Friday, May 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਇੱਟ ਮਾਰ ਕੇ ਕਰ'ਤਾ ਕਤਲ

May 02, 2024 01:51 PM

ਤਰਨਤਾਰਨ: ਤਰਨਤਾਰਨ ਦੇ ਰੇਲਵੇ ਸਟੇਸ਼ਨ ਦੇ ਕੋਲ ਝੁੱਗੀਆਂ ’ਚ ਰਹਿੰਦੇ ਵਿਅਕਤੀ ਨੂੰ ਪੀਰ ਦੀ ਜਗ੍ਹਾ ’ਤੇ ਸਿਗਰਟ ਪੀ ਰਹੇ ਨੌਜਵਾਨਾਂ ਨੂੰ ਰੋਕਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਨ੍ਹਾਂ ਨੇ ਉਸ ਦੇ ਸਿਰ ਵਿਚ ਇੱਟ ਮਾਰ ਕੇ ਕਤਲ ਕਰ ਦਿੱਤਾ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਦੋ ਜਣਿਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਦੋਕਿ ਲਾਸ਼ ਦਾ ਪੋਸਟਮਾਰਟਮ ਵੀਰਵਾਰ ਨੂੰ ਕਰਵਾਇਆ ਜਾਵੇਗਾ।ਪੂਜਾ ਵਾਸੀ ਝੁੱਗੀਆਂ ਤੀਨਾ ਤਖੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 22 ਅਪ੍ਰੈਲ ਨੂੰ ਉਸ ਦਾ ਪਤੀ ਸੁਨੀਲ ਪੁੱਤਰ ਰੌਣਕੀ ਰਾਮ ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਰਾਤ ਕਰੀਬ ਸਾਢੇ 9 ਵਜੇ ਘਰ ਦੇ ਬਾਹਰ ਪੀਰਾਂ ਦੀ ਜਗ੍ਹਾ ਕੋਲ ਖੜ੍ਹਾ ਸੀ। ਜਿਥੇ ਉਨ੍ਹਾਂ ਦੇ ਗੁਆਂਢੀ ਬਲਦੇਵ ਸਿੰਘ ਪੁੱਤਰ ਦੀਪਕ ਅਤੇ ਗੈਵੀ ਪੁੱਤਰ ਸ਼ੰਭੂ ਸਿਗਰਟ ਪੀ ਰਹੇ ਸਨ। ਉਸ ਦੇ ਪਤੀ ਨੇ ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਬਲਦੇਵ ਸਿੰਘ ਤੇ ਗੈਵੀ ਨੇ ਕਥਿਤ ਤੌਰ ’ਤੇ ਉਸ ਦੇ ਪਤੀ ਦੇ ਸਿਰ ਵਿਚ ਇੱਟ ਮਾਰ ਦਿੱਤੀ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੇ ਖਰਚਾ ਨਾ ਹੋਣ ਕਰ ਕੇ ਪਤੀ ਨੂੰ ਹਸਪਤਾਲ ਦਾਖਲ ਨਹੀਂ ਕਰਵਾਇਆ ਤੇ ਥੋੜ੍ਹਾ ਬਹੁਤ ਇਲਾਜ ਘਰ ਵਿਚ ਹੀ ਕਰਵਾਉਂਦੀ ਰਹੀ ਪਰ ਅੱਜ ਉਸਦੇ ਪਤੀ ਨੇ ਸਿਰ ਵਿਚ ਲੱਗੀ ਸੱਟ ਦੇ ਚੱਲਦਿਆਂ ਦਮ ਤੋੜ ਦਿੱਤਾ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੂਜਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਲਾਸ਼ ਕਬਜ਼ੇ ’ਚ ਲੈ ਕੇੇ ਸਿਵਲ ਹਸਪਤਾਲ ਤਰਨਤਾਰਨ ਦੇ ਡੈੱਡ ਹਾਉਸ ਵਿਖੇ ਰਖਵਾ ਦਿੱਤੀ ਗਈ ਹੈ। ਜਿਥੇ ਡਾਕਟਰਾਂ ਦੇ ਬੋਰਡ ਵੱਲੋਂ ਉਸ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ। ਜਦੋਂਕਿ ਬਲਦੇਵ ਸਿੰਘ ਅਤੇ ਗੈਵੀ ਨੂੰ ਕਤਲ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਕਰ ਰਹੇ ਚੌਂਕੀ ਬੱਸ ਅੱਡੇ ਦੇ ਇੰਚਾਰਜ ਏਐੱਸਆਈ ਕਿਰਪਾਲ ਸਿੰਘ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Have something to say? Post your comment

More From Punjab

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ