Wednesday, May 01, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

April 18, 2024 03:37 PM

ਸ੍ਰੀ ਮੁਕਤਸਰ ਸਾਹਿਬ : ਗੋਰਵ ਯਾਦਵ ਡੀਜੀਪੀ ਪੰਜਾਬ ਅਤੇ ਗੁਰਸ਼ਰਨ ਸਿੰਘ ਸੰਧੂ ਆਈਜੀ ਫਰੀਦਕੋਟ ਰੇਂਜ ਫਰੀਦਕੋਟ ਦੀਆਂ ਹਦਾਇਤਾਂ ਤਹਿਤ ਭਾਗੀਰਥ ਮੀਨਾ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਜਿਸ ਤਹਿਤ ਮਨਮੀਤ ਸਿੰਘ ਐਸਪੀ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਜਸਪਾਲ ਸਿੰਘ ਡੀਐਸਪੀ (ਡੀ) ਦੀ ਨਿਗਰਾਨੀ ਹੇਠ ਐਸਆਈ ਕੁਲਬੀਰ ਚੰਦ ਇੰਚਾਰਜ ਸੀਆਈਏ ਮਲੋਟ ਟੀਮ ਅਤੇ ਏਜੀਟੀਐੱਫ ਟੀਮ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਗੈਂਗਸਟਰ ਬੰਬੀਹਾ ਗਰੁੱਪ ਨਾਲ ਸਬੰਧ ਰੱਖਦੇ 02 ਵਿਅਕਤੀਆਂ ਨੂੰ ਇੱਕ ਅਲਟੋ ਕਾਰ ਅਤੇ 02 ਪਿਸਟਲ 32 ਬੋਰ 10 ਰੋਂਦ ਜਿੰਦਾ ਸਮੇਤ ਗ੍ਰਿਫਤਾਰ ਕੀਤਾ ਹੈ।ਪ੍ਰੈਸ ਕਾਨਫਰੰਸ ਦੌਰਾਨ ਐਸਪੀ (ਡੀ) ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀਆਈਏ ਮਲੋਟ ਪੁਲਿਸ ਦੇ ਏਐੱਸਆਈ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਏਜੀਟੀਐਫ ਟੀਮ ਦੇ ਏਐਸਆਈ ਬੂਟਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਬਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ’ਚ ਬਠਿੰਡਾ ਚੌਂਕ ’ਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਨਮੋਲਦੀਪ ਸਿੰਘ ਮਾਨ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਆਧਨੀਆ ਅਤੇ ਗੁਰਮੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਅਬੁਲ ਖੁਰਾਣਾ ਜੋ ਕਾਰ ਅਲਟੋ ਰੰਗ ਚਿੱਟਾ ਨੰਬਰੀ ਪੀਬੀ30ਐਸ7206 ’ਤੇ ਸਵਾਰ ਹੋ ਕੇ ਜਿਨਾਂ ਪਾਸ ਨਜਾਇਜ ਅਸਲਾ ਹੈ ਮਲੋਟ ਸ਼ਹਿਰ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਫਰੌਤੀ ਲੈਣ ਲਈ ਆ ਰਹੇ ਹਨ।ਜਿਸਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 66 ਮਿਤੀ 16.04.24 ਅ/ਧ 25,54,59 ਅਸਲਾ ਐਕਟ ਤਹਿਤ ਬਰਖਿਲਾਫ ਅਨਮੋਲਦੀਪ ਸਿੰਘ ਅਤੇ ਗੁਰਮੀਤ ਸਿੰਘ ਉਕਤਾਨ ’ਤੇ ਥਾਣਾ ਸਿਟੀ ਮਲੋਟ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਪੁਲਿਸ ਵੱਲੋਂ ਇੱਕ ਅਲਟੋ ਕਾਰ ਨੰਬਰੀ ਪੀਬੀ30ਐਸ7206 ਰੰਗ ਚਿੱਟਾ ਵਿੱਚੋਂ ਅਨਮੋਲਦੀਪ ਸਿੰਘ ਪੁੱਤਰ ਗੁਰਪ੍ਰੀਤ ਵਾਸੀ ਪਿੰਡ ਆਧਨੀਆ ਅਤੇ ਗੁਰਮੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਅਬੁਲ ਖੁਰਾਣਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਵੱਲੋ ਉਨ੍ਹਾਂ ਕੋਲੋਂ 02 ਪਿਸਟਲ 32 ਬੋਰ 10 ਰੋਂਦ ਜਿੰਦਾ ਬਰਾਮਦ ਕੀਤੇ ਹਨ। ਮੁੱਢਲੀ ਪੁੱਛ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਦੋਵੇਂ ਗੈਗਸ਼ਟਰ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਤ ਰੱਖਦੇ ਹਨ। ਫੜੇ ਗਏ ਦੋਵਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Have something to say? Post your comment

More From Punjab

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ