Saturday, May 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

April 30, 2024 10:47 AM

ਮਾਨਸਾ : ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅਜ਼ਾਦ ਲੋਕਸਭਾ ਚੋਣ ਲੜਨ ਦੀ ਚਰਚਾ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਸੋਮਵਾਰ ਦੇਰ ਸ਼ਾਮ ਪਿੰਡ ਮੂਸਾ ਵਿਖੇ ਹਵੇਲੀ ’ਚ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸਮੇਤ ਪਹੁੰਚੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਗਿਲਾ ਕੀਤਾ ਕਿ ਲੋਕਸਭਾ ਚੋਣਾਂ ਦੇ ਇਸ ਦੌਰ ਦੌਰਾਨ ਮਿਲ ਰਹੀਆਂ ਟਿਕਟਾਂ ਦੇ ਕਿਸੇ ਵੀ ਉਮੀਦਵਾਰ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਿਆਂ ਦੇ ਸਬੰਧ ’ਚ ਮੁੱਦਾ ਬਣਾਉਂਦੇ ਹੋਏ ਅਵਾਜ਼ ਨਹੀਂ ਚੁੱਕੀ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਦ ਟਿਕਟ ਮਿਲੀ ਤਾਂ ਉਹ ਪਹਿਲਾਂ ਬਲਕੌਰ ਸਿੰਘ ਕੋਲ ਆਏ ਸਨ। ਉਸ ਦਿਨ ਸਿਆਸੀ ਤੌਰ ’ਤੇ ਨਹੀਂ ਪਰਿਵਾਰਕ ਗੱਲਾਂ ਹੋਈਆਂ। ਉਸ ਦਿਨ ਇਹ ਗੱਲ ਜ਼ਰੂਰ ਕੀਤੀ ਕਿ ਜਿਸ ਦਿਨ ਮੈਂਬਰ ਪਾਰਲੀਮੈਂਟ ਬਣਿਆਂ ਤਾਂ ਸਿੱਧੂ ਮੂਸੇਵਾਲਾ ਦੇ ਮਾਮਲੇ ’ਚ ਅਵਾਜ਼ ਜ਼ਰੂਰ ਉਠਾਵਾਂਗਾ ਅਤੇ ਪਾਰਲੀਮੈਂਟ ਜਾ ਕੇ ਤਕੜਾ ਵਕੀਲ ਬਣ ਕੇ ਕੇਸ ਲੜਾਂਗਾ। ਉਨ੍ਹਾਂ ਕਿਹਾ ਕਿ ਹੁਣ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਮੈਂਬਰ ਪਾਰਲੀਮੈਂਟ ਬਣੇ ਤਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਵੀ ਸਿੱਧੂ ਮੂਸੇਵਾਲਾ ਦਾ ਨਿਆਂ ਲੈ ਕੇ ਦੇਵਾਂਗੇ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਨਿਆਂ ਨਹੀਂ ਮਿਲਿਆ। ਕਾਂਗਰਸ ਦੇ ਸਾਡੇ ਲੀਡਰ ਨਿੱਜੀ ਤੌਰ ’ਤੇ ਆਏ ਅਤੇ ਰਾਜਾ ਵੜਿੰਗ ਵੀ ਘਰ ਆ ਕੇ ਗਏ। ਉਨ੍ਹਾਂ ਦਾ ਮਨ ਇਹ ਸੀ ਕਿ ਨਿਆਂ ਲੈਣ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੁਦ ਪਾਰਲੀਮੈਂਟ ’ਚ ਜਾਣ ਅਤੇ ਫ਼ਿਰ ਗੱਲ ਚੁੱਕੀ ਜਾਵੇ। ਲਗਾਤਾਰ ਸੰਪਰਕ ਹੋਇਆ ਅਤੇ ਜਦ ਹਾਂ ਨਹੀਂ ਭਰੀ ਗਈ ਫ਼ਿਰ ਇਹ ਟਿਕਟ ਅੱਗੇ ਗਈ ਅਤੇ ਹੁਣ ਜੀਤ ਮਹਿੰਦਰ ਸਿੰਘ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ। ਪਿਛਲੇ ਦਿਨ੍ਹਾਂ ‘ਚ ਬਲਕੌਰ ਸਿੰਘ ਜੀ ਨਾਲ ਕੁੱਝ ਮਤਭੇਦ ਹੋਏ ਸਨ, ਪਰ ਅੱਜ ਸਾਡੀ ਹੁਣ ਗੱਲ ਹੋਈ ਹੈ। ਅਸੀਂ ਵਿਸ਼ਵਾਸ ਦਿਵਾਇਆ ਹੈ ਕਿ ਸਿੱਧੂ ਮੂਸੇਵਾਲਾ ਦੀ ਜਾਂਚ ਦੀ ਲੜਾਈ ਸਾਡੇ ਵੱਲੋਂ ਅਤੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਤੇ ਸਾਰੇ ਮਿਲ ਕੇ ਲੜਾਂਗੇ। ਪੰਜਾਬ ’ਚ ਜਦ ਚੋਣ ਪ੍ਰਚਾਰ ਮੁਹਿੰਮ ਚੱਲੇਗੀ ਤਾਂ ਸਿੱਧੂ ਮੂਸੇਵਾਲਾ ਦੀ ਨਿਆਂ ਦੀ ਗੱਲ ਹੋਵੇਗੀ। ਉਹ ਦਿਨ ਜ਼ਰੂਰ ਆਵੇਗਾ ਜਿਸ ਦਿਨ ਇਹ ਸਾਰੀ ਗੱਲ ਬਾਹਰ ਨਿਕਲੇਗੀ ਅਤੇ ਮੁਲਜ਼ਮਾਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ।

Have something to say? Post your comment

More From Punjab

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ