Tuesday, April 30, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਅਬੋਹਰ 'ਚ ਔਰਤ ਨੇ ਕੀਤੀ ਆਤਮਹੱਤਿਆ, ਦੂਜੀ ਵਾਰ ਲੜਕੀ ਹੋਣ ਕਾਰਨ ਮਾਨਸਿਕ ਤੌਰ 'ਤੇ ਰਹਿੰਦੀ ਸੀ ਪਰੇਸ਼ਾਨ

April 15, 2024 03:27 PM

ਅਬੋਹਰ: ਅਬੋਹਰ ਦੇ ਪਿੰਡ ਬੱਲੂਆਣਾ 'ਚ ਵਿਆਹੁਤਾ ਔਰਤ ਨੇ ਘਰ 'ਚ ਦੂਜੀ ਧੀ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਬੀਤੇ ਦਿਨ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਹਾਲਤ 'ਚ ਸੁਧਾਰ ਨਾ ਹੋਇਆ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਲੈ ਗਏ ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਇਸ ਦੌਰਾਨ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।ਜਾਣਕਾਰੀ ਅਨੁਸਾਰ 35 ਸਾਲਾ ਔਰਤ ਆਸ਼ਾ ਦੇ ਪਿਤਾ ਕਸ਼ਮੀਰ ਸਿੰਘ ਵਾਸੀ ਪੰਨੂਖੇੜਾ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ 17 ਸਾਲ ਪਹਿਲਾ ਬੱਲੂਆਣਾ ਵਾਸੀ ਬਲਦੇਵ ਸਿੰਘ ਨਾਲ ਕੀਤਾ ਸੀ ਜੋ ਫਲ ਵੇਚਦਾ ਹੈ। ਉਸ ਨੇ ਦੱਸਿਆ ਕਿ ਆਸ਼ਾ ਦੇ ਘਰ 15 ਸਾਲ ਦੀ ਲੜਕੀ ਤੇ ਇਕ ਛੋਟਾ ਬੇਟਾ ਹੈ ਜਿਸ ਤੋਂ ਬਾਅਦ ਕਰੀਬ 2 ਮਹੀਨੇ ਪਹਿਲਾਂ ਆਸ਼ਾ ਦੇ ਘਰ ਇਕ ਬੇਟੀ ਨੇ ਜਨਮ ਲਿਆ ਸੀ। ਬੇਟੀ ਹੋਣ ਕਾਰਨ ਉਸ ਨੇ 11 ਅਪ੍ਰੈਲ ਨੂੰ ਘਰ 'ਚ ਰੱਖੀ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ।ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪਰ ਜਦੋਂ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਉਹ ਉਸ ਨੂੰ ਬਠਿੰਡਾ ਲੈ ਗਏ ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਹੈ। ਏਐਸਆਈ ਓਮ ਪ੍ਰਕਾਸ਼ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ।

Have something to say? Post your comment

More From Punjab

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

Punjab Ludhiana Candidate: ਹੋਰ ਕੋਈ ਨਹੀਂ...ਰਾਜਾ ਵੜਿੰਗ ਹੀ ਲੜਨਗੇ ਲੁਧਿਆਣਾ ਤੋਂ ਚੋਣ, ਕਾਂਗਰਸ ਨੇ ਲਾਈ ਮੋਹਰ

Punjab Ludhiana Candidate: ਹੋਰ ਕੋਈ ਨਹੀਂ...ਰਾਜਾ ਵੜਿੰਗ ਹੀ ਲੜਨਗੇ ਲੁਧਿਆਣਾ ਤੋਂ ਚੋਣ, ਕਾਂਗਰਸ ਨੇ ਲਾਈ ਮੋਹਰ

ਹੁਸ਼ਿਆਰਪੁਰ 'ਚ 11 ਸਾਲਾ ਨੇਪਾਲੀ ਲੜਕੀ ਨੇ ਫਾਹਾ ਲੈ ਕੇ ਦਿੱਤੀ ਜਾਨ, ਪੁਲਿਸ ਵੱਲੋਂ ਜਾਂਚ ਜਾਰੀ

ਹੁਸ਼ਿਆਰਪੁਰ 'ਚ 11 ਸਾਲਾ ਨੇਪਾਲੀ ਲੜਕੀ ਨੇ ਫਾਹਾ ਲੈ ਕੇ ਦਿੱਤੀ ਜਾਨ, ਪੁਲਿਸ ਵੱਲੋਂ ਜਾਂਚ ਜਾਰੀ

ਹੁਸ਼ਿਆਰਪੁਰ 'ਚ ਜਾਅਲੀ ਦਸਤਾਵੇਜ਼ ਬਣਾ ਕੇ ਵਿਅਕਤੀ ਨੇ ਵਪਾਰੀ ਨਾਲ ਮਾਰੀ 92 ਲੱਖ ਦੀ ਠੱਗੀ, ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ

ਹੁਸ਼ਿਆਰਪੁਰ 'ਚ ਜਾਅਲੀ ਦਸਤਾਵੇਜ਼ ਬਣਾ ਕੇ ਵਿਅਕਤੀ ਨੇ ਵਪਾਰੀ ਨਾਲ ਮਾਰੀ 92 ਲੱਖ ਦੀ ਠੱਗੀ, ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ

ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਗੈਸ ਸਿਲੰਡਰ ਫਟਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ

ਗੈਸ ਸਿਲੰਡਰ ਫਟਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ

ਜਲੰਧਰ ਪੁਲਿਸ ਨੇ ਕੀਤਾ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼, ਤਿੰਨ ਵਾਹਨਾਂ ਸਮੇਤ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ; ਫੜਿਆ ਗਿਆ ਮੁੱਖ ਸਰਗਨਾ

ਜਲੰਧਰ ਪੁਲਿਸ ਨੇ ਕੀਤਾ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼, ਤਿੰਨ ਵਾਹਨਾਂ ਸਮੇਤ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ; ਫੜਿਆ ਗਿਆ ਮੁੱਖ ਸਰਗਨਾ