Tuesday, April 30, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੱਗ 'ਚ ਲੁਕੋ ਕੇ ਲਿਜਾ ਰਿਹਾ ਸੀ ਸੋਨਾ, ਕਸਟਮ ਵਿਭਾਗ ਨੇ ਚੰਡੀਗੜ੍ਹ ਏਅਰਪੋਰਟ 'ਤੇ ਫੜਿਆ

April 17, 2024 03:04 PM

ਲੁਧਿਆਣਾ : ਸੋਨੇ ਦੀ ਤਸਕਰੀ ਨੂੰ ਰੋਕਣ ਲਈ ਕਸਟਮ ਵਿਭਾਗ ਲੁਧਿਆਣਾ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤੇ ਇਸ ਦੇ ਲਈ ਕਈ ਲੋਕਾਂ ਨੂੰ ਫੜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਕਸਟਮ ਵਿਭਾਗ ਲੁਧਿਆਣਾ ਵੱਲੋਂ ਦੁਬਈ ਤੋਂ ਚੰਡੀਗੜ੍ਹ ਜਾ ਰਹੀ ਫਲਾਈਟ 'ਚ ਇਕ ਵਿਅਕਤੀ ਨੂੰ ਪੱਗ 'ਚ ਛੁਪਾ ਕੇ ਸੋਨੇ ਦਾ ਪਾਊਡਰ ਲੈ ਕੇ ਜਾਂਦੇ ਹੋਏ ਕਾਬੂ ਕੀਤਾ ਗਿਆ ਹੈ। ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜੇ ਜਾਣ 'ਤੇ ਇਹ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਗਰੀਨ ਚੈਨਲ ਪਾਰ ਕਰਦੇ ਸਮੇਂ ਵਿਭਾਗ ਦੇ ਅਧਿਕਾਰੀਆਂ ਨੂੰ ਪੱਗ ਕੁਝ ਜ਼ਿਆਦਾ ਵੱਡੀ ਹੋਣ ਦਾ ਸ਼ੱਕ ਹੋਇਆ ਅਤੇ ਇਸ ਦੇ ਬੰਨ੍ਹਣ ਦੇ ਤਰੀਕੇ ਨਾਲ ਵਿਭਾਗ ਨੂੰ ਮਾਮਲਾ ਸ਼ੱਕੀ ਲੱਗਿਆ। ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਸਤਾਰਧਾਰੀ ਵਿਅਕਤੀ ਨੇ ਚਾਰ ਪਾਊਚਾਂ 'ਚ ਸੋਨੇ ਨੂੰ ਪਾਊਡਰ ਦੇ ਰੂਪ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਇਹ ਸੋਨਾ ਜਾਂਚ ਤੋਂ ਬਾਅਦ ਬਰਾਮਦ ਕੀਤਾ ਗਿਆ।ਇਹ ਸੋਨਾ ਜਾਂਚ ਤੋਂ ਬਾਅਦ ਰਿਕਵਰ ਕੀਤਾ ਗਿਆ ਜੋ ਕਿ 2276 ਗ੍ਰਾਮ ਹੈ ਅਤੇ 24 ਕੈਰਟ ਸ਼ੁੱਧਤਾ ਹੈ। ਇਸ ਦੀ ਕੀਮਤ ਕਰੀਬ 1 ਕਰੋੜ 73 ਲੱਖ ਰੁਪਏ ਹੈ। ਕਸਟਮ ਨਿਯਮਾਂ ਮੁਤਾਬਕ ਦੁਬਈ ਤੋਂ ਸੋਨਾ ਲਿਆਉਣ 'ਤੇ ਪਾਬੰਦੀ ਹੈ। ਅਜਿਹੇ 'ਚ ਸੋਨਾ ਜ਼ਬਤ ਕਰਨ ਦੇ ਨਾਲ-ਨਾਲ ਵਿਭਾਗ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿੱਥੇ ਦਿੱਤਾ ਜਾਣਾ ਸੀ। ਇਸ ਦੇ ਨਾਲ ਹੀ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਪਹਿਲਾਂ ਕਿੰਨਾ ਸੋਨਾ ਲਿਆਂਦਾ ਗਿਆ ਹੈ ਤੇ ਇਸ ਵਿੱਚ ਹੋਰ ਕਿਹੜੇ ਲੋਕ ਸ਼ਾਮਲ ਹਨ।

Have something to say? Post your comment

More From Punjab

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ