Thursday, May 02, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਲਾਪਰਵਾਹੀ ! ਸਿਵਲ ਹਸਪਤਾਲ 'ਚ ਲਾਸ਼ ਨਾਲ ਪੂਰੀ ਰਾਤ ਸੁੱਤਾ ਰਿਹਾ ਮਰੀਜ਼, ਵੀਡੀਓ ਵਾਇਰਲ ਹੋਣ 'ਤੇ ਸਟਾਫ ਨੂੰ ਪਈਆਂ ਭਾਜੜਾਂ

April 15, 2024 12:58 PM

ਲੁਧਿਆਣਾ : ਆਏ ਦਿਨ ਚਰਚਾ ’ਚ ਰਹਿਣ ਵਾਲੇ ਸਿਵਲ ਹਸਪਤਾਲ ’ਚ ਇਕ ਵਾਰ ਫਿਰ ਤੋਂ ਵੱਡਾ ਵਿਵਾਦ ਛਿੜ ਗਿਆ ਹੈ। ਇਥੇ ਸਟਾਫ ਦੀ ਮੁੜ ਲਾਪਰਵਾਹੀ ਸਾਹਮਣੇ ਆਈ ਹੈ, ਜਿਨ੍ਹਾਂ ਵੱਲੋਂ ਮਰੀਜ਼ ਨੂੰ ਰਾਤ ਭਰ ਮ੍ਰਿਤਕ ਬਜ਼ੁਰਗ ਨਾਲ ਲਿਟਾਏ ਰੱਖਿਆ। ਇਸ ਦਾ ਪਤਾ ਸਵੇਰੇ ਲੱਗਾ ਤਾਂ ਹਸਪਤਾਲ ’ਚ ਭਾਜੜ ਪੈ ਗਈ। ਸਟਾਫ ਦੇ ਹੱਥ-ਪੈਰ ਫੁੱਲ ਗਏ ਤੇ ਉਨ੍ਹਾਂ ਤੁਰੰਤ ਲਾਸ਼ ਨੂੰ ਉਥੋਂ ਹਟਵਾਇਆ। ਫਿਲਹਾਲ ਉਕਤ ਮਾਮਲੇ ’ਚ ਡੀਸੀ ਸਾਕਸ਼ੀ ਸਾਹਨੀ ਨੇ ਹਸਪਤਾਲ ਤੋਂ ਰਿਪੋਰਟ ਮੰਗ ਲਈ ਹੈ। ਹਾਲਾਂਕਿ ਐੱਸਐੱਮਓ ਨੇ ਲਾਸ਼ ਸਾਰੀ ਰਾਤ ਪਈ ਰਹਿਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।ਜਾਣਕਾਰੀ ਮੁਤਾਬਕ 9 ਅਪ੍ਰੈਲ ਨੂੰ ਐਂਬੂਲੈਂਸ ਰਾਹੀਂ ਇਕ ਅਣਪਛਾਤੇ ਬਜ਼ੁਰਗ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਭਰਤੀ ਕਰਵਾਇਆ ਗਿਆ ਸੀ। ਸ਼ਨਿਚਰਵਾਰ ਰਾਤ ਉਸ ਦੇ ਨਾਲ ਹੀ ਇਕ ਸੁਨੀਲ ਨਾਮ ਦੇ ਮਰੀਜ਼ ਨੂੰ ਵੀ ਭਰਤੀ ਕੀਤਾ ਗਿਆ, ਜਿਸ ਨੂੰ ਉਕਤ ਬਜ਼ੁਰਗ ਦੇ ਨਾਲ ਹੀ ਲਿਟਾ ਦਿੱਤਾ ਗਿਆ। ਚਰਚਾ ਹੈ ਕਿ ਕੁਝ ਘੰਟਿਆਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਤੇ ਸੁਨੀਲ ਪੂਰੀ ਰਾਤ ਇੱਕੋ ਬੈੱਡ ’ਤੇ ਲੇਟੇ ਰਹੇ ਪਰ ਸਟਾਫ ਦੇ ਕਿਸੀ ਵੀ ਮੈਂਬਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਸਵੇਰੇ ਜਦ ਪਤਾ ਲੱਗਾ ਤਾਂ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਿਸ ਨੂੰ ਦੇਖਣ ਤੋਂ ਬਾਅਦ ਸਟਾਫ ’ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਸਟਾਫ ਨੇ ਬਜ਼ੁਰਗ ਦੀ ਮੌਤ ਦਾ ਸਮਾਂ 11.40 ਵਜੇ ਰਿਕਾਰਡ ਕੀਤਾ ਹੈ, ਜਦਕਿ ਦੋਸ਼ ਲੱਗ ਰਹੇ ਹਨ ਕਿ ਬਜ਼ੁਰਗ ਦੀ ਮੌਤ ਰਾਤ ਨੂੰ ਹੀ ਹੋ ਗਈ ਸੀ। ਇਸ ਤੋਂ ਬਾਅਦ ਲਾਸ਼ ਨੂੰ ਉਥੋਂ ਹਟਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮਰੀਜ਼ ਦੀ ਨਬਜ਼ ਦੇਖਣ ਲਈ ਜੋ ਮੀਟਰ ਲਗਾਇਆ ਗਿਆ ਸੀ, ਉਹ ਮਰਨ ਤੋਂ ਬਾਅਦ ਵੀ ਉਥੇ ਹੀ ਲੱਗਾ ਰਿਹਾ ਸੀ।

ਇਸ ਮਾਮਲੇ ’ਚ ਮੈਂ ਰਿਪੋਰਟ ਮੰਗੀ ਹੈ। ਇਸ ਮਾਮਲੇ ’ਚ ਜਿਸ ਦੀ ਵੀ ਲਾਪਰਵਾਹੀ ਨਜ਼ਰ ਆਈ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।

 -ਸਾਕਸ਼ੀ ਸਾਹਨੀ, ਡੀਸੀ

 --

ਅਫਵਾਹ ਫੈਲਾਈ ਜਾ ਰਹੀ ਹੈ ਕਿ ਮਰੀਜ਼ ਨਾਲ ਲਾਸ਼ ਸਾਰੀ ਰਾਤ ਮਰੀਜ਼ ਨਾਲ ਪਈ ਰਹੀ। ਅਜਿਹਾ ਕੁਝ ਨਹੀਂ ਹੈ। ਜਿਵੇਂ ਹੀ ਉਸ ਦੀ ਮੌਤ ਹੋਈ ਤਾਂ ਕੁਝ ਮਿੰਟਾਂ ’ਚ ਹੀ ਲਾਸ਼ ਨੂੰ ਉਥੋਂ ਹਟਾ ਦਿੱਤਾ ਗਿਆ। ਜਿਥੇ ਲਾਸ਼ ਪਈ ਸੀ, ਉਸ ਨੂੰ ਅਣਪਛਾਤਾ ਵਾਰਡ ਦੱਸਿਆ ਜਾ ਰਿਹਾ ਹੈ, ਜਦਕਿ ਉਹ ਐਮਰਜੈਂਸੀ ਵਾਰਡ ਹੈ। ਮਾਮਲੇ ਦੀ ਜਾਂਚ ਜਾਰੀ ਹੈ। 

-ਮਨਦੀਪ ਸਿੱਧੂ, ਐੱਸਐੱਮਓ

Have something to say? Post your comment

More From Punjab

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

 ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਇੱਟ ਮਾਰ ਕੇ ਕਰ'ਤਾ ਕਤਲ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਇੱਟ ਮਾਰ ਕੇ ਕਰ'ਤਾ ਕਤਲ

ਫਿਲੌਰ ਰੇਲਵੇ ਸਟੇਸ਼ਨ ਨਜ਼ਦੀਕੀ ਮਿਲ਼ੀ ਬਜ਼ੁਰਗ ਦੀ ਲਾਸ਼

ਫਿਲੌਰ ਰੇਲਵੇ ਸਟੇਸ਼ਨ ਨਜ਼ਦੀਕੀ ਮਿਲ਼ੀ ਬਜ਼ੁਰਗ ਦੀ ਲਾਸ਼

ਸਕਾਰਪੀਉ ਤੇ ਆਟੋ ਦੀ ਟੱਕਰ ’ਚ ਵਿਦਿਆਰਥਣ ਸਣੇ ਦੋ ਦੀ ਮੌਤ; ਸਕਾਰਪੀਉ ਚਾਲਕ ਫੌਜ ਦਾ ਜਵਾਨ ਗ੍ਰਿਫ਼ਤਾਰ

ਸਕਾਰਪੀਉ ਤੇ ਆਟੋ ਦੀ ਟੱਕਰ ’ਚ ਵਿਦਿਆਰਥਣ ਸਣੇ ਦੋ ਦੀ ਮੌਤ; ਸਕਾਰਪੀਉ ਚਾਲਕ ਫੌਜ ਦਾ ਜਵਾਨ ਗ੍ਰਿਫ਼ਤਾਰ

ਬਨੂੜ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਤੇ ਕੰਟੇਨਰ ਦਰਮਿਆਨ ਹੋਈ ਟੱਕਰ 'ਚ 7 ਮਹੀਨੇ ਦੀ ਬੱਚੀ ਦੀ ਮੌਤ

ਬਨੂੜ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਤੇ ਕੰਟੇਨਰ ਦਰਮਿਆਨ ਹੋਈ ਟੱਕਰ 'ਚ 7 ਮਹੀਨੇ ਦੀ ਬੱਚੀ ਦੀ ਮੌਤ

ਗੋਲਡੀ ਬਰਾੜ ਦੇ ਕਤਲ ਦੀਆਂ ਅਫ਼ਵਾਹਾਂ 'ਤੇ ਰੋਕ, ਅਮਰੀਕਾ 'ਚ ਗੋਲ਼ੀਬਾਰੀ 'ਚ ਮਾਰਿਆ ਗਿਆ ਵਿਅਕਤੀ ਆਖਰ ਹੈ ਕੌਣ !

ਗੋਲਡੀ ਬਰਾੜ ਦੇ ਕਤਲ ਦੀਆਂ ਅਫ਼ਵਾਹਾਂ 'ਤੇ ਰੋਕ, ਅਮਰੀਕਾ 'ਚ ਗੋਲ਼ੀਬਾਰੀ 'ਚ ਮਾਰਿਆ ਗਿਆ ਵਿਅਕਤੀ ਆਖਰ ਹੈ ਕੌਣ !