Tuesday, April 30, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

--ਅਪਡੇਟ ਨਿਊਜ-- ਡੇਰਾ ਬਾਬਾ ਗਾਂਧਾ ਸਿੰਘ ਵਾਲੇ ਮਸਲੇ ਨੇ ਲਿਆ ਨਵਾਂ ਮੋੜ, ਮਹੰਤ ਪਿਆਰਾ ਸਿੰਘ ਦੇ ਨਾਲ ਡਟਿਆ ਨਿਰਮਲ ਭੇਖ ਪੰਚਾਇਤੀ ਅਖਾੜਾ --ਮਹੰਤ ਪਿਆਰਾ ਸਿੰਘ ਡੇਰੇ ਦਾ ਮੁਖੀ ਅਤੇ ਅਖਾੜੇ ਦਾ ਵੀ ਮੁਖੀ ਮਹੰਤ- ਕੋਠਾਰੀ ਮਹੰਤ ਜਸਵਿੰਦਰ ਸਿੰਘ

April 16, 2024 04:57 PM


ਬਰਨਾਲਾ, 16 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਡੇਰਾ ਬਾਬਾ ਗਾਂਧਾ ਸਿੰਘ ਦੇ ਵਿਵਾਦ ਨੇ ਅੱਜ ਉਸ ਮੌਕੇ ਨਵਾਂ ਮੋੜ ਲੈ ਲਿਆ,ਜਦੋਂ ਪੰਚਾਇਤੀ ਅਖਾੜਾ ਨਿਰਮਲ ਭੇਖ ਕਨਖਲ ਹਰਿਦੁਆਰ ਅਤੇ ਪ੍ਰਾਚੀਨ ਨਿਰਮਲ ਮਹਾਂ ਮੰਡਲ ਸਮੇਤ ਨਿਰਮਲ ਭੇਖ ਦੇ ਵੱਡੀ ਗਿਣਤੀ ਵਿੱਚ ਸੰਤ ਮਹਾਂ ਪੁਰਖ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿੱਚ ਮਹੰਤ ਪਿਆਰਾ ਸਿੰਘ ਦੇ ਹੱਕ ਵਿੱਚ ਇਕੱਤਰ ਹੋ ਗਏ | ਇਸ ਮਸਲੇ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਪੰਚਾਇਤੀ ਨਿਰਮਲ ਅਖਾੜਾ ਰਜਿ: ਕਨਖਲ (ਹਰਿਦੁਆਰ) ਦੇ ਕੋਠਾਰੀ ਮਹੰਤ ਜਸਵਿੰਦਰ ਸਿੰਘ ਨੇ ਸਾਰੇ ਮਾਮਲੇ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਅਤੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਹ ਫੈਸਲਾ ਹੋ ਚੁੱਕਾ ਹੈ ਕਿ ਸ੍ਰੋ.ਗੁ.ਪ੍ਰਬੰਧਕ ਕਮੇਟੀ ਦਾ ਡੇਰਾ ਬਾਬਾ ਗਾਂਧਾ ਸਿੰਘ ਦੀ ਜਾਇਦਾਦ ਨਾਲ ਕੋਈ ਤੁਅੱਲਕ ਵਾਸਤਾ ਨਹੀਂ | ਸ੍ਰੋਮਣੀ ਕਮੇਟੀ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਕਤ ਫੈਸਲੇ ਖਿਲਾਫ਼ ਜੋ ਅਪੀਲ ਮਾਨਯੋਗ ਸੁਪਰੀਮ ਕੋਰਟ 'ਚ ਕੀਤੀ ਸੀ, ਉਹ ਵਾਪਸੀ ਰੂਪ ਵਿਚ ਮਿਤੀ 15/12/23 ਨੂੰ ਖਾਰਜ ਹੋ ਚੁਕੀ ਹੈ | ਸੋ ਉਪਰੋਕਤ ਦੇ ਸੰਦਰਭ ਵਿਚ ਸ੍ਰੋਮਣੀ ਕਮੇਟੀ ਨੂੰ ਡੇਰੇ ਦੀ ਕਿਸੇ ਵੀ ਜਾਇਦਾਦ 'ਤੇ ਕਿਸੇ ਵੀ ਤਰ੍ਹਾਂ ਦਾ ਹੱਕ ਜਤਾਉਣ ਦਾ ਕੋਈ ਹੱਕ ਨਹੀ | ਉਨ੍ਹਾਂ ਕਿਹਾ ਕਿ ਅਦਾਲਤਾਂ ਵਿੱਚੋਂ ਮਾਤ ਖਾ ਜਾਣ ਤੋ ਬਾਅਦ ਸ੍ਰੋਮਣੀ ਕਮੇਟੀ ਨੇ ਬਾਬਾ ਗਾਂਧਾ ਸਿੰਘ ਦੀ ਜਾਇਦਾਦ ਨੂੰ ਹੜੱਪਣ ਲਈ ਜੋ ਕੁੱਝ ਵਿਅਕਤੀਆਂ ਨੂੰ ਅੱਗੇ ਲਾ ਕੇ ਨਿਰਮਲ ਭੇਖ ਦਾ ਗੈਰ ਕਨੂੰਨੀ ਢੰਗ ਨਾਲ ਨਵਾਂ ਧੜਾ ਖੜਾ ਕਰਕੇ ਉਹਦੇ ਨਾਲ 37/63 ਦੇ ਸਮਝੌਤਾ ਕੀਤਾ ਹੈ,ਉਹ ਬਿਲਕੁਲ ਹੀ ਗੈਰ ਕਨੂੰਨੀ ਅਤੇ ਫਰਾਡ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਇੱਕ ਗੈਰ ਕਨੂੰਨੀ ਭੇਖ ਬਣਾ ਕੇ ਫਿਰ ਉਹਦੇ ਵਿੱਚ ਇੱਕ ਹੋਰ ਗੈਰ ਕਨੂੰਨੀ ਪ੍ਰਬੰਧਕ ਕਮੇਟੀ ਬਣਾ ਕੇ ਜਾਅਲਸਾਜੀਆਂ ਕਰ ਰਹੇ ਹਨ ਅਤੇ ਡੇਰਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਜਿਸਦਾ ਮਾਲਕ ਡੇਰਾ ਬਾਬਾ ਗਾਂਧਾ ਸਿੰਘ ਹੈ ਅਤੇ ਮਹੰਤ ਪਿਆਰਾ ਸਿੰਘ ਸਕੂਲ ਦੇ ਟਰੱਸਟ ਦੇ ਚੇਅਰਮੈਨ ਹਨ,ਪ੍ਰੰਤੂ ਅਕਾਲੀ ਸਰਕਾਰ ਦੇ ਪ੍ਰਭਾਵ ਦੀ ਦੁਰਵਰਤੋਂ ਕਰਕੇ ਗਲਤ ਤਰੀਕੇ ਨਾਲ ਸਕੂਲ ਤੇ ਕਬਜਾ ਕਰਨ ਤੋ ਬਾਅਦ ਜਿਸ ਤਰ੍ਹਾਂ 2007 ਤੋ ਲੈ ਕੇ ਮੌਜੂਦਾ ਸਮੇ ਤੱਕ ਇੱਕੋ ਪਰਿਵਾਰ ਵੱਲੋਂ ਸਕੂਲ ਦੇ ਫੰਡਾਂ ਨੂੰ ਨਜਾਇਜ ਤਰੀਕੇ ਨਾਲ ਕੱਢ ਕੇ ਪੈਸਾ ਖੁਰਦ ਬੁਰਦ ਕੀਤਾ ਗਿਆ, ਉਦਾਹਰਣ ਦੇ ਤੌਰ ਤੇ ਹਾਕਮ ਸਿੰਘ ਦਾ ਪੁੱਤਰ ਕਥਿਤ ਸੰਤ ਰਣਪ੍ਰੀਤ ਸਿੰਘ ਆਪਣੇ ਆਪ ਨੂੰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦਾ ਮੈਨੇਜਿੰਗ ਡਾਇਰੈਕਟਰ ਜਾਹਿਰ ਕਰਦਾ ਹੈ ਅਤੇ ਸਕੂਲ ਦੇ ਖਾਤੇ ਵਿਚੋਂ ਮੋਟੀ ਰਕਮ ਆਪਣੀ ਤਨਖਾਹ ਜਾਹਿਰ ਕਰਕੇ ਲੈ ਰਿਹਾ ਅਤੇ ਹਾਕਮ ਸਿੰਘ ਆਪਣੇ ਆਪ ਨੂੰ ਟਰੱਸਟ ਦਾ ਮੈਂਬਰ ਜਾਹਿਰ ਕਰਦਾ ਹੈ ਜਦਕਿ ਕਾਨੂੰਨ ਮੁਤਾਬਕ ਟਰੱਸਟ ਦਾ ਕੋਈ ਮੈਂਬਰ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਟਰੱਸਟ ਦੀ ਜਾਇਦਾਦ ਤੋਂ ਮਾਲੀ ਲਾਭ ਨਹੀਂ ਲੈ ਸਕਦਾ | ਉਨ੍ਹਾਂ ਕਿਹਾ ਅਜਿਹੇ ਅਨੇਕਾਂ ਘਪਲਿਆਂ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਜਾਂ ਈ ਡੀ ਤੋ ਹੋਣੀ ਚਾਹੀਦੀ ਹੈ,ਤਾਂ ਕਿ ਸੱਚ ਝੂਠ ਦਾ ਨਿਤਾਰਾ ਹੋ ਸਕੇ | ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਦੀ ਭੇਖ ਦੇ ਨਾਮ ਤੇ ਗੈਰ ਕਨੂੰਨੀ ਸੁਸਾਇਟੀ ਬਨਾਉਣ ਬਦਲੇ ਅਖਾੜੇ ਵੱਲੋਂ ਹਰਿਦੁਆਰ ਵਿੱਚ ਉਕਤ ਵਿਅਕਤੀਆਂ ਦੇ ਖਿਲਾਫ ਧੋਖਾਧੜੀ ਦਾ ਪਰਚਾ ਵੀ ਦਰਜ ਕਰਵਾਇਆ ਗਿਆ ਸੀ,ਉਹਨਾਂ ਪੱਤਰਕਾਰਾਂ ਨੂੰ ਉਕਤ ਕੇਸ ਵਿੱਚ ਹੋਈ ਐਫ ਆਈ ਆਰ ਦੀਆਂ ਨਕਲਾਂ ਵੀ ਦਿੱਤੀਆਂ |ਉਨ੍ਹਾਂ ਕਿਹਾ ਕਿ ਪਿਆਰਾ ਸਿੰਘ ਹੀ ਡੇਰੇ ਦਾ ਮਹੰਤ ਹੈ ਅਤੇ ਅਖਾੜੇ ਦੇ ਚਾਰ ਮੁਖੀ ਮਹੰਤਾਂ ਵਿੱਚੋਂ ਇੱਕ ਹੈ,ਅਤੇ ਸੁਪਰੀਮ ਕੋਰਟ ਨੇ ਮਹੰਤ ਪਿਆਰਾ ਸਿੰਘ ਦੇ ਹੱਕ ਵਿੱਚ ਫੈਸਲਾ ਜਿਉਂ ਦਾ ਤਿਉਂ ਰੱਖਿਆ ਗਿਆ ਹੈ ਇਸ ਦੇ ਬਾਵਜੂਦ ਵੀ ਕੁੱਝ ਵਿਅਕਤੀ ਡੇਰੇ ਦੀ ਜਾਇਦਾਦ ਨੂੰ ਹੜਪਣ ਲਈ ਪੱਤਰਾਕਾਰਾਂ ਸਾਹਮਣੇ ਵੀ ਝੂਠ ਬੋਲ ਕੇ ਸੁਰਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਮਹੰਤ ਦੱਸ ਰਹੇ ਹਨ,ਜਦੋ ਕਿ ਅਖਾੜੇ ਦੀ ਇੱਕ ਪੁਰਾਣੀ ਵਸੀਅਤ ਅਨੁਸਾਰ ਸੁਰਜੀਤ ਸਿੰਘ ਦਾ ਪਿਤਾ ਡੇਰੇ ਦਾ ਮਹੰਤ ਨਹੀ ਬਣਿਆ,ਫਿਰ ਸੁਭਾਵਿਕ ਹੈ ਕਿ ਉਹਦਾ ਚੇਲਾ ਸੁਰਜੀਤ ਸਿੰਘ ਵੀ ਮਹੰਤੀ ਦਾ ਦਾਅਵੇਦਾਰ ਨਹੀ ਹੋ ਸਕਦਾ | ਉਹਨਾਂ ਕਿਹਾ ਕਿ ਮਹੰਤ ਸੁਰਜੀਤ ਸਿੰਘ ਜਾਂ ਉਸਦੇ ਪਿਤਾ ਰਾਮ ਸਿੰਘ ਨੇ ਅੱਜ ਤੱਕ ਆਪਣੇ ਆਪ ਨੂੰ ਡੇਰਾ ਬਾਬਾ ਗਾਂਧਾ ਸਿੰਘ ਦਾ ਮਹੰਤ ਡਿਕਲੇਅਰ ਕਰਵਾਉਣ ਲਈ ਕੋਈ ਦਾਅਵਾ ਨਹੀਂ ਕੀਤਾ ਹੈ, ਜਦਕਿ ਮਹੰਤ ਸੁਰਜੀਤ ਸਿੰਘ ਵੱਲੋਂ ਆਪਣੇ ਆਪ ਨੂੰ ਮਹੰਤ ਸਾਬਤ ਕਰਨ ਲਈ ਪਟਿਆਲਾ ਅਦਾਲਤਾਂ ਅਤੇ ਬਰਨਾਲਾ ਅਦਾਲਤ 'ਚ ਦਾਅਵੇ ਕੀਤੇ ਗਏ ਸਨ, ਜੋ ਉਸਨੇ ਖੁਦ ਹੀ ਵਾਪਸ ਲੈ ਲਏ, ਕਿਸੇ ਵੀ ਕੰਪੀਟੈਂਟ ਅਦਾਲਤ ਵੱਲੋਂ ਮਹੰਤ ਸੁਰਜੀਤ ਸਿੰਘ ਜਾਂ ਮਹੰਤ ਰਾਮ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਮੋਹਤਮਿੰਤ ਮਹੰਤ ਡਿਕਲੇਅਰ ਨਹੀਂ ਕੀਤਾ ਗਿਆ | ਸ੍ਰੀ ਗੁਰਜਿੰਦਰ ਸਿੰਘ ਸਿਵਲ ਜੱਜ (ਜੂਨੀਅਰ ਡਵੀਜਨ) ਬਰਨਾਲਾ ਦੇ ਫੈਸਲਾ ਮਿਤੀ 26/4/1997 ਦਾ ਜ਼ਿਕਰ ਜੋ ਦਾਅਵਾ ਨੰ.680 ਮਿਤੀ 18/11/1992 'ਚ ਕੀਤਾ ਗਿਆ ਸੀ | ਉਸ ਵਿਚ ਵੀ ਮਹੰਤ ਸੁਰਜੀਤ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਦਾ ਮਹੰਤ ਡਿਕਲੇਅਰ ਨਹੀਂ ਕੀਤਾ ਗਿਆ | ਉਸ ਦਾਅਵੇ ਵਿਚ ਮਹੰਤ ਗੁਰਬਚਨ ਸਿੰਘ ਜਾਂ ਪਿਆਰਾ ਸਿੰਘ ਪਾਰਟੀ ਵੀ ਨਹੀਂ ਸਨ | ਉਸ ਫੈਸਲੇ ਵਿਚ ਸੁਰਜੀਤ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਦਾ ਸ਼ਰਧਾਲੂ ਮੰਨਕੇ ਹੀ ਫੈਸਲਾ ਕੀਤਾ ਗਿਆ | ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਗੱਲ ਨੂੰ ਕਨਸੀਡਰ ਕਰਦੇ ਹੋਏ ਉਕਤ ਬੰਦੀ ਦਾ ਹੁਕਮ ਕੀਤਾ ਗਿਆ ਸੀ ਜੋ ਹੁਣ ਤੱਕ ਲਾਗੂ ਪੰਚਾਇਤੀ ਅਖਾੜਾ ਨਿਰਮਲ ਭੇਖ ਕਨਖਲ ਹਰਿਦੁਆਰ ਦੇ ਕੋਠਾਰੀ ਮਹੰਤ ਜਸਵਿੰਦਰ ਸਿੰਘ ਨੇ ਕਿਹਾ ਕਿ ਉਕਤ ਧੜੇ ਵੱਲੋਂ ਜਿਸਤਰਾਂ ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਝੂਠ ਬੋਲਕੇ ਸੁਰਜੀਤ ਸਿੰਘ ਨੂੰ ਮਹੰਤ ਹੋਣ ਦਾ ਪ੍ਰਚਾਰ ਕੀਤਾ ਗਿਆ ਹੈ ਉਹਦੇ ਖਿਲਾਫ ਵੀ ਮਹੰਤ ਪਿਆਰਾ ਸਿੰਘ ਦੀ ਤਰਫੋਂ ਮਾਨਯੋਗ ਸੁਪਰੀਮ ਕੋਰਟ ਵਿੱਚ ਕੰਟੈਪਟ ਪਾਈ ਜਾਵੇਗੀ | ਇਸ ਤੋ ਇਲਾਵਾ ਨਿਰਮਲ ਪ੍ਰਾਚੀਨ ਮਹਾਂ ਮੰਡਲ ਦੇ ਪ੍ਰਧਾਨ ਮਹੰਤ ਤੇਜਾ ਸਿੰਘ ਨੇ ਦਲੀਲਾਂ ਸਹਿਤ ਵਿਰੋਧੀ ਧੜੇ ਦੇ ਦੋਸ਼ਾਂ ਨੂੰ ਨਕਾਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਤੋ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮਹੰਤ ਪਿਆਰਾ ਸਿੰਘ ਨੂੰ ਇਨਸਾਫ ਦਿੱਤਾ ਜਾਵੇ | ਇਸ ਮੌਕੇ ਮਹੰਤ ਅੰਗਰੇਜ ਸਿੰਘ ਔਲਖਾਂ ਵਾਲੇ, ਮਹੰਤ ਬਾਬੂ ਸਿੰਘ ਮਹਿਰਾਜ, ਮਹੰਤ ਸਾਹਿਬ ਸਿੰਘ ਸਮਰਾਣੇ, ਮਹੰਤ ਨੌਵੀ ਦਾਸ ਪੱਖੋ ਕਲਾਂ, ਮਹੰਤ ਮੱਘਰ ਦਾਸ ਖੁੱਡੀ ਕਲਾਂ, ਮਹੰਤ ਗੁਰਵਿੰਦਰ ਸਿੰਘ ਹਜਾਰਾ, ਸੰਤ ਬਲਰਾਜ ਸਿੰਘ, ਸੰਤ ਗੁਰਮੀਤ ਸਿੰਘ ਹਰਿਦੁਆਰ, ਸੰਤ ਰਜਿੰਦਰ ਸਿੰਘ, ਸੰਤ ਗਗਨਜੀਤ ਸਿੰਘ, ਸੰਤ ਗੁਰਜੀਤ ਸਿੰਘ, ਸੰਤ ਤੇਜਾ ਸਿੰਘ ਐਮ.ਏ. ਤੋਂ ਇਲਾਵਾ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਦਰਸ਼ਨ ਸਿੰਘ ਸ਼ਾਸਤਰੀ, ਗੁਰਚਰਨ ਸਿੰਘ ਬੱਡੋ, ਸੁਖਵੰਤ ਸਿੰਘ ਨਾਹਲਾਂ, ਗੁਰਚਰਨ ਸਿੰਘ ਪੰਡਵਾਂ, ਭਗਵਾਨ ਸਿੰਘ ਹਰਖੋਵਾਲ, ਹਰਜਿੰਦਰ ਸਿੰਘ ਢਾਹ ਵਾਲੇ, ਮੱਖਣ ਸਿੰਘ ਦਰੀਆ, ਹਰਦੇਵ ਸਿੰਘ ਰਾਜਸਥਾਨ, ਪਰਵਿੰਦਰ ਸਿੰਘ ਭਾਈਰੂਪਾ, ਮਹੰਤ ਅਜੈਬ ਸਿੰਘ ਮੁਕਤਸਰ ਸਾਹਿਬ, ਯਸ਼ਪਾਲ ਆੜਤੀਆ, ਜ਼ਿਲ੍ਹਾ ਪਰਿਸ਼ਦ ਮੈਂਬਰ ਭੁਪਿੰਦਰ ਸਿੰਘ ਝਲੂਰ, ਸਾਬਕਾ ਸਰਪੰਚ ਅਤੇ ਜ਼ਿਲ੍ਹਾ ਪਰੀਸ਼ਦ ਮੈਂਬਰ ਹਰਦੇਵ ਸਿੰਘ ਭੱਠਲ, ਜੈਲਦਾਰ ਉਜਾਗਰ ਸਿੰਘ ਅਕਲੀਆ, ਅੰਮਿ੍ਤ ਸਿੰਘ ਸੇਖਾ, ਐਡਵੋਕੇਟ ਬਲਜਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਡੇਰਾ ਸ਼ਰਧਾਲੂ ਹਾਜਰ ਸਨ |

Have something to say? Post your comment

More From Punjab

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

Punjab Ludhiana Candidate: ਹੋਰ ਕੋਈ ਨਹੀਂ...ਰਾਜਾ ਵੜਿੰਗ ਹੀ ਲੜਨਗੇ ਲੁਧਿਆਣਾ ਤੋਂ ਚੋਣ, ਕਾਂਗਰਸ ਨੇ ਲਾਈ ਮੋਹਰ

Punjab Ludhiana Candidate: ਹੋਰ ਕੋਈ ਨਹੀਂ...ਰਾਜਾ ਵੜਿੰਗ ਹੀ ਲੜਨਗੇ ਲੁਧਿਆਣਾ ਤੋਂ ਚੋਣ, ਕਾਂਗਰਸ ਨੇ ਲਾਈ ਮੋਹਰ

ਹੁਸ਼ਿਆਰਪੁਰ 'ਚ 11 ਸਾਲਾ ਨੇਪਾਲੀ ਲੜਕੀ ਨੇ ਫਾਹਾ ਲੈ ਕੇ ਦਿੱਤੀ ਜਾਨ, ਪੁਲਿਸ ਵੱਲੋਂ ਜਾਂਚ ਜਾਰੀ

ਹੁਸ਼ਿਆਰਪੁਰ 'ਚ 11 ਸਾਲਾ ਨੇਪਾਲੀ ਲੜਕੀ ਨੇ ਫਾਹਾ ਲੈ ਕੇ ਦਿੱਤੀ ਜਾਨ, ਪੁਲਿਸ ਵੱਲੋਂ ਜਾਂਚ ਜਾਰੀ

ਹੁਸ਼ਿਆਰਪੁਰ 'ਚ ਜਾਅਲੀ ਦਸਤਾਵੇਜ਼ ਬਣਾ ਕੇ ਵਿਅਕਤੀ ਨੇ ਵਪਾਰੀ ਨਾਲ ਮਾਰੀ 92 ਲੱਖ ਦੀ ਠੱਗੀ, ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ

ਹੁਸ਼ਿਆਰਪੁਰ 'ਚ ਜਾਅਲੀ ਦਸਤਾਵੇਜ਼ ਬਣਾ ਕੇ ਵਿਅਕਤੀ ਨੇ ਵਪਾਰੀ ਨਾਲ ਮਾਰੀ 92 ਲੱਖ ਦੀ ਠੱਗੀ, ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ

ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਗੈਸ ਸਿਲੰਡਰ ਫਟਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ

ਗੈਸ ਸਿਲੰਡਰ ਫਟਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ

ਜਲੰਧਰ ਪੁਲਿਸ ਨੇ ਕੀਤਾ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼, ਤਿੰਨ ਵਾਹਨਾਂ ਸਮੇਤ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ; ਫੜਿਆ ਗਿਆ ਮੁੱਖ ਸਰਗਨਾ

ਜਲੰਧਰ ਪੁਲਿਸ ਨੇ ਕੀਤਾ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼, ਤਿੰਨ ਵਾਹਨਾਂ ਸਮੇਤ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ; ਫੜਿਆ ਗਿਆ ਮੁੱਖ ਸਰਗਨਾ