ਬਰਨਾਲਾ, 17 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਬਰਨਾਲਾ ਦੇ ਪਿੰਡ ਸੇਖਾ ਵਿਖੇ ਇਕ ਮਜਦੂਰ ਦੀ ਟਰੈਕਟਰ ਟਰਾਲੀ ਸੂਏ 'ਚ ਡਿੱਗਣ ਕਾਰਣ ਮਜਦੂਰ ਗੰਭੀਰ ਜਖਮੀ ਹੋ ਗਿਆ | ਜਿਸਨੂੰ ਕਿ ਸਰਕਾਰੀ ਹਸਪਤਾਲ ਬਰਨਾਲਾ 'ਚ ਦਾਖਿਲ ਕਰਵਾ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਇਸ ਪਿੰਡ ਵਿਚ ਇਕ ਠੇਕੇਦਾਰ ਵੱਲੋਂ ਸੂਏ, ਕੱਸੀਆਂ ਅਤੇ ਨਹਿਰੀ ਖਾਲ ਨੂੰ ਪੱਕਾ ਕਰਨ ਲਈ ਕੰਮ ਕਰਵਾਇਆ ਗਿਆ ਸੀ | ਜਿਸਦਾ ਸਾਰਾ ਸਮਾਨ ਉਕਤ ਠੇਕੇਦਾਰ ਵੱਲੋਂ ਅਨਾਜ ਮੰਡੀ ਵਿਚ ਰੱਖਿਆ ਗਿਆ ਸੀ | ਇਸ ਪੁਲੀ ਤੋਂ ਠੇਕੇਦਾਰ ਕਾਫੀ ਟਨਾਂ ਵਿਚ ਟਰਾਲੇ ਭਰਕੇ ਸਮਾਨ ਦੇ ਲੈ ਕੇ ਜਾਂਦਾ ਸੀ, ਜਿਸ ਕਰਕੇ ਇਹ ਪੁਲੀ ਟੁੱਟ ਗਈ ਸੀ, ਜਿਸਤੋਂ ਬਾਅਦ ਠੇਕੇਦਾਰ ਨੇ ਪਤਲੀਆਂ ਸਲੈਬਾਂ ਲਿਆਕੇ ਇਸ ਪੁਲੀ ਉਪਰ ਰੱਖ ਦਿੱਤੀਆਂ, ਜਿਸ ਕਰਕੇ ਅੱਜ ਸਵੇਰੇ ਜਦੋਂ ਇਕ ਟਰੈਕਟਰ ਟਰਾਲੀ ਮਜਦੂਰ ਨਿਰਮਲ ਸਿੰਘ ਆਪਣੀ ਕਣਕ ਦੀ ਭਰੀ ਟਰਾਲੀ ਅਨਾਜ ਮੰਡੀ ਲੈ ਕੇ ਜਾ ਰਿਹਾ ਸੀ ਤਾਂ ਉਸਦੀ ਟਰੈਕਟਰ ਟਰਾਲੀ ਸੂਏ 'ਚ ਧੱਸ ਗਈ | ਜਿਸ ਕਾਰਣ ਮਜਦੂਰ ਗੰਭੀਰ ਜਖਮੀ ਹੋ ਗਿਆ | ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਮਜਦੂਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ |