Friday, May 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

May 02, 2024 04:39 PM

ਧਨੌਲਾ, 2 ਮਈ (ਚਮਕੌਰ ਸਿੰਘ ਗੱਗੀ)-ਅੱਜ ਬਾਅਦ ਦੁਪਹਿਰ ਧਨੌਲਾ ਨੇੜੇ ਪਿੰਡ ਅਤਰ ਸਿੰਘ ਵਾਲਾ ਰੋਡ ਵਿਖੇ ਕਣਕ ਦੇ ਨਾੜ ਨੂੰ ਲੱਗੀ ਅੱਗ ਨਾਲ 200 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ ਬੜੀ ਮੁਸ਼ੱਕਤ ਨਾਲ ਅੱਗ ਬੁਝਾਊ ਦਸਤੇ ਨੇ ਅੱਗ ਤੇ ਕਾਬੂ ਪਾਇਆ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਅੱਗ ਧਨੌਲਾ ਭੀਖੀ ਰੋਡ ਤੋਂ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਦੇ ਬਣੇ ਗੇਟ ਕੋਲੋਂ ਚਲ ਕੇ ਪਿੰਡ ਅਤਰ ਸਿੰਘ ਵਾਲਾ ਦੇ ਨਜ਼ਦੀਕ ਪਹੁੰਚ ਗਈ। ਕਣਕ ਦੀ ਨਾੜ ਨੂੰ ਅੱਗ ਲੱਗਣ ਦਾ ਗੁਰਦੁਆਰਾ ਸਾਹਿਬ ਤੋ ਹੋਈ ਅਨਾਊਂਸਮੈਂਟ ਤੇ ਲੋਕਾਂ ਨੂੰ ਪਤਾ ਲੱਗਿਆ।

ਕਣਕ ਦਾ ਨਾੜ ਸੁਕਾ ਹੋਣ ਕਰਕੇ ਅੱਗ ਬਹੁਤ ਤੇਜੀ ਨਾਲ ਅੱਗੇ ਫੈਲ ਰਹੀ ਸੀ ਇਸ ਨੂੰ ਰੋਕਣ ਲਈ ਉਕਤ ਵਿਅਕਤੀਆਂ ਨੇ ਆਪਣੀਆ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਆਪਣੇ ਟਰੈਕਟਰਾਂ ਤੇ ਤਵੀਆਂ ਅਤੇ ਹਲਾਂ ਨਾਲ ਅੱਗ ਦੇ ਵਿੱਚ ਵਾੜ ਦਿੱਤਾ ਪਰ ਅੱਗ ਅੱਗੇ ਵਧਦੀ ਗਈ ਹਵਾ ਦਾ ਰੁੱਖ ਇਧਰ ਨੂੰ ਹੋਣ ਕਰਕੇ ਅੱਗ ਹੋਰ ਤੇਜ ਹੁੰਦੀ ਗਈ। ਉਸ ਸਮੇਂ ਜਲਦੀ ਨਾਲ ਹੀ ਬਰਨਾਲਾ ਤੋਂ ਆਏ ਅੱਗ ਬੁਜਾਓ ਦਸਤੇ ਦੀ ਇਕ ਗੱਡੀ ਆ ਗਈ ਜਿਸ ਦੇ ਮੁਲਾਜ਼ਮਾਂ ਨੇ ਆਪਣੀ ਫੁਰਤੀ ਦਿਖਾਉਂਦਿਆਂ ਪਾਣੀ ਦੀਆਂ ਵਾਛੜਾਂ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉਸ ਵੇਲੇ ਜਦੋਂ ਕਿ ਪਰਮਿੰਦਰ ਸਿੰਘ ਪੰਮਾ ਪੁੱਤਰ ਸ਼ਿੰਗਾਰਾ ਸਿੰਘ ਦੀ 45 ਏਕੜ, ਲੱਖਾ ਸਿੰਘ ਪੁੱਤਰ ਨਿਰਮਲ ਸਿੰਘ ਦੀ ਦਸ ਏਕੇੜ ਅਵਤਾਰ ਸਿੰਘ ਪੁੱਤਰ ਚਰਨ ਸਿੰਘ ਦੀ 10 ਏਕੜ,ਗੁਰਚਰਨ ਸਿੰਘ ਹਰਬੰਸ ਸਿੰਘ ਦੀ 3 ਏਕੜ ਸਮੇਤ ਪੰਮਾ ਸਿੰਘ ਦੇ 12 ਕਿਲੇ ਅਤੇ ਹੋਰ ਕਿਸਾਨਾਂ ਦੀ 200 ਏਕੜ ਦੇ ਕਰੀਬ ਕਣਕ ਦਾ ਨਾੜ ਅੱਗ ਨਾਲ ਸੜ ਕੇ ਸਵਾਹ ਹੋ ਗਈ।

ਉਕਤ ਵਿਅਕਤੀਆਂ ਅਤੇ ਸਥਾਨਕ ਲੋਕਾਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੋਣੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ ਕਿਉਂਕਿ ਇਹਨਾਂ ਨੇ ਆਪਣੇ ਪਸ਼ੂਆਂ ਨੂੰ ਪਾਉਣ ਲਈ ਹੁਣ ਤੂੜੀ ਮੁੱਲ ਲੈਣੀ ਪਏਗੀ।

Have something to say? Post your comment

More From Punjab

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ