Thursday, May 09, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਖਡੂਰ ਸਾਹਿਬ ਹਲਕੇ ਤੋਂ ਚੋਣ ਲੜਕੇ ਅਮਿ੍ਤਪਾਲ ਸਿੰਘ ਦੇ ਹੱਕ ਵਿੱਚ ਰੈਫਰੰਡਮ ਕਰਵਾਉਣਾ ਬਹੁਤ ਜਰੂਰੀ-ਰਾਜਦੇਵ ਸਿੰਘ ਖਾਲਸਾ, ਲੋਕ ਫਤਵਾ ਤਹਿ ਕਰੇਗਾ ਕਿ ਕੌਣ ਗਲਤ ਅਤੇ ਕੌਣ ਸਹੀ --ਭਾਈ ਸਾਹਿਬ ਨੂੰ ਵੱਖਵਾਦੀ ਕਰਾਰ ਦੇਕੇ ਗਿ੍ਫ਼ਤਾਰ ਕਰਵਾਉਣ ਲਈ ਆਪ,ਭਾਜਪਾ ਅਤੇ ਕਾਂਗਰਸ ਬਰਾਬਰ ਦੇ ਦੋਸ਼ੀ

April 27, 2024 02:14 PM

ਬਰਨਾਲਾ, 27 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਭਾਈ ਅਮਿ੍ਤਪਾਲ ਸਿੰਘ ਦੇ ਖਡੂਰ ਸਾਹਿਬ ਦੀ ਸੀਟ ਤੋਂ ਚੋਣ ਲੜਨ ਸਬੰਧੀ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਆਪਣੇ ਘਰ 'ਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਵੱਲੋਂ ਭਾਈ ਅਮਿ੍ਤਪਾਲ ਸਿੰਘ ਨਾਲ 24 ਅਪ੍ਰੈਲ ਨੂੰ ਮੁਲਾਕਾਤ ਕਰਨ ਤੋਂ ਬਾਅਦ ਬਿਆਨ ਦਿੱਤਾ ਸੀ ਕਿ ਭਾਈ ਅਮਿ੍ਤਪਾਲ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨਗੇ,ਪ੍ਰੰਤੂ ਮੇਰੇ ਬਿਆਨ ਤੇ ਸੰਦੇਹ ਪ੍ਰਗਟ ਕੀਤਾ ਗਿਆ ਸੀ,ਜਦੋਂਕਿ ਮੈਂ ਕਦੇ ਵੀ ਜਿੰਦਗੀ ਵਿੱਚ ਕੋਈ ਵੀ ਗੈਰ ਜਿੰਮੇਵਾਰੀ ਵਾਲਾ ਬਿਆਨ ਨਹੀ ਦਿੱਤਾ | ਹੁਣ ਜਦੋਂ ਭਾਈ ਸਾਹਿਬ ਦੇ ਮਾਤਾ ਬਲਵਿੰਦਰ ਕੌਰ ਨੇ ਵੀ ਖੁਦ ਪ੍ਰੈਸ ਸਾਹਮਣੇ ਉਹ ਹੀ ਕਹਿ ਦਿੱਤਾ ਹੈ,ਜੋ ਮੈ ਪਹਿਲਾਂ ਕਹਿ ਚੁੱਕਿਆ ਹਾਂ ਕਿ ਭਾਈ ਸਾਹਿਬ ਖਡੂਰ ਸਾਹਿਬ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜਨਗੇ,ਤਾਂ ਆਪਣੇ ਆਪ ਹੀ ਮੇਰੇ ਬਿਆਨ ਦੀ ਪੁਸਟੀ ਹੋ ਗਈ ਹੈ | ਉਨ੍ਹਾਂ ਕਿਹਾ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਪਰਿਵਾਰ ਜਾਂ ਜਥੇਬੰਦੀ ਨਾਲ ਪਹਿਲਾਂ ਕੋਈ ਸਲਾਹ ਮਸ਼ਵਰਾ ਨਹੀ ਕੀਤਾ ਗਿਆ,ਇਹ ਬਿਲਕੁਲ ਨਿਰਮੂਲ ਗੱਲਾਂ ਹਨ,ਕਿ ਅਜਿਹੇ ਮੌਕਿਆਂ ਤੇ ਸਲਾਹ ਕਰਨ ਦਾ ਸਮਾਂ ਨਹੀ ਹੁੰਦਾ,ਸਗੋਂ ਕੌਮ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਿਰਫ ਫੈਸਲੇ ਹੀ ਲਏ ਜਾਣੇ ਹੁੰਦੇ ਹਨ, ਸੋ ਮੈਂ ਵੀ ਇਹ ਇਤਿਹਾਸਿਕ ਫੈਸਲਾ ਕਰਵਾਉਣ ਦਾ ਜੋ ਬਿਆਨ ਦਿੱਤਾ ਹੈ,ਉਹ ਬਿਲਕੁਲ ਸਹੀ ਅਤੇ ਸਮੇ ਸਿਰ ਦਿੱਤਾ ਹੈ,ਜਿਸ ਨਾਲ ਭਾਈ ਸਾਹਿਬ ਦੇ ਹੱਕ ਵਿੱਚ ਲਹਿਰ ਬਣ ਗਈ ਹੈ,ਜੇਕਰ ਸੋਚ ਵਿਚਾਰ ਵਿੱਚ ਪੈ ਕੇ ਦੋ ਚਾਰ ਦਿਨ ਵੀ ਸਮਾਂ ਬਰਬਾਦ ਕਰ ਦਿੱਤਾ ਜਾਂਦਾ ਤਾਂ ਲਹਿਰ ਨਹੀ ਸੀ ਬਣ ਸਕਣੀ | ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਏ ਤੇ 13500 ਕੋਮੈਂਟਾਂ ਵਿੱਚੋਂ ਇੱਕ ਵੀ ਕੁਮੈਂਟ ਸਾਡੇ ਖਿਲਾਫ ਨਹੀ ਹੈ,ਬਲਕਿ ਭਾਈ ਸਾਹਿਬ ਦੇ ਚੋਣ ਲੜਨ ਦਾ ਸਵਾਗਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਖਡੂਰ ਸਾਹਿਬ ਦੀ ਸੀਟ ਤੋਂ ਭਾਈ ਅਮਿ੍ਤਪਾਲ ਸਿੰਘ ਚਾਰ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣਗੇ | ਅਕਾਲੀ ਦਲ ਬਾਦਲ ਵੱਲੋਂ ਸੀਟ ਛੱਡਣ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਖਾਲਸਾ ਨੇ ਕਿਹਾ ਸਾਡੀ ਕਿਸੇ ਪਾਰਟੀ ਨਾਲ ਇਸ ਸਬੰਧੀ ਕੋਈ ਗੱਲ ਨਹੀ ਹੋਈ,ਪਰ ਬਿਕਰਮਜੀਤ ਸਿੰਘ ਮਜੀਠੀਆ ਦੇ ਪਿਛਲੇ ਬਿਆਨਾਂ ਕਿ Tਜੇਕਰ ਭਾਈ ਅਮਿ੍ਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨਾ ਚਾਹੁੰਦੇ ਹਨ,ਤਾਂ ਅਕਾਲੀ ਦਲ ਆਪਣਾ ਉਮੀਦਵਾਰ ਖੜਾ ਨਹੀ ਕਰੇਗਾU ਤੋਂ ਇਹ ਸਪੱਸਟ ਹੁੰਦਾ ਹੈ ਕਿ ਏਸੇ ਕਰਕੇ ਅਕਾਲੀ ਦਲ ਨੇ ਅਜੇ ਤੱਕ ਆਪਣਾ ਕੋਈ ਵੀ ਉਮੀਦਵਾਰ ਖੜਾ ਨਹੀ ਕੀਤਾ ਜਦੋਂਕਿ ਬਾਕੀ ਸਾਰੀਆਂ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ (ਅ) ਵੱਲੋਂ ਆਪਣਾ ਉਮੀਦਵਾਰ ਖੜਾ ਕੀਤਾ ਹੋਇਆ ਹੈ | ਭਾਈ ਅਮਿ੍ਤਪਾਲ ਦੇ ਨਾਲ ਜੇਲ 'ਚ ਬੰਦ ਸਾਥੀਆਂ ਨਾਲ ਸਲਾਹ ਸਬੰਧੀ ਪੁੱਛੇ ਜਣ ਤੇ ਉਹਨਾਂ ਕਿਹਾ ਕਿ ਮੈਂ ਸਿਰਫ ਭਾਈ ਅਮਿ੍ਤਪਾਲ ਦਾ ਵਕੀਲ ਹਾਂ ਇਸ ਲਈ ਦੂਜਿਆਂ ਬਾਰੇ ਮੈ ਕੁੱਝ ਨਹੀ ਕਹਿ ਸਕਦਾ,ਪਰ ਭਾਈ ਅਮਿ੍ਤਪਾਲ ਸਿੰਘ ਖੁਦ ਕਹਿੰਦੇ ਸਨ,ਕਿ ਉਨ੍ਹਾਂ ਦੀ ਸਹਿਮਤੀ ਹੈ | ਉਨ੍ਹਾਂ ਕਿਹਾ ਕਿ ਜਨਤਾ ਨਹੀ ਸੀ ਚਾਹੁੰਦੀ ਕਿ ਭਾਈ ਅਮਿ੍ਤਪਾਲ ਨੂੰ ਗਿ੍ਫਤਾਰ ਕੀਤਾ ਜਾਵੇ,ਪਰ ਪੰਜਾਬ ਸਰਕਾਰ ਨੇ ਵੱਖਵਾਦੀ ਕਹਿਕੇ ਗਿ੍ਫਤਾਰ ਕਰ ਲਿਆ | ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਬੜਿੰਗ ਵੀ ਗਿ੍ਫਤਾਰ ਕਰਨ ਲਈ ਸਰਕਾਰ ਤੇ ਦਬਾਅ ਪਾਉਂਦੇ ਰਹੇ, ਇਸ ਲਈ ਕਾਂਗਰਸ ਵੀ ਓਨੀ ਹੀ ਜੁੰਮੇਵਾਰ ਹੈ | ਬੀ ਜੇ ਪੀ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਰਲ ਕੇ ਅਮਿ੍ਤਪਾਲ ਨੂੰ ਗਿ੍ਫਤਾਰ ਕਰਕੇ ਡਿਬਰੂਗੜ ਭੇਜਿਆ ਹੈ,ਇਸ ਲਈ ਇਹ ਸਾਰੇ ਹੀ ਜੁੰਮੇਵਾਰ ਹਨ | ਸਰਕਾਰ ਵੱਲੋਂ ਭਾਈ ਅਮਿ੍ਤਪਾਲ ਦੀ ਗਿ੍ਫਤਾਰੀ ਦੇ ਮੁੱਦੇ ਤੇ ਲੋਕ ਫਤਵਾ ਲੈਣਾ ਜਰੂਰੀ ਹੈ | ਇਹ ਜਨਤਾ ਦੀ ਅਵਾਜ ਦਾ ਰਫਰੈਂਡਰਮ ਹੈ | ਵਿਰੋਧੀਆਂ ਵੱਲੋਂ ਬੇਵਜ੍ਹਾ ਦੋਸ ਲਾਉਣੇ ਕਿ ਭਾਈ ਸਾਹਿਬ ਦਾ ਚੋਣ ਦਾ ਗਲਤ ਫੈਸਲਾ ਹੈ ਜਾਂ ਉਹ ਵੱਖਵਾਦੀ ਹੈ,ਇਹਦੇ ਤੇ ਜਨਤਾ ਦਾ ਰਫਰੈਂਡਮ ਬਹੁਤ ਜਰੂਰੀ ਹੈ,ਤਾਂ ਕਿ ਪਤਾ ਲੱਗ ਸਕੇ ਕਿ ਸਹੀ ਕੌਣ ਹੈ | ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ,ਕਿ ਭਾਈ ਅਮਿ੍ਤਪਾਲ ਤਾਂ ਕਹਿੰਦਾ ਸੀ ਕਿ ਮੇਰਾ ਭਾਰਤੀ ਸੰਵਿਧਾਨ ਵਿੱਚ ਵਿਸਵਾਸ ਨਹੀ ਹੈ,ਫਿਰ ਹੁਣ ਚੋਣ ਕਿਵੇ ਲੜ ਰਿਹਾ ਹੈ? ਉਹਨਾਂ ਖੁਦ ਹੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਈ ਸਾਹਿਬ ਸਿਧਾਂਤਾਂ ਤੇ ਪਾਸੇ ਨਹੀ ਹਟੇ ਅਤੇ ਉਹ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਹੀ ਇਹ ਚੋਣ ਲੜਨਗੇ | ਇਸ ਮੌਕੇ ਉਨ੍ਹਾਂ ਦੇ ਨਾਲ ਖਾਲਸਾ ਦੇ ਨਿੱਜੀ ਸਹਾਇਕ ਅਵਤਾਰ ਸਿੰਘ ਸੰਧੂ ਵੀ ਹਾਜਰ ਸਨ |

Have something to say? Post your comment

More From Punjab

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ

Mohali Encounter : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਵੱਡਾ ਐਨਕਾਊਂਟਰ, ਮਨੀਸ਼ ਬਾਊਂਸਰ ਦਾ ਕਤਲ ਕਰਨ ਵਾਲੇ ਦੋ ਗੈਂਗਸਟਰ ਜ਼ਖ਼ਮੀ

Mohali Encounter : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਵੱਡਾ ਐਨਕਾਊਂਟਰ, ਮਨੀਸ਼ ਬਾਊਂਸਰ ਦਾ ਕਤਲ ਕਰਨ ਵਾਲੇ ਦੋ ਗੈਂਗਸਟਰ ਜ਼ਖ਼ਮੀ

ਥਾਈਲੈਂਡ 'ਚ ਲੁਕਿਆ 300 ਕਰੋੜ ਰੁਪਏ ਦੀ ਧੋਖਾਧੜੀ ਦਾ ਭਗੌੜਾ ਮੁਲਜ਼ਮ ਸੁਖਵਿੰਦਰ ਛਾਬੜਾ,  ਹੁਣ ਗ੍ਰਹਿ ਮੰਤਰਾਲੇ ਰਾਹੀਂ ਭੇਜੇ ਜਾਣਗੇ ਅਦਾਲਤੀ ਸੰਮਨ

ਥਾਈਲੈਂਡ 'ਚ ਲੁਕਿਆ 300 ਕਰੋੜ ਰੁਪਏ ਦੀ ਧੋਖਾਧੜੀ ਦਾ ਭਗੌੜਾ ਮੁਲਜ਼ਮ ਸੁਖਵਿੰਦਰ ਛਾਬੜਾ, ਹੁਣ ਗ੍ਰਹਿ ਮੰਤਰਾਲੇ ਰਾਹੀਂ ਭੇਜੇ ਜਾਣਗੇ ਅਦਾਲਤੀ ਸੰਮਨ

ਭਾਜਪਾ ਨੇ ਪੰਜਾਬ ’ਚ ਤਿੰਨ ਹੋਰ ਉਮੀਦਵਾਰ ਐਲਾਨੇ

ਭਾਜਪਾ ਨੇ ਪੰਜਾਬ ’ਚ ਤਿੰਨ ਹੋਰ ਉਮੀਦਵਾਰ ਐਲਾਨੇ

'ਜੇਲ੍ਹਾਂ 'ਚ ਕਿੰਨੇ ਹਨ ਵਿਦੇਸ਼ੀ ਕੈਦੀ', ਹਾਈ ਕੋਰਟ ਨੇ ਪੁੱਛਿਆ- ਟਰਾਂਸਜੈਂਡਰਾਂ ਲਈ ਵੱਖਰੀ ਬੈਰਕ ਕਿਉਂ ਨਹੀਂ? ਪੰਜਾਬ-ਚੰਡੀਗੜ੍ਹ ਦੇਵੇ ਜਵਾਬ

'ਜੇਲ੍ਹਾਂ 'ਚ ਕਿੰਨੇ ਹਨ ਵਿਦੇਸ਼ੀ ਕੈਦੀ', ਹਾਈ ਕੋਰਟ ਨੇ ਪੁੱਛਿਆ- ਟਰਾਂਸਜੈਂਡਰਾਂ ਲਈ ਵੱਖਰੀ ਬੈਰਕ ਕਿਉਂ ਨਹੀਂ? ਪੰਜਾਬ-ਚੰਡੀਗੜ੍ਹ ਦੇਵੇ ਜਵਾਬ

ਹਲਕਾ ਸੰਗਰੂਰ ਤੋਂ ਮਾਨ ਅਤੇ ਮੀਤ ਹੇਅਰ 'ਚ ਪੂਰੀ ਟੱਕਰ

ਹਲਕਾ ਸੰਗਰੂਰ ਤੋਂ ਮਾਨ ਅਤੇ ਮੀਤ ਹੇਅਰ 'ਚ ਪੂਰੀ ਟੱਕਰ

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ