਪੰਜਾਬ ਦੀ ਜਨਤਾ ਨੂੰ ਇਹ ਪਤਾ ਲੱਗ ਗਿਆ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਹਨ ਜਿੰਨਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ | ਉਨ੍ਹਾਂ ਕਿਹਾ ਕਿ ਪੰਜਾਬ ਬਚਾਓ ਯਾਤਰਾ ਦਾ ਪੂਰੇ ਸੂਬੇ ਅੰਦਰ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੀ ਜਨਤਾ ਵੱਡੀ ਗਿਣਤੀ ਵਿੱਚ ਇਸ ਮੁਹਿੰਮ ਨਾਲ ਜੁੜ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਲੋਕਾਂ ਦਾ ਭਰੋਸਾ ਬਣਿਆ ਹੋਇਆ ਹੈ ਅਤੇ ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਇਕੱਲਿਆਂ ਚੋਣ ਲੜ ਰਿਹਾ ਹੈ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਲੋਕਾਂ ਅਤੇ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਦੇਖਦਿਆਂ ਬਾਗ਼ੋਂ ਬਾਗ਼ ਹੁੰਦੇ ਹੋਏ ਕਿਹਾ ਉਮੀਦਵਾਰ ਐਡਵੋਕੇਟ ਇਕਵਾਲ ਸਿੰਘ ਤਾਂ ਐਮ.ਪੀ ਬਣ ਗਏ ਹਨ | ਕਿਉਂਕਿ ਵੋਟਰ ਅਕਾਲੀ ਦਲ ਨੂੰ ਹੀ ਦੋਬਾਰਾ ਪਸੰਦ ਕਰਨ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਉਮੀਦਵਾਰ ਇਕਵਾਲ ਸਿੰਘ ਝੂੰਦਾਂ ਨੂੰ ਜਿਤਾ ਕੇ ਸੰਸਦ ਵਿਚ ਭੇਜੋ ਤੇ 1 ਜੂਨ ਨੂੰ ਝਾੜੂ ਤੋੜ ਦਿਓ ਤੇ ਕਾਂਗਰਸ,ਬੀਜੇਪੀ ਵਾਲਿਆਂ ਨੂੰ ਦਿੱਲੀ ਵਾਪਸ ਮੌੜ ਦਿਓ | ਇਸ ਮੌਕੇ ਉਨ੍ਹਾਂ ਨਾਲ ਉਮੀਦਵਾਰ ਐਡਵੋਕੇਟ ਇਕਵਾਲ ਸਿੰਘ ਝੂੰਦਾਂ,ਹਲਕਾ ਇੰਚਾਰਜ ਬਰਨਾਲਾ ਕੁਲਵੰਤ ਸਿੰਘ ਕੀਤੂ ,ਸਾਬਕਾ ਪ੍ਰਧਾਨ ਸੰਜੀਵ ਕੁਮਾਰ ਸ਼ੋਰੀ, ਸੰਤ ਬਾਬਾ ਟੇਕ ਸਿੰਘ ਧਨੌਲਾ ਜਿਲ੍ਹਾ ਪ੍ਰਧਾਨ, ਬਾਬਾ ਬੂਟਾ ਸਿੰਘ ਤਾਜੋ ਕੇ,ਤਰਲੋਚਨ ਬਾਂਸਲ, ਬੀਬੀ ਜਸਵਿੰਦਰ ਕੌਰ ਸ਼ੇਰ ਗਿੱਲ, ਪਰਮਜੀਤ ਸਿੰਘ ਪੰਮਾ ਤਾਜੋਕੇ ਉੱਗਰਸੈਨ ਮੌੜ, ਭਗਵੰਤ ਸਿੰਘ ਚੱਠਾ, ਗੁਰਦੀਪ ਸਿੰਘ ਚੱਠਾ, ਰਾਹੁਲ ਭਾਗਾਂ ਵਾਲਾ, ਮੋਹਿਤ ਕੁਮਾਰ ਮੇਸ਼ੀ, ਲਵਲੀ ਮਹਿਰਾਜ ਵਾਲਾ, ਸਾਬਕਾ ਸਰਪੰਚ ਸੁਖਪਾਲ ਸਿੰਘ ਸਮਰਾ, ਗੁਰਜੰਟ ਸਿੰਘ ਧਾਲੀਵਾਲ, ਪ੍ਰਧਾਨ ਜਗਸੀਰ ਸਿੰਘ ਭੁੱਲਰ, ਕਰਮਜੀਤ ਸਿੰਘ ਪੋਲਾ, ਰਾਜੂ ਖਾਨ, ਲੱਕੀ ਭੱਟਾ, ਸੰਦੀਪ ਕੁਮਾਰ ਵਿੱਕੀ ਬੂਟਾ ਵਾਲਾ, ਬੇਅੰਤ ਸਿੰਘ ਮਾਂਗਟ, ਐਸ.ਕੁਮਾਰ, ਰਣਜੀਤ ਸਿੰਘ, ਮੁਖਤਿਆਰ ਸਿੰਘ, ਸਾਬਕਾ ਕੌਂਸਲਰ ਸੋਨੂੰ ਮੱਲੀ, ਪਾਲੀ ਦਰਾਜ, ਗੋਗੀ ਮਹੰਤ, ਨਾਹਰਾ ਸਿੰਘ ਸਿੱਧੂ, ਝਲਿੰਦਰ ਸਿੰਘ ਚੱਠਾ, ਰਵੀ, ਨਰੇਸ਼ ਕੁਮਾਰ ਕੇਸੂ ਜੈਲਦਾਰ, ਗੁਰਮੇਲ ਸਿੰਘ, ਸੁਖਵੀਰ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ |
----ਬਾਕਸ ਨਿਊਜ---

ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੇ ਸਾਰੇ ਹਲਕਿਆਂ ਵਿੱਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਦਾ ਅੱਜ ਭਦੌੜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ | ਇਹ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰਾਂ ਦੀ ਸ਼ਮੂਲੀਅਤ ਨਾਲ ਅੱਜ ਭਦੌੜ ਪਹੁੰਚੀ ਜਿੱਥੇ ਹਲਕਾ ਭਦੌੜ ਦੇ ਅਕਾਲੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਲ ਹੋਣ ਲਈ ਅਕਾਲੀ ਦਲ ਦੇ ਵਰਕਰਾਂ ਅਹੁਦੇਦਾਰਾਂ ਅਤੇ ਆਈ ਟੀ ਵਿੰਗ ਦੇ ਵਰਕਰਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ | ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਵੱਲੋਂ ਟਰੈਕਟਰਾਂ ਉੱਪਰ ਅਕਾਲੀ ਦਲ ਦੀਆਂ ਝੰਡੀਆਂ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਿਲ ਹੋਏ | ਇਹ ਪੰਜਾਬ ਬਚਾਓ ਯਾਤਰਾ ਬਰਨਾਲਾ ਰੋਡ ਰਿਲਾਇੰਸ ਪੰਪ ਤੋਂ ਇੱਕ ਖੁੱਲੀ ਗੱਡੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ, ਵਿਧਾਨ ਸਭਾ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ, ਜਿਲਾ ਬਰਨਾਲਾ ਦੇ ਅਕਾਲੀ ਦਲ ਦੇ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਬੀਰਇੰਦਰ ਸਿੰਘ ਜੈਲਦਾਰ ਵੱਲੋਂ ਖੁੱਲੀ ਗੱਡੀ ਵਿੱਚ ਸਵਾਰ ਹੋ ਕੇ ਲੋਕਾਂ ਦਾ ਪਿਆਰ ਕਬੂਲਿਆ ਗਿਆ | ਇਸ ਪੰਜਾਬ ਬਚਾਓ ਯਾਤਰਾ ਦਾ ਭਦੌੜ ਪਹੁੰਚਣ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਸਵੀਰ ਸਿੰਘ ਧੰਮੀ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ | ਸਥਾਨਕ ਤਿੰਨ ਕੋਣੀ ਚੌਕ ਭਦੌੜ ਵਿੱਚ ਸੁਖਬੀਰ ਬਾਦਲ ਨੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਸਿਰ ਜੋ ਕਰਜਾ ਚੜਾ ਦਿੱਤਾ ਹੈ | ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਤਾਰਨਾ ਅÏਖਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਰਾਤ ਨੂੰ ਨਸ਼ੇ ਵਿੱਚ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕਰ ਲੈਂਦਾਂ ਹੈ ਉਹ ਸਵੇਰ ਨੂੰ ਹੀ ਭੁੱਲ ਜਾਂਦਾ ਹੈ | ਉਨ੍ਹਾਂ ਕਿਹਾ ਕਿ ਆਪਣਾ ਇੱਕੋ ਇੱਕ ਕੀਮਤੀ ਵੋਟ ਆਉਣ ਵਾਲੀ 1 ਜੂਨ ਨੂੰ ਤੱਕੜੀ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਇਕਬਾਲ ਸਿੰਘ ਝੂੰਦਾ ਨੂੰ ਕਾਮਯਾਬ ਬਣਾਓ | ਇਸ ਮੌਕੇ ਵਿਧਾਨ ਸਭਾ ਭਦੌੜ ਤੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਕਿਹਾ ਭਗਵੰਤ ਮਾਨ ਤੇਰਾਂ ਜੀਰੋ ਤੇਰਾਂ ਕਰ ਰਿਹਾ ਹੈ | ਉਹ ਬਿਲਕੁਲ ਸੱਚ ਬੋਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ 13 ਸੀਟਾਂ ਵਿਚੋਂ 0 ਹੀ ਆਉਂਣੀ ਹੈ | ਇਸ ਮੌਕੇ ਜਸਵੀਰ ਸਿੰਘ ਧੰਮੀ, ਸਾਬਕਾ ਸਰਪੰਚ ਜਰਨੈਲ ਸਿੰਘ, ਗੁਰਮੇਲ ਸਿੰਘ ਗੇਲੀ, ਸੁਖਦੇਵ ਸਿੰਘ, ਗੁਰਚਰਨ ਸਿੰਘ ਮਾਨ, ਦਰਸ਼ਨ ਸਿੰਘ, ਬਹਾਦਰ ਦਾਸ, ਤੇਜਾ ਸਿੰਘ ,ਕਰਮਜੀਤ ਸਿੰਘ ਨੀਟਾ, ਡਾਕਟਰ ਅਵਤਾਰ ਸਿੰਘ ਗਿੱਲ, ਗੁਰਚਰਨ ਬਿੱਲੂ, ਅਜੀਤ ਸਿੰਘ ਹਰਦਮ ਸਿੰਘ ਦੱਮਣ ਹਰੀ ਸਿੰਘ ਬਾਬਾ, ਸੁਖਦੇਵ ਸਿੰਘ ਜੈਦ, ਗੁਰਮੇਲ ਸਿੰਘ ਅਲਕੜਾ, ਗੋਰਾ ਸਿੰਘ ਮੱਝੂਕੇ, ਸੇਵਕ ਸਿੰਘ, ਜਸਪਾਲ ਸਿੰਘ ਜੱਸੂ,ਅਸ਼ੋਕ ਨਾਥ ਐਮ ਸੀ ਅਮਨਿੰਦਰ ਸਿੰਘ ਗੋਲਡੀ ਹਰਬੰਸ ਸਿੰਘ ਦੀਪਗੜ, ਰੂਪ ਖਾਨ ਐਮ ਸੀ,ਜਸਪ੍ਰੀਤ ਹੈਪੀ ,ਸ਼ੈਰੀ ਮਾਨ ਲਾਭ ਸਿੰਘ ਐਮ ਸੀ, ਮੀਰਾ ਪ੍ਰਧਾਨ ਅਕਾਲੀ ਦਲ, ਅਮਨ ਪੁਆਧੜਾ, ਜੀਵਨ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਵਰਕਰ ਮੌਜੂਦ ਸਨ |

 

Have something to say? Post your comment

More From Punjab

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਹੋਏ ਝਲੂਰ ਕੁਟੀਆ ਨਤਮਸਤਕ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਹੋਏ ਝਲੂਰ ਕੁਟੀਆ ਨਤਮਸਤਕ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ